Viral News: ਇੱਕ ਟ੍ਰਿਕ ਨਾਲ ਕਪਲ ਨੇ ਜਿੱਤੀ 8 ਕਰੋੜ ਦੀ ਲਾਟਰੀ, ਪਰ ਸੱਚ ਪਤਾ ਚੱਲਦੇ ਹੀ ਪਹੁੰਚ ਗਏ ਜੇਲ੍ਹ | Couple won lottery by doing fraud went to jail as the truth reveals know full news details in Punjabi Punjabi news - TV9 Punjabi

Viral News: ਇੱਕ ਟ੍ਰਿਕ ਨਾਲ ਕਪਲ ਨੇ ਜਿੱਤੀ 8 ਕਰੋੜ ਦੀ ਲਾਟਰੀ, ਪਰ ਸੱਚ ਪਤਾ ਚੱਲਦੇ ਹੀ ਪਹੁੰਚ ਗਏ ਜੇਲ੍ਹ

Published: 

24 Apr 2024 12:51 PM

Viral News:ਫਲੋਰੀਡਾ 'ਚ ਇਕ ਕਪਲ ਫਰਜ਼ੀ ਤਰੀਕੇ ਨਾਲ 10 ਲੱਖ ਡਾਲਰ ਯਾਨੀ ਕਰੀਬ 8 ਕਰੋੜ 33 ਲੱਖ ਰੁਪਏ ਦੀ ਲਾਟਰੀ ਜਿੱਤਣ ਦਾ ਦੋਸ਼ ਲੱਗਾ ਹੈ। ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਕਪਲ ਨੇ ਦੋ ਟਿਕਟਾਂ ਨੂੰ ਮਿਲਾ ਕੇ Winning ਟਿਕਟ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਲਾਟਰੀ ਕੰਪਨੀ ਨਾਲ ਧੋਖਾ ਕੀਤਾ ਸੀ। ਪਰ ਉਨ੍ਹਾਂ ਦਾ ਇਹ ਭਾਂਡਾਫੋੜ ਹੋ ਗਿਆ ਤਾਂ ਉਨ੍ਹਾਂ ਨੂੰ ਜੇਲ੍ਹ ਹੋ ਗਈ।

Viral News: ਇੱਕ ਟ੍ਰਿਕ ਨਾਲ ਕਪਲ ਨੇ ਜਿੱਤੀ 8 ਕਰੋੜ ਦੀ ਲਾਟਰੀ, ਪਰ ਸੱਚ ਪਤਾ ਚੱਲਦੇ ਹੀ ਪਹੁੰਚ ਗਏ ਜੇਲ੍ਹ

ਧੋਖਾਧੜੀ ਕਰ ਕਪਲ ਨੇ ਜਿੱਤੀ ਲਾਟਰੀ, ਸੱਚ ਪਤਾ ਚੱਲਦੇ ਹੀ ਹੋ ਗਈ ਜੇਲ੍ਹ

Follow Us On

ਕੌਣ ਨਹੀਂ ਚਾਹੁੰਦਾ ਕਿ ਉਸ ਕੋਲ ਬਹੁਤ ਸਾਰਾ ਪੈਸਾ ਹੋਵੇ, ਤਾਂ ਜੋ ਉਹ ਆਪਣੀ ਪੂਰੀ ਜ਼ਿੰਦਗੀ ਆਰਾਮ ਨਾਲ ਜੀ ਸਕੇ? ਭਾਵੇਂ ਹਰ ਕਿਸੇ ਦੀ ਜ਼ਿੰਦਗੀ ਵਿੱਚ ਇਹ ਨਹੀਂ ਲਿਖਿਆ ਹੁੰਦਾ ਕਿ ਉਹ ਅਮੀਰ ਬਣ ਜਾਵੇਗਾ, ਪਰ ਜਿਨ੍ਹਾਂ ਦੀ ਕਿਸਮਤ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਮੀਰ ਬਣਨਾ ਹੁੰਦਾ ਹੈ ਉਹ ਅਮੀਰ ਬਣ ਹੀ ਜਾਂਦਾ ਹੈ, ਭਾਵੇਂ ਉਹ ਲਾਟਰੀ ਜਿੱਤ ਕੇ ਅਜਿਹਾ ਕਿਉਂ ਨਾ ਕਰਨ। ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੇ ਲਾਟਰੀ ਵਿੱਚ ਕਰੋੜਾਂ ਅਤੇ ਅਰਬਾਂ ਰੁਪਏ ਜਿੱਤੇ ਹਨ। ਫਲੋਰੀਡਾ ਦੇ ਰਹਿਣ ਵਾਲੇ ਇੱਕ ਕਪਲ ਨੇ ਵੀ ਅਜਿਹਾ ਹੀ ਕੁਝ ਅਜ਼ਮਾਇਆ ਸੀ। ਉਹ ਵੀ ਕਰੋੜਪਤੀ ਬਣਨਾ ਚਾਹੁੰਦਾ ਸੀ, ਇਸ ਲਈ ਉਹ ਹਮੇਸ਼ਾ ਲਾਟਰੀ ਦੀਆਂ ਟਿਕਟਾਂ ਖਰੀਦ ਦੇ ਰਹਿੰਦਾ ਸੀ ਪਰ ਇਕ ਦਿਨ ਉਨ੍ਹਾਂ ਨੇ ਅਜਿਹਾ ਕਾਰਨਾਮਾ ਕਰ ਦਿੱਤਾ ਕਿ ਲਾਟਰੀ ਤਾਂ ਜਿੱਤ ਲਈ, ਪਰ ਜਿਵੇਂ ਹੀ ਸੱਚਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਨੂੰ ਜੇਲ੍ਹ ਹੋ ਗਈ।

ਦਰਅਸਲ ਮਾਮਲਾ ਅਜਿਹਾ ਹੈ ਕਿ ਇਸ ਕਪਲ ਨੇ ਦੋ ਲਾਟਰੀ ਟਿਕਟਾਂ ਨੂੰ ਜੋੜ ਕੇ ਧੋਖੇ ਨਾਲ ਲਾਟਰੀ ਜਿੱਤਣ ਦੀ ਕੋਸ਼ਿਸ਼ ਕੀਤੀ ਸੀ। ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਕ, ਲਾਟਰੀ ਅਧਿਕਾਰੀਆਂ ਨੇ ਕਿਹਾ ਕਿ ਕਿਰਾ ਐਂਡਰਸ ਅਤੇ ਉਸਦੇ ਬੁਆਏਫ੍ਰੈਂਡ ਡਕੋਟਾ ਜੋਨਸ ਨੇ ਕਥਿਤ ਤੌਰ ‘ਤੇ ਦੋ ਫਟੀਆਂ ਸਕ੍ਰੈਚ-ਆਫ ਟਿਕਟਾਂ ਨੂੰ ਮਿਲਾ ਕੇ 10 ਲੱਖ ਡਾਲਰ ਜਾਂ ਲਗਭਗ 8 ਕਰੋੜ 33 ਲੱਖ ਰੁਪਏ ਦੀ ਵਿਨਿੰਗ ਟਿਕਟ ਬਣਾਉਣ ਦੀ ਕੋਸ਼ਿਸ਼ ਕੀਤੀ . ਪਹਿਲਾਂ ਤਾਂ ਲਾਟਰੀ ਅਧਿਕਾਰੀਆਂ ਨੂੰ ਵੀ ਧੋਖਾ ਦਿੱਤਾ ਗਿਆ ਸੀ ਪਰ ਬਾਅਦ ‘ਚ ਪਤਾ ਲੱਗਾ ਕਿ ਉਨ੍ਹਾਂ ਨੇ ਲਾਟਰੀ ਜਿੱਤਣ ਲਈ ਧੋਖਾਧੜੀ ਦਾ ਸਹਾਰਾ ਲਿਆ ਸੀ।

ਇਹ ਵੀ ਪੜ੍ਹੋ- ਭੰਡਾਰੇ ਦੀ ਸਬਜ਼ੀ ‘ਚ ਨਿਕਲਿਆ ਜ਼ਿੰਦਾ ਸੱਪ, ਵੀਡੀਓ ਦੇਖਕੇ ਉੱਡ ਜਾਣਗੇ ਹੋਸ਼

ਲਾਟਰੀ ਦੇ 2 ਟਿਕਟਾਂ ਨਾਲ ਕੀਤੀ ਸੀ ਧੋਖਾਧੜੀ

ਪੈਨਸਕੋਲਾ ਨਿਊਜ਼ ਜਰਨਲ ਦੇ ਅਨੁਸਾਰ, ਲਾਟਰੀ ਕੰਪਨੀ ਦੁਆਰਾ ਕਪਲ ਦੇ ਖਿਲਾਫ ਦਰਜ ਕੀਤੇ ਗਏ ਪੁਲਿਸ ਕੇਸ ਵਿੱਚ ਕਿਹਾ ਗਿਆ ਹੈ ਕਿ ਦੋ ਲਾਟਰੀ ਟਿਕਟਾਂ ਨੂੰ ਅੱਧਾ ਪਾੜ ਦਿੱਤਾ ਗਿਆ ਸੀ ਅਤੇ ਫਿਰ ਇੱਕ ਟਿਕਟ ਦੇ ਉੱਪਰਲੇ ਹਿੱਸੇ ਨੂੰ ਦੂਜੀ ਦੇ ਹੇਠਲੇ ਅੱਧ ਨਾਲ ਚਿਪਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਭਾਗਾਂ ਨੂੰ ਜੋੜ ਕੇ ਇੱਕ ਨਵੀਂ ਟਿਕਟ ਬਣਾਓਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹਨਾਂ ਤੋਂ ਇੱਕ ਗਲਤੀ ਹੋ ਗਈ। ਉਹ ਟਿਕਟਾਂ ਦੇ ਸੀਰੀਅਲ ਨੰਬਰ ਚੈੱਕ ਕਰਨਾ ਭੁੱਲ ਗਿਆ ਗਏ ਸੀ ਅਤੇ ਇਸ ਨੰਬਰ ਨੇ ਉਨ੍ਹਾਂ ਨੂੰ ਫਸਾ ਦਿੱਤਾ। ਐਸਕੈਂਬੀਆ ਕਾਉਂਟੀ ਸ਼ੈਰਿਫ ਚਿੱਪ ਸਿਮੰਸ ਨੇ ਕਿਹਾ ਕਿ ਇੱਕ ਪਾਸੇ ਦਾ ਸੀਰੀਅਲ ਨੰਬਰ ਸੀ ਅਤੇ ਦੂਜੇ ਪਾਸੇ ਦਾ ਦੂਜਾ ਸੀਰੀਅਲ ਨੰਬਰ ਸੀ। ਇਸ ਤਰ੍ਹਾਂ ਜੋੜੇ ਦੀ ਧੋਖਾਧੜੀ ਦਾ ਖੁਲਾਸਾ ਹੋਇਆ।

ਪੁਲਿਸ ਨੇ ਕਪਲ ਨੂੰ ਕੀਤਾ ਗ੍ਰਿਫਤਾਰ

ਫਾਕਸ 35 ਦੀ ਰਿਪੋਰਟ ਦੇ ਮੁਤਾਬਕ, ਦੋਵਾਂ ਨੂੰ ਇਸ ਮਹੀਨੇ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ‘ਤੇ ਧੋਖਾਧੜੀ ਦੇ ਇਰਾਦੇ ਨਾਲ ਲਾਟਰੀ ਟਿਕਟ ਵਿੱਚ ਜਾਅਲਸਾਜ਼ੀ/ਬਦਲਾਵ ਕਰਨ ਅਤੇ $100,000 ਜਾਂ ਉਸ ਤੋਂ ਵੱਧ ਚੋਰੀ ਕਰਨ ਦਾ ਆਰੋਪ ਲਗਾਇਆ ਗਿਆ ਹੈ।

Exit mobile version