Nothing: ਫੋਨ ਯੂਜ਼ਰਸ ਦਾ ਡੇਟਾ ਲੀਕ! ਕੀ ਤੁਸੀਂ ਤਾਂ ਨਹੀਂ ਬਣ ਰਹੇ ਸ਼ਿਕਾਰ? | nothing phone of uk data leak community members email personal data leak cyber attack know full detail in punjabi Punjabi news - TV9 Punjabi

Nothing: ਫੋਨ ਯੂਜ਼ਰਸ ਦਾ ਡੇਟਾ ਲੀਕ! ਕੀ ਤੁਸੀਂ ਤਾਂ ਨਹੀਂ ਬਣ ਰਹੇ ਸ਼ਿਕਾਰ?

Updated On: 

24 Apr 2024 14:10 PM

Nothing Data Leak: ਸਾਈਬਰ ਅਪਰਾਧੀਆਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਹੁਣ ਇੰਟਰਨੈੱਟ 'ਤੇ ਕਿਸੇ ਵੀ ਬ੍ਰਾਂਡ ਦੀ ਕਮਿਊਨਿਟੀ ਬਾਰੇ ਗੱਲ ਕਰਨਾ ਵੀ ਖ਼ਤਰੇ ਤੋਂ ਖਾਲੀ ਨਹੀਂ ਹੈ। ਹੈਕਰਸ ਇੱਥੋਂ ਵੀ ਯੂਜ਼ਰਸ ਦਾ ਪਰਸਨਲ ਡਾਟਾ ਚੋਰੀ ਕਰ ਲੈਂਦੇ ਹਨ। ਅਜਿਹਾ ਹੀ ਕੁਝ ਨਥਿੰਗ ਫੋਨ ਕੰਪਨੀ ਨਾਲ ਵੀ ਹੋਇਆ ਹੈ। ਕੰਪਨੀ ਨੇ ਮੰਨਿਆ ਹੈ ਕਿ ਉਸ ਦੇ ਕਮਿਊਨਿਟੀ ਮੈਂਬਰਾਂ ਦਾ ਡਾਟਾ ਲੀਕ ਹੋ ਗਿਆ ਹੈ।

Nothing: ਫੋਨ ਯੂਜ਼ਰਸ ਦਾ ਡੇਟਾ ਲੀਕ! ਕੀ ਤੁਸੀਂ ਤਾਂ ਨਹੀਂ ਬਣ ਰਹੇ ਸ਼ਿਕਾਰ?

Nothing ਕਮਿਊਨਿਟੀ ਮੈਂਬਰਾਂ ਦਾ ਡਾਟਾ ਲੀਕ

Follow Us On

Nothing Data Breach: ਸਾਈਬਰ ਹਮਲਾ ਕਦੋਂ ਹੋ ਜਾਵੇ, ਇਸਦਾ ਕੁਝ ਪਤਾ ਨਹੀਂ ਚੱਲਦਾ ਹੈ। ਇਥੋਂ ਤੱਕ ਕਿ ਕਿਸੇ ਅਟੈਕ ਦਾ ਪਤਾ ਚੱਲਣ ਵਿੱਚ ਕੁਝ ਸਾਲ ਵੀ ਲੱਗ ਸਕਦੇ ਹਨ। ਟ੍ਰਾਂਸਪੇਰੇਂਟ ਫੋਨ ਬਣਾਉਣ ਲਈ ਮਸ਼ਹੂਰ ਲੰਡਨ ਦੀ ਕੰਪਨੀ ਨਥਿੰਗ ਤੇ ਵੀ ਸਾਈਬਰ ਹਮਲਾ ਹੋਇਆ ਹੈ, ਜਿਸ ਦੇ ਵੇਰਵੇ ਹੁਣ ਸਾਹਮਣੇ ਆਏ ਹਨ। ਇਸ ਦੇ ਕਮਿਊਨਿਟੀ ਮੈਂਬਰਾਂ ਨੂੰ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ ਜਿਸ ਵਿੱਚ ਉਨ੍ਹਾਂ ਦਾ ਡੇਟਾ ਲੀਕ ਹੋ ਗਿਆ। ਇਸ ਮਾਮਲੇ ‘ਚ ਨਥਿੰਗ ਨੇ ਵੀ ਸਪੱਸ਼ਟੀਕਰਨ ਦਿੱਤਾ ਹੈ। ਆਓ ਜਾਣਦੇ ਹਾਂ ਕਿ ਕਿਹੜੇ ਯੂਜ਼ਰਸ ਦਾ ਡਾਟਾ ਲੀਕ ਹੋਇਆ ਹੈ।

ਹੈਕਰਾਂ ਨੇ Nothing ਦੇ ਕਮਿਊਨਿਟੀ ਪਲੇਟਫਾਰਮ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕਿ Nothing Phone 1, Phone 2 ਅਤੇ Phone 2a ਦੀ ਨਿਰਮਾਤਾ ਹੈ। ਐਂਡ੍ਰਾਇਡ ਅਥਾਰਟੀ ਨੇ ਆਪਣੀ ਰਿਪੋਰਟ ‘ਚ ਇਸ ਡਾਟਾ ਲੀਕ ਦਾ ਖੁਲਾਸਾ ਕੀਤਾ ਸੀ। ਇਸ ਰਿਪੋਰਟ ਦੇ ਮੁਤਾਬਕ, ਉਹ ਇੰਟਰਨੈੱਟ ‘ਤੇ ਕਈ Nothing ਕਮਿਊਨਿਟੀ ਪ੍ਰੋਫਾਈਲਾਂ ਬਾਰੇ ਜਾਣਕਾਰੀ ਲੱਭਣ ‘ਚ ਸਫਲ ਰਹੀ। ਇੱਥੋਂ ਹੀ ਨੋਥਿੰਗ ਕਮਿਊਨਿਟੀ ਵਿੱਚ ਹੋਈ ਸੰਨ੍ਹਮਾਰੀ ਦਾ ਪਤਾ ਲੱਗਾ ਹੈ।

ਕੰਪਨੀ ਨੇ ਮੰਨਿਆ ਡੇਟਾ ਹੋਇਆ ਲੀਕ

ਮੀਡੀਆ ਰਿਪੋਰਟਾਂ ਮੁਤਾਬਕ ਇਸ ਮਾਮਲੇ ‘ਤੇ ਨਥਿੰਗ ਨੇ ਵੀ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇੱਕ ਸਾਲ ਤੋਂ ਵੀ ਪਹਿਲਾਂ ਹੋਈ ਸੰਨ੍ਹਮਾਰੀ ਵਿੱਚ ਕਿਸੇ ਦਾ ਨਾਮ, ਪਤਾ, ਪਾਸਵਰਡ ਅਤੇ ਪੇਮੈਂਟ ਡਿਟੇਲਸ ਦੀ ਜਾਣਕਾਰੀ ਲੀਕ ਨਹੀਂ ਹੋਈ ਹੈ। ਕੰਪਨੀ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਿਕਊਰਿਟੀ ਨੂੰ ਹੋਰ ਮਜ਼ਬੂਤ ​​ਕਰ ਦਿੱਤਾ।

ਇਹ ਜਾਣਕਾਰੀ ਹੋਈ ਲੀਕ

ਨਥਿੰਗ ਦੇ ਅਨੁਸਾਰ, ਕੰਪਨੀ ਨੇ ਦਸੰਬਰ 2022 ਵਿੱਚ ਸੰਨ੍ਹਮਾਰੀ ਦਾ ਪਤਾ ਲਗਾਇਆ ਸੀ। ਇਸ ਹਮਲੇ ਵਿੱਚ, ਕਮਿਊਨਿਟੀ ਮੈਂਬਰਾਂ ਦੇ ਈਮੇਲ ਪਤਿਆਂ ਬਾਰੇ ਜਾਣਕਾਰੀ ਲੀਕ ਹੋਈ ਸੀ, ਪਰ ਕਿਸੇ ਦਾ ਨਾਮ, ਨਿੱਜੀ ਪਤਾ, ਪਾਸਵਰਡ ਜਾਂ ਭੁਗਤਾਨ ਵੇਰਵੇ ਦਾ ਡਾਟਾ ਬਾਹਰ ਨਹੀਂ ਆਇਆ।

ਨਥਿੰਗ ਕਮਿਊਨਿਟੀ ਪ੍ਰੋਫਾਈਲ ਦੇ ਸੰਬੰਧ ਵਿੱਚ ਇਹ ਨੁਕਸ ਇੱਕ ਟੈਕਸਟ ਫਾਈਲ-ਸ਼ੇਅਰਿੰਗ ਸਾਈਟ ‘ਤੇ ਪਾਇਆ ਗਿਆ ਸੀ। ਲੀਕ ਹੋਏ ਡੇਟਾ ਵਿੱਚ ਯੂਜ਼ਰ ਨੇਮ, ਡਿਸਪਲੇ ਨਾਮ, ਕਮਿਊਨਿਟੀ ਵਿੱਚ ਸ਼ਾਮਲ ਹੋਣ ਦੀ ਮਿਤੀ, ਕੂਮੈਂਟਸ ਦੀ ਗਿਣਤੀ, ਲਾਸਟ ਸੀਨ, ਪ੍ਰੋਫਾਈਲ ਪਰਮਿਸ਼ਨ ਵਰਗੇ ਡਿਟੇਲ ਸ਼ਾਮਲ ਸਨ।

ਪਹਿਲਾਂ ਤੋਂ ਜਨਤਕ ਡੋਮੇਨ ਵਿੱਚ ਮੌਜੂਦ ਡੇਟਾ ਤੋਂ ਇਲਾਵਾ, ਪ੍ਰੋਫਾਈਲ ਤੋਂ ਲਿੰਗ ਅਤੇ ਈਮੇਲ ਪਤੇ ਦਾ ਡੇਟਾ ਵੀ ਸਾਹਮਣੇ ਆਇਆ ਹੈ। ਹਾਲਾਂਕਿ, ਕਿਸੇ ਪਾਸਵਰਡ ਦੀ ਸੰਨ੍ਹਮਾਰੀ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ – ਕਾਲ ਕਰਨ ਦੌਰਾਨ ਵੀ ਚੱਲੇਗਾ ਇੰਟਰਨੈੱਟ, ਤੁਹਾਨੂੰ ਫੋਨ ਚ ਬਦਲਣੀ ਹੋਵੇਗੀ ਇਹ ਸੈਟਿੰਗ

ਕੀ ਤੁਹਾਡੀ ਡਿਟੇਲ ਹੋਈ ਚੋਰੀ?

ਇਹ ਅਟੈਕ 2022 ਵਿੱਚ ਹੋਇਆ ਸੀ, ਅਤੇ ਲਗਭਗ 2,250 ਪ੍ਰੋਫਾਈਲਾਂ ਦੇ ਈਮੇਲ ਪਤੇ ਲੀਕ ਹੋ ਸਕਦੇ ਹਨ। ਇਸ ਵਿੱਚ ਕਮਿਊਨਿਟੀ ਪ੍ਰਬੰਧਕਾਂ ਦੇ ਪ੍ਰੋਫਾਈਲਾਂ ਦੇ ਈਮੇਲ ਪਤੇ ਵੀ ਸ਼ਾਮਲ ਹਨ। ਜੇਕਰ ਤੁਸੀਂ ਵੀ ਉਸ ਸਮੇਂ ਕਮਿਊਨਿਟੀ ਪ੍ਰੋਫਾਈਲ ਦਾ ਹਿੱਸਾ ਸੀ, ਤਾਂ ਪਾਸਵਰਡ ਜਰੂਰ ਚੇਂਜ ਕਰ ਲਵੋ।

ਇਹ ਸਾਈਬਰ ਅਟੈਕ ਕਿਸੇ ਐਕਸਪੋਜ਼ਡ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ (API) ਜਾਂ ਨਥਿੰਗ ਫੋਰਮ ਮੈਨੇਜਮੈਂਟ ਸੌਫਟਵੇਅਰ ਤੋਂ ਐਕਸਪੋਰਟ ਫਾਈਲ ਦੇ ਕਾਰਨ ਹੋ ਸਕਦਾ ਹੈ। ਜੇਕਰ ਪਾਸਵਰਡ ਦੀ ਉਲੰਘਣਾ ਨਹੀਂ ਕੀਤੀ ਗਈ ਹੈ, ਤਾਂ ਵੀ ਕਮਿਊਨਿਟੀ ਮੈਂਬਰ ਆਪਣਾ ਪਾਸਵਰਡ ਬਦਲ ਸਕਦੇ ਹਨ।

Exit mobile version