'ਅਨਨਿਆ ਪਾਂਡੇ ਹੌਟ, ਸਾਰਾ ਅਲੀ ਖਾਨ ਹੌਟ': ਯੂਟਿਊਬ ਹਿਸਟਰੀ ਲੀਕ ਹੋਣ ਨਾਲ ਨਵੇਂ ਵਿਵਾਦ 'ਚ ਫਸੇ RR ਦੇ ਬੱਲੇਬਾਜ਼ ਰਿਆਨ ਪਰਾਗ | Ananya Pandey Hot, Sara Ali Khan Hot': Riyan Parag Falls Into new Controversy after YouTube History Leakage full detail in punjabi Punjabi news - TV9 Punjabi

Ryan Parag YouTube History Leak: ‘ਅਨਨਿਆ ਪਾਂਡੇ ਹੌਟ, ਸਾਰਾ ਅਲੀ ਖਾਨ ਹੌਟ’: ਨਵੇਂ ਵਿਵਾਦ ‘ਚ ਫਸੇ RR ਦੇ ਬੱਲੇਬਾਜ਼ ਰਿਆਨ ਪਰਾਗ

Updated On: 

27 May 2024 21:53 PM

ਰਾਜਸਥਾਨ ਰਾਇਲਸ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨੇ ਲੀਗ ਗੇੜ ਦੇ ਪਹਿਲੇ ਪੜਾਅ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੇ ਆਧਾਰ 'ਤੇ ਪਲੇਆਫ 'ਚ ਜਗ੍ਹਾ ਬਣਾਈ ਸੀ। ਪਲੇਆਫ ਵਿੱਚ ਰਾਜਸਥਾਨ ਨੇ ਐਲੀਮਿਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾ ਕੇ ਕੁਆਲੀਫਾਇਰ 2 ਵਿੱਚ ਥਾਂ ਬਣਾਈ ਸੀ। ਪਰ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਤੋਂ ਹਾਰ ਕੇ ਬਾਹਰ ਹੋ ਗਈ।

Ryan Parag YouTube History Leak: ਅਨਨਿਆ ਪਾਂਡੇ ਹੌਟ, ਸਾਰਾ ਅਲੀ ਖਾਨ ਹੌਟ: ਨਵੇਂ ਵਿਵਾਦ ਚ ਫਸੇ RR ਦੇ ਬੱਲੇਬਾਜ਼ ਰਿਆਨ ਪਰਾਗ
Follow Us On

ਰਾਜਸਥਾਨ ਰਾਇਲਜ਼ ਦੇ ਮੱਧ ਕ੍ਰਮ ਦੇ ਬੱਲੇਬਾਜ਼ ਰਿਆਨ ਪਰਾਗ ਇੱਕ ਵਾਰ ਮੁੜ ਤੋਂ ਨਵੇਂ ਵਿਵਾਦ ਵਿੱਚ ਫੱਸ ਗਏ ਹਨ। ਦਰਅਸਲ ਉਨ੍ਹਾਂ ਦੀ ਯੂਟਿਊਬ ਹਿਸਟਰੀ ਦੇ ਸਕ੍ਰੀਨਸ਼ੌਟਸ ਲੀਕ ਹੋ ਗਏ ਹਨ, ਜਿਸ ਵਿੱਚ ਉਨ੍ਹਾਂ ਨੇ ਬਾਲੀਵੁੱਡ ਅਭਿਨੇਤਰੀਆਂ ਅਨੰਨਿਆ ਪਾਂਡੇ ਅਤੇ ਸਾਰਾ ਅਲੀ ਖਾਨ ਨੂੰ ਹੌਟ ਦੱਸਿਆ ਹੈ। ਦੱਸ ਦੇਈਏ ਕਿ IPL 2024 ਦੇ ਸੀਜ਼ਨ ਵਿੱਚ ਰਿਆਨ ਪਰਾਗ ਨੇ ਰਾਜਸਥਾਨ ਰਾਇਲਸ ਦੀ ਟੀਮ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ, ਪਰ SRH ਦੇ ਖਿਲਾਫ ਨਾਕਆਊਟ ਕੁਆਲੀਫਾਇਰ 2 ਗੇਮ ਵਿੱਚ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਸਫਲ ਰਹੇ ਅਤੇ ਨਤੀਜੇ ਵਜੋਂ RR ਇੱਕ ਪ੍ਰਮੁੱਖ ਦਾਅਵੇਦਾਰ ਹੋਣ ਦੇ ਬਾਵਜੂਦ ਟੂਰਨਾਮੈਂਟ ਤੋਂ ਬਾਹਰ ਹੋ ਗਈ।

ਰਿਆਨ ਪਰਾਗ ਦੀ ਯੂਟਿਊਬ ਸਰਚ ਹਿਸਟਰੀ ਲੀਕ

ਰਾਜਸਥਾਨ ਰਾਇਲਜ਼ ਦੇ ਇਹ ਸੱਜੇ ਹੱਥ ਦੇ ਖਿਡਾਰੀ ਯੂਟਿਊਬ ‘ਤੇ ਲਾਈਵ ਸਟ੍ਰੀਮਿੰਗ ਕਰਨਾ ਪਸੰਦ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੀ ਲਾਈਵ ਸਟ੍ਰੀਮਿੰਗ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਰਿਆਨ ਜਦੋਂ ਸਕ੍ਰੀਨ ‘ਤੇ ਯੂਟਿਊਬ ਟੈਬ ਖੋਲ੍ਹਦੇ ਹਨ ਤਾਂ ਉਨ੍ਹਾਂ ਦੀ ਸਰਚ ਹਿਸਟਰੀ ਦਿਖਾਈ ਦਿੰਦੀ ਹੈ। ਸਰਚ ਹਿਸਟਰੀ ‘ਚ ਸਾਰਾ ਅਲੀ ਖਾਨ ਹੌਟ ਅਤੇ ਅਨਨਿਆ ਪਾਂਡੇ ਹੌਟ ਨਜ਼ਰ ਆਉਂਦੇ ਹਨ ਅਤੇ ਹੁਣ ਸੋਸ਼ਲ ਮੀਡੀਆ ‘ਤੇ ਇਸ ਬਾਰੇ ਕਾਫੀ ਚਰਚਾ ਹੋ ਰਹੀ ਹੈ ਅਤੇ ਵੀਡੀਓ ਵੀ ਵਾਇਰਲ ਹੋ ਰਿਹਾ ਹੈ।

ਤੁਸੀਂ ਵੀ ਦੇਖੋ ਵੀਡੀਓ:

IPL 2024 ਵਿੱਚ ਰਿਆਨ ਪਰਾਗ ਦਾ ਪ੍ਰਦਰਸ਼ਨ

ਆਈਪੀਐਲ ਦਾ 17ਵਾਂ ਸੀਜ਼ਨ ਰਿਆਨ ਪਰਾਗ ਲਈ ਜ਼ਬਰਦਸਤ ਰਿਹਾ। ਉਨ੍ਹਾਂ ਨੇ 16 ਮੈਚਾਂ ਵਿੱਚ 52.09 ਦੀ ਔਸਤ ਅਤੇ 149.22 ਦੀ ਸਟ੍ਰਾਈਕ ਰੇਟ ਨਾਲ 573 ਦੌੜਾਂ ਬਣਾਈਆਂ। ਇਸ ਦੌਰਾਨ ਉਨ੍ਹਾਂ ਦੇ ਬੱਲੇ ਤੋਂ 4 ਅਰਧ ਸੈਂਕੜੇਆਏ। ਰਿਆਨ ਨੇ ਰਾਜਸਥਾਨ ਨੂੰ ਪਲੇਆਫ ਵਿੱਚ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ।

ਉਥੇ ਹੀ ਜੇਕਰ ਰਾਜਸਥਾਨ ਰਾਇਲਸ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨੇ ਲੀਗ ਗੇੜ ਦੇ ਪਹਿਲੇ ਪੜਾਅ ‘ਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਦੇ ਆਧਾਰ ‘ਤੇ ਪਲੇਆਫ ‘ਚ ਜਗ੍ਹਾ ਬਣਾਈ ਸੀ। ਪਲੇਆਫ ਵਿੱਚ ਰਾਜਸਥਾਨ ਨੇ ਐਲੀਮੀਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ ਹਰਾ ਕੇ ਕੁਆਲੀਫਾਇਰ 2 ਵਿੱਚ ਥਾਂ ਬਣਾਈ। ਪਰ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਦੀ ਟੀਮ ਸਨਰਾਈਜ਼ਰਸ ਹੈਦਰਾਬਾਦ ਤੋਂ ਹਾਰ ਕੇ ਬਾਹਰ ਹੋ ਗਈ।

ਉੱਧਰ, ਆਈਪੀਐਲ ਦੇ ਫਾਈਨਲ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਟੱਕਰ ਹੋਈ। ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਐਤਵਾਰ ਨੂੰ ਹੋਏ ਇਸ ਮੈਚ ‘ਚ ਕੇਕੇਆਰ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਖਿਤਾਬ ਜਿੱਤਣ ਦਾ ਸਵਾਦ ਚੱਖਿਆ।

Exit mobile version