ਅਭਿਸ਼ੇਕ-ਰਿੰਕੂ ਦੀ ਧਮਾਕੇਦਾਰ ਬੱਲੇਬਾਜੀ, ਦੂਜੇ ਟੀ-20 'ਚ ਇੰਡੀਆ ਨੇ ਜ਼ਿੰਬਾਬਵੇ ਨੂੰ ਹਰਾਇਆ | ind vs zim india beat Zimbabwe in second t 20 Abhishek sharma rinku singh know full detail in punjabi Punjabi news - TV9 Punjabi

ਅਭਿਸ਼ੇਕ-ਰਿੰਕੂ ਦੀ ਧਮਾਕੇਦਾਰ ਬੱਲੇਬਾਜੀ, ਦੂਜੇ ਟੀ-20 ‘ਚ ਇੰਡੀਆ ਨੇ ਜ਼ਿੰਬਾਬਵੇ ਨੂੰ ਹਰਾਇਆ

Published: 

08 Jul 2024 06:55 AM

Ind Vs Zim: ਟੀਮ ਇੰਡੀਆ ਨੇ ਜ਼ਿੰਬਾਬਵੇ ਖਿਲਾਫ ਦੂਜਾ ਟੀ-20 ਮੈਚ ਜਿੱਤ ਕੇ 5 ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਇਸ ਮੈਚ 'ਚ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਰਹੇ ਅਭਿਸ਼ੇਕ ਸ਼ਰਮਾ ਨੇ ਆਪਣੇ ਦੂਜੇ ਮੈਚ 'ਚ ਸੈਂਕੜਾ ਜੜਿਆ।

ਅਭਿਸ਼ੇਕ-ਰਿੰਕੂ ਦੀ ਧਮਾਕੇਦਾਰ ਬੱਲੇਬਾਜੀ, ਦੂਜੇ ਟੀ-20 ਚ ਇੰਡੀਆ ਨੇ ਜ਼ਿੰਬਾਬਵੇ ਨੂੰ ਹਰਾਇਆ

ਅਭਿਸ਼ੇਕ-ਰਿੰਕੂ ਦੀ ਧਮਾਕੇਦਾਰ ਬੱਲੇਬਾਜੀ. (PTI)

Follow Us On

Ind Vs Zim: ਸ਼ੁਭਮਨ ਗਿੱਲ ਦੀ ਕਪਤਾਨੀ ‘ਚ ਨੌਜਵਾਨ ਭਾਰਤੀ ਟੀਮ ਨੇ ਜ਼ਿੰਬਾਬਵੇ ਖਿਲਾਫ ਖੇਡੀ ਜਾ ਰਹੀ ਟੀ-20 ਸੀਰੀਜ਼ ‘ਚ ਸ਼ਾਨਦਾਰ ਵਾਪਸੀ ਕੀਤੀ ਹੈ। ਸੀਰੀਜ਼ ਦੇ ਪਹਿਲੇ ਮੈਚ ‘ਚ ਟੀਮ ਇੰਡੀਆ ਨੂੰ 13 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਹਰਾਰੇ ਸਪੋਰਟਸ ਕਲੱਬ ‘ਚ ਖੇਡੇ ਗਏ ਦੂਜੇ ਟੀ-20 ਮੈਚ ‘ਚ ਭਾਰਤੀ ਟੀਮ ਨੇ ਇਕਤਰਫਾ ਜਿੱਤ ਦਰਜ ਕੀਤੀ। ਇਸ ਮੈਚ ‘ਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ, ਜਿਸ ਦੀ ਬਦੌਲਤ ਉਹ ਵੱਡੀ ਜਿੱਤ ਹਾਸਲ ਕਰਨ ‘ਚ ਕਾਮਯਾਬ ਰਹੀ।

ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇਸ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਸਹੀ ਸਾਬਤ ਹੋਇਆ। ਭਾਰਤੀ ਬੱਲੇਬਾਜ਼ਾਂ ਨੇ ਬਹੁਤ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 2 ਵਿਕਟਾਂ ਦੇ ਨੁਕਸਾਨ ‘ਤੇ 234 ਦੌੜਾਂ ਬਣਾਈਆਂ। ਭਾਵੇਂ ਸ਼ੁਭਮਨ ਗਿੱਲ ਸਿਰਫ਼ 2 ਦੌੜਾਂ ਹੀ ਬਣਾ ਸਕੇ। ਪਰ ਇਸ ਦਾ ਭਾਰਤੀ ਬੱਲੇਬਾਜ਼ੀ ‘ਤੇ ਕੋਈ ਅਸਰ ਨਹੀਂ ਪਿਆ। ਟੀਮ ਲਈ ਅਭਿਸ਼ੇਕ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਉਸ ਨੇ 47 ਗੇਂਦਾਂ ਵਿੱਚ 100 ਦੌੜਾਂ ਦੀ ਪਾਰੀ ਖੇਡੀ। ਇਹ ਉਸਦੇ ਅੰਤਰਰਾਸ਼ਟਰੀ ਕਰੀਅਰ ਦਾ ਪਹਿਲਾ ਸੈਂਕੜਾ ਸੀ, ਜਿਸ ਵਿੱਚ ਉਸਨੇ 7 ਚੌਕੇ ਅਤੇ 8 ਛੱਕੇ ਜੜੇ।

ਰੁਤੁਰਾਜ ਗਾਇਕਵਾੜ ਵੀ ਇਸ ਮੈਚ ਵਿੱਚ ਪਿੱਛੇ ਨਹੀਂ ਰਹੇ। ਉਸ ਨੇ 47 ਗੇਂਦਾਂ ‘ਤੇ 77 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਨੇ ਇਸ ਸ਼ਾਨਦਾਰ ਪਾਰੀ ‘ਚ 11 ਚੌਕੇ ਅਤੇ 1 ਛੱਕਾ ਲਗਾਇਆ। ਖਾਸ ਗੱਲ ਇਹ ਸੀ ਕਿ ਉਸ ਨੇ ਇਹ ਦੌੜਾਂ 163.82 ਦੀ ਸਟ੍ਰਾਈਕ ਰੇਟ ਨਾਲ ਬਣਾਈਆਂ। ਇਸ ਦੇ ਨਾਲ ਹੀ ਪਿਛਲੇ ਮੈਚ ਵਿੱਚ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ ਰਿੰਕੂ ਸਿੰਘ ਨੇ ਵੀ ਧਮਾਕੇਦਾਰ ਪਾਰੀ ਖੇਡੀ। ਉਸ ਨੇ 22 ਗੇਂਦਾਂ ‘ਤੇ ਅਜੇਤੂ 48 ਦੌੜਾਂ ਬਣਾਈਆਂ। ਇਸ ਪਾਰੀ ‘ਚ ਰਿੰਕੂ ਨੇ 2 ਚੌਕੇ ਅਤੇ 5 ਛੱਕੇ ਲਗਾਏ।

ਇਹ ਵੀ ਪੜ੍ਹੋ: Euro 2020: ਸੈਮੀਫਾਈਨਲ ਚ ਪਹੁੰਚਿਆ ਇੰਗਲੈਂਡ, ਪੈਨਲਟੀ ਸ਼ੂਟ ਆਊਟ ਚ ਸਵਿਟਜ਼ਰਲੈਂਡ ਨੂੰ ਹਰਾਇਆ

ਗੇਂਦਬਾਜ਼ਾਂ ਨੇ ਵੀ ਕੋਈ ਕਸਰ ਨਹੀਂ ਛੱਡੀ

ਬੱਲੇਬਾਜ਼ਾਂ ਤੋਂ ਬਾਅਦ ਗੇਂਦਬਾਜ਼ਾਂ ਨੇ ਵੀ ਇਸ ਮੈਚ ‘ਚ ਆਪਣੀ ਛਾਪ ਛੱਡੀ। ਜ਼ਿੰਬਾਬਵੇ ਦੀ ਟੀਮ 18.4 ਓਵਰਾਂ ਤੱਕ ਬੱਲੇਬਾਜ਼ੀ ਕਰ ਸਕੀ ਅਤੇ 134 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਮੈਚ ਵਿੱਚ ਅਵੇਸ਼ ਖਾਨ ਅਤੇ ਮੁਕੇਸ਼ ਕੁਮਾਰ ਨੇ ਸਭ ਤੋਂ ਵੱਧ 3-3 ਵਿਕਟਾਂ ਲਈਆਂ। ਇਸ ਦੇ ਨਾਲ ਹੀ ਰਵੀ ਬਿਸ਼ਨੋਈ ਇਕ ਵਾਰ ਫਿਰ ਸਭ ਤੋਂ ਜ਼ਿਆਦਾ ਕਿਫਾਇਤੀ ਰਹੇ। ਉਸ ਨੇ 4 ਓਵਰਾਂ ‘ਚ ਸਿਰਫ 11 ਦੌੜਾਂ ਦਿੱਤੀਆਂ ਅਤੇ 2 ਵਿਕਟਾਂ ਲਈਆਂ। ਇਸ ਤੋਂ ਇਲਾਵਾ ਵਾਸ਼ਿੰਗਟਨ ਸੁੰਦਰ ਨੇ 1 ਸਫਲਤਾ ਆਪਣੇ ਨਾਂ ਕੀਤੀ। ਜਿਸ ਕਾਰਨ ਟੀਮ ਇੰਡੀਆ ਨੇ ਇਹ ਮੈਚ 100 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਨਾਲ ਦੋਵਾਂ ਟੀਮਾਂ ਵਿਚਾਲੇ ਸੀਰੀਜ਼ ਹੁਣ 1-1 ਨਾਲ ਬਰਾਬਰ ਹੋ ਗਈ ਹੈ। ਸੀਰੀਜ਼ ਦਾ ਤੀਜਾ ਮੈਚ ਹੁਣ 10 ਜੁਲਾਈ ਨੂੰ ਖੇਡਿਆ ਜਾਵੇਗਾ।

Exit mobile version