IRCTC DOWN: 50 ਮਿੰਟ ਲਈ ਡਾਉਨ ਰਹੀ IRCTC ਦੀ ਸੇਵਾ, ਇੱਕ ਮਹੀਨੇ ‘ਚ ਤੀਜੀ ਵਾਰ ਆਈ ਸਮੱਸਿਆ

Updated On: 

31 Dec 2024 12:03 PM

IRCTC Down Third Time in a Month : IRCTC ਦੀ ਵੈੱਬਸਾਈਟ ਅੱਜ ਫਿਰ ਡਾਊਨ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਰੀਬ 50 ਮਿੰਟ ਤੱਕ ਡਾਉਨ ਰਹੀ। ਇਸ ਕਾਰਨ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਵਾਉਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਮਹੀਨੇ ਤੀਜੀ ਵਾਰ IRCTC ਦੀ ਵੈੱਬਸਾਈਟ ਅਤੇ ਐਪ 'ਚ ਸਮੱਸਿਆ ਆਈ ਹੈ।

IRCTC DOWN: 50 ਮਿੰਟ ਲਈ ਡਾਉਨ ਰਹੀ IRCTC ਦੀ ਸੇਵਾ, ਇੱਕ ਮਹੀਨੇ ਚ ਤੀਜੀ ਵਾਰ ਆਈ ਸਮੱਸਿਆ

50 ਮਿੰਟ ਲਈ ਡਾਉਨ ਰਹੀ IRCTC ਦੀ ਸਰਵਿਸ

Follow Us On

IRCTC ਦੀ ਵੈੱਬਸਾਈਟ ਮੰਗਲਵਾਰ ਨੂੰ ਇੱਕ ਵਾਰ ਮੁੜ ਤੋਂ ਡਾਊਨ ਹੋ ਗਈ। ਸਾਈਟ ਵਿੱਚ ਤਕਰੀਬਨ 50 ਮਿੰਟ ਤੱਕ ਤਕਨੀਕੀ ਸੱਮਸਿਆ ਬਣੀ ਰਹੀ। ਜਿਸ ਕਰਕੇ ਲੋਕਾਂ ਨੂੰ ਟਿਕਟਾਂ ਬੁੱਕ ਕਰਵਾਉਣ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਦਸੰਬਰ ਦੇ ਇਸ ਮਹੀਨੇ ਤੀਜੀ ਵਾਰ IRCTC ਦੀ ਵੈੱਬਸਾਈਟ ਅਤੇ ਐਪ ‘ਚ ਸਮੱਸਿਆ ਆਈ ਹੈ। ਵੈੱਬਸਾਈਟ ‘ਤੇ ਇਕ ਮੈਸੇਜ ਮਿਲ ਰਿਹਾ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਫਿਲਹਾਲ ਮੇਂਟੇਨੇਸ ਦਾ ਕੰਮ ਚੱਲ ਰਿਹਾ ਹੈ। ਅਗਲੇ 1 ਘੰਟੇ ਲਈ ਕੋਈ ਬੁਕਿੰਗ ਨਹੀਂ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 10.03 ਤੋਂ 10.51 ਵਜੇ ਤੱਕ ਵੈੱਬਸਾਈਟ ‘ਚ ਸਮੱਸਿਆ ਆਈ ਸੀ ਪਰ ਹੁਣ ਇਹ ਠੀਕ ਕੰਮ ਕਰ ਰਹੀ ਹੈ। ਹਾਲਾਂਕਿ, ਯੂਜ਼ਰਸ ਨੂੰ ਐਪ ਵਿੱਚ ਅਜੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਇਸ ਤੋਂ ਪਹਿਲਾਂ 9 ਦਸੰਬਰ ਅਤੇ 26 ਦਸੰਬਰ ਨੂੰ ਵੀ ਆਈਆਰਸੀਟੀਸੀ ਦੀ ਐਪ ਅਤੇ ਵੈੱਬਸਾਈਟ ਕਈ ਘੰਟਿਆਂ ਤੱਕ ਠੱਪ ਰਹੀ ਸੀ। ਆਈਆਰਸੀਟੀਸੀ ਰਾਹੀਂ ਰੋਜ਼ਾਨਾ ਕਰੀਬ 12.5 ਲੱਖ ਟਿਕਟਾਂ ਦੀ ਵਿਕਰੀ ਹੁੰਦੀ ਹੈ। ਰੇਲਵੇ ਦੀਆਂ ਕੁੱਲ ਟਿਕਟਾਂ ਦਾ ਲਗਭਗ 84% IRCTC ਵੈੱਬਸਾਈਟ ਅਤੇ ਐਪ ਰਾਹੀਂ ਬੁੱਕ ਕੀਤਾ ਜਾਂਦਾ ਹੈ। AC ਤਤਕਾਲ ਲਈ ਟਿਕਟ ਬੁਕਿੰਗ IRCTC ਦੀ ਵੈੱਬਸਾਈਟ ‘ਤੇ ਸਵੇਰੇ 10 ਵਜੇ ਸ਼ੁਰੂ ਹੁੰਦੀ ਹੈ। ਨਾਨ-ਏਸੀ ਦੀ ਬੁਕਿੰਗ ਇਸ ਤੋਂ ਇਕ ਘੰਟੇ ਬਾਅਦ ਯਾਨੀ ਸਵੇਰੇ 11 ਵਜੇ ਤੋਂ ਸ਼ੁਰੂ ਹੁੰਦੀ ਹੈ।

ਸੋਸ਼ਲ ਮੀਡੀਆ ‘ਤੇ ਫੁੱਟਿਆ ਲੋਕਾਂ ਦਾ ਗੁੱਸਾ

IRCTC ਦੀ ਐਪ ਅਤੇ ਵੈੱਬਸਾਈਟ ਡਾਊਨ ਹੋਣ ‘ਤੇ ਕਈ ਯੂਜ਼ਰਸ ਨੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਯੂਜ਼ਰਸ ਇਸ ਨੂੰ ਹਜ਼ਮ ਨਹੀਂ ਕਰ ਪਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੀਕ ਟਾਈਮਜ਼ ‘ਤੇ ਵੈੱਬਸਾਈਟ ਅਤੇ ਐਪ ਦੇ ਮੇਂਟਨੇਸ ਦਾ ਕੋਈ ਮਤਲਬ ਨਹੀਂ ਹੈ। ਬ੍ਰਿਜ ਮੋਹਨ ਨਾਮ ਦੇ ਇੱਕ ਉਪਭੋਗਤਾ ਨੇ ਫੇਸਬੁੱਕ ‘ਤੇ ਆਈਆਰਸੀਟੀਸੀ ਨੂੰ ਟੈਗ ਕੀਤਾ ਅਤੇ ਲਿਖਿਆ ਕਿ ਤੁਹਾਡੀ ਟੂਰ ਸੇਵਾ ਉਮੀਦਾਂ ‘ਤੇ ਖਰੀ ਨਹੀਂ ਉਤਰੀ ਹੈ। ਤਤਕਾਲ ਟਿਕਟਾਂ ਬੁੱਕ ਕਰਨਾ ਬਹੁਤ ਮਾੜਾ ਤਜਰਬਾ ਹੈ। 10 ਸਾਲ ਪਹਿਲਾਂ ਵੀ ਇਹੀ ਸਥਿਤੀ ਸੀ ਅਤੇ ਅੱਜ ਵੀ ਉਹੀ ਸਥਿਤੀ ਹੈ। ਇਸ ਤਰ੍ਹਾਂ ਦੀ ਸੇਵਾ ਚਲਾਉਣ ਦਾ ਕੋਈ ਮਤਲਬ ਨਹੀਂ ਹੈ। ਇਸੇ ਤਰ੍ਹਾਂ ਰੁਪੇਸ਼ ਯਾਦਵ ਨਾਂ ਦੇ ਯੂਜ਼ਰ ਨੇ ਲਿਖਿਆ ਕਿ ਸਰਕਾਰ ਇਸ ਦੇ ਲਈ ਕੋਈ ਬਦਲਵਾਂ ਹੱਲ ਕਿਉਂ ਨਹੀਂ ਸੋਚ ਸਕਦੀ ਹੈ। ਤਤਕਾਲ ਬੁਕਿੰਗ ਵਿੱਚ ਹਮੇਸ਼ਾ ਇੱਕ ਸਮੱਸਿਆ ਹੁੰਦੀ ਹੈ। ਅਜਿਹੇ ਸਿਸਟਮ ਦਾ ਕੀ ਫਾਇਦਾ ਜੋ ਆਪਣਾ ਉਦੇਸ਼ ਪੂਰਾ ਨਹੀਂ ਕਰ ਸਕੇ?