Wrong UPI Transaction Complaint: ਜੇਕਰ UPI ਰਾਹੀਂ ਹੋ ਜਾਵੇ ਗਲਤ ਪੇਮੈਂਟ ਤਾਂ ਤੁਰੰਤ ਅਜਿਹਾ ਕਰੋ ਇਹ ਕੰਮ, ਵਾਪਸ ਆ ਜਾਣਗੇ ਪੈਸੇ | wrong payment upi transaction complaint immediately action know full in punjabi Punjabi news - TV9 Punjabi

Wrong UPI Transaction Complaint: ਜੇਕਰ UPI ਰਾਹੀਂ ਹੋ ਜਾਵੇ ਗਲਤ ਪੇਮੈਂਟ ਤਾਂ ਤੁਰੰਤ ਅਜਿਹਾ ਕਰੋ ਇਹ ਕੰਮ, ਵਾਪਸ ਆ ਜਾਣਗੇ ਪੈਸੇ

Updated On: 

08 Sep 2024 13:52 PM

UPI Transaction Complaint:ਆਪਣੇ ਬੈਂਕ ਜਾਂ UPI ਪ੍ਰਦਾਤਾ ਨਾਲ ਗਲਤ UPI ID, ਰਕਮ ਅਤੇ ਮਿਤੀ ਸਮੇਤ ਲੈਣ-ਦੇਣ ਦੇ ਵੇਰਵੇ ਸਾਂਝੇ ਕਰੋ। ਕਿਉਂਕਿ ਜ਼ਿਆਦਾਤਰ ਬੈਂਕਾਂ ਅਤੇ UPI ਪ੍ਰਦਾਤਾਵਾਂ ਕੋਲ ਅਜਿਹੇ ਵਿਵਾਦਾਂ ਨਾਲ ਨਜਿੱਠਣ ਲਈ ਪ੍ਰਕਿਰਿਆਵਾਂ ਹਨ।

Wrong UPI Transaction Complaint: ਜੇਕਰ UPI ਰਾਹੀਂ ਹੋ ਜਾਵੇ ਗਲਤ ਪੇਮੈਂਟ ਤਾਂ ਤੁਰੰਤ ਅਜਿਹਾ ਕਰੋ ਇਹ ਕੰਮ, ਵਾਪਸ ਆ ਜਾਣਗੇ ਪੈਸੇ

ਜੇਕਰ UPI ਰਾਹੀਂ ਹੋ ਜਾਵੇ ਗਲਤ ਪੇਮੈਂਟ ਤਾਂ ਤੁਰੰਤ ਅਜਿਹਾ ਕਰੋ ਇਹ ਕੰਮ, ਵਾਪਸ ਆ ਜਾਣਗੇ ਪੈਸੇ

Follow Us On

Wrong UPI Transaction:ਅਪ੍ਰੈਲ ਤੋਂ 24 ਜੁਲਾਈ ਦੇ ਵਿਚਕਾਰ, ਦੇਸ਼ ਵਿੱਚ UPI ਰਾਹੀਂ 80 ਲੱਖ ਕਰੋੜ ਰੁਪਏ ਦੇ ਲੈਣ-ਦੇਣ ਹੋਏ। ਤੇਜ਼ੀ ਨਾਲ ਵੱਧ ਰਹੇ ਡਿਜੀਟਲ ਲੈਣ-ਦੇਣ ਦੇ ਦੌਰ ਵਿੱਚ ਗਲਤੀ ਨਾਲ ਕਿਸੇ ਹੋਰ ਵਿਅਕਤੀ ਦੀ ਯੂਪੀਆਈ ਆਈਡੀ ਵਿੱਚ ਪੈਸੇ ਟਰਾਂਸਫਰ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਜਲਦੀ ਚੁੱਕੇ ਗਏ ਕੁਝ ਕਦਮ ਤੁਹਾਡੀ ਕਮਾਈ ਨੂੰ ਬਚਾ ਸਕਦੇ ਹਨ। ਆਓ ਸਮਝੀਏ।

ਬੈਂਕ ਜਾਂ UPI ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ

ਫੰਡ ਵਾਪਸ ਲੈਣ ਲਈ ਤੁਰੰਤ ਗਲਤੀ ਦੀ ਰਿਪੋਰਟ ਕਰਨਾ ਮਹੱਤਵਪੂਰਨ ਹੈ। ਤੁਰੰਤ ਆਪਣੇ ਬੈਂਕ ਜਾਂ UPI ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ। ਜਿੰਨੀ ਜਲਦੀ ਤੁਸੀਂ ਸ਼ਿਕਾਇਤ ਦਰਜ ਕਰੋਗੇ, ਤੁਹਾਡੇ ਗਲਤ ਭੁਗਤਾਨ ਨੂੰ ਵਾਪਸ ਕੀਤੇ ਜਾਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੋਵੇਗੀ। ਜੇਕਰ ਤੁਸੀਂ ਸ਼ਿਕਾਇਤ ਕਰਨ ਵਿੱਚ ਦੇਰੀ ਕਰਦੇ ਹੋ, ਤਾਂ ਇਹ ਸੰਭਵ ਹੈ ਕਿ ਤੁਹਾਡਾ ਭੁਗਤਾਨ ਵਾਪਸ ਨਹੀਂ ਕੀਤਾ ਜਾਵੇਗਾ।

ਗਲਤ UPI ਬਾਰੇ ਪੂਰੀ ਜਾਣਕਾਰੀ ਦਿਓ

ਆਪਣੇ ਬੈਂਕ ਜਾਂ UPI ਪ੍ਰਦਾਤਾ ਨਾਲ ਗਲਤ UPI ID, ਰਕਮ ਅਤੇ ਮਿਤੀ ਸਮੇਤ ਲੈਣ-ਦੇਣ ਦੇ ਵੇਰਵੇ ਸਾਂਝੇ ਕਰੋ। ਕਿਉਂਕਿ ਜ਼ਿਆਦਾਤਰ ਬੈਂਕਾਂ ਅਤੇ UPI ਪ੍ਰਦਾਤਾਵਾਂ ਕੋਲ ਅਜਿਹੇ ਵਿਵਾਦਾਂ ਨਾਲ ਨਜਿੱਠਣ ਲਈ ਪ੍ਰਕਿਰਿਆਵਾਂ ਹਨ।

ਪ੍ਰਾਪਤਕਰਤਾ ਨਾਲ ਕਰੋ ਸਿੱਧਾ ਸੰਪਰਕ

ਜੇ ਸੰਭਵ ਹੋਵੇ, ਤਾਂ ਉਸ ਵਿਅਕਤੀ ਨਾਲ ਸੰਪਰਕ ਕਰੋ ਜਿਸ ਨੂੰ ਤੁਸੀਂ ਗਲਤੀ ਨਾਲ ਭੁਗਤਾਨ ਕੀਤਾ ਹੈ। ਨਿਮਰਤਾ ਨਾਲ ਗਲਤੀ ਦੱਸੋਂ ਅਤੇ ਰਿਫੰਡ ਦੀ ਬੇਨਤੀ ਕਰੋ। ਇਹ ਸਭ ਤੋਂ ਤੇਜ਼ ਹੱਲ ਪ੍ਰਦਾਨ ਕਰ ਸਕਦਾ ਹੈ। ਇੱਥੇ ਤੁਹਾਨੂੰ ਸ਼ਿਸ਼ਟਾਚਾਰ ਦਾ ਪੂਰਾ ਧਿਆਨ ਰੱਖਣਾ ਹੋਵੇਗਾ।

NPCI ਕੋਲ ਦਰਜ ਕਰੋ ਸ਼ਿਕਾਇਤ

ਜੇਕਰ ਹੋਰ ਤਰੀਕੇ ਅਸਫਲ ਹੋ ਜਾਂਦੇ ਹਨ, ਤਾਂ NPCI ਨੂੰ ਸ਼ਿਕਾਇਤ ਕਰੋ, ਜੋ UPI ਸਿਸਟਮ ਦੀ ਨਿਗਰਾਨੀ ਕਰਦਾ ਹੈ। ਉਹ ਜਾਂਚ ਕਰਕੇ ਹੱਲ ਕਰੇਗਾ। ਇਸਦੇ ਲਈ, ਤੁਸੀਂ NPCI ਦੀ ਵੈੱਬਸਾਈਟ ‘ਤੇ ਜਾ ਕੇ ਜਾਂ ਇਸਦੇ ਟੋਲ ਫ੍ਰੀ ਨੰਬਰ 1800-120-1740 ‘ਤੇ ਕਾਲ ਕਰਕੇ 24×7 ਸ਼ਿਕਾਇਤ ਕਰ ਸਕਦੇ ਹੋ।

ਕਾਨੂੰਨੀ ਮਦਦ ਮੰਗੋ

ਲੈਣ-ਦੇਣ ਅਤੇ ਸ਼ਿਕਾਇਤਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਸੁਰੱਖਿਅਤ ਰੱਖੋ। ਆਖਰੀ ਉਪਾਅ ਵਜੋਂ, ਜੇਕਰ ਤੁਹਾਨੂੰ ਧੋਖਾਧੜੀ ਦਾ ਸ਼ੱਕ ਹੈ ਤਾਂ ਪੁਲਿਸ ਰਿਪੋਰਟ ਦਰਜ ਕਰਨ ਬਾਰੇ ਵਿਚਾਰ ਕਰੋ। ਜੇਕਰ ਪੁਲਿਸ ਤੁਹਾਡੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਤਾਂ ਤੁਸੀਂ ਅਦਾਲਤ ਦੀ ਸ਼ਰਨ ਵੀ ਲੈ ਸਕਦੇ ਹੋ।

Exit mobile version