Funny: ਸਕੂਲ ਜਾਣ ਲੱਗੇ ਸਕੂਟੀ 'ਤੇ ਪੜ੍ਹਾਈ ਕਰਦਾ ਨਜ਼ਰ ਆਇਆ ਬੱਚਾ, Video ਵਾਇਰਲ Punjabi news - TV9 Punjabi

Funny: ਸਕੂਲ ਜਾਣ ਦੌਰਾਨ ਸਕੂਟੀ ‘ਤੇ ਪੜ੍ਹਾਈ ਕਰਦਾ ਨਜ਼ਰ ਆਇਆ ਬੱਚਾ, Video ਵਾਇਰਲ

Updated On: 

08 Nov 2024 12:51 PM

Funny Viral Video: ਸੋਸ਼ਲ ਮੀਡੀਆ 'ਤੇ ਇਕ ਬੱਚੇ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹੈਰਾਨ ਰਹਿ ਜਾਓਗੇ ਕਿਉਂਕਿ ਤੁਸੀਂ ਇਸ ਤੋਂ ਪਹਿਲਾਂ ਸ਼ਾਇਦ ਹੀ ਅਜਿਹਾ ਕੁਝ ਦੇਖਿਆ ਹੋਵੇਗਾ। ਵਾਇਰਲ ਹੋ ਰਹੀ ਵੀਡੀਓ ਵਿੱਚ ਇਕ ਮੁੰਡਾ ਸਕੂਲ ਜਾਣ ਦੌਰਾਨ ਸਕੂਟੀ 'ਤੇ ਪੜ੍ਹਾਈ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਆਪਣੀ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ।

Funny: ਸਕੂਲ ਜਾਣ ਦੌਰਾਨ ਸਕੂਟੀ ਤੇ ਪੜ੍ਹਾਈ ਕਰਦਾ ਨਜ਼ਰ ਆਇਆ ਬੱਚਾ, Video ਵਾਇਰਲ
Follow Us On

ਤੁਸੀਂ ਜਦੋਂ ਕਦੇ ਵੀ ਸੋਸ਼ਲ ਮੀਡੀਆ ਦੇ ਕਿਸੇ ਵੀ ਪਲੇਟਫਾਰਮ ‘ਤੇ Visit ਕਰਦੇ ਹੋਵੇਗੇ ਤਾਂ ਤੁਹਾਨੂੰ ਅਲਗ-ਅਲਗ ਕਈ ਵੀਡੀਓਜ਼ ਨਜ਼ਰ ਆ ਹੀ ਜਾਣਗੀਆਂ। ਉਨ੍ਹਾਂ ਵਿੱਚੋਂ ਕਈ ਵੀਡੀਓਜ਼ ਅਜਿਹੇ ਹੁੰਦੇ ਹਨ ਜੋ ਵਾਇਰਲ ਹੋ ਜਾਂਦੇ ਹਨ। ਕਈ ਵਾਰ ਲੋਕਾਂ ਦੇ ਡਾਂਸ ਅਤੇ ਐਕਟਿੰਗ ਦੇ ਵੀਡੀਓ ਵਾਇਰਲ ਹੋ ਜਾਂਦੇ ਹਨ ਅਤੇ ਕਈ ਵਾਰ ਅਜੀਬੋ-ਗਰੀਬ ਹਰਕਤਾਂ ਜਾਂ ਖਤਰਨਾਕ ਸਟੰਟ ਕਰਨ ਵਾਲੇ ਲੋਕਾਂ ਦੇ ਵੀਡੀਓ ਵਾਇਰਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਅਜੇ ਵੀ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਔਰਤ ਸਕੂਟੀ ਚਲਾਉਂਦੇ ਹੋਏ ਕਿਤੇ ਜਾ ਰਹੀ ਹੈ। ਸਕੂਟੀ ‘ਤੇ ਅੱਗੇ ਇਕ ਛੋਟੀ ਬੱਚੀ ਬੈਠੀ ਹੈ, ਜਦੋਂ ਕਿ ਪਿਛਲੇ ਪਾਸੇ ਸੀਟ ‘ਤੇ ਇਕ ਬੱਚਾ ਬੈਠਾ ਹੈ ਜੋ ਸਕੂਲੀ ਡਰੈੱਸ ਵਿਚ ਹੈ। ਬੱਚੇ ਨੇ ਸੀਟ ਦੇ ਵਿਚਕਾਰ ਛੱਡੀ ਜਗ੍ਹਾ ‘ਤੇ ਇਕ ਨੋਟਬੁੱਕ ਅਤੇ ਇੱਕ ਕਿਤਾਬ ਰੱਖੀ ਹੋਈ ਹੈ ਅਤੇ ਕੁਝ ਲਿਖ ਰਿਹਾ ਹੈ। ਇਹ ਵੀਡੀਓ ਕਦੋਂ ਅਤੇ ਕਿੱਥੇ ਲਈ ਗਈ ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ ਪਰ ਵੀਡੀਓ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਲੱਕੜ ਕੱਟਣ ਵਾਲੇ ਬੰਦੇ ਦੀ ਕਿਸਮਤ ਨੇ ਦਿੱਤਾ ਸਾਥ, ਮਿਲੀ ਅਜਿਹੀ ਚੀਜ਼, ਝਟਕੇ ਚ ਹੋ ਗਿਆ ਮਾਲਾਮਾਲ

ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @HasnaZaruriHai ਨਾਮ ਦੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੈ। ਵੀਡੀਓ ਪੋਸਟ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਇਕ ਦਿਨ ਇਹ ਬੱਚਾ ਆਪਣੀ ਮਾਂ ਦਾ ਨਾਮ ਜ਼ਰੂਰ ਰੋਸ਼ਨ ਕਰੇਗਾ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 55 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਇਕ ਦਿਨ ਉਹ ਦੇਸ਼ ਦਾ ਰਾਸ਼ਟਰਪਤੀ ਬਣ ਜਾਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਉਹ ਬਹੁਤ ਮਿਹਨਤੀ ਬੱਚਾ ਹੈ, ਸਕੂਟੀ ‘ਤੇ ਵੀ ਪੜ੍ਹ ਰਿਹਾ ਹੈ। ਤੀਜੇ ਯੂਜ਼ਰ ਨੇ ਲਿਖਿਆ- ਉਹ ਜਲਦੀ ਹੀ ਆਪਣਾ ਹੋਮਵਰਕ ਪੂਰਾ ਕਰਨ ਤੋਂ ਬਾਅਦ ਵੀ ਮਸਤੀ ਕਰੇਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਮੈਂ ਪਹਿਲੀ ਵਾਰ ਅਜਿਹਾ ਬੱਚਾ ਦੇਖਿਆ ਹੈ ਜੋ ਇੰਨਾ ਪੜ੍ਹਾਕੂ ਹੈ।

Exit mobile version