ਮੋਹਾਲੀ 'ਚ ਕੱਲ੍ਹ ਭਿੜਣਗੀਆਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ, ਅੱਜ ਪ੍ਰੈਕਟਿਸ, ਇੱਥੋਂ ਖਰੀਦੋ ਆਨਲਾਈਨ ਟਿਕਟ | ipl cricket match in Mohali tomorrow between Punjab kings xi and sunrisers Hyderabad know full detail in punjabi Punjabi news - TV9 Punjabi

ਮੋਹਾਲੀ ‘ਚ ਕੱਲ੍ਹ ਭਿੜਣਗੀਆਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ, ਅੱਜ ਪ੍ਰੈਕਟਿਸ, ਇੱਥੋਂ ਖਰੀਦੋ ਆਨਲਾਈਨ ਟਿਕਟ

Updated On: 

08 Apr 2024 12:27 PM

IPL Match in Mohali : ਅੱਜ ਦੇ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੋਵੇਂ ਮੈਦਾਨ 'ਤੇ ਪਹੁੰਚ ਕੇ ਅਭਿਆਸ ਕਰਨਗੇ। ਇਸ ਦੇ ਲਈ ਪੰਜਾਬ ਦੀ ਟੀਮ ਸਟੇਡੀਅਮ 'ਚ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਪ੍ਰੈਕਟਿਸ ਕਰੇਗੀ। ਜਦਕਿ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਅਭਿਆਸ ਕਰੇਗੀ। ਇਸ ਤੋਂ ਬਾਅਦ ਭਲਕੇ ਸ਼ਾਮ ਨੂੰ ਦੋਵਾਂ ਟੀਮਾਂ ਵਿਚਾਲੇ ਮੈਚ ਹੋਵੇਗਾ।

ਮੋਹਾਲੀ ਚ ਕੱਲ੍ਹ ਭਿੜਣਗੀਆਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ, ਅੱਜ ਪ੍ਰੈਕਟਿਸ, ਇੱਥੋਂ ਖਰੀਦੋ ਆਨਲਾਈਨ ਟਿਕਟ

ਮੋਹਾਲੀ 'ਚ ਕੱਲ੍ਹ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਮੈਚ

Follow Us On

ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਕੱਲ੍ਹ ਸ਼ਾਮ 7:30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਮੈਚ ਖੇਡਿਆ ਜਾਣਾ ਹੈ। ਇਸ ਲਈ ਆਨਲਾਈਨ ਟਿਕਟਾਂ ਵੇਚੀਆਂ ਜਾ ਰਹੀਆਂ ਹਨ। ਪਿਛਲੀ ਵਾਰ ਗੁਜਰਾਤ ਨਾਲ ਹੋਏ ਮੈਚ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਸਨ। ਹੁਣ ਤੱਕ 70% ਤੋਂ ਵੱਧ ਟਿਕਟਾਂ ਆਨਲਾਈਨ ਪਲੇਟਫਾਰਮ ਰਾਹੀਂ ਵੇਚੀਆਂ ਜਾ ਚੁੱਕੀਆਂ ਹਨ। ਗੁਜਰਾਤ ਖਿਲਾਫ ਜਿੱਤ ਤੋਂ ਬਾਅਦ ਪੰਜਾਬ ਦੀ ਟੀਮ ਇਹ ਦੂਜਾ ਮੈਚ ਆਪਣੇ ਮੈਦਾਨ ‘ਤੇ ਖੇਡਣ ਜਾ ਰਹੀ ਹੈ।

ਪਿਛਲੀ ਵਾਰ ਆਇਆ ਸੀ ਦਰਸ਼ਕਾਂ ਦਾ ਹੜ੍ਹ

ਪਿਛਲੀ ਵਾਰ ਦਾਖਲੇ ਲਈ ਦਰਸ਼ਕਾਂ ਦੀ ਲੰਬੀ ਕਤਾਰ ਦੇਖੀ ਗਈ ਸੀ। ਮੈਚ ਸ਼ੁਰੂ ਹੋਣ ਦੇ ਕਰੀਬ ਡੇਢ ਘੰਟੇ ਤੱਕ ਵੀ ਦਰਸ਼ਕ ਬਾਹਰ ਕਤਾਰ ਵਿੱਚ ਖੜ੍ਹੇ ਰਹੇ। ਇਸ ਦੇ ਮੱਦੇਨਜ਼ਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਇਸ ਵਾਰ ਜਲਦੀ ਐਂਟਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੀ ਤਿਆਰ ਹੈ। ਪੁਲੀਸ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ। ਇਸ ਵਾਰ ਐਂਟਰੀ ਗੇਟਾਂ ਦੀ ਗਿਣਤੀ ਵੀ ਵਧਾਈ ਗਈ ਹੈ ਤਾਂ ਜੋ ਲੋਕ ਸਹੀ ਸਮੇਂ ‘ਤੇ ਅੰਦਰ ਦਾਖਲ ਹੋ ਸਕਣ।

ਇਹ ਵੀ ਪੜ੍ਹੋ – ਆਖਰਕਾਰ ਮੁੰਬਈ ਨੇ ਆਪਣੀ ਪਹਿਲੀ ਜਿੱਤ ਹਾਸਲ ਕੀਤੀ, ਦਿੱਲੀ ਨੂੰ 29 ਦੌੜਾਂ ਨਾਲ ਹਰਾਇਆ

Exit mobile version