IND VS ZIM: ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਬਣੇ ਕਪਤਾਨ, ਅਭਿਸ਼ੇਕ ਸ਼ਰਮਾ-ਰਿਆਨ ਪਰਾਗ ਸਮੇਤ 5 ਖਿਡਾਰੀਆਂ ਨੂੰ ਪਹਿਲੀ ਵਾਰ ਮੌਕਾ | IND VS ZIM Team India announced zimbawbe series Shubman Gill captain Abhishek Sharma Ryan Parag Nitish Reddy Tushar Deshpande Dhruv Jurelget first chance Punjabi news - TV9 Punjabi

IND VS ZIM: ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਬਣੇ ਕਪਤਾਨ, ਅਭਿਸ਼ੇਕ ਸ਼ਰਮਾ-ਰਿਆਨ ਪਰਾਗ ਸਮੇਤ 5 ਖਿਡਾਰੀਆਂ ਨੂੰ ਪਹਿਲੀ ਵਾਰ ਮੌਕਾ

Updated On: 

24 Jun 2024 19:07 PM

ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਸ਼ੁਭਮਨ ਗਿੱਲ ਨੂੰ ਕਪਤਾਨ ਬਣਾਇਆ ਗਿਆ ਹੈ, ਜਦਕਿ ਵਿਰਾਟ ਕੋਹਲੀ-ਰੋਹਿਤ ਸ਼ਰਮਾ ਵਰਗੇ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਵੱਡੀ ਖਬਰ ਇਹ ਹੈ ਕਿ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਸਮੇਤ 5 ਖਿਡਾਰੀਆਂ ਨੂੰ ਪਹਿਲੀ ਵਾਰ ਟੀ-20 ਟੀਮ 'ਚ ਚੁਣਿਆ ਗਿਆ ਹੈ।

IND VS ZIM: ਟੀਮ ਇੰਡੀਆ ਦਾ ਐਲਾਨ, ਸ਼ੁਭਮਨ ਗਿੱਲ ਬਣੇ ਕਪਤਾਨ, ਅਭਿਸ਼ੇਕ ਸ਼ਰਮਾ-ਰਿਆਨ ਪਰਾਗ ਸਮੇਤ 5 ਖਿਡਾਰੀਆਂ ਨੂੰ ਪਹਿਲੀ ਵਾਰ ਮੌਕਾ

ਸ਼ੂਭਮਨ ਗਿੱਲ (Photo:PTI)

Follow Us On

ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। 6 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ। ਵੱਡੀ ਖਬਰ ਇਹ ਹੈ ਕਿ ਇਸ ਸੀਰੀਜ਼ ਲਈ ਸ਼ੁਭਮਨ ਗਿੱਲ ਨੂੰ ਕਪਤਾਨ ਚੁਣਿਆ ਗਿਆ ਹੈ। ਪੰਜ ਅਜਿਹੇ ਖਿਡਾਰੀ ਵੀ ਟੀਮ ਵਿੱਚ ਆਏ ਹਨ ਜੋ ਪਹਿਲੀ ਵਾਰ ਟੀ-20 ਟੀਮ ਵਿੱਚ ਸ਼ਾਮਲ ਹੋਏ ਹਨ। ਚੋਣਕਾਰਾਂ ਨੇ ਅਭਿਸ਼ੇਕ ਸ਼ਰਮਾ, ਰਿਆਨ ਪਰਾਗ, ਨਿਤੀਸ਼ ਰੈੱਡੀ, ਤੁਸ਼ਾਰ ਦੇਸ਼ਪਾਂਡੇ ਅਤੇ ਧਰੁਵ ਜੁਰੇਲ ਨੂੰ ਵੀ ਮੌਕਾ ਦਿੱਤਾ ਹੈ।

ਇਨ੍ਹਾਂ ਖਿਡਾਰੀਆਂ ਦੀ ਵਾਪਸੀ

ਜ਼ਿੰਬਾਬਵੇ ਸੀਰੀਜ਼ ਦੇ ਨਾਲ ਹੀ ਟੀਮ ਇੰਡੀਆ ‘ਚ ਚਾਰ ਖਿਡਾਰੀਆਂ ਦੀ ਵਾਪਸੀ ਹੋਈ ਹੈ, ਜਿਸ ‘ਚ ਰਿਤੂਰਾਜ ਗਾਇਕਵਾੜ ਨੂੰ ਇਕ ਵਾਰ ਫਿਰ ਮੌਕਾ ਦਿੱਤਾ ਗਿਆ ਹੈ। ਲੈੱਗ ਸਪਿਨਰ ਰਵੀ ਬਿਸ਼ਨੋਈ, ਤੇਜ਼ ਗੇਂਦਬਾਜ਼ ਖਲੀਲ ਅਹਿਮਦ ਅਤੇ ਅਵੇਸ਼ ਖਾਨ ਦੀ ਟੀਮ ‘ਚ ਵਾਪਸੀ ਹੋਈ ਹੈ।

ਜ਼ਿੰਬਾਬਵੇ ਦੌਰੇ ਲਈ ਟੀਮ ਇੰਡੀਆ

ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜੈਸਵਾਲ, ਅਭਿਸ਼ੇਕ ਸ਼ਰਮਾ, ਰਿਤੂਰਾਜ ਗਾਇਕਵਾੜ, ਰਿੰਕੂ ਸਿੰਘ, ਸੰਜੂ ਸੈਮਸਨ, ਧਰੁਵ ਜੁਰੇਲ, ਨਿਤੀਸ਼ ਰੈਡੀ, ਰਿਆਨ ਪਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਵੇਸ਼ ਖਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ ਅਤੇ ਤੁਸ਼ਾਰ ਦੇਸ਼ਪਾਂਡੇ।

Exit mobile version