ਤਲਾਕ ਦੀ ਇਸ ਦੁਨੀਆ ‘ਚ ਮਿਲਿਆ ਇਕ ਸੱਚਾ ਪ੍ਰੇਮੀ ਜੋੜਾ,ਪਤਨੀ ਨੇ ਆਖਰੀ ਸਾਹ ਤੱਕ ਸਾਥ ਦੇ ਕੇ ਦੱਸਿਆ ਕੀ ਹੁੰਦਾ ਹੈ ਪਿਆਰ
Bibek Pangeni Srijana Subedi love Story: ਅੱਜ ਕੱਲ ਦੇ ਇੱਕ ਅਜਿਹੇ ਦੌਰ 'ਚ ਜਦੋਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਰਿਸ਼ਤਿਆਂ 'ਚ ਤਨਾਅ ਆ ਜਾਂਦਾ ਹੈ ਅਤੇ ਫਿਰ ਤਲਾਕ ਹੋ ਜਾਂਦੇ ਹਨ,ਇੱਕ ਅਜਿਹੇ ਜੋੜੇ ਦੀ ਕਹਾਣੀ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਨੂੰ ਪਿਆਰ ਦਾ ਅਸਲ ਮਤਲਬ ਸਮਝਾਇਆ ਹੈ। ਇਸ ਪ੍ਰੇਮ ਕਹਾਣੀ ਦੀ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ 'ਚ ਕੋਈ ਸਵਾਰਥ ਨਹੀਂ ਸਗੋਂ ਸਮਰਪਣ ਹੈ। ਲਵ ਸਟੋਰੀ ਕਾਫੀ ਵਾਇਰਲ ਹੋ ਰਹੀ ਹੈ।
ਵਿਆਹ ਦਾ ਮਤਲਬ ਹੈ ਕਿ ਦੋ ਲੋਕ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਅਤੇ ਜੀਵਨ ਲਈ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਵਿਆਹੁਤਾ ਜੀਵਨ ਇੱਕ ਦੋਪਹੀਆ ਵਾਹਨ ਹੈ। ਜਿਸ ‘ਚ ਪਤੀ-ਪਤਨੀ ਦੋ ਪਹੀਏ ਹਨ। ਜਿੱਥੇ ਦੋਵਾਂ ਨੂੰ ਇੱਕ ਦੂਜੇ ਦਾ ਸਾਥ ਦੇ ਕੇ ਅੱਗੇ ਵਧਣਾ ਹੁੰਦਾ ਹੈ। ਹਾਲਾਂਕਿ,ਪਤੀ-ਪਤਨੀ ਦਾ ਇਹ ਰਿਸ਼ਤਾ ਜਿੰਨਾ ਮਜ਼ਬੂਤ ਹੁੰਦਾ ਹੈ, ਉਹਨਾਂ ਹੀ ਇਹ ਰਿਸ਼ਤਾ ਨਾਜ਼ੁਕ ਵੀ ਹੁੰਦਾ ਹੈ। ਜਦੋਂ ਕਿ ਅੱਜ ਦੇ ਸਮੇਂ ਵਿੱਚ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਅਤੇ ਪੈਸੇ ਲਈ ਰਿਸ਼ਤੇ ਤੋੜ ਲੈਂਦੇ ਹਨ ਅਤੇ ਅਤੁਲ ਸੁਭਾਸ਼ ਵਰਗੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਹਨ। ਪਰ ਅਜਿਹਾ ਨਹੀਂ ਹੈ ਕਿ ਹਰ ਔਰਤ ਆਪਣੇ ਪਤੀ ਨੂੰ ਸਿਰਫ ਉਸਦੀ ਦੌਲਤ ਲਈ ਪਿਆਰ ਕਰਦੀ ਹੋਵੇ। ਕੁਝ ਲੋਕ ਸੱਚਾ ਪਿਆਰ ਇਸ ਤਰ੍ਹਾਂ ਕਰਦੇ ਹਨ ਕਿ ਉਹ ਦੁਨੀਆਂ ਲਈ ਮਿਸਾਲ ਬਣ ਜਾਂਦੇ ਹਨ। ਅਜਿਹੀ ਹੀ ਇੱਕ ਲਵ ਸਟੋਰੀ ਇਨ੍ਹੀਂ ਦਿਨੀਂ ਚਰਚਾ ‘ਚ ਹੈ।
‘ਮੁਹੱਬਤੇਂ’ ਫਿਲਮ ਦਾ ਗੀਤ ਹੈ ‘ਆਂਖੇਂ ਖੁੱਲੀ ਹੋ ਯਾ ਹੋ ਬੰਦ, ਦੀਦਾਰ ਉਨਕਾ ਹੋਤਾ ਹੈ, ਕੈਸੇ ਕਹੂੰ ਮੈਂ ਓ ਯਾਰਾ ਇਹ ਪਿਆਰ ਕੈਸੇ ਹੋਤਾ ਹੈ।’ ਗੀਤ ਦੀ ਇਹ ਲਾਈਨ ਪੜ੍ਹ ਕੇ ਕੋਈ ਪੁੱਛੇਗਾ ਕਿ ਪਿਆਰ ਕਿਵੇਂ ਹੁੰਦਾ ਹੈ? ਇਸ ਲਈ ਲੋਕਾਂ ਨੂੰ ਇਹ ਕਹਾਣੀ ਦੱਸਣ ਜਾ ਰਹੇ ਹਾਂ ਜਿਸ ‘ਚ ਪਿਆਰ, ਸਮਰਪਣ ਅਤੇ ਉਹ ਸਭ ਕੁਝ ਹੈ ਜੋ ਇੱਕ ਸੰਪੂਰਨ ਪ੍ਰੇਮ ਕਹਾਣੀ ‘ਚ ਹੋਣਾ ਚਾਹੀਦਾ ਹੈ। ਇੱਥੇ ਅਸੀਂ ਇੰਸਟਾਗ੍ਰਾਮ ਦੇ ਮਸ਼ਹੂਰ ਨੇਪਾਲੀ Influencer ਬਿਬੇਕ ਪੰਗੇਨੀ ਅਤੇ ਉਨ੍ਹਾਂ ਦੀ ਪਤਨੀ ਸਿਰਜਨਾ ਸੁਵੇਦੀ ਬਾਰੇ ਗੱਲ ਕਰ ਰਹੇ ਹਾਂ, ਜਿਨ੍ਹਾਂ ਦੀ ਅਮਰ ਪ੍ਰੇਮ ਕਹਾਣੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ। ਹਾਲਾਂਕਿ,ਇਸਦਾ ਅੰਤ ਤੁਹਾਡੀ ਅੱਖਾਂ ਨਮ ਕਰ ਦਵੇਗਾ।
36 ਸਾਲਾ ਵਿਵੇਕ ਪੰਗੇਨੀ ਅਤੇ ਸਿਰਜਨਾ ਦੀ ਮੁਲਾਕਾਤ 10 ਸਾਲ ਪਹਿਲਾਂ ਹੋਈ ਸੀ ਅਤੇ ਕੁਝ ਸਮੇਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਸੀ। ਸਭ ਕੁਝ ਠੀਕ ਚੱਲ ਰਿਹਾ ਸੀ, ਉਨ੍ਹਾਂ ਦੇ ਸਾਰੇ ਸੁਪਨੇ ਸਾਕਾਰ ਹੋ ਰਹੇ ਸਨ ਅਤੇ ਦੋਵੇਂ ਆਪਣੀ ਕੈਮਿਸਟਰੀ ‘ਤੇ ਰੀਲ ਬਣਾਉਂਦੇ ਸਨ। ਦੋਵੇਂ ਮਸ਼ਹੂਰ ਜੋੜੇ ਵਿਚਕਾਰ ਸਭ ਕੁਝ ਸਹੀ ਚੱਲ ਰਿਹਾ ਸੀ, ਪਰ ਕਿਹਾ ਜਾਂਦਾ ਹੈ ਕਿ ਪਿਆਰ ਜਿੰਨਾ ਸੱਚਾ ਹੁੰਦਾ ਹੈ, ਓਨੀਆਂ ਹੀ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਹਨ। ਦਰਅਸਲ, ਬਿਬੇਕ ਯੂਨੀਵਰਸਿਟੀ ਆਫ਼ ਜਾਰਜੀਆ ‘ਚ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਦਾ ਪੀਐਚਡੀ ਵਿਦਿਆਰਥੀ ਸੀ। 2022 ‘ਚ,ਪਤਾ ਲੱਗਿਆ ਕਿ ਬਿਬੇਕ ਨੂੰ ਚੌਥੇ ਪੜਾਅ ਦਾ ਬ੍ਰੇਨ ਟਿਊਮਰ ਹੈ।
ਇਹ ਵੀ ਪੜ੍ਹੋ
ਜਿਸ ਤੋਂ ਬਾਅਦ ਸਿਰਜਨਾ ਨੇ ਆਪਣੇ ਪਤੀ ਨੂੰ ਨਹੀਂ ਛੱਡਿਆ ਅਤੇ ਉਸ ਦੀ ਹਿੰਮਤ ਬਣ ਗਈ। ਜਦੋਂ ਪਤਨੀ ਸਿਰਜਨਾ ਨੂੰ ਇਸ ਗੱਲ ਦਾ ਪਤਾ ਲਗਿਆ ਤਾਂ ਉਹ ਸਭ ਕੁਝ ਛੱਡ ਕੇ ਆਪਣੇ ਪਤੀ ਦੀ ਸੇਵਾ’ ਚ ਲੱਗ ਗਈ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸ ਦੇ ਪਤੀ ਦੀ ਕੀਮੋਥੈਰੇਪੀ ਦੌਰਾਨ ਉਸ ਨੇ ਆਪਣੇ ਵਾਲ ਵੀ ਕੱਟ ਲਏ ਸਨ ਤਾਂ ਜਿਸ ਨਾਲ ਬਿਬੇਕ ਆਮ ਜਿਹਾ ਮਹਿਸੂਸ ਕਰ ਸਕੇ। ਇਸ ਜੋੜੇ ‘ਤੇ ਦੁੱਖਾਂ ਦਾ ਪਹਾੜ ਟੁੱਟਣ ਤੋਂ ਬਾਅਦਦੇ ਬਾਵਜੂਦ ਵੀ ਸਿਰਜਣਾ ਨੇ ਦਰਦ ਨੂੰ ਆਪਣੇ ਦਿਲ ‘ਚ ਸਮੇਟ ਲਿਆ ਅਤੇ ਆਪਣੇ ਪਤੀ ਦੀ ਦੇਖਭਾਲ ਕੀਤੀ।
ਇਹ ਵੀ ਪੜ੍ਹੋ- ਹੁਣ ਤਾਂ ਵਿਦੇਸ਼ੀਆਂ ਨੇ ਵੀ Bargaining ਕਰਨਾ ਸਿੱਖ ਲਿਆ, ਸ਼ਖਸ ਦੀ ਵੀਡੀਓ ਦੇਖ ਕੇ ਤੁਸੀਂ ਚੌਂਕ ਜਾਉਂਗੇ
ਜਦੋਂ ਸਿਰਜਨਾ ਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਕੋਲ ਸਿਰਫ਼ 6 ਮਹੀਨੇ ਹੀ ਹਨ ਤਾਂ ਤਾਂ ਉਸ ਨੇ ਆਪਣੇ ਪਤੀ ਨੂੰ ਆਖਰੀ ਸਾਹ ਤੱਕ ਸੰਭਾਲਿਆ ਅਤੇ ਉਸ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜੂਰ ਸੀ। 19 ਦਸੰਬਰ ਨੂੰ ਸਿਰਫ਼ 36 ਸਾਲ ਦੀ ਉਮਰ ‘ਚ ਹੀ ਬਿਬੇਕ ਕੈਂਸਰ ਦੀ ਲੜਾਈ ਹਾਰ ਗਏ ਅਤੇ ਅਮਰੀਕਾ ਦੇ ਇੱਕ ਹਸਪਤਾਲ ‘ਚ ਉਹਨਾਂ ਦੀ ਮੌਤ ਹੋ ਗਈ। ਹੁਣ ਬਿਬੇਕ ਭਾਵੇਂ ਇਸ ਦੁਨੀਆਂ ‘ਚ ਨਹੀਂ ਹੈ ਪਰ ਉਹ ਹਮੇਸ਼ਾ ਸਿਰਜਨਾ ਦੇ ਦਿਲ ਵਿੱਚ ਰਹਣਗੇ ਅਤੇ ਇਸ ਜੋੜੇ ਨੇ ਦੁਨੀਆਂ ਨੂੰ ਦਿਖਾਇਆ ਹੈ ਕਿ ਸੱਚਾ ਪਿਆਰ ਕੀ ਹੁੰਦਾ ਹੈ। ਕਹਿੰਦੇ ਹਨ ਕਿ ਕੁਝ ਪਿਆਰ ਦੀਆਂ ਕਹਾਣੀਆਂ ਅਧੂਰੀਆਂ ਰਹਿ ਕੇ ਵੀ ਪੂਰੀਆਂ ਹੋ ਜਾਂਦੀਆਂ ਹਨ…ਇਹ ਇੱਕ ਅਜਿਹੀ ਕਹਾਣੀ ਸੀ।