ਫਰੀਦਾਬਾਦ ਦੇ ਸਤਯੁੱਗ ਦਰਸ਼ਨ ਵਿਦਿਆਲਿਆ ‘ਚ ਦੇਸ਼ ਦਾ ਪਹਿਲਾ ਅਧਿਆਤਮਕ ਪ੍ਰੋਗਰਾਮ, 21 ਸ਼ਹਿਰਾਂ ਦੇ ਬੱਚਿਆਂ ਨੇ ਲਿਆ ਹਿੱਸਾ – Punjabi News

ਫਰੀਦਾਬਾਦ ਦੇ ਸਤਯੁੱਗ ਦਰਸ਼ਨ ਵਿਦਿਆਲਿਆ ‘ਚ ਦੇਸ਼ ਦਾ ਪਹਿਲਾ ਅਧਿਆਤਮਕ ਪ੍ਰੋਗਰਾਮ, 21 ਸ਼ਹਿਰਾਂ ਦੇ ਬੱਚਿਆਂ ਨੇ ਲਿਆ ਹਿੱਸਾ

Updated On: 

03 Oct 2024 13:35 PM

Spritutal Finale Programe: ਸਤਿਯੁਗ ਦਰਸ਼ਨ ਟਰੱਸਟ ਫਰੀਦਾਬਾਦ ਵਿਖੇ ਫਿਨਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਸਾਰੇ ਵਿਦਿਆਰਥੀ ਅਤੇ ਵਿਦਿਆਰਥਣਾਂ ਕਾਫੀ ਉਤਸ਼ਾਹਿਤ ਨਜ਼ਰ ਆਏ। ਪ੍ਰਤੀਭਾਗੀ ਬੱਚਿਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਥਾਂ ਹੋਣੇ ਚਾਹੀਦੇ ਹਨ, ਇਸ ਨਾਲ ਉਤਸ਼ਾਹ ਵਧਦਾ ਹੈ। ਇਸ ਮੌਕੇ 'ਤੇ ਮੋਟਾਵਸ਼ਨ ਦੇ ਬੁਲਾਰੇ ਜੇਪੀ ਸਾਹਨੀ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਪ੍ਰੋਗਰਾਮ ਹੈ, ਜਿਸ 'ਚ ਬੱਚਿਆਂ ਨੂੰ ਅਧਿਆਤਮਿਕਤਾ ਨਾਲ ਜੁੜਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ।

ਫਰੀਦਾਬਾਦ ਦੇ ਸਤਯੁੱਗ ਦਰਸ਼ਨ ਵਿਦਿਆਲਿਆ ਚ ਦੇਸ਼ ਦਾ ਪਹਿਲਾ ਅਧਿਆਤਮਕ ਪ੍ਰੋਗਰਾਮ, 21 ਸ਼ਹਿਰਾਂ ਦੇ ਬੱਚਿਆਂ ਨੇ ਲਿਆ ਹਿੱਸਾ

ਫਰੀਦਾਬਾਦ: ਸਤਯੁੱਗ ਦਰਸ਼ਨ ਵਿਦਿਆਲਿਆ 'ਚ ਦੇਸ਼ ਦਾ ਪਹਿਲਾ ਅਧਿਆਤਮਕ ਪ੍ਰੋਗਰਾਮ

Follow Us On

ਫਰੀਦਾਬਾਦ ਦੇ ਸਤਿਯੁਗ ਦਰਸ਼ਨ ਟਰੱਸਟ ਵਿਦਿਆਲਿਆ ਵਿਖੇ ਅਧਿਆਤਮਿਕਤਾ ‘ਤੇ ਆਧਾਰਿਤ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਇਸ ਪ੍ਰੋਗਰਾਮ ‘ਚ ਦੇਸ਼ ਭਰ ਦੇ 21 ਸ਼ਹਿਰਾਂ ਦੇ ਵੱਖ-ਵੱਖ ਸਕੂਲਾਂ ਦੇ ਸੈਂਕੜੇ ਬੱਚਿਆਂ ਨੇ ਹਿੱਸਾ ਲਿਆ, ਇਹ ਪ੍ਰੋਗਰਾਮ ਪਿਛਲੇ 2 ਤੋਂ 3 ਮਹੀਨਿਆਂ ਤੋਂ ਦੇਸ਼ ਭਰ ‘ਚ ਆਯੋਜਿਤ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਪ੍ਰਤੀਭਾਗੀ ਵਿਦਿਆਰਥੀਆਂ ਨੂੰ ਸ਼ਾਰਟਲਿਸਟ ਕਰਕੇ ਪ੍ਰੋਗਰਾਮ ਦਾ ਫਿਨਾਲੇ ਪ੍ਰੋਗਰਾਮ ਸਤਿਯੁਗ ਦਰਸ਼ਨ ਵਿਦਿਆਲਿਆ ਵਿਖੇ ਪ੍ਰਬੰਧਿਤ ਕੀਤਾ ਗਿਆ।

ਸਤਿਯੁਗ ਦਰਸ਼ਨ ਟਰੱਸਟ ਵਿਦਿਆਲਿਆ ਫਰੀਦਾਬਾਦ ਵਿਖੇ ਫਿਨਾਲੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਸਾਰੇ ਵਿਦਿਆਰਥੀ ਅਤੇ ਵਿਦਿਆਰਥਣਾਂ ਕਾਫੀ ਉਤਸ਼ਾਹਿਤ ਨਜ਼ਰ ਆਏ। ਪ੍ਰਤੀਭਾਗੀ ਬੱਚਿਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਥਾਂ ਹੋਣੇ ਚਾਹੀਦੇ ਹਨ, ਇਸ ਨਾਲ ਉਤਸ਼ਾਹ ਵਧਦਾ ਹੈ। ਇਸ ਮੌਕੇ ‘ਤੇ ਮੋਟਾਵਸ਼ਨ ਦੇ ਬੁਲਾਰੇ ਜੇਪੀ ਸਾਹਨੀ ਨੇ ਕਿਹਾ ਕਿ ਇਹ ਦੇਸ਼ ਦਾ ਪਹਿਲਾ ਅਜਿਹਾ ਪ੍ਰੋਗਰਾਮ ਹੈ, ਜਿਸ ‘ਚ ਬੱਚਿਆਂ ਨੂੰ ਅਧਿਆਤਮਿਕਤਾ ਨਾਲ ਜੁੜਨ ਦੀ ਸਿੱਖਿਆ ਦਿੱਤੀ ਜਾ ਰਹੀ ਹੈ।

ਬੱਚਿਆਂ ਅੰਦਰ ਹੋਵੇਗਾ ਲੋਕ ਭਲਾਈ ਦੀ ਭਾਵਨਾ ਦਾ ਵਿਕਾਸ

ਸਿੱਖਿਅਕ ਅਦਾਰਿਆਂ ਨਾਲ ਜੁੜੇ ਸੋਸ਼ਲ ਵਰਕਰ ਜੇਬੀਐਸ ਸਾਹਣੀ ਨੇ ਕਿਹਾ ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਹੀ ਚੰਗਾ ਲੱਗਿਆ ਹੈ। ਉਨ੍ਹਾਂ ਨੇ ਪ੍ਰੋਗਰਾਮ ਦੀ ਤਾਰੀਫ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅੱਜ ਤੱਕ ਅਜਿਹਾ ਪ੍ਰੋਗਰਾਮ ਨਹੀਂ ਵੇਖਿਆ ਹੈ। ਅਜਿਹੇ ਪ੍ਰੋਗਰਾਮਾਂ ਨਾਲ ਬੱਚਿਆ ਦੇ ਸਕਾਰਤਮਕ ਅਸਰ ਪਵੇਗਾ। ਅਧਿਆਤਮਕ ਸਿੱਖਿਆ ਨਾਲ ਬੱਚੇ ਆਪਣੇ ਨਾਲ-ਨਾਲ ਪੂਰੇ ਸਮਾਜ ਦੀ ਭਲਾਈ ਬਾਰੇ ਸੋਚਣਗੇ ਅਤੇ ਉਨ੍ਹਾਂ ਅੰਦਰ ਲੋਕ ਭਲਾਈ ਦੀ ਭਾਵਨਾ ਦਾ ਵਿਕਾਸ ਹੋਵੇਗਾ।

ਪੂਰੇ ਹਰਿਆਣਾ ‘ਚ ਅਧਿਆਤਮਕ ਪ੍ਰੋਗਰਾਮ ਸ਼ੁਰੂ ਕਰਨ ਦੀ ਮੰਗ

ਪ੍ਰੋਗਰਾਮ ਵਿੱਚ ਜੰਮੂ-ਕਸ਼ਮੀਰ ਦੇ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਵੀ ਸ਼ਿਰਕਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਹਰਿਆਣਾ ਸਰਕਾਰ ਨੂੰ ਸਿਫਾਰਸ਼ ਕਰਨਗੇ ਕਿ ਅਧਿਆਤਮਿਕਤਾ ਨਾਲ ਜੁੜੇ ਅਜਿਹੇ ਪ੍ਰੋਗਰਾਮਾਂ ਨੂੰ ਸੂਬੇ ਦੇ ਸਾਰੇ ਸਕੂਲਾਂ ਵਿੱਚ ਸ਼ੁਰੂ ਕੀਤਾ ਜਾਵੇ।

(Input : Sunil Kumar, Faridabad)

Related Stories
Navratri 2024 Day 3 Vrat Katha 2024: ਨਵਰਾਤਰੀ ਦੇ ਤੀਸਰੇ ਦਿਨ ਜ਼ਰੂਰ ਪੜ੍ਹੋ ਮਾਂ ਚੰਦਰਘੰਟਾ ਦੀ ਇਹ ਕਥਾ, ਜ਼ਿੰਦਗੀ ਵਿੱਚ ਖੁਸ਼ੀਆਂ ਆਉਣਗੀਆਂ…..
Aaj Da Rashifal: ਅੱਜ ਤੁਹਾਨੂੰ ਕੋਈ ਚੰਗੀ ਖ਼ਬਰ ਮਿਲੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ
Dussehra 2024: ਦੁਸਹਿਰਾ ਕਦੋਂ ਮਨਾਇਆ ਜਾਵੇਗਾ, ਨੋਟ ਕਰੋ ਸਹੀ ਤਾਰੀਖ ਅਤੇ ਪੂਜਾ ਵਿਧੀ ਤੋਂ ਲੈ ਕੇ ਮਹੱਤਵ ਤੱਕ ਪੂਰੀ ਜਾਣਕਾਰੀ
Shardiya Navratri 2024 3rd Day: ਨਰਾਤਿਆਂ ਦਾ ਤੀਜਾ ਦਿਨ, ਜਾਣ ਲਵੋ ਮਾਂ ਚੰਦਰਘੰਟਾ ਦੀ ਪੂਜਾ ਦਾ ਸ਼ੁਭ ਮੁਹੂਰਤ, ਵਿਧੀ, ਭੋਗ, ਮੰਤਰ, ਆਰਤੀ ਅਤੇ ਮਹੱਤਵ
Navratri 2024: ਨਰਾਤਿਆਂ ਦੇ ਦੂਜੇ ਦਿਨ ਕਿਹੜੀ ਦੇਵੀ ਦੀ ਕੀਤੀ ਜਾਂਦੀ ਹੈ ਪੂਜਾ? ਜਾਣੋ 5 ਸ਼ੁਭ ਸਮੇਂ ਅਤੇ ਮੰਤਰ
Shardiya Navratri 2024 2nd Day: ਅੱਜ ਨਵਰਾਤਰੀ ਦਾ ਦੂਜਾ ਦਿਨ, ਜਾਣੋ ਸ਼ੁਭ ਸਮਾਂ, ਵਿਧੀ, ਮੰਤਰ, ਭੇਟਾ, ਆਰਤੀ ਅਤੇ ਮਾਂ ਬ੍ਰਹਮਚਾਰਿਣੀ ਦੀ ਪੂਜਾ ਦੇ ਮਹੱਤਵ
Exit mobile version