HC ‘ਚ ਐਨਕ੍ਰਿਪਸ਼ਨ ਤੋੜਣ ਤੋਂ Whatsapp ਦੀ ਕੋਰੀ ਨਾਂਹ, ਕਿਹਾ- ਦਬਾਅ ਪਾਇਆ ਤਾਂ ਬੰਦ ਕਰ ਦਿਆਂਗੇ ਸੇਵਾਵਾਂ – Punjabi News

HC ‘ਚ ਐਨਕ੍ਰਿਪਸ਼ਨ ਤੋੜਣ ਤੋਂ Whatsapp ਦੀ ਕੋਰੀ ਨਾਂਹ, ਕਿਹਾ- ਦਬਾਅ ਪਾਇਆ ਤਾਂ ਬੰਦ ਕਰ ਦਿਆਂਗੇ ਸੇਵਾਵਾਂ

Updated On: 

26 Apr 2024 10:29 AM

Whatsapp: ਵਟਸਐਪ ਲਈ ਪੇਸ਼ ਹੋਏ ਵਕੀਲ ਤੇਜਸ ਕਰੀਆ ਨੇ ਐਰਟਿੰਗ ਚੀਫ਼ ਜਸਟਿਸ ਮਨਮੋਹਨ ਅਤੇ ਜਸਟਿਸ ਮਨਮੀਤ ਪ੍ਰੀਤਮ ਸਿੰਘ ਅਰੋੜਾ ਦੀ ਡਿਵੀਜ਼ਨ ਬੈਂਚ ਨੂੰ ਦੱਸਿਆ ਕਿ ਇੱਕ ਪਲੇਟਫਾਰਮ ਵਜੋਂ, ਅਸੀਂ ਕਹਿ ਰਹੇ ਹਾਂ, ਜੇਕਰ ਸਾਨੂੰ ਐਨਕ੍ਰਿਪਸ਼ਨ ਤੋੜਨ ਲਈ ਕਿਹਾ ਜਾਂਦਾ ਹੈ ਤਾਂ ਵਟਸਐਪ ਦੇਸ਼ ਚੋਂ ਚਲਾ ਜਾਂਵੇਗਾ ਹੈ।

HC ਚ ਐਨਕ੍ਰਿਪਸ਼ਨ ਤੋੜਣ ਤੋਂ Whatsapp ਦੀ ਕੋਰੀ ਨਾਂਹ, ਕਿਹਾ- ਦਬਾਅ ਪਾਇਆ ਤਾਂ ਬੰਦ ਕਰ ਦਿਆਂਗੇ ਸੇਵਾਵਾਂ

WhatsApp

Follow Us On

Whatsapp: ਇੰਸਟੈਂਟ ਮੈਸੇਜਿੰਗ ਐਪ WhatsApp ਦੁਨੀਆ ਭਰ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਐਪ ਹੈ। ਹਾਲ ਹੀ ‘ਚ ਦਿੱਲੀ ਹਾਈ ਕੋਰਟ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਦੇ ਹੋਏ WhatsApp ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਉਸ ਨੂੰ ਐਨਕ੍ਰਿਪਸ਼ਨ ਤੋੜਨ ਲਈ ਮਜਬੂਰ ਕੀਤਾ ਗਿਆ ਤਾਂ WhatsApp ਭਾਰਤ ‘ਚ ਆਪਣੀ ਸੇਵਾ ਬੰਦ ਕਰ ਦੇਵੇਗਾ। ਕਈ ਲੋਕਾਂ ਦੇ ਮਨਾਂ ‘ਚ ਇਹ ਸਵਾਲ ਉੱਠ ਰਿਹਾ ਹੈ ਕਿ WhatsApp ਨੇ ਭਾਰਤ ਛੱਡਣ ਦੀ ਧਮਕੀ ਕਿਉਂ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਨੇ ਸੂਚਨਾ ਤਕਨਾਲੋਜੀ ਨਿਯਮ 2021 ਨੂੰ ਚੁਣੌਤੀ ਦਿੰਦੇ ਹੋਏ ਇਹ ਗੱਲ ਕਹੀ ਹੈ।

ਵਟਸਐਪ ਦਾ ਕਹਿਣਾ ਹੈ ਕਿ ਵਟਸਐਪ ਐਂਡ-ਟੂ-ਐਂਡ ਐਨਕ੍ਰਿਪਸ਼ਨ ਫੀਚਰ ਯੂਜ਼ਰਸ ਦੀ ਪ੍ਰਾਈਵੇਸੀ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰਦਾ ਹੈ। ਇਸ ਫੀਚਰ ਦੀ ਵਜ੍ਹਾ ਨਾਲ ਸਿਰਫ ਮੈਸੇਜ ਭੇਜਣ ਵਾਲੇ ਅਤੇ ਰਿਸੀਵਰ ਨੂੰ ਹੀ ਪਤਾ ਲੱਗ ਸਕਦਾ ਹੈ ਕਿ ਮੈਸੇਜ ‘ਚ ਕੀ ਲਿਖਿਆ ਹੈ।

ਹਾਈ ਕੋਰਟ ‘ਚ ਵਟਸਐਪ

ਵਟਸਐਪ ਦੀ ਤਰਫੋਂ ਪੇਸ਼ ਹੋਏ ਐਡਵੋਕੇਟ ਤੇਜਸ ਕਰੀਆ ਨੇ ਅਦਾਲਤ ਨੂੰ ਦੱਸਿਆ ਕਿ ਅਸੀਂ ਭਾਰਤ ਵਿੱਚ ਇੱਕ ਪਲੇਟਫਾਰਮ ਵਜੋਂ ਕੰਮ ਕਰ ਰਹੇ ਹਾਂ। ਜੇਕਰ ਸਾਨੂੰ ਏਨਕ੍ਰਿਪਸ਼ਨ ਸੁਰੱਖਿਆ ਵਿਸ਼ੇਸ਼ਤਾ ਨੂੰ ਤੋੜਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਤਾਂ WhatsApp ਭਾਰਤ ਛੱਡ ਦੇਵੇਗਾ।

ਤੇਜਸ ਕਰੀਆ ਦਾ ਕਹਿਣਾ ਹੈ ਕਿ ਕਰੋੜਾਂ ਯੂਜ਼ਰਸ ਵਟਸਐਪ ਦੀ ਵਰਤੋਂ ਇਸ ਦੇ ਐਨਕ੍ਰਿਪਸ਼ਨ ਸੁਰੱਖਿਆ ਫੀਚਰ ਕਾਰਨ ਕਰਦੇ ਹਨ। ਇਸ ਸਮੇਂ ਭਾਰਤ ‘ਚ WhatsApp ਦੇ 40 ਕਰੋੜ ਤੋਂ ਜ਼ਿਆਦਾ ਯੂਜ਼ਰਸ ਹਨ। ਇੰਨਾ ਹੀ ਨਹੀਂ, ਉਸ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਨਿਯਮ ਨਾ ਸਿਰਫ ਐਨਕ੍ਰਿਪਸ਼ਨ ਨੂੰ ਕਮਜ਼ੋਰ ਕਰ ਰਹੇ ਹਨ, ਸਗੋਂ ਉਪਭੋਗਤਾਵਾਂ ਦੀ ਨਿੱਜਤਾ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ।

ਵਟਸਐਪ ਦੇ ਵਕੀਲ ਨੇ ਕਿਹਾ ਕਿ ਭਾਰਤ ਨੂੰ ਛੱਡ ਕੇ ਦੁਨੀਆ ‘ਚ ਕਿਤੇ ਵੀ ਅਜਿਹਾ ਨਿਯਮ ਨਹੀਂ ਹੈ, ਇੰਨਾ ਹੀ ਨਹੀਂ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬ੍ਰਾਜ਼ੀਲ ‘ਚ ਵੀ ਅਜਿਹਾ ਕੋਈ ਨਿਯਮ ਨਹੀਂ ਹੈ।

Exit mobile version