Flipkart Big Diwali Sale 2024: 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਸੇਲ, 80 ਫੀਸਦੀ ਸਸਤੇ ਹੋਣਗੇ ਇਹ ਉਤਪਾਦ | Flipkart Big Diwali Sale 2024 save upto 80 percent in Sale Check Offers Deals Punjabi news - TV9 Punjabi

Flipkart Big Diwali Sale 2024: 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਸੇਲ, 80 ਫੀਸਦੀ ਸਸਤੇ ਹੋਣਗੇ ਇਹ ਉਤਪਾਦ

Published: 

19 Oct 2024 12:51 PM

Flipkart Diwali Sale 2024: ਫਲਿੱਪਕਾਰਟ ਨੇ ਦੀਵਾਲੀ ਸੇਲ ਦੀ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ, 11 ਦਿਨਾਂ ਤੱਕ ਚੱਲਣ ਵਾਲੀ ਇਸ ਫਲਿੱਪਕਾਰਟ ਸੇਲ 'ਚ ਨਵੇਂ ਫੋਨ, ਟੀਵੀ, ਘੜੀ, ਫਰਿੱਜ, ਵਾਸ਼ਿੰਗ ਮਸ਼ੀਨ, ਏਸੀ ਸਮੇਤ ਹਜ਼ਾਰਾਂ ਉਤਪਾਦ ਬਹੁਤ ਘੱਟ ਕੀਮਤ 'ਤੇ ਵੇਚੇ ਜਾਣਗੇ। ਆਓ ਜਾਣਦੇ ਹਾਂ ਕਿ ਕਿਹੜੇ ਉਤਪਾਦਾਂ 'ਤੇ ਤੁਹਾਨੂੰ ਸੇਲ 'ਚ 80 ਫੀਸਦੀ ਤੱਕ ਦੀ ਛੋਟ ਮਿਲੇਗੀ?

Flipkart Big Diwali Sale 2024: 21 ਅਕਤੂਬਰ ਤੋਂ ਸ਼ੁਰੂ ਹੋਵੇਗੀ ਸੇਲ, 80 ਫੀਸਦੀ ਸਸਤੇ ਹੋਣਗੇ ਇਹ ਉਤਪਾਦ

Diwali Sale Date: ਆ ਰਹੀ ਹੈ ਫਲਿੱਪਕਾਰਟ ਦੀ ਦੀਵਾਲੀ ਸੇਲ Image Credit source: ਫਲਿੱਪਕਾਰਟ

Follow Us On

ਤਿਉਹਾਰੀ ਸੀਜ਼ਨ ਨੂੰ ਖਾਸ ਬਣਾਉਣ ਲਈ ਫਲਿੱਪਕਾਰਟ ‘ਤੇ ਗਾਹਕਾਂ ਲਈ ਇੱਕ ਵਾਰ ਫਿਰ ਸੇਲ ਸ਼ੁਰੂ ਹੋਣ ਜਾ ਰਹੀ ਹੈ। Flipkart Big Diwali 2024 ਸੇਲ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ, ਸੇਲ ਦੌਰਾਨ ਤੁਹਾਨੂੰ ਨਵੇਂ ਫ਼ੋਨ, ਸਮਾਰਟ ਟੀਵੀ, ਘਰੇਲੂ ਉਪਕਰਣ, ਸਮਾਰਟ ਕੈਮਰੇ, ਸਮਾਰਟਵਾਚ, ਗੇਮਿੰਗ ਕੰਸੋਲ, ਚਾਰਜਰ, ਕੇਬਲ, ਵਾਸ਼ਿੰਗ ਮਸ਼ੀਨ, AC ਅਤੇ ਫਰਿੱਜ ਬਹੁਤ ਘੱਟ ਕੀਮਤ ‘ਤੇ ਮਿਲਣਗੇ।

Flipkart Sale 2024 ਲਈ SBI ਬੈਂਕ ਨਾਲ ਹੱਥ ਮਿਲਾਇਆ ਹੈ। ਜਿਸ ਦਾ ਮਤਲਬ ਹੈ ਕਿ ਸੇਲ ਦੌਰਾਨ ਖਰੀਦਦਾਰੀ ਕਰਦੇ ਸਮੇਂ, ਤੁਹਾਨੂੰ SBI ਕਾਰਡ ਰਾਹੀਂ ਭੁਗਤਾਨ ਕਰਨ ‘ਤੇ 10 ਫੀਸਦ ਤਤਕਾਲ ਛੋਟ ਦਾ ਲਾਭ ਮਿਲੇਗਾ। ਐਸਬੀਆਈ ਤੋਂ ਇਲਾਵਾ, ਗਾਹਕਾਂ ਦੀ ਸਹੂਲਤ ਲਈ ਫਲਿੱਪਕਾਰਟ ਐਕਸਿਸ ਬੈਂਕ ਕਾਰਡ ਦੁਆਰਾ ਭੁਗਤਾਨ ਕਰਨ ‘ਤੇ 5% ਅਸੀਮਤ ਕੈਸ਼ਬੈਕ ਤੇ ਵਿਆਜ ਮੁਕਤ EMI ਦੀ ਸਹੂਲਤ ਮਿਲੇਗੀ।

Flipkart Big Diwali Sale Date

ਗਾਹਕਾਂ ਲਈ ਸੇਲ 21 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ, ਪਰ ਜੇਕਰ ਤੁਹਾਡੇ ਕੋਲ ਫਲਿੱਪਕਾਰਟ ਪਲੱਸ ਮੈਂਬਰਸ਼ਿਪ ਹੈ ਤਾਂ ਤੁਹਾਡੇ ਲਈ ਇਹ ਸੇਲ 20 ਅਕਤੂਬਰ ਤੋਂ ਸ਼ੁਰੂ ਹੋਵੇਗੀ। ਸੇਲ 11 ਦਿਨਾਂ ਲਈ ਲਾਈਵ ਰਹੇਗੀ ਯਾਨੀ 31 ਅਕਤੂਬਰ ਤੱਕ ਤੁਸੀਂ ਸਸਤੇ ਰੇਟਾਂ ‘ਤੇ ਆਪਣੇ ਮਨਪਸੰਦ ਉਤਪਾਦ ਖਰੀਦ ਸਕੋਗੇ।

Image Credit source: ਫਲਿੱਪਕਾਰਟ

Flipkart Offers

ਸੇਲ ‘ਚ ਉਪਲੱਬਧ ਆਫਰਸ ਦੀ ਗੱਲ ਕਰੀਏ ਤਾਂ ਤੁਹਾਨੂੰ ਨਵੇਂ ਸਮਾਰਟ ਟੀਵੀ ਅਤੇ ਘਰੇਲੂ ਉਪਕਰਣ ਖਰੀਦਣ ‘ਤੇ 80 ਫੀਸਦੀ ਤੱਕ ਦੀ ਛੋਟ ਮਿਲੇਗੀ। ਇਸ ਤੋਂ ਇਲਾਵਾ ਸੇਲ ‘ਚ ਸਮਾਰਟ ਸਕਿਓਰਿਟੀ ਕੈਮਰੇ, ਗੇਮਿੰਗ ਕੰਸੋਲ, ਸਮਾਰਟਵਾਚ, ਚਾਰਜਰ ਅਤੇ ਕੇਬਲ ‘ਤੇ ਵੀ 80 ਫੀਸਦੀ ਡਿਸਕਾਊਂਟ ਦਿੱਤਾ ਜਾਵੇਗਾ।

Image Credit source: ਫਲਿੱਪਕਾਰਟ

ਇਸ ਤੋਂ ਇਲਾਵਾ ਫਲਿੱਪਕਾਰਟ ਬ੍ਰਾਂਡ ਦੇ ਉਤਪਾਦ 80 ਫੀਸਦੀ ਤੱਕ ਸਸਤੇ ‘ਤੇ ਵੇਚੇ ਜਾਣਗੇ। ਡਿਸਕਾਊਂਟ ਤੋਂ ਬਾਅਦ ਤੁਹਾਨੂੰ 6 ਹਜ਼ਾਰ 290 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਵਾਸ਼ਿੰਗ ਮਸ਼ੀਨ, 19 ਹਜ਼ਾਰ 999 ਰੁਪਏ ‘ਚ ਏਸੀ ਅਤੇ 8 ਹਜ਼ਾਰ 490 ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਫਰਿੱਜ ਮਿਲੇਗਾ।

ਫਲਿੱਪਕਾਰਟ ਐਪ ‘ਤੇ ਮੋਬਾਈਲ ਡੀਲ ਨੂੰ ਦੇਖਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ 49,999 ਰੁਪਏ ਦੀ ਸੇਲ ‘ਚ iPhone 15 ਨੂੰ ਖਰੀਦਣ ਦਾ ਵਧੀਆ ਮੌਕਾ ਮਿਲੇਗਾ। ਇਸ ਤੋਂ ਇਲਾਵਾ Samsung Galaxy S23 5G ਸਮਾਰਟਫੋਨ 37 ਹਜ਼ਾਰ 999 ਰੁਪਏ ‘ਚ ਡਿਸਕਾਊਂਟ ਤੋਂ ਬਾਅਦ ਮਿਲੇਗਾ। ਆਈਫੋਨ ਅਤੇ ਸੈਮਸੰਗ ਤੋਂ ਇਲਾਵਾ ਮੋਟੋਰੋਲਾ, ਵੀਵੋ, ਰੀਅਲਮੀ, ਓਪੋ, ਇਨਫਿਨਿਕਸ ਅਤੇ ਗੂਗਲ ਪਿਕਸਲ ਸਮਾਰਟਫੋਨਜ਼ ‘ਤੇ ਵੀ ਛੋਟ ਦਾ ਲਾਭ ਮਿਲੇਗਾ।

Exit mobile version