Jugaadu Viral Video:ਬੱਚੇ ਨੇ ਬਿਨਾਂ ਟੈਂਕੀ ਦੇ ਬਾਈਕ ਚਲਾਉਣ ਦੀ ਦੱਸੀ ਟ੍ਰਿਕ, ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- 'ਪਾਗਲ ਬਣਾ ਰਿਹਾ ਹੈ' | Boy ride bike without petrol also shared the trick know full news details in Punjabi Punjabi news - TV9 Punjabi

Jugaadu Viral Video: ਬੱਚੇ ਨੇ ਬਿਨਾਂ ਟੈਂਕੀ ਦੇ ਬਾਈਕ ਚਲਾਉਣ ਦੀ ਦੱਸੀ ਟ੍ਰਿਕ, ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- ‘ਪਾਗਲ ਬਣਾ ਰਿਹਾ ਹੈ’

Published: 

25 Apr 2024 15:00 PM

Jugaadu Viral Video: ਸਭ ਜਾਣਦੇ ਹਨ ਕਿ ਪੈਟਰੋਲ ਵਾਲੇ ਵਾਹਨ ਬਿਨਾਂ ਪੈਟਰੋਲ ਤੋਂ ਨਹੀਂ ਚੱਲਦੇ। ਪਰ ਹਾਲ ਹੀ ਵਿੱਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇਕ ਬੱਚਾ ਬਿਨਾਂ ਪੈਟਰੋਲ ਦੇ ਟੈਂਕੀ ਵਾਲੀ ਬਾਈਕ ਚਲਾ ਰਿਹਾ ਹੈ। ਵੀਡੀਓ 'ਚ ਉਸ ਨੇ ਇਸ ਦੇ ਪਿੱਛੇ ਦੀ ਟ੍ਰੀਕ ਵੀ ਦੱਸੀ ਹੈ, ਜਿਸ 'ਤੇ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਅਤੇ ਅਸਲ ਕਾਰਨ ਦੱਸਿਆ।

Jugaadu Viral Video: ਬੱਚੇ ਨੇ ਬਿਨਾਂ ਟੈਂਕੀ ਦੇ ਬਾਈਕ ਚਲਾਉਣ ਦੀ ਦੱਸੀ ਟ੍ਰਿਕ, ਵੀਡੀਓ ਦੇਖ ਕੇ ਲੋਕਾਂ ਨੇ ਕਿਹਾ- ਪਾਗਲ ਬਣਾ ਰਿਹਾ ਹੈ

ਬੱਚੇ ਨੇ ਬਿਨਾਂ ਪੈਟਰੋਲ ਤੋਂ ਚਲਾਈ ਬਾਈਕ, ਕਿਹਾ- 20 ਰੁਪਏ 'ਚ ਚੱਲਦੀ ਹੈ 100 Km

Follow Us On

ਹਰ ਵਿਅਕਤੀ ਜਾਣਦਾ ਹੈ ਕਿ ਭਾਵੇਂ ਇਹ ਬਾਈਕ ਹੋਵੇ ਜਾਂ ਕੋਈ ਹੋਰ ਵਾਹਨ, ਇਸ ਨੂੰ ਪੈਟਰੋਲ ਜਾਂ ਕਿਸੇ ਹੋਰ ਈਂਧਨ ਤੋਂ ਬਿਨਾਂ ਚਲਾਉਣਾ ਮੁਸ਼ਕਲ ਹੈ। ਅੱਜਕੱਲ੍ਹ ਇਲੈਕਟ੍ਰਿਕ ਵਾਹਨ ਆਉਣੇ ਸ਼ੁਰੂ ਹੋ ਗਏ ਹਨ ਜੋ ਬਿਜਲੀ ਨਾਲ ਚੱਲਦੇ ਹਨ। ਪਰ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਬਿਨਾਂ ਟੈਂਕੀ ਦੇ ਪੈਟਰੋਲ ਵਾਲੀ ਬਾਈਕ ਚਲਾਉਂਦਾ ਨਜ਼ਰ ਆ ਰਿਹਾ ਹੈ। ਹੁਣ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਬਾਈਕ ਦੀ ਟੈਂਕੀ ਨਹੀਂ ਹੈ ਤਾਂ ਪੈਟਰੋਲ ਵੀ ਨਹੀਂ ਹੋਵੇਗਾ ਅਤੇ ਅਜਿਹੇ ‘ਚ ਬੱਚਾ ਬਾਈਕ ਚਲਾਉਣ ਦੇ ਯੋਗ ਕਿਵੇਂ ਹੈ। ਕੁਝ ਲੋਕਾਂ ਨੇ ਉਸ ਨੂੰ ਕਾਰਨ ਪੁੱਛਿਆ ਪਰ ਇੰਟਰਨੈੱਟ ਦੀ ਜਨਤਾ ਨੇ ਉਸ ‘ਤੇ ਵਿਸ਼ਵਾਸ ਨਹੀਂ ਕੀਤਾ ਅਤੇ ਇਕ ਵਿਅਕਤੀ ਨੇ ਇਸ ਦੇ ਪਿੱਛੇ ਦਾ ਤਰਕ ਦੱਸਿਆ। ਆਓ ਫਿਰ ਤੁਹਾਨੂੰ ਇਸ ਬਾਰੇ ਦੱਸਦੇ ਹਾਂ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਵੀਡੀਓ ਵਿੱਚ ਨਜ਼ਰ ਆਉਂਦਾ ਹੈ ਕਿ ਇਕ ਬੱਚਾ ਬਿਨਾਂ ਟੈਂਕੀ ਵਾਲੀ ਬਾਈਕ ਨੂੰ ਚਲਾਉਂਦੇ ਹੋਏ ਆਉਂਦਾ ਹੈ ਜਿਸ ਨੂੰ ਦੇਖ ਵੀਡੀਓ ਬਣਾ ਰਹੇ ਲੋਕ ਹੈਰਾਨ ਹੋ ਜਾਂਦੇ ਹਨ। ਟੈਂਕੀ ਬਾਰੇ ਪੁੱਛਣ ‘ਤੇ ਬੱਚਾ ਕਹਿੰਦਾ ਹੈ ਕਿ ਮੈਂ ਪੈਟਰੋਲ ‘ਤੇ ਬਾਈਕ ਨਹੀਂ ਚਲਾਉਂਦਾ ਹਾਂ। ਬੱਚਾ ਦੱਸਦਾ ਹੈ ਕਿ ਉਹ ਗੈਸ ‘ਤੇ ਬਾਈਕ ਚਲਾਉਂਦਾ ਹੈ। ਇਸ ਦੇ ਲਈ ਉਹ ਤਾਰਪੀਨ ਦਾ ਤੇਲ ਪਾਉਂਣ ਤੋਂ ਬਾਅਦ ਫਿਰ ਕਾਰਬੇਟ ਪਾਉਂਦਾ ਹੈ। ਮੈਂ 20 ਰੁਪਏ ਦਾ ਲੈ ਕੇ ਆਇਆ ਹਾਂ, ਇਸ ਵਿੱਚ 100 ਕਿਲੋਮੀਟਰ ਤੱਕ ਚੱਲਦੀ ਹੈ।

ਇਹ ਵੀ ਪੜ੍ਹੋ- ਟੀਚਰ ਨੇ ਲਗਾਈ ਡਾਂਟ ਤਾਂ ਬੱਚੇ ਨੇ ਪਾਪਾ ਦੇ ਪੁਲਿਸ ‘ਚ ਹੋਣ ਦੀ ਦਿੱਤੀ ਧਮਕੀ, VIDEO ਵਾਇਰਲ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੇ ਕਿਹਾ ਕਿ ਇਹ ਬੱਚਾ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ- ਤੁਸੀਂ ਕਿਥੋਂ ਦੇ ਗਿਆਨੀ ਬਾਬਾ ਹੋ? ਇਕ ਹੋਰ ਯੂਜ਼ਰ ਨੇ ਲਿਖਿਆ- ਪਾਗਲ ਬਣਾ ਰਿਹਾ ਹੈ। ਇਕ ਯੂਜ਼ਰ ਨੇ ਕਿਹਾ, ‘ਕਾਰਬੋਰੇਟਰ ‘ਚ ਤੇਲ ਹੈ ਅਤੇ ਇਸ ਲਈ ਇਹ ਚੱਲ ਰਿਹਾ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ- ਭਰਾ, ਉਸ ਨੇ ਸੀਟ ਦੇ ਹੇਠਾਂ ਤੇਲ ਦੀ ਬੋਤਲ ਲਗਾ ਰੱਖੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ jayprakass699 ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ 45 ਹਜ਼ਾਰ ਤੋਂ ਵੱਧ ਲੋਕ ਲਾਈਕ ਕਰ ਚੁੱਕੇ ਹਨ।

Exit mobile version