ਜਿੱਥੇ ਗੁਰੂ ਅੰਗਦ ਸਾਹਿਬ ਦਾ ਬੀਤਿਆ ਸੀ ਬਚਪਨ, ਜਾਣੋਂ ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਦੂਜੀ ਦਾ ਇਤਿਹਾਸ

Published: 

05 Jan 2025 06:15 AM

ਮੱਤੇ ਦੀ ਸਰਾਂ ਉੱਪਰ ਚੌਧਰੀ ਤਖ਼ਤ ਮੱਲ ਦਾ ਰਾਜ ਸੀ। ਗੁਰੂ ਸਾਹਿਬ ਦੇ ਪਿਤਾ ਜੀ ਵੀ ਇਹਨਾਂ ਨਾਲ ਮਿਲਕੇ ਹੀ ਕੰਮ ਕਰਿਆ ਕਰਦੇ ਸਨ। ਪਰ ਫਿਰ 1519-20 ਵਿੱਚ ਬਾਬਰ ਦੀਆਂ ਫੌਜਾਂ ਵੱਲੋਂ ਪੰਜਾਬ ਤੇ ਹਮਲਾ ਕੀਤਾ ਗਿਆ। ਇਹਨਾਂ ਹਮਲਿਆਂ ਦਾ ਅਸਰ ਇਹ ਹੋਇਆ ਕਿ ਬਹੁਤ ਸਾਰੇ ਪਰਿਵਾਰ ਨੂੰ ਘਰ ਵਾਰ ਛੱਡ ਦੂਜੀਆਂ ਥਾਵਾਂ ਤੇ ਜਾਣਾ ਪਿਆ।

ਜਿੱਥੇ ਗੁਰੂ ਅੰਗਦ ਸਾਹਿਬ ਦਾ ਬੀਤਿਆ ਸੀ ਬਚਪਨ, ਜਾਣੋਂ ਗੁਰਦੁਆਰਾ ਜਨਮ ਅਸਥਾਨ ਪਾਤਸ਼ਾਹੀ ਦੂਜੀ ਦਾ ਇਤਿਹਾਸ
Follow Us On

ਮਾਲਵੇ ਵਿੱਚ ਇੱਕ ਪਵਿੱਤਰ ਧਰਤੀ ਹੈ ਸ਼੍ਰੀ ਮੁਕਤਸਰ ਸਾਹਿਬ, 40 ਮੁਕਤਿਆਂ ਅਤੇ ਸ਼ਹੀਦਾਂ ਦੀ ਧਰਤੀ ਸ਼੍ਰੀ ਮੁਕਤਸਰ ਸਾਹਿਬ। ਪਰ ਇਸ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਇੱਕ ਪਿੰਡ ਪੈਂਦਾ ਹੈ ਜਿਸ ਨੂੰ ਸਰਾਏਂ ਨਾਗਾ ਨਾਲ ਕਿਹਾ ਜਾਂਦਾ ਹੈ। ਮੁਕਤਸਰ ਸਾਹਿਬ ਤੋਂ ਕਰੀਬ 16 ਕਿਲੋਮੀਟਰ ਦੂਰ ਇਸ ਪਿੰਡ ਦਾ ਪਿਛੋਕੜ ਕਾਫ਼ੀ ਪੁਰਾਣਾ ਹੈ। ਇਤਿਹਾਸਿਕ ਸਰੋਤਾਂ ਅਨੁਸਾਰ ਇਸੇ ਪਿੰਡ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਿਸ ਗੁਰੂ ਅੰਗਦ ਸਾਹਿਬ ਦਾ ਬਚਪਨ ਬੀਤਿਆ ਸੀ।

ਜਿਸ ਪਿੰਡ ਨੂੰ ਅਸੀਂ ਅੱਜ ਸਰਾਏ ਨਾਗਾ ਕਹਿੰਦੇ ਹਾਂ। ਇਸ ਦਾ ਪਹਿਲਾਂ ਨਾਮ ਮੱਤੇ ਦੀ ਸਰਾਂ ਸੀ। ਇਸੇ ਪਿੰਡ ਵਿੱਚ 31 ਮਾਰਚ 1504 ਈ ਨੂੰ ਪਿਤਾ ਭਾਈ ਫੇਰੂ ਮੱਲ ਜੀ ਤੇ ਮਾਤਾ ਨਿਹਾਲ ਦਈ ਜੀ ਦੇ ਘਰ ਸ਼੍ਰੀ ਗੁਰੂ ਅੰਗਦ ਸਾਹਿਬ ਨੇ ਅਵਤਾਰ ਧਾਰਿਆ। ਮਾਤਾ ਪਿਤਾ ਨੇ ਆਪਣੇ ਬੱਚੇ ਦਾ ਨਾਮ ਲਹਿਣਾ ਰੱਖਿਆ। ਭਾਈ ਫੇਰੂ ਮੱਲ ਜੀ ਵਣਜ ਵਪਾਰ ਦਾ ਕੰਮ ਕਰਿਆ ਕਰਦੇ ਸਨ।

ਬਾਬਰ ਦੀਆਂ ਫੌਜਾਂ ਦਾ ਹੋਇਆ ਹਮਲਾ

ਮੱਤੇ ਦੀ ਸਰਾਂ ਉੱਪਰ ਚੌਧਰੀ ਤਖ਼ਤ ਮੱਲ ਦਾ ਰਾਜ ਸੀ। ਗੁਰੂ ਸਾਹਿਬ ਦੇ ਪਿਤਾ ਜੀ ਵੀ ਇਹਨਾਂ ਨਾਲ ਮਿਲਕੇ ਹੀ ਕੰਮ ਕਰਿਆ ਕਰਦੇ ਸਨ। ਪਰ ਫਿਰ 1519-20 ਵਿੱਚ ਬਾਬਰ ਦੀਆਂ ਫੌਜਾਂ ਵੱਲੋਂ ਪੰਜਾਬ ਤੇ ਹਮਲਾ ਕੀਤਾ ਗਿਆ। ਇਹਨਾਂ ਹਮਲਿਆਂ ਦਾ ਅਸਰ ਇਹ ਹੋਇਆ ਕਿ ਬਹੁਤ ਸਾਰੇ ਪਰਿਵਾਰ ਨੂੰ ਘਰ ਵਾਰ ਛੱਡ ਦੂਜੀਆਂ ਥਾਵਾਂ ਤੇ ਜਾਣਾ ਪਿਆ।

ਮੰਨਿਆ ਜਾਂਦਾ ਹੈ ਕਿ ਬਾਬਰ ਦੀਆਂ ਫੌਜਾਂ ਨੇ ਤਖ਼ਤ ਮੱਲ ਦੀ ਫੌਜ ਨੂੰ ਹਰਾ ਦਿੱਤਾ। ਜਿਸ ਤੋਂ ਬਾਅਦ ਗੁਰੂ ਸਾਹਿਬ ਦਾ ਪਰਿਵਾਰ ਪਹਿਲਾਂ ਮੱਤੇ ਦੀ ਸਰਾਂ ਤੋਂ ਹਰੀਕੇ ਆਇਆ ਅਤੇ ਫੇਰ ਹਰੀਕੇ ਤੋਂ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ। ਇਸ ਤੋਂ ਬਾਅਦ ਹੀ ਗੁਰੂ ਨਾਨਕ ਦੇ ਸੇਵਕ ਭਾਈ ਜੋਧਾ ਜੀ ਦੇ ਸੰਪਰਕ ਵਿੱਚ ਆਕੇ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦਾ ਦੀਦਾਰ ਹੋਇਆ।

ਮੰਨਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਕਰੀਬ 11 ਸਾਲ ਇਸ ਪਵਿੱਤਰ ਧਰਤੀ ਤੇ ਰਹੇ ਅਤੇ ਪਾਤਸ਼ਾਹ ਨੇ ਆਪਣਾ ਬਚਪਨ ਵੀ ਇਸੇ ਹੀ ਧਰਤੀ ਤੇ ਹੀ ਬਤੀਤ ਕੀਤਾ। ਪਿੰਡ ਸਰਾਏ ਨਾਗਾ ਵਿੱਚ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਸ਼ੁਸ਼ੋਭਿਤ ਹੈ। ਜਿੱਥੇ ਹਰ ਸਾਲ ਮੇਲਾ ਲੱਗਦਾ ਹੈ।