IPL 2024, CSK vs LSG: ਸਟੋਇਨਿਸ ਦੇ ਸ਼ਾਨਦਾਰ ਸੈਂਕੜੇ ਨਾਲ ਲਖਨਊ ਨੇ ਦਰਜ ਕੀਤੀ ਜਿੱਤ, 211 ਦੇ ਟੀਚੇ ਦਾ ਕੀਤਾ ਪਿੱਛਾ | IPL 2024 CSK vs LSG Lucknow super giants won against chennai super kings marcus stoinis ruturaj gaikwad nicholas pooran Punjabi news - TV9 Punjabi

IPL 2024, CSK vs LSG: ਸਟੋਇਨਿਸ ਦੇ ਸ਼ਾਨਦਾਰ ਸੈਂਕੜੇ ਨਾਲ ਲਖਨਊ ਨੇ ਦਰਜ ਕੀਤੀ ਜਿੱਤ, 211 ਦੇ ਟੀਚੇ ਦਾ ਕੀਤਾ ਪਿੱਛਾ

Updated On: 

23 Apr 2024 23:49 PM

ਲਖਨਊ ਦੀ ਟੀਮ ਨੇ 3 ਗੇਂਦ ਪਹਿਲਾਂ ਹੀ ਮੈਚ ਜਿੱਤ ਲਿਆ। ਵੱਡੀ ਗੱਲ ਇਹ ਹੈ ਕਿ ਲਖਨਊ ਨੇ ਇਹ ਮੈਚ ਚੇਨਈ ਦੇ ਘਰ ਦਾਖਲ ਹੋ ਕੇ ਜਿੱਤ ਲਿਆ। ਐੱਮ ਚਿਦੰਬਰਮ ਸਟੇਡੀਅਮ 'ਚ ਚੇਨਈ ਨੂੰ ਪੂਰਾ ਦਰਸ਼ਕਾਂ ਦਾ ਪੂਰਾ ਸਮਰਥਨ ਮਿਲਿਆ ਪਰ ਮਾਰਕਸ ਸਟੋਇਨਿਸ ਨੇ 63 ਗੇਂਦਾਂ 'ਚ ਅਜੇਤੂ 124 ਦੌੜਾਂ ਬਣਾ ਕੇ ਲਖਨਊ ਨੂੰ ਰੋਮਾਂਚਕ ਜਿੱਤ ਦਿਵਾਈ।

IPL 2024, CSK vs LSG: ਸਟੋਇਨਿਸ ਦੇ ਸ਼ਾਨਦਾਰ ਸੈਂਕੜੇ ਨਾਲ ਲਖਨਊ ਨੇ ਦਰਜ ਕੀਤੀ ਜਿੱਤ, 211 ਦੇ ਟੀਚੇ ਦਾ ਕੀਤਾ ਪਿੱਛਾ

CSK vs LSG: ਸਟੋਇਨਿਸ ਦੇ ਸ਼ਾਨਦਾਰ ਸੈਂਕੜੇ ਨਾਲ ਲਖਨਊ ਨੇ ਦਰਜ ਕੀਤੀ ਜਿੱਤ

Follow Us On

IPL 2024 ਦੇ 39ਵੇਂ ਮੈਚ ਵਿੱਚ ਅਜਿਹਾ ਲਗਿਆ ਕਿ ਜਿਵੇਂ ਕੋਈ ਚਮਤਕਾਰ ਹੋਇਆ ਹੋਵੇ। ਲਖਨਊ ਸੁਪਰਜਾਇੰਟਸ ਨੇ ਰੋਮਾਂਚਕ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ 210 ਦੌੜਾਂ ਬਣਾਈਆਂ ਅਤੇ ਲਖਨਊ ਦੀ ਟੀਮ ਨੇ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ। ਲਖਨਊ ਦੀ ਟੀਮ ਨੇ 3 ਗੇਂਦ ਪਹਿਲਾਂ ਹੀ ਮੈਚ ਜਿੱਤ ਲਿਆ। ਵੱਡੀ ਗੱਲ ਇਹ ਹੈ ਕਿ ਲਖਨਊ ਨੇ ਇਹ ਮੈਚ ਚੇਨਈ ਦੇ ਘਰ ਦਾਖਲ ਹੋ ਕੇ ਜਿੱਤ ਲਿਆ। ਐੱਮ ਚਿਦੰਬਰਮ ਸਟੇਡੀਅਮ ‘ਚ ਚੇਨਈ ਨੂੰ ਪੂਰਾ ਦਰਸ਼ਕਾਂ ਦਾ ਪੂਰਾ ਸਮਰਥਨ ਮਿਲਿਆ ਪਰ ਮਾਰਕਸ ਸਟੋਇਨਿਸ ਨੇ 63 ਗੇਂਦਾਂ ‘ਚ ਅਜੇਤੂ 124 ਦੌੜਾਂ ਬਣਾ ਕੇ ਲਖਨਊ ਨੂੰ ਰੋਮਾਂਚਕ ਜਿੱਤ ਦਿਵਾਈ।

ਆਖਰੀ ਓਵਰ ਦਾ ਰੋਮਾਂਚ

ਲਖਨਊ ਨੂੰ ਚੇਨਈ ਸੁਪਰ ਕਿੰਗਜ਼ ਖਿਲਾਫ ਆਖਰੀ ਓਵਰ ‘ਚ 17 ਦੌੜਾਂ ਦੀ ਲੋੜ ਸੀ। ਆਖਰੀ ਓਵਰ ਮੁਸਤਫਿਜ਼ੁਰ ਰਹਿਮਾਨ ਨੇ ਸੁੱਟਿਆ ਅਤੇ ਮਾਰਕਸ ਸਟੋਇਨਿਸ ਸਟ੍ਰਾਈਕ ‘ਤੇ ਸਨ। ਇਸ ਖਿਡਾਰੀ ਨੇ ਸਿਰਫ 3 ਗੇਂਦਾਂ ‘ਚ ਲਖਨਊ ਨੂੰ ਜਿੱਤ ਦਿਵਾਈ। ਮਾਰਕਸ ਸਟੋਇਨਿਸ ਨੇ ਆਖਰੀ ਓਵਰ ਦੀ ਪਹਿਲੀ ਗੇਂਦ ‘ਤੇ ਛੱਕਾ ਲਗਾਇਆ। ਇਸ ਖਿਡਾਰੀ ਨੇ ਦੂਜੀ ਗੇਂਦ ‘ਤੇ ਜ਼ਬਰਦਸਤ ਚੌਕਾ ਜੜਿਆ। ਇਸ ਤੋਂ ਬਾਅਦ ਸਟੋਨਿਸ ਨੇ ਤੀਜੀ ਗੇਂਦ ‘ਤੇ ਫਿਰ ਚੌਕਾ ਜੜਿਆ ਅਤੇ ਇਹ ਗੇਂਦ ਨੋ ਬਾਲ ਨਿਕਲੀ। ਇਸ ਤੋਂ ਬਾਅਦ ਸਟੋਨਿਸ ਨੇ ਫ੍ਰੀ ਹਿੱਟ ‘ਤੇ ਵੀ ਚੌਕਾ ਲਗਾ ਕੇ ਲਖਨਊ ਨੂੰ ਜਿੱਤ ਦਿਵਾਈ।

ਸਟੋਇਨਿਸ ਦਾ ਜਾਦੂ

ਮਾਰਕਸ ਸਟੋਇਨਿਸ ਨੇ ਲਖਨਊ ਦੀ ਜਿੱਤ ਦਾ ਫੈਸਲਾ ਕੀਤਾ। ਕਵਿੰਟਨ ਡੀ ਕਾਕ ਦੇ ਜ਼ੀਰੋ ‘ਤੇ ਆਊਟ ਹੋਣ ਤੋਂ ਬਾਅਦ ਪਹਿਲੇ ਹੀ ਓਵਰ ‘ਚ ਸਟੋਇਨਿਸ ਕ੍ਰੀਜ਼ ‘ਤੇ ਆਏ ਅਤੇ ਇਸ ਸੱਜੇ ਹੱਥ ਦੇ ਬੱਲੇਬਾਜ਼ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਸਟੋਇਨਿਸ ਨੇ ਸਿਰਫ਼ 26 ਗੇਂਦਾਂ ਵਿੱਚ ਅਰਧ ਸੈਂਕੜਾ ਜੜਿਆ। ਉਨ੍ਹਾਂ ਨੇ ਪਾਡਿਕਲ ਨਾਲ 33 ਗੇਂਦਾਂ ਵਿੱਚ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਇਸ ਤੋਂ ਬਾਅਦ ਇਸ ਖਿਡਾਰੀ ਨੇ ਨਿਕੋਲਸ ਪੂਰਨ ਦੇ ਨਾਲ 26 ਗੇਂਦਾਂ ਵਿੱਚ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਪੂਰਨ ਦੇ ਆਊਟ ਹੋਣ ਤੋਂ ਬਾਅਦ ਇਸ ਖਿਡਾਰੀ ‘ਤੇ ਦਬਾਅ ਵਧ ਗਿਆ ਪਰ ਸਟੋਇਨਿਸ ਦਾ ਹੌਸਲਾ ਨਹੀਂ ਟੁੱਟਿਆ। ਸਟੋਇਨਿਸ ਨੇ ਨਾ ਸਿਰਫ 56 ਗੇਂਦਾਂ ‘ਚ ਸੈਂਕੜਾ ਜੜਿਆ ਸਗੋਂ ਆਖਰੀ 2 ਓਵਰਾਂ ‘ਚ ਤੂਫਾਨੀ ਬੱਲੇਬਾਜ਼ੀ ਦੇ ਦਮ ‘ਤੇ ਲਖਨਊ ਲਈ ਮੈਚ ਵੀ ਜਿੱਤ ਲਿਆ। ਅੰਤ ‘ਚ ਉਹ ਹੁੱਡਾ ਦੇ ਨਾਲ ਮਿਲ ਕੇ 19 ਗੇਂਦਾਂ ‘ਚ 55 ਦੌੜਾਂ ਬਣਾਉਣ ‘ਚ ਕਾਮਯਾਬ ਰਹੇ। ਇਸ ਸਾਂਝੇਦਾਰੀ ਨੇ ਚੇਨਈ ਤੋਂ ਮੈਚ ਖੋਹ ਲਿਆ।

Exit mobile version