ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਕਿਉਂ ਨਹੀਂ ਬਣ ਸਕੇ ?

jarnail-singhtv9-com
Published: 

22 Mar 2025 06:15 AM

ਗੁਰੂ ਨਾਨਕ ਦੇਵ ਜੀ ਨੇ ਆਪਣੇ ਪੁੱਤਰਾਂ, ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਨੂੰ ਗੁਰਗੱਦੀ ਨਾ ਦੇ ਕੇ ਭਾਈ ਲਹਿਣਾ ਨੂੰ ਦੂਜਾ ਗੁਰੂ ਕਿਉਂ ਚੁਣਿਆ, ਇਸ ਬਾਰੇ ਇਹ ਲੇਖ ਵਿਸਥਾਰ ਨਾਲ ਜਾਣਕਾਰੀ ਦਿੰਦਾ ਹੈ। ਬਾਬਾ ਸ਼੍ਰੀ ਚੰਦ ਜੀ ਦੇ ਉਦਾਸੀ ਮੱਤ ਨਾਲ ਜੁੜੇ ਹੋਣ ਅਤੇ ਬਾਬਾ ਲਖਮੀ ਦਾਸ ਜੀ ਦੇ ਜੀਵਨ ਸ਼ੈਲੀ ਕਾਰਨ ਗੁਰੂ ਨਾਨਕ ਦੇਵ ਜੀ ਨੇ ਇਹ ਫੈਸਲਾ ਲਿਆ।

ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਕਿਉਂ ਨਹੀਂ ਬਣ ਸਕੇ ?

Pic Credit: Social Media

Follow Us On

ਸਿੱਖ ਪੰਥ ਦੇ ਬਾਨੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪੂਰੇ ਸੰਸਾਰ ਵਿੱਚ ਪੈਦਲ ਯਾਤਰਾਵਾਂ ਕਰਕੇ ਕਿਰਤ ਕਰਨ, ਨਾਮ ਜਪਣ ਅਤੇ ਵੰਡ ਕੇ ਛਕਣ ਦਾ ਸੁਨੇਹਾ ਦਿੱਤਾ। ਇਸ ਤੋਂ ਇਲਾਵਾ ਪਾਤਸ਼ਾਹ ਨੇ ਸਮਾਜ ਵਿੱਚ ਪ੍ਰਚੱਲਿਤ ਕਰੂਤੀਆਂ ਦੇ ਖਿਲਾਫ ਵੀ ਡਟ ਕੇ ਅਵਾਜ਼ ਉਠਾਈ, ਪਾਤਸ਼ਾਹ ਨੇ ਵਹਿਮਾਂ ਭਰਮਾਂ ਦਾ ਖੰਡਨ ਕੀਤਾ, ਜਿਸ ਸਮੇਂ ਲੋਕ ਜੋਗੀ ਬਣ ਜਿੰਦਗੀ ਤੋਂ ਸੰਨਿਆਸ ਲੈਕੇ ਜੰਗਲਾਂ ਵਿੱਚ ਭਗਤੀ ਕਰਨ ਚੱਲੇ ਜਾਂਦੇ ਸਨ ਤਾਂ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਨੇ ਗ੍ਰਹਿਸਥੀ ਜੀਵਨ ਨੂੰ ਚੁਣਿਆ।

ਬਾਬਾ ਨਾਨਕ ਜੀ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ। ਮਾਤਾ ਜੀ ਦੇ ਕੁੱਖੋ 2 ਪੁੱਤਰਾਂ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਦਾ ਜਨਮ ਹੋਇਆ। ਅਕਸਰ ਇਹ ਸਵਾਲ ਕਈ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਬਾਬਾ ਗੁਰੂ ਨਾਨਕ ਪਾਤਸ਼ਾਹ ਨੇ ਸਿੱਖ ਪੰਥ ਦੀ ਵਾਂਗਡੋਰ ਆਪਣੇ ਪੁੱਤਰਾਂ ਦੇ ਹੱਥ ਕਿਉਂ ਨਹੀਂ ਦਿੱਤੀ। ਉਹਨਾਂ ਨੇ ਸਿੱਖਾਂ ਦੇ ਦੂਜੇ ਗੁਰੂ ਵਜੋਂ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੂੰ ਹੀ ਕਿਉਂ ਚੁਣਿਆ।

ਬਾਬਾ ਲਖਮੀ ਦਾਸ ਜੀ ਨੂੰ ਗ੍ਰਹਿਸਥੀ ਜੀਵਨ ਦੇ ਧਾਰਨੀ ਤਾਂ ਸਨ ਪਰ ਉਹ ਆਪਣੇ ਜੀਵਨ ਵਿੱਚ ਜ਼ਿਆਦਾ ਰੁਚੀ ਲੈਂਦੇ ਸਨ ਅਤੇ ਸ਼ੁਰੂਆਤੀ ਜੀਵਨ ਵਿੱਚ ਉਹਨਾਂ ਦਾ ਭਗਤੀ ਜੀਵਨ ਵੱਲ ਜ਼ਿਆਦਾ ਧਿਆਨ ਨਹੀਂ ਸੀ ਹਾਲਾਂਕਿ ਬਾਅਦ ਵਿੱਚ ਉਹ ਤਪੱਸਵੀ ਬਣ ਗਏ। ਬਾਬਾ ਲਖਮੀ ਜੀ ਦੇ ਜੀਵਨ ਦੀਆਂ ਕੁੱਝ ਗੱਲਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੀਆਂ ਸਨ।

ਸ਼੍ਰੀ ਚੰਦ ਕਿਉਂ ਨਹੀਂ ਬਣੇ ਉੱਤਰਾਧਿਕਾਰੀ?

ਬਾਬਾ ਸ਼੍ਰੀ ਚੰਦ ਜੀ ਗੁਰੂ ਸਾਹਿਬ ਦੇ ਵੱਡੇ ਪੁੱਤਰ ਸਨ। ਪਰ ਬਾਬਾ ਸ਼੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ ਕਿਉਂ ਨਹੀਂ ਬਣ ਸਕੇ। ਇਸ ਦਾ ਇੱਕ ਪ੍ਰਮੁੱਖ ਕਾਰਨ ਸੀ ਉਹਨਾਂ ਦੀ ਵਿਚਾਰਧਾਰਾ। ਸ਼੍ਰੀ ਚੰਦ ਜੀ ਨੇ ਉਦਾਸੀ ਮੱਤ ਦੀ ਸਥਾਪਨਾ ਕੀਤੀ, ਜੋ ਕਿ ਇੱਕ ਤਿਆਗੀ ਜੀਵਨ ਸ਼ੈਲੀ ‘ਤੇ ਜ਼ੋਰ ਦਿੰਦੇ ਸੀ। ਜਦੋਂ ਕਿ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਥੀ ਜੀਵਨ ਨੂੰ ਤਰਜੀਹ ਦਿੱਤੀ ਅਤੇ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਰੱਬ ਦੀ ਭਗਤੀ ਕਰਨ ਦਾ ਉਪਦੇਸ਼ ਦਿੱਤਾ।

ਬਹੁਤ ਸਾਰੀਆਂ ਵਿਚਾਰਾਂ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣੀ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ। ਇਹ ਫੈਸਲਾ ਉਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਸਿੱਖ ਧਰਮ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਲਿਆ ਗਿਆ ਸੀ। ਇਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਬਣੇ। ਗੁਰਬਾਣੀ ਦੀ ਸੰਭਾਲ ਅਤੇ ਗੁਰਮੁੱਖੀ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਇਆ।

Related Stories
Aaj Da Rashifal: ਅੱਜ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਸੁਧਾਰ ਹੋਵੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਕੰਮ ਵਾਲੀ ਥਾਂ ‘ਤੇ ਬੇਲੋੜੀ ਭੱਜ-ਦੌੜ ਹੋਵੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਦੁਸ਼ਮਣ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਦੁਸ਼ਮਣ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰੇਗਾ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Aaj Da Rashifal: ਕੰਮ ਵਾਲੀ ਥਾਂ ‘ਤੇ ਵਾਪਰ ਸਕਦੀ ਹੈ ਚੰਗੀ ਘਟਨਾ, ਜਾਣੋ ਅੱਜ ਦਾ ਰਾਸ਼ੀਫਲ
3 ਜੁਲਾਈ ਤੋਂ ਸ਼ੁਰੂ ਹੋਣ ਜਾ ਰਹੀ ਹੈ ਅਮਰਨਾਥ ਯਾਤਰਾ, ਜੰਮੂ ਤੋਂ ਕਸ਼ਮੀਰ ਤੱਕ ਅਜਿਹੇ ਹਨ ਇੰਤਜ਼ਾਮ, ਸੁਰੱਖਿਆ ਵੀ ਹੋਵੇਗੀ ਪੁਖ਼ਤਾ