ਇਸ ਤਰੀਕੇ ਨਾਲ ਲਗਾਇਆ ACਤਾਂ ਭਰਨਾ ਪਵੇਗਾ ਜੁਰਮਾਨਾ, ਪਹਿਲਾਂ ਜਾਣ ਲਵੋ ਇਹ ਨਿਯਮ | Ac air conditioner tips install at home electricity meter 3 kw for one ac 5kw for 2 ton ac know full detail in punjabi Punjabi news - TV9 Punjabi

ਇਸ ਤਰੀਕੇ ਨਾਲ ਲਗਾਇਆ AC ਤਾਂ ਭਰਨਾ ਪਵੇਗਾ ਜੁਰਮਾਨਾ, ਪਹਿਲਾਂ ਜਾਣ ਲਵੋ ਇਹ ਨਿਯਮ

Updated On: 

11 Apr 2024 11:57 AM

Tips for Air Conditioner: ਗਰਮੀਆਂ ਦੇ ਆਉਣ ਦੇ ਨਾਲ ਹੀ ਘਰਾਂ ਵਿੱਚ ਕੂਲਰ ਅਤੇ ਏਅਰ ਕੰਡੀਸ਼ਨਰ ਵਰਗੇ ਘਰੇਲੂ ਉਪਕਰਣ ਚੱਲਣ ਲੱਗ ਪੈਂਦੇ ਹਨ। ਪਰ ਕੜਾਕੇ ਦੀ ਗਰਮੀ ਵਿੱਚ ਠੰਡੀ ਹਵਾ ਦੇਣ ਵਾਲਾ AC ਤੁਹਾਨੂੰ ਟੈਨਸ਼ਨ ਵੀ ਦੇ ਸਕਦਾ ਹੈ। ਆਓ ਜਾਣਦੇ ਹਾਂ ਕਿ ਤੁਹਾਡੇ ਘਰ 'ਚ ਲੱਗੇ AC ਕਾਰਨ ਤੁਹਾਨੂੰ ਭਾਰੀ ਜੁਰਮਾਨਾ ਕਿਉਂ ਭਰਨਾ ਪੈ ਸਕਦਾ ਹੈ?

ਇਸ ਤਰੀਕੇ ਨਾਲ ਲਗਾਇਆ AC ਤਾਂ ਭਰਨਾ ਪਵੇਗਾ ਜੁਰਮਾਨਾ, ਪਹਿਲਾਂ ਜਾਣ ਲਵੋ ਇਹ ਨਿਯਮ

AC (tv9hindi.com)

Follow Us On

ਜਿਵੇਂ ਹੀ ਗਰਮੀਆਂ ਦਾ ਮੌਸਮ ਆਉਂਦਾ ਹੈ, ਲੋਕ ਨਵੇਂ ਵਿੰਡੋ ਏਸੀ ਜਾਂ ਸਪਲਿਟ ਏਸੀ ਖਰੀਦਣੇ ਸ਼ੁਰੂ ਕਰ ਦਿੰਦੇ ਹਨ, ਕੁੱਲ ਮਿਲਾ ਕੇ ਕੜਾਕੇ ਦੀ ਗਰਮੀ ਤੋਂ ਰਾਹਤ ਪਾਉਣ ਲਈ ਗਰਮੀਆਂ ਵਿੱਚ ਏਸੀ ਦੀ ਮੰਗ ਤੇਜ਼ੀ ਨਾਲ ਵੱਧ ਜਾਂਦੀ ਹੈ। ਜੇਕਰ ਤੁਸੀਂ ਵੀ ਗਰਮੀਆਂ ‘ਚ AC ਦੀ ਵਰਤੋਂ ਕਰਦੇ ਹੋ ਤਾਂ ਅੱਜ ਦੀ ਖਬਰ ਖਾਸ ਤੌਰ ‘ਤੇ ਤੁਹਾਡੇ ਲਈ ਹੈ।

AC ਨਾ ਸਿਰਫ ਠੰਡੀ ਹਵਾ ਦਿੰਦਾ ਹੈ ਬਲਕਿ ਕਈ ਵਾਰ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਤਣਾਅ ਦਾ ਕਾਰਨ ਵੀ ਬਣ ਸਕਦਾ ਹੈ। ਜੇਕਰ ਤੁਸੀਂ ਗਰਮੀਆਂ ਵਿੱਚ AC ਦੀ ਵਰਤੋਂ ਕਰਦੇ ਹੋ ਜਾਂ ਆਪਣੇ ਘਰ ਲਈ ਨਵਾਂ AC ਖਰੀਦਣ ਜਾ ਰਹੇ ਹੋ ਤਾਂ ਆਓ ਤੁਹਾਨੂੰ ਇੱਕ ਜ਼ਰੂਰੀ ਗੱਲ ਦੱਸਦੇ ਹਾਂ। ਜੇਕਰ ਤੁਸੀਂ ਇਸ ਨੂੰ ਨਜ਼ਰਅੰਦਾਜ਼ ਕੀਤਾ ਹੈ ਤਾਂ ਸੰਭਵ ਹੈ ਕਿ ਤੁਹਾਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

ਬੇਸ਼ੱਕ ਤੁਸੀਂ ਆਪਣੇ ਘਰ ਵਿੱਚ ਵਿੰਡੋ ਏਸੀ ਜਾਂ ਸਪਲਿਟ ਏਸੀ ਲਗਾ ਸਕਦੇ ਹੋ, ਪਰ ਬਿਜਲੀ ਵਿਭਾਗ ਦਾ ਇੱਕ ਮਹੱਤਵਪੂਰਨ ਨਿਯਮ ਹੈ, ਪਹਿਲਾਂ ਇਸਨੂੰ ਜਾਣ ਲਵੋ। ਜੇਕਰ ਤੁਸੀਂ ਇਸ ਨਿਯਮ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ ਅਤੇ ਤੁਹਾਨੂੰ ਭਾਰੀ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ।

AC ਟਿਪਸ: ਕੀ ਕਹਿੰਦਾ ਹੈ ਬਿਜਲੀ ਵਿਭਾਗ ਦਾ ਨਿਯਮ?

ਜੇਕਰ ਕਿਸੇ ਵਿਅਕਤੀ ਨੇ ਆਪਣੇ ਘਰ ਵਿੱਚ ਏਸੀ ਲਗਾਇਆ ਹੋਇਆ ਹੈ ਜਾਂ ਕੋਈ ਵਿਅਕਤੀ ਆਪਣੇ ਘਰ ਵਿੱਚ ਨਵਾਂ ਏਸੀ ਲਗਾਉਣਾ ਚਾਹੁੰਦਾ ਹੈ ਤਾਂ ਘਰ ਵਿੱਚ ਘੱਟੋ-ਘੱਟ 3 ਕਿਲੋਵਾਟ ਮੀਟਰ ਦਾ ਲੱਗਿਆ ਹੋਣਾ ਚਾਹੀਦਾ ਹੈ।

ਗਰਮੀਆਂ ਦੀ ਆਮਦ ਦੇ ਨਾਲ ਹੀ ਬਿਜਲੀ ਦੀ ਖਪਤ ਵੱਧ ਜਾਂਦੀ ਹੈ ਕਿਉਂਕਿ ਹਰ ਘਰ ਵਿੱਚ ਕੂਲਰ ਅਤੇ ਏਅਰ ਕੰਡੀਸ਼ਨਰ ਵਰਗੇ ਬਿਜਲੀ ਦੇ ਘਰੇਲੂ ਉਪਕਰਨਾਂ ਦੀ ਵਰਤੋਂ ਵੱਧ ਜਾਂਦੀ ਹੈ। ਘਰੇਲੂ ਉਪਕਰਨਾਂ ਦੀ ਵਰਤੋਂ ਵਧਣ ਕਾਰਨ ਕਈ ਵਾਰ ਓਵਰਲੋਡਿੰਗ ਵੀ ਵਧਣ ਲੱਗ ਜਾਂਦੀ ਹੈ, ਇੰਨਾ ਹੀ ਨਹੀਂ ਕਈ ਲੋਕ ਬਿਜਲੀ ਬਚਾਉਣ ਲਈ ਬਿਜਲੀ ਚੋਰੀ ਵੀ ਕਰਨ ਲੱਗ ਜਾਂਦੇ ਹਨ, ਜਿਸ ਕਾਰਨ ਬਿਜਲੀ ਵਿਭਾਗ ਦੇ ਕਰਮਚਾਰੀ ਨਿਰੀਖਣ ਕਰਦੇ ਰਹਿੰਦੇ ਹਨ, ਅਜਿਹੀ ਸਥਿਤੀ ‘ਚ ਤੁਹਾਡੇ ਘਰ ਵਿੱਚ ਲੱਗੇ ਬਿਜਲੀ ਦੇ ਮੀਟਰ ਦੀ ਵੀ ਚੈਕਿੰਗ ਹੋ ਸਕਦੀ ਹੈ।

ਜੇਕਰ ਕਿਸੇ ਵਿਅਕਤੀ ਦੇ ਘਰ ਵਿੱਚ 1.5 ਟਨ ਤੱਕ ਦਾ ਏਸੀ ਹੈ ਤਾਂ ਘੱਟੋ-ਘੱਟ 3 ਕਿਲੋਵਾਟ ਦਾ ਬਿਜਲੀ ਕੁਨੈਕਸ਼ਨ ਹੋਣਾ ਚਾਹੀਦਾ ਹੈ। ਜੇਕਰ 2 ਟਨ ਦਾ AC ਲਗਾਇਆ ਗਿਆ ਹੈ ਤਾਂ ਘੱਟੋ-ਘੱਟ 5kW ਦੇ ਪਾਵਰ ਕੁਨੈਕਸ਼ਨ ਦੀ ਲੋੜ ਹੈ।

ਇਹ ਵੀ ਪੜ੍ਹੋ – ਆਪਣੀ ਡੀਪੀ ਦੇ ਨਾਲ ਲਗਾਓ ਗੀਤ, Instagram ਚ ਸ਼ੁਰੂ ਹੋਇਆ ਮਜ਼ੇਦਾਰ ਫੀਚਰ

ਕਿਉਂ ਭਰਨਾ ਪਵੇਗਾ ਜੁਰਮਾਨਾ ?

ਮੰਨ ਲਓ ਕਿ ਤੁਸੀਂ 1.5 ਟਨ ਦਾ ਏਸੀ ਲਗਾਇਆ ਹੈ ਅਤੇ ਤੁਹਾਡੇ ਕੋਲ 3 ਕਿਲੋਵਾਟ ਦਾ ਬਿਜਲੀ ਦਾ ਮੀਟਰ ਹੈ, ਤਾਂ ਵੀ ਤੁਹਾਨੂੰ ਜੁਰਮਾਨਾ ਭਰਨਾ ਪੈ ਸਕਦਾ ਹੈ। ਤੁਸੀਂ ਪੁੱਛ ਸਕਦੇ ਹੋ ਕਿ ਕਿਉਂ? ਇਹ ਇਸ ਲਈ ਹੈ ਕਿਉਂਕਿ ਤੁਹਾਨੂੰ ਨਿਯਮਿਤ ਤੌਰ ‘ਤੇ ਜਾਂਚ ਕਰਨੀ ਚਾਹੀਦੀ ਹੈ ਕਿ ਕੀ ਤੁਹਾਡਾ ਬਿਜਲੀ ਮੀਟਰ 3 ਕਿਲੋਵਾਟ ਤੋਂ ਵੱਧ ਦਾ ਲੋਡ ਤਾਂ ਨਹੀਂ ਲੈ ਰਿਹਾ ਹੈ।

ਜੇਕਰ ਅਜਿਹਾ ਹੈ, ਤਾਂ ਤੁਰੰਤ ਬਿਜਲੀ ਵਿਭਾਗ ਨਾਲ ਸੰਪਰਕ ਕਰੋ ਅਤੇ ਆਪਣੇ ਬਿਜਲੀ ਮੀਟਰ ਨੂੰ ਅਪਗ੍ਰੇਡ ਕਰੋ। ਜੇਕਰ ਬਿਜਲੀ ਦਾ ਮੀਟਰ 3 ਕਿਲੋਵਾਟ ਤੋਂ ਵੱਧ ਦਾ ਲੋਡ ਦਿਖਾਉਂਦਾ ਹੈ, ਤਾਂ ਤੁਸੀਂ 5 ਕਿਲੋਵਾਟ ਦਾ ਬਿਜਲੀ ਮੀਟਰ ਲਗਾ ਸਕਦੇ ਹੋ। ਜੇਕਰ ਤੁਸੀਂ ਸਮੇਂ ਸਿਰ ਇਹ ਕੰਮ ਨਹੀਂ ਕਰਦੇ ਅਤੇ ਬਿਜਲੀ ਵਿਭਾਗ ਦੇ ਕਰਮਚਾਰੀ ਇਸਨੂੰ ਫੜ ਲੈਂਦੇ ਹਨ ਤਾਂ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ।

Exit mobile version