ਜਿਸ ਦੇ ਜੌਹਰ ਦੇਖ ਜੰਗ ਦੇ ਮੈਦਾਨ ਚ ਥਰ-ਥਰ ਕੰਬਦੇ ਸਨ ਦੁਸ਼ਮਣ, ਅਜਿਹੇ ਸੀ ਬਾਬਾ ਜੁਝਾਰ ਸਿੰਘ

Updated On: 

18 Dec 2024 08:08 AM

ਮੁਗਲ ਫੌਜ ਨੇ ਪਹਾੜੀ ਰਾਜਿਆਂ ਨਾਲ ਮਿਲਕੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਬਾਹਰੋਂ ਜਾਣ ਵਾਲੀਆਂ ਸਾਰੀਆਂ ਰਸਦਾਂ ਤੇ ਰੋਕ ਲਗਾ ਦਿੱਤੀ ਗਈ। ਅਜਿਹੇ ਵਿੱਚ ਸਿੱਖਾਂ ਦੀ ਬੇਨਤੀ ਨੂੰ ਮੰਨਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਛੱਡਣ ਦਾ ਫੈਸਲਾ ਕਰ ਲਿਆ।

ਜਿਸ ਦੇ ਜੌਹਰ ਦੇਖ ਜੰਗ ਦੇ ਮੈਦਾਨ ਚ ਥਰ-ਥਰ ਕੰਬਦੇ ਸਨ ਦੁਸ਼ਮਣ, ਅਜਿਹੇ ਸੀ ਬਾਬਾ ਜੁਝਾਰ ਸਿੰਘ

Pic Credit: Social media

Follow Us On

ਚਮਕੌਰ ਦੀ ਉਹ ਕੱਚੀ ਗੜ੍ਹੀ, ਪੋਹ ਦੀਆਂ ਉਹ ਰਾਤਾਂ, ਹੱਡੀਆਂ ਨੂੰ ਠਾਰਣ ਵਾਲੀ ਉਹ ਠੰਢ, ਗਵਾਹ ਹੈ ਉਹਨਾਂ ਮਹਾਨ ਯੋਧਿਆਂ ਦੇ ਹੌਂਸਲੇ ਦੀ… ਗਵਾਹ ਹੈ ਸਵਾ ਲੱਖ ਨਾਲ ਲੜ੍ਹੇ ਇੱਕ ਇੱਕ ਸਿੰਘ ਦੀ…ਨਾਲੇ ਗਵਾਹ ਗੁਰੂ ਦੇ ਜ਼ਿਗਰੇ ਦੀ… ਚਮਕੌਰ ਦੀ ਗੜ੍ਹੀ ਚ ਬਾਬਾ ਅਜੀਤ ਸਿੰਘ ਤੋਂ ਬਾਅਦ ਜੱਥੇ ਦੀ ਅਗਵਾਈ ਬਾਬਾ ਜੁਝਾਰ ਸਿੰਘ ਨੂੰ ਮਿਲੀ। ਉਹ ਵੀ ਆਪਣੇ ਭਰਾ ਵਾਂਗ ਜੰਗ ਦੇ ਮੈਦਾਨ ਵਿੱਚ ਮੌਤ ਦੇ ਸਾਹਮਣੇ ਮਹਾਨ ਯੋਧੇ ਸਾਬਿਤ ਹੋਏ। ਜਦੋਂ ਪੁੱਤ ਦੀ ਸ਼ਹਾਦਤ ਹੋਈ ਤਾਂ ਪਿਤਾ ਨੇ ਜੈਕਾਰਾਂ ਗਜਾਇਆ…. ਬੋਲੇ ਸੋ ਨਿਹਾਲ….

ਸਾਹਿਬਜਾਦਾ ਜੁਝਾਰ ਸਿੰਘ ਸਾਹਿਬ ਏ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੂਜੇ ਪੁੱਤਰ ਸਨ। ਇਤਿਹਾਸਿਕ ਸਰੋਤਾਂ ਦੇ ਅਨੁਸਾਰ ਆਪ ਜੀ ਦਾ ਜਨਮ 14 ਮਾਰਚ 1691 ਨੂੰ ਮਾਤਾ ਜੀਤੋ ਜੀ ਦੀ ਕੁੱਖੋ ਅਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਸਾਹਿਬਜਾਦਾ ਜੁਝਾਰ ਸਿੰਘ ਜੀ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਅਤੇ ਸਮਝਦਾਰ ਸਨ। ਉਹਨਾਂ ਨੇ ਛੋਟੀ ਉਮਰ ਵਿੱਚ ਹੀ ਗੁਰਬਾਣੀ ਨੂੰ ਕੰਠ ਕਰ ਲਿਆ ਸੀ। ਇਸ ਤੋਂ ਇਲਾਵਾ ਬਾਬਾ ਜੁਝਾਰ ਸਿੰਘ ਨੂੰ ਸਸਤਾਰ ਵਿੱਦਿਆ ਅਤੇ ਘੋੜ ਸਵਾਰੀ ਵਿੱਚ ਵੀ ਮੁਹਾਰਤ ਹਾਸਿਲ ਸੀ।

ਮੁਗਲ ਫੌਜ ਨੇ ਪਹਾੜੀ ਰਾਜਿਆਂ ਨਾਲ ਮਿਲਕੇ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਬਾਹਰੋਂ ਜਾਣ ਵਾਲੀਆਂ ਸਾਰੀਆਂ ਰਸਦਾਂ ਤੇ ਰੋਕ ਲਗਾ ਦਿੱਤੀ ਗਈ। ਅਜਿਹੇ ਵਿੱਚ ਸਿੱਖਾਂ ਦੀ ਬੇਨਤੀ ਨੂੰ ਮੰਨਦਿਆਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਛੱਡਣ ਦਾ ਫੈਸਲਾ ਕਰ ਲਿਆ। ਹਿੰਦੂ ਰਾਜਿਆਂ ਨੇ ਗਊਆਂ ਅਤੇ ਮੁਗਲਾਂ ਦੇ ਕੁਰਾਨ ਦੀਆਂ ਕਸਮਾਂ ਖਾਧੀਆਂ। ਪਰ ਉਹ ਧੋਖੇਬਾਜ਼ ਸਨ। ਜਿਵੇਂ ਹੀ ਪਾਤਸ਼ਾਹ ਨੇ ਕਿਲ੍ਹਾ ਛੱਡਿਆ ਤਾਂ ਮੁਗਲਾਂ ਨੇ ਰਾਤ ਦੇ ਹਨ੍ਹੇਰੇ ਚ ਸਿੱਖਾਂ ਦਾ ਪਿੱਛਾ ਕੀਤਾ ਅਤੇ ਅਖੀਰ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਪਿਛੋੜਾ ਪੈ ਗਿਆ।

ਗੁਰੂ ਸਾਹਿਬ ਦਾ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜਾਦੇ ਗੁਰੂ ਗੋਬਿੰਦ ਸਾਹਿਬ ਨਾਲ ਚਮਕੌਰ ਦੀ ਗੜ੍ਹੀ ਵੱਲ ਚਲੇ ਗਏ। ਜਦੋਂ ਮਾਤਾ ਗੁਜਰੀ ਜੀ ਗੁੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਆ ਗਏ। ਜਦੋਂ ਮਾਤਾ ਜੀਤੋ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਚਲੇ ਗਏ।

ਅਖੀਰ ਮੁਗਲਾਂ ਨੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੀ ਘੇਰਾ ਪਾ ਲਿਆ। ਕਈ ਸਿੰਘਾਂ ਸਮੇਤ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਦੀ ਸ਼ਹਾਦਤ ਪ੍ਰਾਪਤ ਕਰ ਗਏ। ਸਾਹਿਬਜਾਦੇ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦਾ ਖੂਨ ਉਬਾਲੇ ਮਾਰਨ ਲੱਗਾ। ਤਾਂ ਅਜਿਹੇ ਵਿੱਚ ਬਾਬਾ ਜੁਝਾਰ ਸਿੰਘ ਜੀ ਪਾਤਸ਼ਾਹ ਕੋਲ ਆਏ ਅਤੇ ਜੰਗ ਦੇ ਮੈਦਾਨ ਵਿੱਚ ਜਾਣ ਦੀ ਆਗਿਆ ਮੰਗੀ। ਪਾਤਸ਼ਾਹ ਸਾਹਿਬਜਾਦੇ ਦੀ ਅਜਿਹੀ ਬਹਾਦਰੀ ਦੇਖ ਬਹੁਤ ਪ੍ਰਸੰਨ ਹੋਏ ਅਤੇ ਸਾਹਿਬਜਾਦੇ ਨੂੰ ਛਾਤੀ ਨਾਲ ਲਗਾਇਆ। ਇਸ ਸਮੇਂ ਬਾਬਾ ਜੁਝਾਰ ਸਿੰਘ ਦੀ ਉਮਰ ਮਹਿਜ਼ 14 ਸਾਲ ਦੀ ਸੀ।

ਬਾਬਾ ਜੁਝਾਰ ਸਿੰਘ ਜੱਥੇ ਨਾਲ ਜੰਗ ਦੇ ਮੈਦਾਨ ਵਿੱਚ ਉਤਰੇ ਅਤੇ ਆਪਣੀ ਬਹਾਦਰੀ ਦਾ ਪ੍ਰਮਾਣ ਦਿੰਦੇ ਹੋਏ ਦੁਸ਼ਮਣ ਦਾ ਦੰਦ ਖੱਟੇ ਕੀਤੇ। ਉਹਨਾਂ ਦੀ ਬਹਾਦਰੀ ਬਾਰੇ ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ।

ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੂੰਚਿਓ ਆਨ

ਦੋਰਿਓ ਦਲ ਮੇ ਧਾਇ ਕੇ ਕਰ ਮੈਂ ਗਹੀ ਕਮਾਨ

ਚਹੂ ਓਰ ਦਲ ਦੇਖਕੇ ਨਿਕਟ ਪਹੂਚੇ ਆਇ

ਤਬ ਨੇਜਾ ਕਰ ਮੈ ਜੀਓ ਨਿਮਖ ਬਿਲਮ ਨਹੀਂ ਜਾਇ।

ਜੰਗ ਦੇ ਮੈਦਾਨ ਵਿੱਚ ਹੀ ਬਾਬਾ ਜੁਝਾਰ ਸਿੰਘ ਵੀ ਵੱਡੇ ਸਾਹਿਬਜਾਦੇ ਵਾਂਗ ਹੀ ਅਜੀਤ ਰਹੇ।

Exit mobile version