ਕਿਉਂ ਅਮਰੀਕਾ ਦੀ ਐਫਬੀਆਈ ਵੀ ਕਹਿ ਰਹੀ … ਮੈਸੇਜ਼ ਭੇਜੋ ਤਾਂ ਸਿਰਫ਼ WhatsApp ‘ਤੇ

Updated On: 

16 Dec 2024 18:59 PM

WhatsApp End to End Encryption: ਜੇਕਰ ਤੁਸੀਂ ਕਮਿਊਨਿਕੇਸ਼ਨ ਲਈ ਮੈਸੇਜਿੰਗ ਐਪਸ ਦੀ ਵਰਤੋਂ ਕਰਦੇ ਹੋ, ਤਾਂ ਅਜਿਹੇ ਪਲੇਟਫਾਰਮਾਂ ਦੀ ਵਰਤੋਂ ਕਰੋ ਜੋ ਐਂਡ-ਟੂ-ਐਂਡ ਐਨਕ੍ਰਿਪਸ਼ਨ ਪ੍ਰਦਾਨ ਕਰਦੇ ਹਨ। ਅਮਰੀਕਾ ਦੀ ਐਫਬੀਆਈ ਨੇ ਅਮਰੀਕੀਆਂ ਨੂੰ ਸੰਚਾਰ ਲਈ ਸੁਰੱਖਿਅਤ ਪਲੇਟਫਾਰਮਾਂ ਦੀ ਵਰਤੋਂ ਕਰਨ ਦਾ ਹੀ ਸੁਝਾਅ ਦਿੱਤਾ ਹੈ।

ਕਿਉਂ ਅਮਰੀਕਾ ਦੀ ਐਫਬੀਆਈ ਵੀ ਕਹਿ ਰਹੀ ... ਮੈਸੇਜ਼ ਭੇਜੋ ਤਾਂ ਸਿਰਫ਼ WhatsApp ਤੇ

ਕਿਉਂ ਅਮਰੀਕਾ ਦੀ ਐਫਬੀਆਈ ਵੀ ਕਹਿ ਰਹੀ ... ਮੈਸੇਜ਼ ਭੇਜੋ ਤਾਂ ਸਿਰਫ਼ WhatsApp ਤੇ

Follow Us On

ਐਪਲ, Alphabet ਅਤੇ Meta ਪਲੇਟਫਾਰਮ ਵੱਖ-ਵੱਖ ਤਰ੍ਹਾਂ ਦੀਆਂ ਮੈਸੇਜਿੰਗ ਤਕਨੀਕਾਂ ਦੀ ਵਰਤੋਂ ਕਰਦੇ ਹਨ। ਇਸ ਵਿੱਚ iMessage, Google Messages, WhatsApp ਅਤੇ SMS ਸ਼ਾਮਲ ਹਨ। ਪਰ ਇਹਨਾਂ ਸਾਰਿਆਂ ਵਿੱਚ ਸੇਫਟੀ ਲੇਵਲ ਵੱਖ-ਵੱਖ ਹੁੰਦੇ ਹਨ। ਹੁਣ, ਦੇਸ਼ ਦੀਆਂ ਸਭ ਤੋਂ ਵੱਡੀਆਂ ਟੈਲੀਕਾਮ ਕੰਪਨੀਆਂ ਦੇ ਹਾਲ ਹੀ ਵਿੱਚ ਵੱਡੇ ਪੱਧਰ ‘ਤੇ ਹੈਕ ਹੋਣ ਤੋਂ ਬਾਅਦ, ਯੂਐੱਸ ਸਰਕਾਰ ਟੈਨਸ਼ਨ ਵਿੱਚ ਹੈ। ਅਜਿਹੇ ‘ਚ ਅਮਰੀਕਾ ਦੀ FBI ਨੇ ਆਪਣੇ ਨਾਗਰਿਕਾਂ ਨੂੰ ਸੰਚਾਰ ਲਈ ਸੁਰੱਖਿਅਤ ਪਲੇਟਫਾਰਮ ਦੀ ਵਰਤੋਂ ਕਰਨ ਲਈ ਕਿਹਾ ਹੈ। ਇੱਕ ਪਲੇਟਫਾਰਮ ਦਾ ਸੁਝਾਅ ਦਿੱਤਾ ਗਿਆ ਹੈ ਜੋ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ ਆਉਂਦਾ ਹੈ।

ਐਂਡ-ਟੂ-ਐਂਡ ਐਨਕ੍ਰਿਪਸ਼ਨ ਇਹ ਸੁਨਿਸ਼ਚਿਤ ਕਰਦੀ ਹੈ ਕਿ ਸਿਰਫ਼ ਉਹੀ ਵਿਅਕਤੀ ਮੈਸੇਜ਼ ਰਿਸੀਵ ਕਰੇ, ਜਿਸ ਨੂੰ ਮੈਸੇਜ਼ ਪੜ੍ਹਨਾ ਚਾਹੀਦਾ ਹੈ। ਸਿਗਨਲ ਅਤੇ ਇੰਸਟੈਂਟ ਮੈਸੇਜਿੰਗ ਐਪ WhatsApp ਆਪਣੇ ਯੂਜ਼ਰਸ ਦੀ ਸੇਫਟੀ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਪ੍ਰੋਵਾਈਡ ਕਰਵਾਉਂਦਾ ਹੈ।

ਐਂਡ-ਟੂ-ਐਂਡ ਐਨਕ੍ਰਿਪਸ਼ਨ

ਉਹ ਲੋਕ ਜੋ ਆਪਣੇ ਟੈਕਸਟ ਮੈਸੇਜ਼ ਦੀ ਸੇਫਟੀ ਅਤੇ ਪ੍ਰਾਈਵੇਸੀ ਬਾਰੇ ਚਿੰਤਤ ਹਨ, ਭਾਵੇਂ ਉਹ ਕੋਈ ਵੀ ਫ਼ੋਨ ਵਰਤਦੇ ਹੋਣ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਕੰਪਨੀ ਦੀ ਸਿਮ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਕਮਿਊਨਿਕੇਸ਼ ਲਈ WhatsApp ਦੀ ਵਰਤੋਂ ਕਰ ਸਕਦੇ ਹੋ। ਐਪਲ ਡਿਵਾਈਸ ‘ਤੇ ਗੂਗਲ ਮੈਸੇਜ ਅਤੇ ਮੈਸੇਜ ਐਪ ਵੀ ਐਨਕ੍ਰਿਪਟਡ ਹਨ। ਐਂਡ ਟੂ ਐਂਡ ਐਨਕ੍ਰਿਪਸ਼ਨ ਕਿਸੇ ਵੀ ਤੀਜੀ ਧਿਰ ਨੂੰ ਤੁਹਾਡੇ ਮੈਸੇਜ਼ ਨੂੰ ਪੜ੍ਹਨ ਦੀ ਇਜਾਜ਼ਤ ਨਹੀਂ ਦਿੰਦਾ ਹੈ।

ਵਟਸਐਪ ਵਿੱਚ ਐਂਡ-ਟੂ-ਐਂਡ ਐਨਕ੍ਰਿਪਸ਼ਨ, ਮੈਸੇਜੇਸ ਅਤੇ ਕਾਲ ਨੂੰ ਪ੍ਰੋਟੈਕਟ ਰੱਖਣ ਦਾ ਫੀਚਰ ਹੈ। ਇਸ ‘ਚ ਸਿਰਫ ਤੁਸੀਂ ਅਤੇ ਤੁਹਾਡੇ ਨਾਲ ਗੱਲ ਕਰਨ ਵਾਲਾ ਵਿਅਕਤੀ ਹੀ ਤੁਹਾਡੇ ਮੈਸੇਜ ਪੜ੍ਹ ਸਕਦਾ ਹੈ। ਇੱਥੋਂ ਤੱਕ ਕਿ WhatsApp ਵੀ ਤੁਹਾਡੇ ਮੈਸੇਜ਼ੈਸ ਨਹੀਂ ਦੇਖ ਸਕਦਾ।

ਐਂਡ-ਟੂ-ਐਂਡ ਐਨਕ੍ਰਿਪਸ਼ਨ ਦੇ ਨਾਲ, ਮੈਸੇਜ, ਫੋਟੋ, ਵੀਡੀਓ, ਦਸਤਾਵੇਜ਼ ਆਦਿ ਸਮੇਤ ਸਭ ਕੁਝ ਸੇਫ ਰਹਿੰਦਾ ਹੈ। ਐਂਡ-ਟੂ-ਐਂਡ ਐਨਕ੍ਰਿਪਟਡ ਬੈਕਅੱਪ ਦੇ ਨਾਲ, ਤੁਸੀਂ ਆਪਣੇ Google ਖਾਤੇ ਜਾਂ iCloud ਬੈਕਅੱਪ ਨੂੰ ਵੀ ਸੁਰੱਖਿਅਤ ਕਰ ਸਕਦੇ ਹੋ।

ਫ਼ੋਨ ‘ਤੇ ਐਂਡ-ਟੂ-ਐਂਡ ਐਨਕ੍ਰਿਪਟਡ ਬੈਕਅੱਪ

ਇਸ ਦੇ ਲਈ ਸਭ ਤੋਂ ਪਹਿਲਾਂ ਆਪਣੇ WhatsApp ‘ਤੇ ਜਾਓ। ਵਟਸਐਪ ‘ਤੇ ਜਾਣ ਤੋਂ ਬਾਅਦ ਸੈਟਿੰਗਜ਼ ਆਪਸ਼ਨ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਚੈਟ ਸੈਕਸ਼ਨ ‘ਤੇ ਜਾਓ। ਇੱਥੇ ਚੈਟ ਬੈਕਅੱਪ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਐਂਡ-ਟੂ-ਐਂਡ ਐਨਕ੍ਰਿਪਟਡ ਬੈਕਅੱਪ ‘ਤੇ ਕਲਿੱਕ ਕਰਕੇ ਬੈਕਅੱਪ ਲਓ। ਆਈਓਐਸ ਫ਼ੋਨਾਂ ‘ਤੇ, iCloud ‘ਤੇ WhatsApp ਬੈਕਅੱਪ ਡਿਫੌਲਟ ਤੌਰ ‘ਤੇ ਐਨਕ੍ਰਿਪਟਡ ਹੁੰਦੇ ਹਨ।

Exit mobile version