BCCI ਨੇ IPL Fan Park 2024 ਦੇ ਦੂਜੇ ਲਈ ਪੜਾਅ ਲਈ ਤਰੀਕਾ ਦਾ ਕੀਤਾ ਐਲਾਨ | BCCI announced the procedure for the second phase of IPL Fan Park 2024 full in punjabi Punjabi news - TV9 Punjabi

BCCI ਨੇ IPL Fan Park 2024 ਦੇ ਦੂਜੇ ਲਈ ਪੜਾਅ ਲਈ ਤਰੀਕਾ ਦਾ ਕੀਤਾ ਐਲਾਨ

Updated On: 

07 Apr 2024 16:03 PM

ਕ੍ਰਿਕਟ ਫੈਨਸ਼ ਨੂੰ ਭਾਰਤੀ ਕ੍ਰਿਕਟ ਕੰਟਰੋਲ ਵੱਲੋਂ ਵੱਡੀ ਖੁਸ਼ਖ਼ਬਰੀ ਦਿੱਤੀ ਗਈ ਹੈ। ਦਰਅਸਲ BCCI ਵੱਲੋਂ IPL Fan Park 2024 ਦੇ ਦੂਜੇ ਲਈ ਪੜਾਅ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਜੇਕਰ ਗੱਲ ਕਰੀਏ ਕੋਹਲਾਪੁਰ, ਵਾਰੰਗਲ, ਹਮੀਰਪੁਰ, ਭੋਪਾਲ ਅਤੇ ਰਾਓਰਕੇਲਾ ਵਿੱਚ 13 ਅਤੇ 14 ਅਪ੍ਰੈਲ ਨੂੰ ਇਸ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਵੇਗੀ।

BCCI ਨੇ IPL Fan Park 2024 ਦੇ ਦੂਜੇ ਲਈ ਪੜਾਅ ਲਈ ਤਰੀਕਾ ਦਾ ਕੀਤਾ ਐਲਾਨ

ਸੰਕੇਤਕ ਤਸਵੀਰ

Follow Us On

ਕ੍ਰਿਕਟ ਫੈਨਸ਼ ਨੂੰ ਭਾਰਤੀ ਕ੍ਰਿਕਟ ਕੰਟਰੋਲ ਵੱਲੋਂ ਵੱਡੀ ਖੁਸ਼ਖ਼ਬਰੀ ਦਿੱਤੀ ਗਈ ਹੈ। ਦਰਅਸਲ BCCI ਵੱਲੋਂ IPL Fan Park 2024 ਦੇ ਦੂਜੇ ਲਈ ਪੜਾਅ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਨੇ ਪਹਿਲਾਂ ਆਈ.ਪੀ.ਐਲ ਦੇ 17ਵੇਂ ਸੀਜਨ ਦੌਰਾਨ 50 ਟਾਟਾ ਆਈਪੀਐਲ ਪਾਰਕਾਂ ਦੀ ਮੇਜ਼ਬਾਨੀ ਕਰਨ ਦਾ ਐਲਾਨ ਕੀਤਾ ਸੀ। ਕਿਉਂਕਿ ਇਸ ਨੇ ਪਹਿਲਾਂ IPL Fan Park 2024 ਦੇ ਪਹਿਲੇ 2 ਹਫ਼ਤਿਆਂ ਲਈ ਸ਼ਡਿਊਲ ਜਾਰੀ ਕੀਤਾ ਸੀ। ਇਸ ਫੈਨ ਪਾਰਕ ਦੇਸ਼ ਦੇ 11 ਸੂਬਿਆਂ ਵਿੱਚ 15 ਥਾਵਾਂ ਤੇ ਸ਼ੁਰੂ ਹੋਣਗੇ।

BCCI ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਹਰ ਹਫ਼ਤੇ 5 ਅਲੱਗ ਅਲੱਗ ਸ਼ਹਿਰਾਂ ਵਿੱਚ ਇਕੱਠੇ 5 ਫੈਨ ਪਾਰਕ ਸਥਾਪਿਤ ਕੀਤੇ ਜਾਣਗੇ। ਜੇਕਰ ਗੱਲ ਕਰੀਏ ਕੋਹਲਾਪੁਰ, ਵਾਰੰਗਲ, ਹਮੀਰਪੁਰ, ਭੋਪਾਲ ਅਤੇ ਰਾਓਰਕੇਲਾ ਵਿੱਚ 13 ਅਤੇ 14 ਅਪ੍ਰੈਲ ਨੂੰ ਇਸ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋਵੇਗੀ।

ਮੁੰਬਈ ਤੇ ਚਨੇਈ ਹੋਵੇਗੀ ਆਹਮੋ ਸਾਹਮਣੇ

ਵੀਂਕਐਂਡ ਵਿੱਚ ਜਿੱਥੇ ਪੰਜਾਬ ਕਿੰਗਸ ਦਾ ਸਾਹਮਣਾ ਰਾਜਸਥਾਨ ਰੋਇਲਸ ਨਾਲ ਹੋਵੇਗਾ ਤਾਂ ਉੱਥੇ ਹੀ ਕੋਲਕਾਤਾ ਨਾਈਟਰਾਈਡਰਸ ਦਾ ਮੁਕਾਬਲਾ ਦਾ ਮੁਕਾਬਲਾ ਲਖਨਊ ਸੁਪਰ ਜੁਆਇੰਟ ਨਾਲ ਹੋਵੇਗਾ। ਇੱਕ ਬਲਾਕਬਾਸਟਰ ਮੁਕਾਬਲੇ ਵਿੱਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਚਨੇਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ।

ਸ਼ੀਜਨ ਦੇ ਆਖਰੀ 5 ਫੈਨ ਪਾਰਕ 24 ਮਈ ( ਕੁਆਲੀਫਾਇਰ 2) ਅਤੇ 26 ਮਈ (ਫਾਇਨਲ) ਨੂੰ ਆਗਰਾ, ਬਡੌਦਰਾ, ਤੁਮਕੂਰ, ਤੇਜ਼ਪੁਰ ਅਤੇ ਗੋਆ ਵਿੱਚ ਹੋਣਗੇ।

2015 ਵਿੱਚ ਆਇਆ ਸੀ ਫੈਨ ਪਾਰਕ ਦਾ ਮਤਾ

BCCI ਨੇ ਫੈਨ ਪਾਰਕ ਦਾ ਮਤਾ 2015 ਵਿੱਚ ਪੇਸ਼ ਕੀਤਾ ਸੀ। ਇਸ ਨਾਲ ਫੈਨਸ ਨੂੰ ਇੱਕ ਸ਼ਾਨਦਾਰ ਅਨੁਭਵ ਹੋਵੇਗਾ। ਇੱਥੋਂ ਉਹ ਆਈਪੀਐਲ ਦਾ ਲਾਈਵ ਐਕਸ਼ਨ ਦੇਖ ਸਕਣਗੇ। ਐਥੇ ਸੰਗੀਤ, ਫੂਡ ਕੋਰਟ ਸਮੇਤ ਹੋਰ ਕਈ ਗਤੀਵਿਧੀਆਂ ਹੋਣਗੀਆਂ। ਹਰ ਇੱਕ ਆਈਪੀਐਲ ਦੇ ਗੁਜ਼ਰਦੇ ਸੀਜਨ ਨਾਲ ਇਸ ਦਾ ਦਾਅਰਾ ਹੋਰ ਵੀ ਵੱਡਾ ਹੁੰਦਾ ਜਾ ਰਿਹਾ ਹੈ ਅਤੇ ਫੈਨਸ ਪਾਰਕਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਰਿਹਾ ਹੈ।

Exit mobile version