ਕੁਦਰਤ ਅਤੇ ਅਧਿਆਤਮਕਤਾ ਦੇ ਨੇੜੇ ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ, ਜਾਣੋ ਇਤਿਹਾਸ
Sikh History: ਉੱਤਰ ਦੇ ਸੰਤਾਂ ਬਾਰੇ ਇਹ ਖ਼ਬਰ ਛੇਤੀ ਹੀ ਪੂਰੇ ਬਿਦਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਉਣ ਲੱਗੇ। ਬਿਦਰ ਵਿੱਚ ਪਹਿਲਾਂ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਸੀ। ਖੂਹ ਪੁੱਟਣ ਲਈ ਲੋਕਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ।
ਗੁਰਦੁਆਰਾ ਗੁਰੂ ਨਾਨਕ ਝੀਰਾ ਸਾਹਿਬ ਬਿਦਰ, ਕਰਨਾਟਕ ਵਿੱਚ ਸਥਿਤ ਇੱਕ ਸਿੱਖ ਇਤਿਹਾਸਕ ਅਸਥਾਨ ਹੈ। ਗੁਰਦੁਆਰਾ ਨਾਨਕ ਝੀਰਾ ਸਾਹਿਬ 1948 ਵਿੱਚ ਬਣਾਇਆ ਗਿਆ ਸੀ ਅਤੇ ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਹੈ। ਬਿਦਰ ਦੀ ਸਿੱਖ ਧਰਮ ਨਾਲ ਬਹੁਤ ਲੰਬੀ ਸਾਂਝ ਹੈ ਕਿਉਂਕਿ ਇਹ ਪੰਜ ਪਿਆਰਿਆਂ ਵਿੱਚੋਂ ਇੱਕ ਭਾਈ ਸਾਹਿਬ ਸਿੰਘ ਦਾ ਗ੍ਰਹਿ ਨਗਰ ਹੈ।
1510-1514 ਈ. ਦੇ ਵਿਚਕਾਰ ਦੱਖਣ ਭਾਰਤ ਦੀ ਆਪਣੀ ਦੂਜੀ ਉਦਾਸੀ ਦੌਰਾਨ ਗੁਰੂ ਨਾਨਕ ਦੇਵ ਜੀ ਨੇ ਨਾਗਪੁਰ ਅਤੇ ਖੰਡਵਾ ਤੋਂ ਲੰਘਣ ਤੋਂ ਬਾਅਦ ਨਰਮਦਾ ਦੇ ਓਮਕਾਰੇਸ਼ਵਰ ਦੇ ਪ੍ਰਾਚੀਨ ਹਿੰਦੂ ਮੰਦਰ ਦਾ ਦੌਰਾ ਕੀਤਾ ਅਤੇ ਨਾਂਦੇੜ ਪਹੁੰਚੇ (ਜਿੱਥੇ 200 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ)। ਨਾਂਦੇੜ ਤੋਂ ਪਾਤਸ਼ਾਹ ਹੈਦਰਾਬਾਦ ਅਤੇ ਗੋਲਕੁੰਡਾ ਹੁੰਦੇ ਹੋਏ ਬਿਦਰ ਪਹੁੰਚੇ।
ਬਿਦਰ ਵਿਖੇ ਪਾਤਸ਼ਾਹ ਦੀ ਮੁਲਾਕਾਤ ਮੁਸਲਿਮ ਫਕੀਰਾਂ ਨਾਲ ਹੋਈ। ਪਾਤਸ਼ਾਹ ਪੀਰ ਜਲਾਲੂਦੀਨ ਅਤੇ ਯਾਕੂਬ ਅਲੀ ਨੂੰ ਮਿਲੇ। ਜਨਮਸਾਖੀਆਂ ਅਨੁਸਾਰ ਗੁਰੂ ਜੀ ਆਪਣੇ ਸਾਥੀ ਮਰਦਾਨਾ ਨਾਲ ਬਿਦਰ ਦੇ ਬਾਹਰਵਾਰ ਠਹਿਰੇ ਸਨ। ਨੇੜੇ ਹੀ ਮੁਸਲਮਾਨ ਫਕੀਰਾਂ ਦੀਆਂ ਝੌਂਪੜੀਆਂ ਸਨ। ਜੋ ਮਹਾਨ ਗੁਰੂ ਦੇ ਉਪਦੇਸ਼ਾਂ ਅਤੇ ਸਿੱਖਿਆਵਾਂ ਵਿੱਚ ਡੂੰਘੀ ਦਿਲਚਸਪੀ ਲੈਂਦੇ ਸਨ।
ਪੀਣ ਯੋਗ ਨਹੀਂ ਸੀ ਪਾਣੀ
ਉੱਤਰ ਦੇ ਸੰਤਾਂ ਬਾਰੇ ਇਹ ਖ਼ਬਰ ਛੇਤੀ ਹੀ ਪੂਰੇ ਬਿਦਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਉਨ੍ਹਾਂ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਆਉਣ ਲੱਗੇ। ਬਿਦਰ ਵਿੱਚ ਪਹਿਲਾਂ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਸੀ। ਖੂਹ ਪੁੱਟਣ ਲਈ ਲੋਕਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਗਈਆਂ। ਇੱਥੋਂ ਤੱਕ ਕਿ ਜਦੋਂ ਖੂਹਾਂ ਤੋਂ ਪਾਣੀ ਨਿਕਲਦਾ ਹੁੰਦਾ ਸੀ ਤਾਂ ਪਾਣੀ ਪੀਣ ਦੇ ਯੋਗ ਨਹੀਂ ਸੀ।
ਗੁਰੂ ਨੇ ਕੀਤੀ ਨਦਰਿ
ਗੁਰੂ ਜੀ ਲੋਕਾਂ ਦੀ ਤਰਸਯੋਗ ਹਾਲਤ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਸਤਿ ਕਰਤਾਰ ਦਾ ਉਚਾਰਨ ਕਰਦੇ ਹੋਏ, ਇੱਕ ਪੱਥਰ ਅਤੇ ਕੁੱਝ ਮਲਵਾ ਹਟਾਉਣ ਲਈ ਕਿਹਾ। ਉਸ ਥਾਂ ਤੋਂ ਇੱਕ ਝਰਨਾ ਵਹਿਣ ਲੱਗਿਆ। ਇਹ ਠੰਡੇ ਅਤੇ ਤਾਜ਼ੇ ਪਾਣੀ ਦਾ ਝਰਨਾ ਜੋ ਅੱਜ ਤੱਕ ਵਗ ਰਿਹਾ ਹੈ।
ਇਹ ਵੀ ਪੜ੍ਹੋ
ਇਸ ਵਗਦੇ ਝਰਨੇ ਕਾਰਨ ਹੀ ਜਲਦ ਹੀ ਇਸ ਅਸਥਾਨ ਦਾ ਨਾਮ ਨਾਨਕ ਝੀਰਾ ਪੈ ਗਿਆ। ਗੁਰਦੁਆਰਾ ਨਾਨਕ ਝੀਰਾ ਸਾਹਿਬ ਜੋ ਕਿ ਤਿੰਨ ਪਾਸਿਆਂ ਤੋਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਇਸ ਅਸਥਾਨ ਜਿੱਥੇ ਅਧਿਆਤਮਕ ਹੈ ਤਾਂ ਉੱਥੇ ਹੀ ਮਨੁੱਖ ਨੂੰ ਕੁਦਰਤ ਦੇ ਹੋਰ ਨੇੜੇ ਲੈ ਜਾਂਦਾ ਹੈ।