Paralympics 2024: ਨਵਦੀਪ ਸਿੰਘ ਨੇ ਜੈਵਲਿਨ ਵਿੱਚ ਚਾਂਦੀ ਦਾ ਮੈਡਲ, ਸਿਮਰਨ ਨੇ 200 ਮੀਟਰ ‘ਚ ਕਾਂਸੀ ਦਾ ਤਗਮਾ ਜਿੱਤਿਆ – Punjabi News

Paralympics 2024: ਨਵਦੀਪ ਸਿੰਘ ਨੇ ਜੈਵਲਿਨ ਵਿੱਚ ਚਾਂਦੀ ਦਾ ਮੈਡਲ, ਸਿਮਰਨ ਨੇ 200 ਮੀਟਰ ‘ਚ ਕਾਂਸੀ ਦਾ ਤਗਮਾ ਜਿੱਤਿਆ

Updated On: 

08 Sep 2024 00:36 AM

Indian Medals In Paralympics: ਨਵਦੀਪ ਅਤੇ ਸਿਮਰਨ ਦੇ ਤਗਮਿਆਂ ਨਾਲ ਪੈਰਿਸ ਪੈਰਾਲੰਪਿਕ 'ਚ ਭਾਰਤ ਦੇ ਮੈਡਲਾਂ ਦੀ ਗਿਣਤੀ 29 ਹੋ ਗਈ ਹੈ, ਜੋ ਕਿ ਟੋਕੀਓ 'ਚ ਹੋਈਆਂ ਪਿਛਲੀਆਂ ਪੈਰਾਲੰਪਿਕਸ ਤੋਂ 10 ਜ਼ਿਆਦਾ ਹੈ। ਹੁਣ ਤੱਕ ਭਾਰਤ ਨੇ 6 ਸੋਨ ਤਗਮੇ, 13 ਕਾਂਸੀ ਅਤੇ 10 ਚਾਂਦੀ ਦੇ ਤਗਮੇ ਜਿੱਤੇ ਹਨ।

Paralympics 2024: ਨਵਦੀਪ ਸਿੰਘ ਨੇ ਜੈਵਲਿਨ ਵਿੱਚ ਚਾਂਦੀ ਦਾ ਮੈਡਲ, ਸਿਮਰਨ ਨੇ 200 ਮੀਟਰ ਚ ਕਾਂਸੀ ਦਾ ਤਗਮਾ ਜਿੱਤਿਆ

ਸਿਮਰਨ ਸ਼ਰਮਾ ਤੇ ਨਵਦੀਪ ਨੇ ਭਾਰਤ ਦੇ ਝੋਲੀ ਵਿੱਚ 2 ਹੋਰ ਮੈਡਲ ਸ਼ਾਮਲ ਕੀਤੇ। (Image Credit source: Ezra Shaw/Getty Images)

Follow Us On

ਪੈਰਿਸ ਪੈਰਾਲੰਪਿਕ ਖੇਡਾਂ 2024 ਵਿੱਚ ਭਾਰਤ ਨੇ ਤਗਮੇ ਜਿੱਤਣ ਦਾ ਸਿਲਸਿਲਾ ਜਾਰੀ ਰੱਖਿਆ ਹੈ। ਖੇਡਾਂ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ 7 ਸਤੰਬਰ ਸ਼ਨੀਵਾਰ ਨੂੰ ਭਾਰਤ ਨੇ ਦੋ ਹੋਰ ਤਗਮੇ ਜਿੱਤੇ। ਇਹ ਦੋਵੇਂ ਤਗਮੇ ਐਥਲੈਟਿਕਸ ਵਿੱਚ ਆਏ, ਜਿੱਥੇ ਇੱਕ ਪਾਸੇ ਭਾਰਤੀ ਦੌੜਾਕ ਸਿਮਰਨ ਸ਼ਰਮਾ ਨੇ ਮਹਿਲਾਵਾਂ ਦੇ 200 ਮੀਟਰ ਟੀ-12 ਵਰਗ ਦੇ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਉਥੇ ਹੀ ਦੂਜੇ ਪਾਸੇ ਨਵਦੀਪ ਸਿੰਘ ਨੇ ਪੁਰਸ਼ਾਂ ਦੇ ਜੈਵਲਿਨ ਥਰੋਅ ਐਫ41 ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਦੇ ਮੈਡਲਾਂ ਦੀ ਗਿਣਤੀ 29 ਹੋ ਗਈ ਹੈ, ਜੋ ਪਿਛਲੀਆਂ ਪੈਰਾਲੰਪਿਕ ਖੇਡਾਂ ਨਾਲੋਂ 10 ਵੱਧ ਹੈ।

ਪੈਰਿਸ ਖੇਡਾਂ ਐਤਵਾਰ 8 ਸਤੰਬਰ ਨੂੰ ਖਤਮ ਹੋਣ ਵਾਲੀਆਂ ਹਨ ਪਰ ਇਸ ਤੋਂ ਇੱਕ ਦਿਨ ਪਹਿਲਾਂ ਵੀ ਭਾਰਤੀ ਖਿਡਾਰੀਆਂ ਦਾ ਜ਼ੋਰ ਦੇਖਣ ਨੂੰ ਮਿਲਿਆ। ਭਾਰਤ ਨੂੰ ਤੈਰਾਕੀ, ਸਾਈਕਲਿੰਗ ਅਤੇ ਕੈਨੋਇੰਗ ਵਿੱਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਪਰ ਅਥਲੈਟਿਕਸ ਵਿੱਚ ਇੱਕ ਵਾਰ ਫਿਰ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਇਸੇ ਸਟੇਡੀਅਮ ‘ਚ ਇੱਕ ਪਾਸੇ ਨਵਦੀਪ ਸਿੰਘ ਜੈਵਲਿਨ ਥਰੋਅ ‘ਚ ਤਮਗੇ ਵੱਲ ਵਧ ਰਿਹਾ ਸੀ ਤਾਂ ਦੂਜੇ ਪਾਸੇ ਸਿਮਰਨ ਰੇਸਿੰਗ ਟਰੈਕ ‘ਤੇ ਆਪਣੀ ਤੇਜ਼ ਰਫਤਾਰ ਨਾਲ ਅੱਗ ਲਾਉਣ ਲਈ ਤਿਆਰ ਸੀ। ਇਤਫ਼ਾਕ ਦੀ ਗੱਲ ਹੈ ਕਿ ਉਨ੍ਹਾਂ ਦੇ ਦੋਵੇਂ ਮੈਡਲ ਵੀ ਲਗਭਗ ਇੱਕੋ ਸਮੇਂ ਆਏ।

ਟੋਕੀਓ ਵਿੱਚ ਅਸਫਲਤਾ ਤੋਂ ਬਾਅਦ ਪੈਰਿਸ ਵਿੱਚ ਸਫਲਤਾ

ਜੈਵਲਿਨ ਥਰੋਅ ਵਿੱਚ ਨਵਦੀਪ ਨੇ ਆਪਣੇ ਦੂਜੇ ਥਰੋਅ ਵਿੱਚ 46.39 ਮੀਟਰ ਨਾਲ ਲੀਡ ਹਾਸਲ ਕੀਤੀ ਪਰ ਈਰਾਨ ਦੇ ਸਾਦੇਗ ਬੇਤ ਨੇ 46.84 ਮੀਟਰ ਨਾਲ ਪਹਿਲਾ ਸਥਾਨ ਖੋਹ ਲਿਆ। ਨਵਦੀਪ ਨੇ ਅਗਲੇ ਥਰੋਅ ਵਿੱਚ ਵਾਪਸੀ ਕੀਤੀ ਅਤੇ 47.32 ਮੀਟਰ ਨਾਲ ਮੁੜ ਪਹਿਲੇ ਸਥਾਨ ਤੇ ਪਹੁੰਚ ਗਿਆ। ਚੌਥੇ ਥਰੋਅ ਵਿੱਚ ਵੀ ਕੋਈ ਉਸ ਨੂੰ ਪਛਾੜ ਨਹੀਂ ਸਕਿਆ ਪਰ ਪੰਜਵੇਂ ਥਰੋਅ ਵਿੱਚ ਈਰਾਨੀ ਅਥਲੀਟ ਨੇ ਫਿਰ 47.64 ਮੀਟਰ ਥਰੋਅ ਨਾਲ ਪਹਿਲਾ ਸਥਾਨ ਹਾਸਲ ਕੀਤਾ। ਅੰਤ ਵਿੱਚ ਉਸ ਨੇ ਸੋਨੇ ਦਾ ਅਤੇ ਨਵਦੀਪ ਨੇ ਚਾਂਦੀ ਦਾ ਤਗਮਾ ਜਿੱਤਿਆ। ਇਹ ਤਮਗਾ ਨਵਦੀਪ ਲਈ ਬਹੁਤ ਖਾਸ ਹੈ ਕਿਉਂਕਿ ਉਹ ਟੋਕੀਓ ਪੈਰਾਲੰਪਿਕ ‘ਚ ਚੌਥੇ ਸਥਾਨ ‘ਤੇ ਰਿਹਾ ਸੀ।

100 ਮੀਟਰ ‘ਚ ਨਿਰਾਸ਼ਾ, 200 ਮੀਟਰ ‘ਚ ਸਿਮਰਨ ਚਮਕਿਆ

ਦੂਜੇ ਪਾਸੇ ਸਿਮਰਨ ਨੇ ਆਖਰਕਾਰ ਪੈਰਿਸ ਪੈਰਾਲੰਪਿਕ ਵਿੱਚ ਮੈਡਲ ਦੀ ਆਪਣੀ ਇੱਛਾ ਪੂਰੀ ਕਰ ਦਿੱਤੀ। ਦੋ ਦਿਨ ਪਹਿਲਾਂ ਹੀ ਉਸ ਨੂੰ 100 ਮੀਟਰ ਦੇ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਚੌਥੇ ਸਥਾਨ ਤੇ ਰਹੀ ਸੀ। ਇਸ ਵਾਰ ਉਸ ਨੇ ਉਸ ਕਮੀ ਨੂੰ ਵੀ ਪੂਰਾ ਕੀਤਾ। ਸਿਮਰਨ ਨੇ ਆਪਣੇ ਗਾਈਡ ਅਭੈ ਸਿੰਘ ਨਾਲ ਮਿਲ ਕੇ 200 ਮੀਟਰ ਦੀ ਦੌੜ 24.75 ਸਕਿੰਟ ਵਿੱਚ ਪੂਰੀ ਕੀਤੀ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਈਵੈਂਟ ਦਾ ਸੋਨ ਤਮਗਾ ਕਿਊਬਾ ਦੀ ਓਮਾਰਾ ਡੁਰਾਂਡ (23.62 ਸਕਿੰਟ) ਅਤੇ ਚਾਂਦੀ ਦਾ ਤਗਮਾ ਵੈਨੇਜ਼ੁਏਲਾ ਦੀ ਅਲੇਜੈਂਡਰਾ ਪੇਰੇਜ਼ (24.19) ਨੇ ਜਿੱਤਿਆ।

ਇਹ ਵੀ ਪੜ੍ਹੋ: Paris Paralympics 2024: ਪ੍ਰਵੀਨ ਕੁਮਾਰ ਨੇ ਉੱਚੀ ਛਾਲ ਵਿੱਚ ਸੋਨ ਤਗਮਾ ਜਿੱਤਿਆ, ਭਾਰਤ ਦੀ ਝੋਲੀ ਚ 26 ਮੈਡਲ

Exit mobile version