Video:'ਕੁਝ ਵਾਅਦੇ ਜ਼ਿੰਦਗੀ ਭਰ ਨਿਭਾਏ ਜਾਂਦੇ ਨੇ...', ਜ਼ਿੰਦਗੀ ਦੇ ਆਖਰੀ ਪਲ ਤੱਕ ਵੀ ਨਾਲ ਰਿਹਾ ਕਪਲ, ਦਿਲ ਜਿੱਤ ਲਵੇਗੀ ਵੀਡੀਓ | couple remained together till the last moment of their life get emotional after watching the VIDEO know full news in punjabi Punjabi news - TV9 Punjabi

Video:’ਕੁਝ ਵਾਅਦੇ ਜ਼ਿੰਦਗੀ ਭਰ ਨਿਭਾਏ ਜਾਂਦੇ ਨੇ…’, ਜ਼ਿੰਦਗੀ ਦੇ ਆਖਰੀ ਪਲ ਤੱਕ ਵੀ ਨਾਲ ਰਿਹਾ ਕਪਲ, ਦਿਲ ਜਿੱਤ ਲਵੇਗੀ ਵੀਡੀਓ

Updated On: 

18 Apr 2024 10:15 AM

Old Couple Video: ਸੋਸ਼ਲ ਮੀਡੀਆ 'ਤੇ ਅਕਸਰ ਇਮੋਸ਼ਨਲ ਵੀਡੀਓਜ਼ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ ਵਿੱਚ ਵੀ ਇਕ ਅਜਿਹਾ ਹੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਇਕ ਬਜ਼ੁਰਗ ਜੋੜਾ ਨਜ਼ਰ ਆ ਰਿਹਾ ਹੈ, ਜਿਸ 'ਚ ਪਤਨੀ ਆਪਣੇ ਬੀਮਾਰ ਪਤੀ ਦੀ ਦੇਖਭਾਲ ਕਰਦੀ ਦਿਖਾਈ ਦੇ ਰਹੀ ਹੈ ਅਤੇ ਜ਼ਿੰਦਗੀ ਦੇ ਆਖਰੀ ਪਲਾਂ 'ਚ ਉਸ ਨੂੰ ਪਿਆਰ ਕਰ ਰਹੀ ਹੈ। ਇਹ ਵੀਡੀਓ ਲੋਕਾਂ ਨੂੰ ਕਾਫੀ ਭਾਵੁਕ ਕਰ ਰਹੀ ਹੈ।

Video:ਕੁਝ ਵਾਅਦੇ ਜ਼ਿੰਦਗੀ ਭਰ ਨਿਭਾਏ ਜਾਂਦੇ ਨੇ..., ਜ਼ਿੰਦਗੀ ਦੇ ਆਖਰੀ ਪਲ ਤੱਕ ਵੀ ਨਾਲ ਰਿਹਾ ਕਪਲ, ਦਿਲ ਜਿੱਤ ਲਵੇਗੀ ਵੀਡੀਓ

ਜ਼ਿੰਦਗੀ ਦੇ ਆਖਰੀ ਪਲ ਤੱਕ ਵੀ ਨਾਲ ਰਿਹਾ ਕਪਲ, VIDEO ਦੇਖ ਹੋ ਜਾਓਗੇ ਭਾਵੁਕ

Follow Us On

ਕਈ ਵਾਰ ਸੋਸ਼ਲ ਮੀਡੀਆ ‘ਤੇ ਅਜਿਹੇ ਵੀਡੀਓ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਲੋਕ ਆਪਣੇ ਆਪ ਨੂੰ ਰਿਲੇਟ ਕਰਨ ਲੱਗ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਪਤੀ-ਪਤਨੀ ਦਾ ਰਿਸ਼ਤਾ ਅਟੁੱਟ ਹੁੰਦਾ ਹੈ ਅਤੇ ਕਈ ਜੋੜੇ ਜ਼ਿੰਦਗੀ ਦੇ ਆਖਰੀ ਪੜਾਅ ਤੱਕ ਇਕੱਠੇ ਨਜ਼ਰ ਆਉਂਦੇ ਹਨ। ਇਨ੍ਹੀਂ ਦਿਨੀਂ ਇਕ ਅਜਿਹਾ ਹੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਪਤਨੀ ਜ਼ਿੰਦਗੀ ਦੇ ਆਖਰੀ ਪਲਾਂ ‘ਚ ਜੀਅ ਰਹੇ ਆਪਣੇ ਪਤੀ ਨੂੰ ਪਿਆਰ ਦਿੰਦੀ ਨਜ਼ਰ ਆ ਰਹੀ ਹੈ। ਇਹ ਵੀਡੀਓ ਲੋਕਾਂ ਨੂੰ ਕਾਫੀ ਭਾਵੁਕ ਕਰ ਰਹੀ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਤੀ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਨੂੰ ਜੀਅ ਰਿਹਾ ਹੈ। ਪਤਨੀ ਉਸਦੇ ਕੋਲ ਬੈਠੀ ਹੈ ਅਤੇ ਉਸਨੂੰ ਪਿਆਰ ਨਾਲ ਪਾਲ ਰਹੀ ਹੈ। ਇੱਥੋਂ ਤੱਕ ਕਿ ਉਹ ਉਸਦੀ ਪੂਰੀ ਦੇਖਭਾਲ ਵੀ ਕਰ ਰਹੀ ਹੈ। ਇਸ ਖੂਬਸੂਰਤ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @humshayar77 ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਯੂਜ਼ਰ ਨੇ ਕੈਪਸ਼ਨ ਲਿਖਿਆ ਹੈ, ”ਕੁਝ ਵਾਅਦੇ ਜ਼ਿੰਦਗੀ ਭਰ ਨਿਭਾਏ ਜਾਂਦੇ ਹਨ…” ਇਸ ਪੋਸਟ ਨੂੰ ਹੁਣ ਤੱਕ 60 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

ਇਹ ਵੀ ਪੜ੍ਹੋ- ਭਾਬੀ ਨੇ ‘ਦਿਲਬਰ ਦਿਲਬਰ’ ਗੀਤ ‘ਤੇ ਕੀਤਾ ਜ਼ਬਰਦਸਤ ਡਾਂਸ, VIDEO ਵਾਇਰਲ

ਯੂਜ਼ਰਸ ਨੇ ਵੀਡੀਓ ਦੇਖਣ ਤੋਂ ਬਾਅਦ ਦਿੱਤੇ ਅਜਿਹੇ Reactions

ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਭਾਵੁਕ ਹੋ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ” ਇੱਥੇ ਤੱਕ ਚਾਹਿਦਾ ਹੈ ਸਾਥ ਜ਼ਿੰਦਗੀ ਦਾ…” ਇੱਕ ਹੋਰ ਯੂਜ਼ਰ ਨੇ ਲਿਖਿਆ, “ਪਿਆਰ ਸੱਚਾ ਹੈ ਤਾਂ ਇਨਸਾਨ ਮਰਦੇ ਦਮ ਤੱਕ ਤੁਹਾਡਾ ਸਾਥ ਦੇ ਸਕਦਾ ਹੈ।” ਇਕ ਹੋਰ ਯੂਜ਼ਰ ਨੇ ਲਿਖਿਆ- “ਇਸ ਲਈ ਹੀ ਕਿਹਾ ਜਾਂਦਾ ਹੈ ਇੱਕ ਸੱਚਾ ਜੀਵਨ ਸਾਥੀ ਹੋਣਾ ਬਹੁਤ ਜ਼ਰੂਰੀ ਹੈ।”

Exit mobile version