ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ, ਜੋ ਸਾਰੀ ਜ਼ਿੰਦਗੀ ਰਹੇ ਸ਼ਰ੍ਹਾ ਦੇ ਪਾਬੰਧ | baba farid ji sri guru granth sahib history sikhism know full in punjabi Punjabi news - TV9 Punjabi

ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ, ਜੋ ਸਾਰੀ ਜ਼ਿੰਦਗੀ ਰਹੇ ਸ਼ਰ੍ਹਾ ਦੇ ਪਾਬੰਧ

Published: 

26 Jun 2024 06:15 AM

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 15 ਭਗਤ ਸਾਹਿਬਾਨਾਂ ਦੀ ਬਾਣੀ ਦਰਜ ਹੈ। ਉਹਨਾਂ ਵਿੱਚੋਂ ਇੱਕ ਨਾਮ ਸੂਫ਼ੀ ਸੰਤ ਬਾਬਾ ਫ਼ਰੀਦ ਜੀ ਦਾ ਵੀ ਹੈ। ਉਹੀਂ ਬਾਬਾ ਫ਼ਰੀਦ ਜਿਨ੍ਹਾਂ ਨੂੰ ਸੰਗਤਾਂ ਪਿਆਰ ਨਾਲ ਸੰਕਰਗੰਜ਼ ਕਹਿ ਕੇ ਬੁਲਾਉਂਦੀਆਂ ਹਨ। ਸਿੱਖ ਇਤਿਹਾਸ ਦੀ ਇਸ ਲੜ੍ਹੀ ਵਿੱਚ ਅੱਜ ਜਾਣਾਗੇ ਬਾਬਾ ਫਰੀਦ ਜੀ ਦੇ ਜੀਵਨ ਬਾਰੇ।

ਮਹਾਨ ਸੂਫੀ ਸੰਤ ਬਾਬਾ ਫ਼ਰੀਦ ਜੀ, ਜੋ ਸਾਰੀ ਜ਼ਿੰਦਗੀ ਰਹੇ ਸ਼ਰ੍ਹਾ ਦੇ ਪਾਬੰਧ

ਬਾਬਾ ਫਰੀਦ ਜੀ

Follow Us On

ਬਾਬਾ ਫ਼ਰੀਦ ਜੀ ਦੀ ਬਾਣੀ ਹਰ ਇੱਕ ਪੰਜਾਬੀ ਦੀ ਜ਼ੁਬਾਨੀ ਤੇ ਹਰ ਪਲ ਰਹਿੰਦੀ ਹੈ। ਉਹਨਾਂ ਦੇ ਪਿਆਰੇ ਬੋਲ ਹਰ ਇੱਕ ਇਨਸਾਨ ਦੀ ਰੂਹ ਨੂੰ ਛੂਹ ਜਾਂਦੇ ਹਨ। ਜਿਸ ਤਰ੍ਹਾਂ ਬਾਬਾ ਜੀ ਦੇ ਇਹ ਸ਼ਬਦ

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥

ਇਤਿਹਾਸਿਕ ਸਰੋਤਾਂ ਮੁਤਾਬਿਕ ਬਾਬਾ ਫਰੀਦ ਜੀ ਦਾ ਜਨਮ 1173 ਈਸਵੀ ਵਿੱਚ ਪਾਕਿਸਤਾਨ ਦੇ ਮੁਲਤਾਨ ਸ਼ਹਿਰ ਦੇ ਕੋਲ ਕੋਠੇਵਾਲ ਵਿੱਚ ਹੋਇਆ ਸੀ। ਮੰਨਿਆ ਜਾਂਦਾ ਹੈ ਕਿ ਆਪ ਜੀ ਨੂੰ ਸ਼ੱਕਰ ਬਹੁਤ ਪਸੰਦ ਸੀ ਇਸ ਕਰਕੇ ਆਪ ਜੀ ਨੂੰ ਲੋਕੀ ਪਿਆਰ ਨਾਲ ਸ਼ਕਰਗੰਜ ਕਹਿਣ ਲੱਗ ਪਏ। ਮੰਨਿਆ ਜਾਂਦਾ ਹੈ ਕਿ ਬਾਬਾ ਫ਼ਰੀਦ ਜੀ ਦੇ ਮਾਤਾ ਜੀ ਆਪ ਜੀ ਨਮਾਜ਼ ਕਰਨ ਲਈ ਪ੍ਰੇਰਿਆ ਕਰਦੇ ਸਨ। ਜਦੋਂ ਬਚਪਨ ਵਿੱਚ ਬਾਬਾ ਜੀ ਨਮਾਜ਼ ਅਦਾ ਕਰ ਰਹੇ ਹੁੰਦੇ ਤਾਂ ਉਹਨਾਂ ਦੇ ਮਾਤਾ ਜੀ ਨਮਾਜ਼ ਦੇ ਕੱਪੜਿਆਂ ਦੇ ਹੇਠਾਂ ਸ਼ੱਕਰ ਰੱਖ ਦਿੰਦੇ, ਜਦੋਂ ਫ਼ਰੀਦ ਜੀ ਨਮਾਜ਼ ਪੜ੍ਹਦੇ ਹਟਦੇ ਤਾਂ ਸ਼ੱਕਰ ਖਾ ਲੈਂਦਾ।

ਬਚਪਨ ਵਿੱਚ ਪਿਤਾ ਹੋਏ ਸਵਰਗਵਾਸ

ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਬਾਬਾ ਫ਼ਰੀਦ ਜੀ ਕੇਵਲ 18 ਮਹੀਨਿਆਂ ਦੇ ਸਨ ਤਾਂ ਉਹਨਾਂ ਦੇ ਪਿਤਾ ਗੁਜਰ ਗਏ ਸਨ। ਆਪ ਜੀ ਦੀ ਮਾਤਾ ਕੁਰਸੂਮ ਨੇ ਹੀ ਆਪਜੀ ਨੂੰ ਪਾਲ ਕੇ ਧਾਰਮਿਕ ਵਿੱਦਿਆ ਦਿੱਤੀ। ਫਰੀਦ ਜੀ ਨੇ ਮੁੱਢਲੀ ਵਿੱਦਿਆ ਮਾਤਾ ਪਾਸੋਂ ਪ੍ਰਾਪਤ ਕਰਨ ਪਿੱਛੋਂ ਕੁਰਆਨ ਮਜੀਦ ਮੌਲਾਨਾ ਅਬੂ ਹਾਫ਼ਜ਼ ਕੋਲੋਂ ਪੜ੍ਹਿਆ। ਇਸ ਮਗਰੋਂ ਉਹ ਬਗਦਾਦ ਚਲੇ ਗਏ ਜਿੱਥੇ ਉਹਨਾਂ ਨੇ ਅਬਦੁਲ ਕਾਦਰ ਜੀਲਾਨੀ`, ਸ਼ੇਖ ਸ਼ਿਰਾਬੁਦੀਨ ਸੁਹਰਾਵਰਦੀ`, ਖਵਾਜ਼ਾ ਮੁਅਈਉਨਦੀਨ ਚਿਸ਼ਤੀ` ਤੇਠ ਸ਼ੇਖ ਕਿਰਸਾਨੀਂ` ਆਦਿ ਤੋਂ ਸਿੱਖਿਆ ਪ੍ਰਾਪਤ ਕੀਤੀ।

ਚਿਸ਼ਤੀ ਸਿਲਸਿਲੇ ਦੇ ਬਣੇ ਮੁਖੀ

ਸੂਫ਼ੀਆਂ ਫਕੀਰਾਂ ਦੇ ਵੱਖ ਵੱਖ ਸਿਲਸਿਲੇ ਹੋਏ ਹਨ ਉਹਨਾਂ ਵਿੱਚ ਇੱਕ ਸੀ ਚਿਸ਼ਤੀ ਸਿਲਸਿਲਾ। ਇਹ ਸਿਲਸਿਲਾ ਖ੍ਵਾਜਾ ਹਸਨ ਬਸਰੀ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਇਹ ਸਿਲਸਿਲਾ ਚਲਦੇ ਚਲਦੇ ਹਿੰਦੋਸਤਾਨ ਪਹੁੰਚਿਆ। ਇਸ ਨੇ ਪਹਿਲਾ ਦਿੱਲੀ ਅਤੇ ਫਿਰ ਅਜਮੇਰ ਨੂੰ ਆਪਣੀਆਂ ਸਰਗਰਮੀਆਂ ਦਾ ਕੇਂਦਰ ਬਣਾਇਆ। ਖ੍ਵਾਜਾ ਮੁਈਨੱਦਦੀਨ ਜੋ ਕਿ ਇੱਕ ਵੱਡੇ ਸੂਫੀ ਫਕੀਰ ਸਨ ਉਹਨਾਂ ਨੇ ਆਪਣੀ ਗੱਦੀ ਖ੍ਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਨੂੰ ਬਖ਼ਸੀ। ਕਾਕੀ ਜੀ ਨਾਲ ਬਾਬਾ ਫ਼ਰੀਦ ਜੀ ਦੀ ਮੁਲਾਕਾਤ ਮੁਲਤਾਨ ਵਿੱਚ ਹੋਈ। ਇਸ ਤੋਂ ਬਾਅਦ ਬਾਬਾ ਫ਼ਰੀਦ ਜੀ ਕਾਕੀ ਜੀ ਨਾਲ ਦਿੱਲੀ ਆ ਗਏ।

ਖ੍ਵਾਜਾ ਕੁਤਬੁੱਦ-ਦੀਨ ਬਖ਼ਤਯਾਰ ਕਾਕੀ ਦੀ ਸੰਗਤ ਵਿੱਚ ਰਹਿੰਦਿਆਂ ਫ਼ਰੀਦ ਜੀ ਹਰ ਪੱਖ ਤੋਂ ਪਰਪੱਕ ਹੋ ਗਏ। ਜਦੋਂ ਕਾਕੀ ਜੀ ਨੇ ਸਰੀਰ ਛੱਡਿਆ ਤਾਂ ਉਹਨਾਂ ਨੇ ਆਪਣੀ ਗੱਦੀ ਬਾਬਾ ਫਰੀਦ ਜੀ ਨੂੰ ਸੌਂਪ ਦਿੱਤੀ। ਇਸ ਤੋਂ ਬਾਅਦ ਕਈ ਸਾਲ ਦਿੱਲੀ ਵਿੱਚ ਰਹਿਣ ਤੋਂ ਬਾਅਦ ਬਾਬਾ ਫ਼ਰੀਦ ਜੀ ਪੰਜਾਬ ਆ ਗਏ। ਬਾਬਾ ਜੀ ਨੇ ਅੱਜ ਦੇ ਫ਼ਰੀਦਕੋਟ ਵਿੱਚ ਤਪੱਸਿਆ ਕੀਤੀ।

ਇਸ ਤੋਂ ਬਾਅਦ ਆਪ ਜੀ ਪਾਕਪਟਨ ਲਈ ਰਵਾਨਾ ਹੋ ਗਏ। ਪਾਕਪਟਨ ਅੱਜ ਕੱਲ੍ਹ ਪਾਕਿਸਤਾਨ ਵਿਚ ਸਥਿਤ ਹੈ। ਇਹ ਉਹੀ ਅਸਥਾਨ ਹੈ ਜਿੱਥੇ ਆਪ ਜੀ ਨੇ ਸਰੀਰ ਤਿਆਗਿਆ ਸੀ। ਆਪ ਜੀ ਦੀ ਸਮਾਧੀ ਵੀ ਪਾਕਪਟਨ ਵਿੱਚ ਮੌਜੂਦ ਹੈ। ਜਿੱਥੇ ਸੰਗਤਾਂ ਨਤਮਸਤਕ ਹੁੰਦੀਆਂ ਹਨ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲੀ ਥਾਂ

ਪੰਜਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤਾਂ ਭਗਤ ਬਾਣੀ ਵਿੱਚ ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਜੀ ਦੇ 4 ਸ਼ਬਦ (ਦੋ ਸ਼ਬਦ ਆਸਾ ਰਾਗ ਵਿੱਚ, ਦੋ ਸੂਹੀ ਰਾਗ ਵਿੱਚ) ਦਰਜ ਹਨ। ਇਸ ਤੋਂ ਇਲਾਵਾ ਫ਼ਰੀਦ ਜੀ ਦੇ 112 ਸਲੋਕ ਵੀ ਦਰਜ ਕੀਤੇ ਗਏ ਹਨ।

Related Stories
Exit mobile version