SRH vs RCB, IPL 2024: ਬੈਂਗਲੁਰੂ ਨੇ ਇੱਕ ਮਹੀਨੇ ਬਾਅਦ ਜਿੱਤਿਆ ਮੈਚ, ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾਇਆ | SRH vs RCB Live Score IPL 2024 Rajiv Gandhi International Stadium know in Punjabi Punjabi news - TV9 Punjabi

SRH vs RCB, IPL 2024: ਬੈਂਗਲੁਰੂ ਨੇ ਇੱਕ ਮਹੀਨੇ ਬਾਅਦ ਜਿੱਤਿਆ ਮੈਚ, ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾਇਆ

Published: 

25 Apr 2024 23:47 PM

SRH vs RCB: ਸਨਰਾਈਜ਼ਰਜ਼ ਹੈਦਰਾਬਾਦ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹੈਦਰਾਬਾਦ ਦੀ ਟੀਮ ਆਰਸੀਬੀ ਦੇ ਸਾਹਮਣੇ ਆਪਣੇ ਹੀ ਘਰ 'ਚ ਫੇਲ ਸਾਬਤ ਹੋਈ। ਟੀਮ 35 ਦੌੜਾਂ ਨਾਲ ਮੈਚ ਹਾਰ ਗਈ। ਦੂਜੇ ਪਾਸੇ ਆਰਸੀਬੀ ਨੇ 9 ਮੈਚਾਂ ਵਿੱਚ ਆਪਣੀ ਦੂਜੀ ਜਿੱਤ ਹਾਸਲ ਕੀਤੀ ਹੈ।

SRH vs RCB, IPL 2024: ਬੈਂਗਲੁਰੂ ਨੇ ਇੱਕ ਮਹੀਨੇ ਬਾਅਦ ਜਿੱਤਿਆ ਮੈਚ, ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾਇਆ

ਆਰਸੀਬੀ ਨੇ ਹੈਦਰਾਬਾਦ ਨੂੰ ਹਰਾਇਆ (ਫੋਟੋ-ਪੀਟੀਆਈ)

Follow Us On

ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ। ਰਾਜੀਵ ਗਾਂਧੀ ਸਟੇਡੀਅਮ ‘ਚ ਖੇਡੇ ਗਏ ਮੈਚ ‘ਚ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 206 ਦੌੜਾਂ ਬਣਾਈਆਂ, ਜਵਾਬ ‘ਚ ਸਨਰਾਈਜ਼ਰਸ ਹੈਦਰਾਬਾਦ ਦੀ ਬੱਲੇਬਾਜ਼ੀ ਅਸਫਲ ਰਹੀ ਅਤੇ ਟੀਮ 171 ਦੌੜਾਂ ਹੀ ਬਣਾ ਸਕੀ।

ਹੈਦਰਾਬਾਦ ਦਾ ਟਾਪ ਆਰਡਰ ਬੇਂਗਲੁਰੂ ਖਿਲਾਫ ਅਸਫਲ ਰਿਹਾ। ਟ੍ਰੈਵਿਸ ਹੈੱਡ ਸਿਰਫ 1 ਦੌੜ ਬਣਾ ਕੇ ਆਊਟ ਹੋ ਗਏ। ਏਡਨ ਮਾਰਕਰਮ ਨੇ 7 ਦੌੜਾਂ ਦੀ ਪਾਰੀ ਖੇਡੀ। ਹੇਨਰਿਕ ਕਲਾਸੇਨ ਵੀ ਸਿਰਫ 7 ਦੌੜਾਂ ਹੀ ਬਣਾ ਸਕਿਆ। ਅਭਿਸ਼ੇਕ ਸ਼ਰਮਾ ਅਤੇ ਪੈਟ ਕਮਿੰਸ ਨੇ 31-31 ਅਤੇ ਸ਼ਾਹਬਾਜ਼ ਅਹਿਮਦ ਨੇ ਨਾਬਾਦ 40 ਦੌੜਾਂ ਬਣਾ ਕੇ ਕੁਝ ਕੋਸ਼ਿਸ਼ਾਂ ਕੀਤੀਆਂ ਪਰ ਬੈਂਗਲੁਰੂ ਨੇ ਇਹ ਮੈਚ 35 ਦੌੜਾਂ ਨਾਲ ਜਿੱਤ ਲਿਆ।

ਇਸ ਸੀਜ਼ਨ ਵਿੱਚ ਬੈਂਗਲੁਰੂ ਦੀ ਇਹ ਦੂਜੀ ਜਿੱਤ ਹੈ। ਟੀਮ 9 ‘ਚੋਂ 7 ਮੈਚ ਹਾਰ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਗਲੁਰੂ ਦੀ ਟੀਮ ਨੇ ਇੱਕ ਮਹੀਨੇ ਬਾਅਦ ਮੈਚ ਜਿੱਤਿਆ ਹੈ। ਆਰਸੀਬੀ ਨੂੰ ਇਸ ਟੂਰਨਾਮੈਂਟ ਵਿੱਚ ਪਹਿਲੀ ਜਿੱਤ 25 ਮਾਰਚ ਨੂੰ ਪੰਜਾਬ ਖ਼ਿਲਾਫ਼ ਮਿਲੀ ਸੀ। ਹੁਣ ਆਰਸੀਬੀ ਨੂੰ 25 ਅਪ੍ਰੈਲ ਨੂੰ ਦੂਜੀ ਜਿੱਤ ਮਿਲੀ। ਦੂਜੇ ਪਾਸੇ ਹੈਦਰਾਬਾਦ ਨੂੰ ਇਸ ਸੈਸ਼ਨ ‘ਚ ਤੀਜੀ ਹਾਰ ਝੱਲਣੀ ਪਈ ਹੈ ਪਰ ਇਹ ਟੀਮ ਅੰਕ ਸੂਚੀ ‘ਚ ਅਜੇ ਵੀ ਤੀਜੇ ਸਥਾਨ ‘ਤੇ ਹੈ।

ਆਰਸੀਬੀ ਦੀ ਜਿੱਤ ਦੇ ਹੀਰੋ ਰਹੇ ਰਜਤ

ਆਰਸੀਬੀ ਦੀ ਜਿੱਤ ਵਿੱਚ ਸਭ ਤੋਂ ਅਹਿਮ ਭੂਮਿਕਾ ਰਜਤ ਪਾਟੀਦਾਰ ਨੇ ਨਿਭਾਈ, ਜਿਸ ਨੇ 20 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡੀ। ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਆਪਣੀ ਪਾਰੀ ‘ਚ 5 ਛੱਕੇ ਅਤੇ 2 ਚੌਕੇ ਲਗਾਏ। ਉਸ ਦਾ ਸਟ੍ਰਾਈਕ ਰੇਟ 250 ਸੀ। ਉਸ ਤੋਂ ਇਲਾਵਾ ਡੁਪਲੇਸਿਸ ਨੇ 25 ਦੌੜਾਂ ਦੀ ਪਾਰੀ ਖੇਡ ਕੇ ਨਾਬਾਦ 37 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 43 ਗੇਂਦਾਂ ‘ਤੇ 51 ਦੌੜਾਂ ਬਣਾਈਆਂ, ਜਦਕਿ ਕਰਨ ਸ਼ਰਮਾ ਨੇ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸਵਪਨਿਲ ਸਿੰਘ ਨੇ 40 ਦੌੜਾਂ ਜ਼ਰੂਰ ਦਿੱਤੀਆਂ ਪਰ ਉਹ ਟ੍ਰੈਵਿਸ ਹੈੱਡ ਅਤੇ ਕਲਾਸਨ ਦੀਆਂ ਵਿਕਟਾਂ ਲੈਣ ‘ਚ ਕਾਮਯਾਬ ਰਿਹਾ।

ਇਹ ਵੀ ਪੜ੍ਹੋ: ਰਿਸ਼ਭ ਪੰਤ ਨੇ ਖਤਮ ਕੀਤੀ ਸਾਰੀ ਬਹਿਸ, ਟੀ-20 ਵਿਸ਼ਵ ਕੱਪ ਲਈ ਉਹੀ ਹਨ ਸਹੀ ਵਿਕਲਪ, 9 ਮੈਚਾਂ ਚ ਦਿੱਤਾ ਜਵਾਬ

ਹੈਦਰਾਬਾਦ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ

ਹੈਦਰਾਬਾਦ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ। ਹੈਦਰਾਬਾਦ ਦੇ ਕਪਤਾਨ ਪੈਟ ਕਮਿੰਸ ਨੇ 4 ਓਵਰਾਂ ਵਿੱਚ 55 ਦੌੜਾਂ ਦਿੱਤੀਆਂ ਅਤੇ ਸਿਰਫ਼ ਇੱਕ ਵਿਕਟ ਲਈ। ਮਯੰਕ ਮਾਰਕੰਡੇ ਨੇ 3 ਓਵਰਾਂ ‘ਚ 42 ਦੌੜਾਂ ਦਿੱਤੀਆਂ। ਜੈਦੇਵ ਉਨਾਦਕਟ ਨੇ ਯਕੀਨੀ ਤੌਰ ‘ਤੇ ਚੰਗਾ ਪ੍ਰਦਰਸ਼ਨ ਕੀਤਾ। ਉਸ ਨੇ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨਟਰਾਜਨ ਨੂੰ 2 ਸਫਲਤਾ ਮਿਲੀ।

Exit mobile version