Republic Day Parade 2024: ਝਾਂਕੀ 'ਚ ਦਿਖੀ AI ਦੀ ਸ਼ਕਤੀ, ਇਹਨਾਂ ਖੇਤਰਾਂ 'ਚ ਕਰੇਗੀ ਕਮਾਲ | Republic Day Parade 2024 tableau show power of future of india know full detail in punjabi Punjabi news - TV9 Punjabi

Republic Day Parade 2024: ਝਾਂਕੀ ‘ਚ ਦਿਖੀ AI ਦੀ ਸ਼ਕਤੀ, ਇਹਨਾਂ ਖੇਤਰਾਂ ‘ਚ ਕਰੇਗੀ ਕਮਾਲ

Updated On: 

26 Jan 2024 13:39 PM

ਗਣਤੰਤਰ ਦਿਵਸ ਦੀ ਪਰੇਡ ਵਿੱਚ ਹਰ ਵਾਰ ਦੀ ਤਰ੍ਹਾਂ ਅੰਤ ਵਿੱਚ ਸਾਰੇ ਰਾਜਾਂ ਅਤੇ ਮੰਤਰਾਲਿਆਂ ਦੀ ਝਾਕੀ ਪੇਸ਼ ਕੀਤੀ ਗਈ, ਜਿਸ ਵਿੱਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਕੀ ਖਿੱਚ ਦਾ ਕੇਂਦਰ ਰਹੀ। ਇਸ ਵਾਰ ਇਲੈਕਟ੍ਰੋਨਿਕਸ ਮੰਤਰਾਲੇ ਨੇ AI ਦੀ ਸੁਚੱਜੀ ਵਰਤੋਂ ਵੱਲ ਧਿਆਨ ਖਿੱਚਣ ਲਈ ਕਰਤੱਵ ਪੱਥ 'ਤੇ ਇੱਕ ਝਾਂਕੀ ਕੱਢੀ ਗਈ।

Republic Day Parade 2024: ਝਾਂਕੀ ਚ ਦਿਖੀ AI ਦੀ ਸ਼ਕਤੀ, ਇਹਨਾਂ ਖੇਤਰਾਂ ਚ ਕਰੇਗੀ ਕਮਾਲ

Republic Day Parade 2024

Follow Us On

Republic Day Parade 2024: ਦੇਸ਼ ਅੱਜ ਆਪਣਾ 75ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਇਸ ਸਾਲ ਦੀ ਪਰੇਡ ਦੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਹਨ। ਇਸ ਦੇ ਨਾਲ ਹੀ ਗਣਤੰਤਰ ਦਿਵਸ ਦੇ ਮੌਕੇ ‘ਤੇ ਪੁਲਿਸ, ਫਾਇਰ ਸਰਵਿਸ, ਹੋਮ ਗਾਰਡ ਅਤੇ ਸਿਵਲ ਡਿਫੈਂਸ ਅਤੇ ਸੁਧਾਰ ਸੇਵਾ ਦੇ ਕੁੱਲ 1,132 ਜਵਾਨਾਂ ਨੂੰ ਬਹਾਦਰੀ ਅਤੇ ਸੇਵਾ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ।

ਗਣਤੰਤਰ ਦਿਵਸ ਦੀ ਪਰੇਡ ਵਿੱਚ ਹਰ ਵਾਰ ਦੀ ਤਰ੍ਹਾਂ ਅੰਤ ਵਿੱਚ ਸਾਰੇ ਰਾਜਾਂ ਅਤੇ ਮੰਤਰਾਲਿਆਂ ਦੀ ਝਾਕੀ ਪੇਸ਼ ਕੀਤੀ ਗਈ, ਜਿਸ ਵਿੱਚ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੀ ਝਾਕੀ ਖਿੱਚ ਦਾ ਕੇਂਦਰ ਰਹੀ। ਇਸ ਵਾਰ, ਇਲੈਕਟ੍ਰੋਨਿਕਸ ਮੰਤਰਾਲੇ ਨੇ AI ਦੀ ਚੰਗੀ ਵਰਤੋਂ ਵੱਲ ਧਿਆਨ ਖਿੱਚਣ ਲਈ ਕਰਤੱਵ ਪੱਥ ‘ਤੇ ਇੱਕ ਝਾਕੀ ਕੱਢੀ, ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਭਵਿੱਖ ਵਿੱਚ AI ਦੀ ਬਿਹਤਰ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ।

AI ਅਧਾਰਿਤ ਝਾਂਕੀ ਵਿੱਚ ਕੀ ਖਾਸ ਸੀ?

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਸਮਾਜਿਕ ਸਸ਼ਕਤੀਕਰਨ ਨੂੰ ਦਰਸਾਉਂਦੀ AI ‘ਤੇ ਆਧਾਰਿਤ ਝਾਕੀ ਪ੍ਰਦਰਸ਼ਿਤ ਕੀਤੀ ਹੈ। 2035 ਤੱਕ AI ਤੋਂ 967 ਬਿਲੀਅਨ ਡਾਲਰ ਜੋੜਨ ਦਾ ਟੀਚਾ ਹੈ। AI ਦੀ ਵਰਤੋਂ ਸਿਹਤ, ਲੌਜਿਸਟਿਕਸ ਅਤੇ ਸਿੱਖਿਆ ਵਿੱਚ ਕੀਤੀ ਜਾਣੀ ਹੈ। ਇਸ ਝਾਂਕੀ ਵਿੱਚ ਇੱਕ ਔਰਤ ਰੋਬੋਟ ਦਾ 3-ਡੀ ਮਾਡਲ ਦਿਖਾਇਆ ਗਿਆ ਸੀ।

Exit mobile version