BSNL ਸਿਮ ਦਾ ਨਵਾਂ ਪਲਾਨ, Jio ਤੋਂ ਲੈ ਕੇ Airtel ਤੱਕ ਹੈਰਾਨ

Published: 

22 Dec 2024 21:02 PM

BSNL ਨੇ ਈ-ਸਿਮ ਅਤੇ 4ਜੀ ਨੈੱਟਵਰਕ ਦੇ ਰੋਲ ਆਊਟ ਨੂੰ ਲੈ ਕੇ ਇੱਕ ਵੱਡਾ ਅਪਡੇਟ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ BSNL ਦੇ ਇਸ ਫੈਸਲੇ ਦਾ ਜਿਓ ਅਤੇ ਭਾਰਤੀ ਏਅਰਟੈੱਲ 'ਤੇ ਅਸਰ ਪਵੇਗਾ। ਕਿਉਂਕਿ ਫਿਲਹਾਲ ਸਿਰਫ ਇਹ ਕੰਪਨੀਆਂ ਈ-ਸਿਮ ਦੀ ਸੇਵਾ ਪ੍ਰਦਾਨ ਕਰ ਰਹੀਆਂ ਹਨ।

BSNL ਸਿਮ ਦਾ ਨਵਾਂ ਪਲਾਨ, Jio ਤੋਂ ਲੈ ਕੇ Airtel ਤੱਕ ਹੈਰਾਨ
Follow Us On

BSNL ਨੇ ਦੇਸ਼ ਭਰ ਵਿੱਚ ਆਪਣੇ ਨੈੱਟਵਰਕ ਦਾ ਵਿਸਤਾਰ ਕਰਨ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਈ-ਸਿਮ ਅਤੇ 4ਜੀ ਨੈੱਟਵਰਕ ਦੇ ਰੋਲ ਆਊਟ ਨੂੰ ਲੈ ਕੇ ਇਕ ਵੱਡਾ ਅਪਡੇਟ ਦਿੱਤਾ ਹੈ, ਜਿਸ ਦੇ ਮੁਤਾਬਕ ਕੰਪਨੀ ਮਾਰਚ 2025 ਤੱਕ ਆਪਣੇ ਯੂਜ਼ਰਸ ਨੂੰ ਈ-ਸਿਮ ਦੀ ਸੁਵਿਧਾ ਪ੍ਰਦਾਨ ਕਰੇਗੀ ਅਤੇ ਜੂਨ 2025 ਤੱਕ 4G ਨੈੱਟਵਰਕ ਯੂਜ਼ਰਸ ਇਸ ਦਾ ਲਾਭ ਲੈ ਸਕਣਗੇ।

ਭਾਰਤੀ ਸੰਚਾਰ ਨਿਗਮ ਲਿਮਟਿਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਸਰਕਾਰੀ ਟੈਲੀਕਾਮ ਕੰਪਨੀ ਨੇ ਪੋਸਟ ‘ਚ ਕਿਹਾ ਕਿ ਉਹ ਆਉਣ ਵਾਲੇ ਤਿੰਨ ਮਹੀਨਿਆਂ ‘ਚ ਈ-ਸਿਮ ਦੀ ਸੁਵਿਧਾ ਸ਼ੁਰੂ ਕਰੇਗੀ। ਮੰਨਿਆ ਜਾ ਰਿਹਾ ਹੈ ਕਿ BSNL ਦੇ ਇਸ ਫੈਸਲੇ ਦਾ ਜਿਓ ਤੇ ਭਾਰਤੀ ਏਅਰਟੈੱਲ ‘ਤੇ ਅਸਰ ਪਵੇਗਾ, ਕਿਉਂਕਿ ਫਿਲਹਾਲ ਇਹ ਕੰਪਨੀਆਂ ਈ-ਸਿਮ ਸੇਵਾ ਪ੍ਰਦਾਨ ਕਰ ਰਹੀਆਂ ਹਨ।

ਇਨ੍ਹਾਂ ਉਪਭੋਗਤਾਵਾਂ ਨੂੰ ਮਿਲੇਗਾ ਲਾਭ

BSNL ਦੇ ਇਸ ਫੈਸਲੇ ਨਾਲ ਐਪਲ ਤੇ ਗੂਗਲ ਪਿਕਸਲ ਫੋਨ ਦੀ ਵਰਤੋਂ ਕਰਨ ਵਾਲੇ ਉਪਭੋਗਤਾਵਾਂ ਨੂੰ ਫਾਇਦਾ ਹੋਵੇਗਾ। ਅਸਲ ‘ਚ ਇਨ੍ਹਾਂ ਸਮਾਰਟਫੋਨਸ ‘ਚ ਸਿੰਗਲ ਫਿਜ਼ੀਕਲ ਸਿਮ ਦਾ ਆਪਸ਼ਨ ਦਿੱਤਾ ਗਿਆ ਹੈ। ਉਨ੍ਹਾਂ ਦੇ ਯੂਜ਼ਰਸ ਨੂੰ ਈ-ਸਿਮ ਸਲਾਟ ਦਿੱਤਾ ਜਾਂਦਾ ਹੈ। BSNL ਵੱਲੋਂ ਈ-ਸਿਮ ਲਾਂਚ ਕਰਨ ਤੋਂ ਬਾਅਦ ਐਪਲ ਤੇ ਪਿਕਸਲ ਯੂਜ਼ਰਸ ਨੂੰ ਫਾਇਦਾ ਮਿਲੇਗਾ। ਹੁਣ ਤੱਕ ਉਨ੍ਹਾਂ ਦੇ ਉਪਭੋਗਤਾ ਸਿਰਫ਼ ਰਿਲਾਇੰਸ ਜੀਓ ਤੇ ਭਾਰਤੀ ਏਅਰਟੈੱਲ ‘ਤੇ ਨਿਰਭਰ ਕਰਦੇ ਹਨ।

4G ਸੇਵਾ ਲਈ ਡੈਡਲਾਈਨ ਦੱਸੀ

ਈ-ਸਿਮ ਲਾਂਚ ਕਰਨ ਦੇ ਨਾਲ, ਬੀਐਸਐਨਐਲ ਨੇ 4ਜੀ ਸੇਵਾ ਨੂੰ ਰੋਲ ਆਊਟ ਕਰਨ ਦੀ ਸਮਾਂ ਸੀਮਾ ਵੀ ਜਾਰੀ ਕੀਤੀ ਹੈ। BSNL ਨੇ ਪੁਸ਼ਟੀ ਕੀਤੀ ਹੈ ਕਿ ਜੂਨ 2025 ਤੱਕ ਦੇਸ਼ ਭਰ ਵਿੱਚ 4G ਸੇਵਾ ਸ਼ੁਰੂ ਕਰ ਦਿੱਤੀ ਜਾਵੇਗੀ। ਬੀਐਸਐਨਐਲ ਦੀ 4ਜੀ ਸੇਵਾ ਦੇ ਰੋਲਆਊਟ ਨਾਲ ਉਨ੍ਹਾਂ ਉਪਭੋਗਤਾਵਾਂ ਨੂੰ ਰਾਹਤ ਮਿਲ ਸਕਦੀ ਹੈ ਜੋ ਪ੍ਰਾਈਵੇਟ ਕੰਪਨੀਆਂ ਦੇ ਮਹਿੰਗੇ ਰੀਚਾਰਜ ਤੋਂ ਸਸਤੇ ਰੀਚਾਰਜ ਪਲਾਨ ਵਿੱਚ ਬਦਲਣਾ ਚਾਹੁੰਦੇ ਹਨ।

ਕੀ ਹੈ ਈ-ਸਿਮ ?

ਅਸਲ ਵਿੱਚ ਈ-ਸਿਮ ਇੱਕ ਡਿਜੀਟਲ ਜਾਂ ਵਰਚੁਅਲ ਸਿਮ ਕਾਰਡ ਹੈ, ਜੋ ਉਪਭੋਗਤਾ ਦੇ ਫੋਨ ਵਿੱਚ ਸਾਫਟਵੇਅਰ ਵਿੱਚ ਸਟੋਰ ਕੀਤਾ ਜਾਂਦਾ ਹੈ। ਇਹ ਸਿਮ ਫਿਜ਼ੀਕਲ ਸਿਮ ਦੀ ਤਰ੍ਹਾਂ ਸਲਾਟ ਵਿੱਚ ਨਹੀਂ ਲਗਾਇਆ ਜਾਂਦਾ ਹੈ।

Exit mobile version