Stunt Video Viral: ਦਾਦੀ ਰੋਕਦੀ ਰਹੀ ਪਰ ਪੋਤੇ ਨੇ ਛੱਤ ਤੋਂ ਮਾਰੀ ਬੈਕਫਲਿੱਪ, ਖ਼ਤਰਨਾਕ ਸਟੰਟ ਦਾ ਵੀਡੀਓ ਵਾਇਰਲ | boy did dangerous blackflip stunt from terrace know full news details in Punjabi Punjabi news - TV9 Punjabi

Stunt Video Viral: ਮੁੰਡੇ ਨੇ ਛੱਤ ਤੋਂ ਮਾਰੀ ਬੈਕਫਲਿੱਪ, ਖ਼ਤਰਨਾਕ ਸਟੰਟ ਦਾ ਵੀਡੀਓ ਵਾਇਰਲ

Updated On: 

26 Mar 2024 12:41 PM

Stunt Video: ਆਏ ਦਿਨ ਲੋਕਾਂ ਦੇ ਖ਼ਤਰਨਾਕ ਸਟੰਟ ਦੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ। ਕੋਈ ਅਸਮਾਨ ਤੋਂ ਧਰਤੀ ਵੱਲ ਛਾਲ ਮਾਰ ਰਿਹਾ ਹੁੰਦਾ ਹੈ ਤਾਂ ਕੋਈ ਕਿਸੇ ਮੋਟਰਸਾਈਕਲ ਤੋਂ ਸਟੰਟ ਕਰਦਾ ਨਜ਼ਰ ਆਉਂਦਾ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਨੂੰ ਲੋਕ ਖੂਬ ਪਸੰਦ ਕਰ ਰਹੇ ਹਨ। ਜਿਸ ਵਿੱਚ ਇੱਕ ਮੁੰਡਾ ਖ਼ਤਰਨਾਕ ਸਟੰਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਮੁੰਡੇ ਦੀ ਦਾਦੀ ਉਸਨੂੰ ਸਟੰਟ ਕਰਨ ਤੋਂ ਰੋਕਦੀ ਹੈ ਪਰ ਉਹ ਉਨ੍ਹਾਂ ਦੀ ਗੱਲ ਨਹੀਂ ਸੁਣਦਾ।

Stunt Video Viral: ਮੁੰਡੇ ਨੇ ਛੱਤ ਤੋਂ ਮਾਰੀ ਬੈਕਫਲਿੱਪ, ਖ਼ਤਰਨਾਕ ਸਟੰਟ ਦਾ ਵੀਡੀਓ ਵਾਇਰਲ

ਮੁੰਡੇ ਨੇ ਛੱਤ ਤੋਂ ਮਾਰੀ ਬੈਕਫਲਿੱਪ, ਸਟੰਟ ਦਾ ਵੀਡੀਓ ਦੇਖ ਰੋਂਗਟੇ ਹੋ ਜਾਣਗੇ ਖਡੇ

Follow Us On

ਅੱਜ ਦੇ ਸਮੇਂ ਵਿੱਚ ਹਰ ਕੋਈ ਫੇਮਸ ਹੋਣ ਦੀ ਚਾਹ ਰੱਖਦਾ ਹੈ। ਲੋਕ ਚਾਹੁੰਦੇ ਹਨ ਕਿ ਜਦੋਂ ਉਹ ਘਰੋਂ ਬਾਹਰ ਨਿਕਲਣ ਤਾਂ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨਾਲ ਸੈਲਫੀ ਲੈਣ। ਫੈਨ ਫਾਲੋਇੰਗ ਹਾਸਿਲ ਕਰਨ ਲਈ ਉਨ੍ਹਾਂ ਨੂੰ ਸਭ ਤੋਂ ਆਸਾਨ ਤਰੀਕਾ ਸੋਸ਼ਲ ਮੀਡੀਆ ਲੱਗਦਾ ਹੈ। ਇਸ ਲਈ ਹੀ ਹਰ ਕੋਈ ਸੋਸ਼ਲ ਮੀਡੀਆ ‘ਤੇ ਅਲਗ-ਅਲਗ ਤਰੀਕੇ ਦਾ ਵੀਡੀਓ ਬਣਾ ਕੇ ਪੋਸਟ ਕਰ ਰਿਹਾ ਹੈ। ਕੋਈ ਡਾਂਸ ਦੀ ਵੀਡੀਓ ਬਣਾਉਂਦਾ ਹੈ ਤਾਂ ਕੋਈ ਐਕਟਿੰਗ ਦੀ। ਕੁਝ ਲੋਕ ਖ਼ਤਰਨਾਕ ਸਟੰਟ ਕਰਨ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹਨ, ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਜੋਰਦਾਰ ਤਰੀਕੇ ਨਾਲ ਵਾਇਰਲ ਹੋ ਰਿਹਾ ਹੈ।

ਇਸ ਵੀਡੀਓ ਵਿੱਚ ਇੱਕ ਮੁੰਡਾ ਘਰ ਦੀ ਛੱਤ ‘ਤੇ ਖੜਾ ਨਜ਼ਰ ਆ ਰਿਹਾ ਹੈ। ਥੱਲੇ ਉਸ ਦੀ ਦਾਦੀ ਖੜੀ ਹੈ। ਦਾਦੀ ਉਸ ਨੂੰ ਅਜਿਹਾ ਨਾ ਕਰਨ ਤੋਂ ਰੋਕਦਾ ਲਈ ਕਹਿੰਦੀ ਹੈ। ਪਰ ਮੁੰਡਾ ਆਪਣੀ ਦਾਦੀ ਦੀ ਇੱਕ ਵੀ ਨਹੀਂ ਸੁਣਦਾ ਅਤੇ ਛੱਤ ਤੋਂ ਬੈਕਫਲਿੱਪ ਮਰ ਦਿਦਾ ਹੈ। ਮੁੰਡੇ ਦਾ ਸਟੰਟ ਦੇਖਕੇ ਦਾਦੀ ਡਰ ਜਾਂਦੀ ਹੈ। ਉਹ ਥੱਲੇ ਆਉਣ ਤੋਂ ਬਾਅਦ ਇੱਕ ਹੋਰ ਬਲੈਕਫਲਿੱਪ ਮਾਰਦਾ ਹੈ ਅਤੇ ਕੈਮਰੇ ਵਿੱਚ ਦੇਖਦੇ ਹੋਏ ਇੱਕ ਲੁੱਕ ਦਿੰਦਾ ਹੈ।

ਇਹ ਵੀ ਪੜ੍ਹੋ- ਗੇਂਦ ਨਾਲ ਛੱਪੜ ਚ Chill ਕਰਨ ਲੱਗਾ ਬੇਬੀ ਟਾਈਗਰ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ ਐਕਸ ‘ਤੇ @ChapraZila ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਹੈ ਕਿ- ਦਾਦੀ ਨੂੰ ਕਿੰਨੀ ਚਿੰਤਾ ਹੈ ਅਤੋ ਪੋਤੇ ਨੂੰ ਫਰਕ ਨਹੀਂ ਪੈਂਦਾ। ਖ਼ਬਰ ਲਿਖੇ ਜਾਣ ਤੱਕ ਵੀਡੀਓ ਨੂੰ 3 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਦਾਦੀ ਨੂੰ ਨਹੀਂ ਪਤਾ ਕਿ ਪੋਤਾ ਰੀਲ ਬਣਾ ਕੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਸੱਚਮੁੱਚ ਦੋਸਤੋ, ਮੈਂ ਘਬਰਾ ਗਿਆ ਸੀ। ਤੀਜੇ ਯੂਜ਼ਰ ਨੇ ਲਿਖਿਆ- ਜੇਕਰ ਮੈਂ ਅਜਿਹਾ ਕੀਤਾ ਹੁੰਦਾ ਤਾਂ ਮੇਰੀ ਦਾਦੀ ਹੁਣ ਤੱਕ ਮੇਰੇ ਥੱਪੜ ਮਾਰ ਚੁੱਕੀ ਹੁੰਦੀ।

Exit mobile version