Twitter Update: ਕੀ ਕਰਕੇ ਮੰਣਨਗੇ ਐਲੋਨ ਮਸਕ? ਹੁਣ X 'ਤੇ ਕੂਮੈਂਟ ਕਰਨ ਲਈ ਦੇਣਾ | ellon musk will be charged small fee for news x users official announcement soon full detail in punjabi Punjabi news - TV9 Punjabi

Twitter Update: ਕੀ ਕਰਕੇ ਮੰਣਨਗੇ ਐਲੋਨ ਮਸਕ? ਹੁਣ X ‘ਤੇ ਕੂਮੈਂਟ ਕਰਨ ਲਈ ਦੇਣਾ ਹੋਵੇਗਾ ਚਾਰਜ

Updated On: 

16 Apr 2024 16:43 PM

Ellon musk: ਐਲੋਨ ਮਸਕ ਨੇ ਹੁਣ ਇਕ ਵਾਰ ਫਿਰ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਕੰਪਨੀ ਜਲਦੀ ਹੀ ਯੂਜ਼ਰਸ ਤੋਂ ਪੈਸੇ ਵਸੂਲ ਸ਼ੁਰੂ ਕਰੇਗੀ। ਪਰ ਇਸ ਵਾਰ, ਯੂਜ਼ਰਸ ਨੂੰ ਸਿਰਫ ਬਲੂ ਟਿੱਕ ਲਈ ਨਹੀਂ ਬਲਕਿ ਕਿਸੇ ਵੀ ਪੋਸਟ ਨੂੰ ਲਾਈਕ ਕਰਨ ਜਾਂ ਕਿਸੇ ਪੋਸਟ ਦਾ ਰਿਪਲਾਈ ਕਰਨ ਵਰਗੇ ਕੰਮ ਕਰਨ ਲਈ ਵੀ ਯੂਜ਼ਰਸ ਨੂੰ ਪੈਸੇ ਦੇਣੇ ਹੋਣਗੇ।

Twitter Update: ਕੀ ਕਰਕੇ ਮੰਣਨਗੇ ਐਲੋਨ ਮਸਕ? ਹੁਣ X ਤੇ ਕੂਮੈਂਟ ਕਰਨ ਲਈ ਦੇਣਾ ਹੋਵੇਗਾ ਚਾਰਜ

ਭਾਰਤ ਆ ਰਹੇ ਐਲੋਨ ਮਸਕ

Follow Us On

Elon Musk ਨੇ ਜਦੋਂ ਤੋਂ ਮਾਈਕ੍ਰੋਬਲਾਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ਦੀ ਕਮਾਨ ਸੰਭਾਲੀ ਹੈ ਉਦੋਂ ਤੋਂ ਉਹ ਕਈ ਵੱਡੇ ਫੈਸਲੇ ਲੈ ਚੁੱਕੇ ਹਨ। ਜਿਵੇਂ ਹੀ ਉਨ੍ਹਾਂ ਨੇ ਐਕਸ ਦੀ ਕਮਾਨ ਸੰਭਾਲੀ, ਐਲੋਨ ਮਸਕ ਨੇ ਐਲੋਨ ਮਸਕ ਨੂੰ ਹੈਰਾਨ ਕਰ ਦਿੱਤਾ ਅਤੇ ਬਲੂ ਟਿੱਕ ਲਈ ਪੈਸੇ ਵਸੂਲਣੇ ਸ਼ੁਰੂ ਕਰ ਦਿੱਤੇ। ਹੁਣ ਇਕ ਵਾਰ ਫਿਰ ਐਲੋਨ ਮਸਕ ਨੇ ਐਲਾਨ ਕੀਤਾ ਹੈ ਕਿ ਕੰਪਨੀ ਨਵੇਂ ਐਕਸ ਯੂਜ਼ਰਸ ਤੋਂ ਪੈਸੇ ਵਸੂਲਣ ਦੀ ਤਿਆਰੀ ਕਰ ਰਹੀ ਹੈ।

ਐਲੋਨ ਮਸਕ ਦੇ ਇਸ ਨਵੇਂ ਫੈਸਲੇ ਨਾਲ ਨਵੇਂ ਐਕਸ ਯੂਜ਼ਰਸ ‘ਤੇ ਅਸਰ ਪਵੇਗਾ ਅਤੇ ਯੂਜ਼ਰਸ ਨੂੰ ਕਿਸੇ ਵੀ ਪੋਸਟ ਨੂੰ ਲਾਈਕ ਕਰਨ, ਕਿਸੇ ਵੀ ਪੋਸਟ ਦਾ ਜਵਾਬ ਦੇਣ ਅਤੇ ਬੁੱਕਮਾਰਕ ਕਰਨ ਲਈ ਥੋੜ੍ਹੀ ਜਿਹੀ ਫੀਸ ਅਦਾ ਕਰਨੀ ਪਵੇਗੀ।

X New User Fees: ਕਿਉਂ ਲਿਆ ਮਸਕ ਨੇ ਇਹ ਫੈਸਲਾ ?

ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਐਲੋਨ ਮਸਕ ਨੇ ਬੋਟਸ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਇਹ ਸਖਤ ਫੈਸਲਾ ਲਿਆ ਹੈ। ਐਲੋਨ ਮਸਕ ਨੇ ਇਕ ਐਕਸ ਅਕਾਊਂਟ ਯੂਜ਼ਰ ਨੂੰ ਜਵਾਬ ਦਿੰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਅਜਿਹਾ ਲਗਦਾ ਹੈ ਕਿ ਐਲੋਨ ਮਸਕ ਦਾ ਮੰਨਣਾ ਹੈ ਕਿ ਕਿਉਂ ਲਿਆ ਤੋਂ ਫੀਸ ਵਸੂਲਣਾ ਬੋਟਸ ਦੇ ਹਮਲੇ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ।

ਮਸਕ ਨੇ ਇਹ ਵੀ ਦੱਸਿਆ ਕਿ ਇਹ ਨਿਯਮ X ਜੁਆਇੰਨ ਕਰਨ ਵਾਲੇ ਨਵੇਂ ਯੂਜ਼ਰਸ ‘ਤੇ ਲਾਗੂ ਹੋਵੇਗਾ। ਨਵਾਂ ਅਕਾਉਂਟ ਬਣਾਉਣ ਦੇ ਤਿੰਨ ਮਹੀਨਿਆਂ ਬਾਅਦ, ਯੂਜ਼ਰਸ ਬਿਨਾਂ ਕਿਸੇ ਚਾਰਜ ਦੇ ਪੋਸਟ ਕਰ ਸਕਣਗੇ।

ਯਾਦ ਕਰਵਾ ਦੇਈਏ ਕਿ ਪਿਛਲੇ ਸਾਲ ਅਕਤੂਬਰ ਵਿੱਚ, ਐਲੋਨ ਮਸਕ ਨੇ ਫਿਲੀਪੀਨਜ਼ ਅਤੇ ਨਿਊਜ਼ੀਲੈਂਡ ਵਿੱਚ ਨਵੇਂ ਕਿਉਂ ਲਿਆਤੋਂ ਸਾਲਾਨਾ 1 ਡਾਲਰ ਵਸੂਲਣ ਦਾ ਐਲਾਨ ਕੀਤਾ ਸੀ।

ਐਲੋਨ ਮਸਕ ਨੇ ਹੁਣ ਤੱਕ ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਤੇ ਕਾਫੀ ਸਫਾਈ ਵੀ ਕਰ ਚੁੱਕੇ ਹਨ, ਇਸ ਸਾਲ 26 ਫਰਵਰੀ ਤੋਂ 25 ਮਾਰਚ ਤੱਕ ਲਗਭਗ 2 ਲੱਖ 13 ਹਜ਼ਾਰ ਐਕਸ ਅਕਾਉਂਟਸ ਨੁੰ ਬੈਨ ਕਰ ਦਿੱਤਾ ਗਿਆ ਸੀ। ਇਹ ਅਕਾਉਂਟਸ ਕੰਪਨੀ ਦੀ ਪਾਲਿਸੀ ਦੀ ਉਲੰਘਣਾ ਕਰ ਰਹੇ ਸਨ, ਜਿਸ ਕਰਕੇ ਇਨ੍ਹਾਂ ਤੇ ਐਕਸ਼ਨ ਲਿਆ ਗਿਆ ਸੀ।

ਪੋਲਿੰਗ ਸਟੇਸ਼ਨ ਦੀ ਜਾਣਕਾਰੀ ਮਿਲੇਗੀ ਆਨਲਾਈਨ, ਇਸ ਤਰ੍ਹਾਂ ਕਰੋ ਚੈਕ

ਟਵਿੱਟਰ ਤੋਂ X ਤੱਕ ਬਦਲ ਗਿਆ ਬਹੁਤ ਕੁਝ

ਜ਼ਾਹਿਰ ਹੈ ਕਿ ਜਦੋਂ ਤੋਂ ਐਲੋਨ ਮਸਕ ਨੇ ਟਵਿਟਰ ਨੂੰ ਆਪਣੇ ਹੱਥਾਂ ‘ਚ ਲਿਆ ਹੈ, ਇਸ ਪਲੇਟਫਾਰਮ ‘ਤੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਇੱਥੋਂ ਤੱਕ ਕਿ ਇਸ ਦਾ ਨਾਮ ਅਤੇ ਲੋਗੋ ਵੀ ਬਦਲ ਦਿੱਤਾ ਗਿਆ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਸਕ X ਨੂੰ ਆਖ਼ਕ ਕੀ ਬਣਾ ਕੇ ਮੰਣਨਗੇ?

ਦੱਸ ਦੇਈਏ ਕਿ ਮਸਕ ਪਹਿਲਾਂ ਹੀ ਬਲੂ ਟਿੱਕ ਵੈਰੀਫਿਕੇਸ਼ਨ ਲਈ ਚਾਰਜ ਲਗਾ ਚੁੱਕੇ ਹਨ। ਅਤੇ ਹੁਣ ਟਵਿੱਟਰ ਯੂਜ਼ਰਸ ਨੂੰ ਟਵੀਟ ਕਰਨ, ਪੋਸਟ ਕਰਨ, ਕੂਮੈਂਟਸ ਕਰਨ / ਰਿਪਲਾਈ ਕਰਨ ਅਤੇ ਬੁੱਕਮਾਰਕ ਕਰਨ ਲਈ ਥੋੜ੍ਹੀ ਜਿਹੀ ਰਕਮ ਅਦਾ ਕਰਨੀ ਪਵੇਗੀ। ਹਾਲਾਂਕਿ, ਇਸ ਬਾਰੇ ਹਾਲੇ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ਕਿ ਨਵੇਂ ਨਿਯਮ ਕਦੋਂ ਸ਼ੁਰੂ ਹੋਣਗੇ ਅਤੇ ਇਸ ਲਈ ਸਹੀ ਰਕਮ ਕੀ ਹੋਵੇਗੀ।

Exit mobile version