IPL 2024 ਵਿੱਚ ਚੇਨਈ ਸੁਪਰ ਕਿੰਗਜ਼ ਲਈ ਦੂਜੀ ਜਿੱਤ, ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ | IPL 2024 KKR first defeat of the season beaten by Chennai by 7 wickets full in punjabi Punjabi news - TV9 Punjabi

IPL 2024 ਵਿੱਚ ਚੇਨਈ ਸੁਪਰ ਕਿੰਗਜ਼ ਲਈ ਦੂਜੀ ਜਿੱਤ, ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

Updated On: 

08 Apr 2024 23:32 PM

ਕੋਲਕਾਤਾ ਨਾਈਟ ਰਾਈਡਰਜ਼ ਲਗਾਤਾਰ 3 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦਬਦਬਾ ਬਣਾ ਰਹੀ ਸੀ ਪਰ ਚੇਨਈ ਸੁਪਰ ਕਿੰਗਜ਼ ਨੇ ਉਸ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਫਿਲ ਸਾਲਟ ਪਹਿਲੀ ਹੀ ਗੇਂਦ 'ਤੇ ਆਊਟ ਹੋ ਗਏ।

IPL 2024 ਵਿੱਚ ਚੇਨਈ ਸੁਪਰ ਕਿੰਗਜ਼ ਲਈ ਦੂਜੀ ਜਿੱਤ, ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ

ਕੋਲਕਾਤਾ ਅਤੇ ਚੇਨਈ ਵਿਚਾਲੇ ਖੇਡੇ ਗਏ ਮੁਕਾਬਲੇ ਦੀ ਇੱਕ ਤਸਵੀਰ (pic credit: PTI)

Follow Us On

ਚੇਨਈ ਸੁਪਰ ਕਿੰਗਜ਼ ਨੇ ਦੋ ਮੈਚ ਹਾਰਨ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ ਹੈ। ਆਈਪੀਐਲ 2024 ਦੇ 22ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਵਿਕਟਾਂ ਨਾਲ ਹਰਾਇਆ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 137 ਦੌੜਾਂ ਬਣਾਈਆਂ। ਜਵਾਬ ‘ਚ ਚੇਨਈ ਦੀ ਟੀਮ ਨੇ 17.4 ਓਵਰਾਂ ‘ਚ ਟੀਚਾ ਹਾਸਲ ਕਰ ਲਿਆ। ਚੇਨਈ ਦੀ ਜਿੱਤ ਦਾ ਹੀਰੋ ਜਡੇਜਾ ਰਹੇ ਜਿਨ੍ਹਾਂ ਨੇ ਸਿਰਫ਼ 18 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਤੁਸ਼ਾਰ ਦੇਸ਼ਪਾਂਡੇ ਨੇ ਵੀ 3 ਵਿਕਟਾਂ ਲਈਆਂ। ਬੱਲੇਬਾਜ਼ੀ ਵਿੱਚ ਕਪਤਾਨ ਰੁਤੁਰਾਜ ਗਾਇਕਵਾੜ ਨੇ 58 ਗੇਂਦਾਂ ਵਿੱਚ ਨਾਬਾਦ 67 ਦੌੜਾਂ ਬਣਾਈਆਂ। ਸ਼ਿਵਮ ਦੂਬੇ ਨੇ 18 ਗੇਂਦਾਂ ਵਿੱਚ 28 ਦੌੜਾਂ, ਡੇਰੇਲ ਮਿਸ਼ੇਲ ਨੇ 25 ਦੌੜਾਂ ਬਣਾਈਆਂ।

ਕੋਲਕਾਤਾ ਨਾਈਟ ਰਾਈਡਰਜ਼ ਲਗਾਤਾਰ 3 ਮੈਚ ਜਿੱਤ ਕੇ ਅੰਕ ਸੂਚੀ ਵਿੱਚ ਦਬਦਬਾ ਬਣਾ ਰਹੀ ਸੀ ਪਰ ਚੇਨਈ ਸੁਪਰ ਕਿੰਗਜ਼ ਨੇ ਉਸ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੋਲਕਾਤਾ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ। ਫਿਲ ਸਾਲਟ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ। ਸੁਨੀਲ ਨਾਰਾਇਣ ਨੇ 27 ਦੌੜਾਂ ਅਤੇ ਅੰਗਕ੍ਰਿਸ਼ ਰਘੂਵੰਸ਼ੀ ਨੇ 24 ਦੌੜਾਂ ਬਣਾ ਕੇ ਕੋਲਕਾਤਾ ਦੀ ਮਦਦ ਕੀਤੀ ਪਰ ਇਹ ਦੋਵੇਂ ਖਿਡਾਰੀ ਇੱਕੋ ਓਵਰ ਵਿੱਚ ਜਡੇਜਾ ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਕੋਲਕਾਤਾ ਦੀ ਹਾਲਤ ਵਿਗੜ ਗਈ। ਵੈਂਕਟੇਸ਼ ਅਈਅਰ 3, ਰਮਨਦੀਪ ਸਿੰਘ 13 ਦੌੜਾਂ ਬਣਾ ਸਕੇ। ਰਿੰਕੂ ਸਿੰਘ ਦਾ ਬੱਲਾ ਕੰਮ ਨਹੀਂ ਕਰ ਸਕਿਆ ਅਤੇ ਉਹ 14 ਗੇਂਦਾਂ ਵਿੱਚ ਸਿਰਫ਼ 9 ਦੌੜਾਂ ਹੀ ਬਣਾ ਸਕਿਆ। ਆਂਦਰੇ ਰਸੇਲ ਨੇ ਵੀ 10 ਗੇਂਦਾਂ ‘ਤੇ ਸਿਰਫ 10 ਦੌੜਾਂ ਬਣਾਈਆਂ।

ਕੋਲਕਾਤਾ ਦੀ ਪਹਿਲੀ ਹਾਰ

ਚੇਪੌਕ ਦੀ ਪਿੱਚ ਵੀ ਕੋਲਕਾਤਾ ਦੀ ਹਾਰ ਦਾ ਵੱਡਾ ਕਾਰਨ ਸੀ। ਚੇਨਈ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਪਹਿਲੀ ਪਾਰੀ ‘ਚ ਗੇਂਦ ਪਿੱਚ ‘ਤੇ ਫਸ ਰਹੀ ਸੀ, ਜਿਸ ਦਾ ਚੇਨਈ ਦੇ ਗੇਂਦਬਾਜ਼ਾਂ ਨੇ ਫਾਇਦਾ ਉਠਾਇਆ। ਨਤੀਜੇ ਵਜੋਂ ਕੇਕੇਆਰ ਦੇ ਸਟਰੋਕ ਖਿਡਾਰੀ ਖੁੱਲ੍ਹ ਕੇ ਨਹੀਂ ਖੇਡ ਸਕੇ। ਕੋਲਕਾਤਾ ਨੇ ਵੀ ਆਪਣੇ ਬੱਲੇਬਾਜ਼ੀ ਕ੍ਰਮ ‘ਚ ਕਾਫੀ ਗਲਤੀਆਂ ਕੀਤੀਆਂ। ਆਂਦਰੇ ਰਸਲ ਉਦੋਂ ਕ੍ਰੀਜ਼ ‘ਤੇ ਆਏ ਜਦੋਂ ਸਿਰਫ 20 ਗੇਂਦਾਂ ਬਾਕੀ ਸਨ ਅਤੇ ਇਸ ਲਈ ਉਸ ਨੂੰ ਪਿੱਚ ‘ਤੇ ਸੈਟਲ ਹੋਣ ਦਾ ਸਮਾਂ ਨਹੀਂ ਮਿਲਿਆ।

ਇਹ ਵੀ ਪੜ੍ਹੋ- ਮੋਹਾਲੀ ਚ ਕੱਲ੍ਹ ਭਿੜਣਗੀਆਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੀਆਂ ਟੀਮਾਂ, ਅੱਜ ਪ੍ਰੈਕਟਿਸ, ਇੱਥੋਂ ਖਰੀਦੋ ਆਨਲਾਈਨ ਟਿਕਟ

ਅੰਕ ਟੇਬਲ ‘ਤੇ ਨਹੀਂ ਹੋਇਆ ਕੋਈ ਅਸਰ

ਕੋਲਕਾਤਾ ਦੀ ਟੀਮ ਭਾਵੇਂ ਮੈਚ ਹਾਰ ਗਈ ਪਰ ਉਸ ਨੂੰ ਅੰਕ ਸੂਚੀ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਕੋਲਕਾਤਾ ਦੀ ਟੀਮ 4 ਮੈਚਾਂ ‘ਚ 3 ਜਿੱਤਾਂ ਨਾਲ ਦੂਜੇ ਸਥਾਨ ‘ਤੇ ਹੈ। ਉਥੇ ਹੀ ਚੇਨਈ ਨੇ 5 ਮੈਚਾਂ ‘ਚ ਤੀਜੀ ਜਿੱਤ ਦਰਜ ਕੀਤੀ ਅਤੇ ਉਹ ਚੌਥੇ ਸਥਾਨ ‘ਤੇ ਹੈ। ਰਾਜਸਥਾਨ 4 ਮੈਚਾਂ ‘ਚ 4 ਜਿੱਤਾਂ ਨਾਲ ਪਹਿਲੇ ਸਥਾਨ ‘ਤੇ ਹੈ ਅਤੇ ਲਖਨਊ 4 ਮੈਚਾਂ ‘ਚ 3 ਜਿੱਤਾਂ ਨਾਲ ਤੀਜੇ ਸਥਾਨ ‘ਤੇ ਹੈ।

Exit mobile version