ਫਰੀਦਕੋਟ ‘ਚ ਸਟਾਲ ਤੋਂ ਪਟਾਕੇ ਚੁੱਕਦੇ ਪੁਲਿਸ ਮੁਲਾਜ਼ਮਾਂ ਦਾ ਵੀਡੀਓ ਵਾਇਰਲ, ਜਾਂਚ ਜਾਰੀ

Updated On: 

02 Nov 2024 09:11 AM

ਇਸ ਵੀਡੀਓ ਦੇ ਕਈ ਕੁਮੈਂਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਕੁਝ ਕਥਿਤ ਮਾੜੀ ਸੋਚ ਦੇ ਮਾਲਕ ਮੁਲਾਜਮ ਮਿਹਨਤਕਸ਼ ਲੋਕਾਂ ਨੂੰ ਲੁੱਟਣ ਦਾ ਇਕ ਵੀ ਮੌਕਾ ਨਹੀਂ ਗਵਾਉਂਦੇ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਫਰੀਦਕੋਟ ਚ ਸਟਾਲ ਤੋਂ ਪਟਾਕੇ ਚੁੱਕਦੇ ਪੁਲਿਸ ਮੁਲਾਜ਼ਮਾਂ ਦਾ ਵੀਡੀਓ ਵਾਇਰਲ, ਜਾਂਚ ਜਾਰੀ
Follow Us On

ਫਰੀਦਕੋਟ ਵਿਚ ਅੱਜ ਦਿਵਾਲੀ ਤੋਂ ਅਗਲੇ ਦਿਨ ਕੁਝ ਪੁਲਿਸ ਮੁਲਾਜ਼ਮਾਂ ਦੀ ਵਾਇਰਲ ਹੋਈ ਵੀਡੀਓ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਸਵਾਲੀਆ ਨਿਸ਼ਾਨ ਲਗਾਇਆ ਹੈ। ਵਾਇਰਲ ਵੀਡੀਓ ਵਿਚ ਥਾਨਾਂ ਸਿਟੀ 1 ਦੇ ਕੁਝ ਮੁਲਾਜਮ ਕਥਿਤ ਤੌਰ ਤੇ ਪਟਾਖਿਆਂ ਦੀ ਇਕ ਸਟਾਲ ਤੋਂ ਪਟਾਖੇ ਚੁੱਕ ਕੇ ਸਰਕਾਰੀ ਗੱਡੀ ਵਿੱਚ ਰੱਖਦੇ ਨਜਰ ਆ ਰਹੇ ਹਨ। ਇਹ ਪਟਾਕੇ ਮੁਲਾਜਮਾਂ ਨੇ ਖਰੀਦ ਕੀਤੇ ਸਨ ਜਾਂ ਰਿਸ਼ਵਤ ਵਜੋਂ ਲਏ ਹਨ ਇਸ ਦੀ ਜਾਂਚ ਹੋਣੀ ਅਜੇ ਬਾਕੀ ਹੈ। ਪਰ ਜਿਸ ਤਰਾਂ ਦੇ ਨਾਲ ਇਹ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਵੀਡੀਓ ਦੇ ਕਈ ਕੁਮੈਂਟਾਂ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਕੁਝ ਕਥਿਤ ਮਾੜੀ ਸੋਚ ਦੇ ਮਾਲਕ ਮੁਲਾਜਮ ਮਿਹਨਤਕਸ਼ ਲੋਕਾਂ ਨੂੰ ਲੁੱਟਣ ਦਾ ਇਕ ਵੀ ਮੌਕਾ ਨਹੀਂ ਗਵਾਉਂਦੇ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ।

ਮਾਮਲਾ ਫਰੀਦਕੋਟ ਸ਼ਹਿਰ ਦਾ ਹੈ ਜਿਥੇ ਅੱਜ ਸਵੇਰ ਤੋਂ ਹੀ ਸ਼ੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਪਟਾਕਿਆਂ ਦੀ ਇੱਕ ਦੁਕਾਨ ਤੋਂ ਪੁਲਿਸ ਦੇ ਦੋ ਮੁਲਾਜਮ ਇਕ ਸਿਵਲ ਕੱਪੜਿਆਂ ਵਿਚ ਅਤੇ ਇਕ ਵਰਦੀਧਾਰੀ ਮੁਲਾਜਮ ਪਟਾਕਿਆਂ ਦੇ ਡੱਬੇ ਚੁੱਕ-ਚੁੱਕ ਕੇ ਥਾਨਾਂ ਸਿਟੀ 1 ਫਰੀਦਕੋਟ ਦੀ ਨਵੀਂ ਚਿੱਟੇ ਰੰਗ ਦੀ ਮਹਿੰਦਰਾ ਸਕਾਰਪੀਓ ਗੱਡੀ ਵਿਚ ਰੱਖ ਰਹੇ ਹਨ। ਗੱਡੀ SHO ਸਿਟੀ 1 ਫਰੀਦਕੋਟ ਦੀ ਹੈ ।

ਲੋਕਾਂ ਵੱਲੋਂ ਇਹ ਵੀਡੀਓ ਇਹ ਕਹਿ ਕਿ ਸ਼ੇਅਰ ਕੀਤੀ ਜਾ ਰਹੀ ਹੈ ਕਿ ਪੁਲਿਸ ਵਾਲੇ ਧੱਕੇ ਨਾਲ ਪਟਾਕੇ ਲਿਜਾ ਰਹੇ ਹਨ। ਹਾਲਾਂਕਿ ਇਸ ਮਾਮਲੇ ‘ਚ ਹਾਲੇ ਸਟਾਲ ਲਗਾਉਣ ਵਾਲੇ ਲੋਕਾਂ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਇਸ ਮਾਮਲੇ ‘ਚ DSP ਫਰੀਦਕੋਟ ਦਾ ਕਹਿਣਾ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ ‘ਚ ਆਇਆ ਕਿ ਪਟਾਕੇ ਚੁਕਦੇ ਹੋਏ ਮੁਲਾਜਮਾਂ ਦੀ ਵੀਡੀਓ ਵਾਇਰਲ ਹੋਈ ਹੈ। ਉਹਨਾਂ ਕਿਹਾ ਕਿ ਇਹ ਪਟਾਕੇ ਮੁਲਾਜਮਾਂ ਨੇ ਖਰੀਦੇ ਜਾਂ ਵੈਸੇ ਚੁਕੇ ਹਨ ਜਾਂ ਕਿਸੇ ਕਾਰਵਾਈ ਲਈ ਲਿਆਂਦੇ ਹਨ ਇਸ ਬਾਰੇ ਤਫਸੀਸ਼ ਕੀਤੀ ਜਾ ਰਹੀ ਹੈ। ਬਾਕੀ ਸਭ ਜਾਚ ਤੋਂ ਬਾਅਦ ਹੀ ਕੁਝ ਦਸਿਆ ਜਾ ਸਕੇਗਾ।

Exit mobile version