2040 ਵਿੱਚ ਚੰਦ ‘ਤੇ ਉਤਰੇਗਾ ਚੰਦਰਯਾਨ-4, ਲੁਧਿਆਣਾ ਪਹੁੰਚੇ ISRO ਚੇਅਰਮੈਨ ਨੇ ਦੱਸਿਆ | ISRO Chief S Somanath arrived in Ludhiana said that work is going on on Chandrayaan-4 mission full in punjabi Punjabi news - TV9 Punjabi

2040 ਵਿੱਚ ਚੰਦ ਤੇ ਉਤਰੇਗਾ ਚੰਦਰਯਾਨ-4, ਲੁਧਿਆਣਾ ਪਹੁੰਚੇ ISRO ਚੇਅਰਮੈਨ ਨੇ ਦੱਸਿਆ

Published: 

10 Apr 2024 12:18 PM

ISRO Chief S. Somanath: ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਪੁਲਾੜ ਖੋਜ ਤੋਂ ਇਲਾਵਾ ਸੰਸਥਾ ਵੱਖ-ਵੱਖ ਤਕਨਾਲੋਜੀ ਵਿਕਾਸ ਪ੍ਰੋਜੈਕਟਾਂ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰ ਰਹੀ ਹੈ। ਪਿਛਲੇ ਸਾਲ ਅਗਸਤ 'ਚ ਭਾਰਤ ਦਾ ਚੰਦਰ ਮਿਸ਼ਨ ਚੰਦਰਯਾਨ-3 ਚੰਦਰਮਾ ਦੇ ਦੱਖਣੀ ਧਰੁਵ 'ਤੇ ਉਤਰਿਆ ਸੀ।

2040 ਵਿੱਚ ਚੰਦ ਤੇ ਉਤਰੇਗਾ ਚੰਦਰਯਾਨ-4, ਲੁਧਿਆਣਾ ਪਹੁੰਚੇ ISRO ਚੇਅਰਮੈਨ ਨੇ ਦੱਸਿਆ

ਇਸਰੋ ਦੇ ਚੇਅਰਮੈਨ ਐਸ ਸੋਮਨਾਥ ਦੀ ਤਸਵੀਰ

Follow Us On

ਭਾਰਤੀ ਪੁਲਾੜ ਖੋਜ ਕੇਂਦਰ-ਇਸਰੋ ਦੇ ਚੇਅਰਮੈਨ ਡਾ. ਐਸ. ਸੋਮਨਾਥ ਲੁਧਿਆਣਾ ਦੇ ਨਿੱਜੀ ਸਕੂਲ ਪਹੁੰਚੇ। ਉਨ੍ਹਾਂ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ ਵਿੱਚ ਰੁਚੀ ਵਧਾਉਣ ਲਈ ਵੀ ਪ੍ਰੇਰਿਤ ਕੀਤਾ। ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਚੇਅਰਮੈਨ ਐਸ ਸੋਮਨਾਥ ਨੇ ਮੰਗਲਵਾਰ ਨੂੰ ਕਿਹਾ ਕਿ ਚੰਦਰਯਾਨ-4 ਮਿਸ਼ਨ ਪ੍ਰਕਿਰਿਆ ਵਿਚ ਹੈ। ਉਨ੍ਹਾਂ ਕਿਹਾ ਕਿ ਪੁਲਾੜ ਖੋਜ ਇਕ ਨਿਰੰਤਰ ਪ੍ਰਕਿਰਿਆ ਹੈ ਅਤੇ ਦੇਸ਼ ਬਹੁਤ ਤਰੱਕੀ ਦੇ ਰਾਹ ‘ਤੇ ਹੈ। ਡਾ: ਸੋਮਨਾਥ ਨੇ ਕਿਹਾ ਕਿ ਇਸਰੋ ਚੰਦਰਮਾ ‘ਤੇ ਆਪਣੇ ਮਿਸ਼ਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ 2040 ਦੇ ਸ਼ੁਰੂ ਤੱਕ ਚੰਦਰਮਾ ‘ਤੇ ਉਤਰਨ ਦਾ ਟੀਚਾ ਰੱਖਿਆ ਹੈ ਅਤੇ ਇਸਰੋ ਇਸ ‘ਤੇ ਲਗਾਤਾਰ ਕੰਮ ਕਰ ਰਿਹਾ ਹੈ।

ਇਸਰੋ ਦੇ ਚੇਅਰਮੈਨ ਨੇ ਕਿਹਾ ਕਿ ਪੁਲਾੜ ਖੋਜ ਤੋਂ ਇਲਾਵਾ ਸੰਸਥਾ ਵੱਖ-ਵੱਖ ਤਕਨਾਲੋਜੀ ਵਿਕਾਸ ਪ੍ਰੋਜੈਕਟਾਂ ਵਿੱਚ ਦੇਸ਼ ਭਰ ਦੇ ਵਿਦਿਆਰਥੀਆਂ ਨੂੰ ਵੀ ਸ਼ਾਮਲ ਕਰ ਰਹੀ ਹੈ। ਪਿਛਲੇ ਸਾਲ ਅਗਸਤ ‘ਚ ਚੰਦਰ ਮਿਸ਼ਨ ਚੰਦਰਯਾਨ-3 ਚੰਦਰਮਾ ਦੇ ਸਾਊਥ ਧਰੁਵ ‘ਤੇ ਉਤਰਿਆ ਸੀ।

ਚੰਦਰਯਾਨ ਮਿਸ਼ਨ-4 ਚੱਲ ਰਿਹਾ ਹੈ ਕੰਮ

ਇਸਰੋ ਮੁਖੀ ਨੇ ਕਿਹਾ ਕਿ ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ ਇਸਰੋ ਦੇ ਵਿਗਿਆਨੀ ਹੁਣ ਚੰਦਰਯਾਨ ਮਿਸ਼ਨ-4 ‘ਤੇ ਕੰਮ ਕਰ ਰਹੇ ਹਨ। ਇਸ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੰਦਰਮਾ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਇਕੱਠੀ ਕਰਨ ਲਈ ਛੋਟੇ ਜਹਾਜ਼ ਭੇਜੇ ਜਾਣਗੇ। ਉਥੋਂ ਪ੍ਰਾਪਤ ਫੀਡਬੈਕ ਦੇ ਆਧਾਰ ‘ਤੇ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਇਸਰੋ ਵੱਲੋਂ ਨੌਜਵਾਨਾਂ ਲਈ ਕਈ ਪ੍ਰੋਜੈਕਟ ਵੀ ਚਲਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਸਰਟੀਫਿਕੇਟ ਕੋਰਸ ਵੀ ਕਰਵਾਏ ਜਾ ਰਹੇ ਹਨ।

Exit mobile version