ਜਿਸ ਨੂੰ ਕਦੇ ਕੋਈ ਜਿੱਤ ਨਹੀਂ ਸਕਿਆ, ਅਜਿਹੇ ਸਨ ਦਸ਼ਮੇਸ ਗੁਰੂ ਦੇ ਸਾਹਿਬਜਾਦੇ ਬਾਬਾ ਅਜੀਤ ਸਿੰਘ

Updated On: 

17 Dec 2024 06:54 AM

ਪਾਤਸ਼ਾਹ ਵੱਲੋਂ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਹੋਇਆ। ਬਾਬਾ ਅਜੀਤ ਸਿੰਘ ਗੁਰੂ ਪਾਤਸ਼ਾਹ ਨਾਲ ਚਮਕੌਰ ਦੀ ਗੜ੍ਹੀ ਵਿੱਚ ਚਲੇ ਗਏ। ਜਿੱਥੇ ਕੱਚੀ ਗੜ੍ਹੀ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ। ਗੁਰੂ ਪਾਤਸ਼ਾਹ ਨੇ ਜੰਗ ਵਿੱਚ ਜਥੇ ਭੇਜਣੇ ਸ਼ੁਰੂ ਕੀਤੇ। ਸਿੰਘ ਜੰਗ ਦੇ ਮੈਦਾਨ ਵਿੱਚ ਜਾਂਦੇ ਅਤੇ ਲੜਦੇ ਲੜਦੇ ਸ਼ਹਾਦਤ ਪ੍ਰਾਪਤ ਕਰ ਲੈਂਦੇ। ਬਾ

ਜਿਸ ਨੂੰ ਕਦੇ ਕੋਈ ਜਿੱਤ ਨਹੀਂ ਸਕਿਆ, ਅਜਿਹੇ ਸਨ ਦਸ਼ਮੇਸ ਗੁਰੂ ਦੇ ਸਾਹਿਬਜਾਦੇ ਬਾਬਾ ਅਜੀਤ ਸਿੰਘ

Pic Credit: Social Media

Follow Us On

ਨਾਮ ਦਾ ਅਜੀਤ ਹਾਂ
ਜਿੱਤਿਆ ਨਹੀਂ ਜਾਵਾਂਗਾ
ਜੇ ਜਿੱਤਿਆ ਗਿਆ
ਤਾਂ ਜਿਉਂਦਾ ਨਹੀਂ ਆਵਾਂਗਾ

ਲਿਖਾਰੀ ਨੇ ਇਹ ਸ਼ਬਦ ਉਸ ਮਹਾਨ ਯੋਧੇ ਦੀ ਬਹਾਦਰੀ ਅਤੇ ਉਸ ਮਹਾਨ ਸ਼ਹਾਦਤ ਦਾ ਦ੍ਰਿਸ਼ ਚਿਤਰਨ ਲਈ ਸਿਰਜੇ ਹਨ। ਜਦੋਂ ਇੱਕ ਪਿਤਾ ਆਪਣੇ ਲਾਡਾਂ ਨਾਲ ਪਾਲੇ ਹੋਏ ਪੁੱਤ ਨੂੰ ਜੰਗ ਦੇ ਮੈਦਾਨ ਵਿੱਚ ਭੇਜ ਰਿਹਾ ਹੈ। ਨਾਲੇ ਪਤਾ ਹੈ ਕਿ ਸ਼ਹਾਦਤ ਹੋਣੀ ਤੈਅ ਹੈ। ਉਸ ਸਾਹਿਬਜਾਦੇ ਦੇ ਆਖੇ ਬੋਲ ਪਿਤਾ ਦਾ ਸੀਨਾ ਹੋਰ ਚੌੜਾ ਕਰ ਦਿੰਦੇ ਹਨ। ਜੀ ਹਾਂ ਉਸ ਸਾਹਿਬਜਾਦੇ ਦਾ ਨਾਮ ਹੈ ਅਜੀਤ ਸਿੰਘ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵੱਡੇ ਸਾਹਿਬਜਾਦੇ।

ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਸੰਨ 1687 ਈ ਨੂੰ ਪਾਉਂਟਾ ਸਾਹਿਬ ਦੀ ਪਵਿੱਤਰ ਤੇ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਘਰ ਮਾਤਾ ਜੀਤੋ ਜੀ (ਕਈ ਥਾਂ ਮਾਤਾ ਸੁੰਦਰੀ ਜੀ) ਦੇ ਘਰ ਹੋਇਆ। ਜਿਸ ਸਮੇਂ ਅਜੀਤ ਸਿੰਘ ਦਾ ਜਨਮ ਹੋਇਆ ਤਾਂ ਗੁਰੂ ਪਾਤਸ਼ਾਹ ਨੇ ਵੱਡੀ ਜੰਗ ਜਿੱਤੀ ਸੀ। ਜਿਸ ਮਗਰੋਂ ਉਹਨਾਂ ਨੂੰ ਘਰ ਵਿੱਚ ਪੁੱਤਰ ਹੋਣ ਦੀ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਸਾਹਿਬਜਾਦੇ ਦਾ ਨਾਮ ਰੱਖਿਆ ਅਜੀਤ (ਜੋ ਕਦੇ ਨਾ ਜਿੱਤਿਆ ਜਾ ਸਕੇ)। ਜਿਨ੍ਹਾਂ ਨੂੰ ਅਸੀਂ ਬਾਬਾ ਅਜੀਤ ਸਿੰਘ ਕਹਿੰਦੇ ਹਾਂ।

ਅਜੀਤ ਸਿੰਘ ਦੇ ਜਨਮ ਤੋਂ ਕਰੀਬ 1 ਸਾਲ ਬਾਅਦ ਗੁਰੂ ਸਾਹਿਬ ਪਾਉਂਟਾ ਛੱਡ ਅਨੰਦਾਂ ਦੀ ਪੁਰੀ ਸ਼੍ਰੀ ਅਨੰਦਪੁਰ ਸਾਹਿਬ ਆ ਗਏ। ਐਥੇ ਆਕੇ ਬਾਬਾ ਅਜੀਤ ਸਿੰਘ ਜੀ ਨੂੰ ਸਿਖਲਾਈ ਦੇਣ ਦਾ ਕਾਰਜ ਸ਼ੁਰੂ ਹੋਇਆ। ਉਹਨਾਂ ਨੇ ਧਾਰਮਿਕ, ਇਤਿਹਾਸ ਤੇ ਦਰਸ਼ਨ ਦਾ ਅਧਿਐਨ ਕਰਨਾ ਸਿੱਖਿਆ ਗਿਆ। ਇਸ ਤੋਂ ਇਲਾਵਾ ਬਾਬਾ ਜੀ ਨੂੰ ਘੋੜਸਵਾਰੀ, ਅਤੇ ਹਥਿਆਰ ਚਲਾਉਣ ਦੀ ਫੌਜੀ ਸਿਖਲਾਈ ਵੀ ਦਿੱਤੀ ਗਈ।

ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਸਾਹਿਬਜ਼ਾਦਾ ਅਜੀਤ ਸਿੰਘ ਨੇ ਖਾਲਸੇ ਦੇ ਯੋਧੇ ਦੇ ਰੂਪ ਵਿੱਚ ਫੌਜੀ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਸੰਨ 1700 ਈਸਵੀ ਵਿੱਚ ਜਦੋਂ ਪਹਾੜੀ ਰਾਜਿਆਂ ਨੇ ਅਨੰਦਪੁਰ ‘ਤੇ ਹਮਲਾ ਕਰਨ ਲਈ ਮੁਗਲ ਸ਼ਾਹੀ ਟੋਲੀਆਂ ਨਾਲ ਏਕਾ ਕੀਤਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਹਿਬਜ਼ਾਦੇ ਅਜੀਤ ਸਿੰਘ ਨੂੰ ਆਨੰਦਪੁਰ ਦੇ ਤਾਰਾਗੜ੍ਹ ਕਿਲ੍ਹੇ ਵਿੱਚ ਰੱਖਿਆ ਦੀ ਪਹਿਲੀ ਕਤਾਰ ਦੀ ਕਮਾਂਡ ਸੌਂਪੀ। ਗੁਰੂ ਦੇ ਸਿੱਖਾਂ ਨੇ ਬੜੀ ਬਹਾਦਰੀ ਨਾਲ ਇਸ ਮੋਰਚੇ ਤੇ ਜਿੱਤ ਹਾਸਿਲ ਕੀਤੀ।

ਪਾਤਸ਼ਾਹ ਵੱਲੋਂ ਅਨੰਦਪੁਰ ਦਾ ਕਿਲ੍ਹਾ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਪਰਿਵਾਰ ਦਾ ਵਿਛੋੜਾ ਹੋਇਆ। ਬਾਬਾ ਅਜੀਤ ਸਿੰਘ ਗੁਰੂ ਪਾਤਸ਼ਾਹ ਨਾਲ ਚਮਕੌਰ ਦੀ ਗੜ੍ਹੀ ਵਿੱਚ ਚਲੇ ਗਏ। ਜਿੱਥੇ ਕੱਚੀ ਗੜ੍ਹੀ ਨੂੰ 10 ਲੱਖ ਦੀ ਫੌਜ ਨੇ ਘੇਰਾ ਪਾ ਲਿਆ। ਗੁਰੂ ਪਾਤਸ਼ਾਹ ਨੇ ਜੰਗ ਵਿੱਚ ਜਥੇ ਭੇਜਣੇ ਸ਼ੁਰੂ ਕੀਤੇ। ਸਿੰਘ ਜੰਗ ਦੇ ਮੈਦਾਨ ਵਿੱਚ ਜਾਂਦੇ ਅਤੇ ਲੜਦੇ ਲੜਦੇ ਸ਼ਹਾਦਤ ਪ੍ਰਾਪਤ ਕਰ ਲੈਂਦੇ। ਬਾਬਾ ਅਜੀਤ ਸਿੰਘ ਉੱਥੇ ਅਤੇ ਗੁਰੂ ਪਾਤਸ਼ਾਹ ਕੋਲ ਆਏ। ਉਹਨਾਂ ਨੇ ਗੁਰੂ ਕੋਲੋਂ ਜੰਗ ਵਿੱਚ ਜਾਣ ਦੀ ਆਗਿਆ ਮੰਗੀ।

ਪਾਤਸ਼ਾਹ ਨੇ ਅਜੀਤ ਸਿੰਘ ਨੂੰ ਪਿਆਰ ਨਾਲ ਗਲੇ ਲਗਾਇਆ ਅਤੇ ਥਾਪੜਾ ਦੇਕੇ ਸਿੰਘਾਂ ਨਾਲ ਜੰਗ ਦੇ ਮੈਦਾਨ ਵਿੱਚ ਭੇਜ ਦਿੱਤਾ। ਚਮਕੌਰ ਦੀ ਗੜ੍ਹੀ ਵਿੱਚ ਭਿਆਨਕ ਲੜਾਈ ਹੋਈ। ਉਹ ਆਪਣੇ ਆਖਰੀ ਸਾਹ ਤੱਕ ਅਡੋਲ ਨਿਡਰ ਰਹੇ। ਜੰਗ ਦੇ ਮੈਦਾਨ ਵਿੱਚ ਲੜਦੇ ਲੜਦੇ ਹਮੇਸ਼ਾ ਲਈ ਅਮਰ ਹੋ ਗਏ।

Exit mobile version