ਜਲੰਧਰ 'ਚ ਵਾਲਮੀਕਿ ਜਯੰਤੀ 'ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਪ੍ਰਬੰਧ, ਸੀਐਮ ਮਾਨ, ਚੰਨੀ, ਮੰਤਰੀ ਮਹਿੰਦਰ ਭਗਤ ਸਮੇਤ ਕਈ ਆਗੂ ਸ਼ਾਮਲ | valmiki Jayant shobha yatra in Jalandhar cm Bhagwant mann Charanjit channi mohinder bhagat route divert more detail in punjabi Punjabi news - TV9 Punjabi

ਜਲੰਧਰ ‘ਚ ਵਾਲਮੀਕਿ ਜਯੰਤੀ ‘ਤੇ ਵਿਸ਼ਾਲ ਸ਼ੋਭਾ ਯਾਤਰਾ, ਸੀਐਮ ਮਾਨ, ਚੰਨੀ, ਮੰਤਰੀ ਮਹਿੰਦਰ ਭਗਤ ਸਮੇਤ ਕਈ ਆਗੂ ਸ਼ਾਮਲ

Updated On: 

16 Oct 2024 18:30 PM

Valmiki Jayanti: ਸ਼੍ਰੀ ਵਾਲਮੀਕਿ ਮਹਾਰਾਜ ਦੇ ਜਨਮ ਦਿਹਾੜੇ 'ਤੇ ਅੱਜ ਜਲੰਧਰ 'ਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਕਮਿਸ਼ਨਰੇਟ ਪੁਲੀਸ ਦੀ ਟਰੈਫਿਕ ਵਿੰਗ ਨੇ ਇਸ ਸਬੰਧੀ ਠੋਸ ਪ੍ਰਬੰਧ ਕੀਤੇ ਹਨ। ਇੱਕ ਦਿਨ ਪਹਿਲਾਂ ਹੀ ਪੁਲਿਸ ਨੇ ਪੂਰੇ ਸ਼ਹਿਰ ਦਾ ਰੂਟ ਪਲਾਨ ਜਾਰੀ ਕਰ ਦਿੱਤਾ ਸੀ। ਅੱਜ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਕਈ ਰੂਟ ਬੰਦ ਰਹਿਣਗੇ।

ਜਲੰਧਰ ਚ ਵਾਲਮੀਕਿ ਜਯੰਤੀ ਤੇ ਵਿਸ਼ਾਲ ਸ਼ੋਭਾ ਯਾਤਰਾ, ਸੀਐਮ ਮਾਨ, ਚੰਨੀ, ਮੰਤਰੀ ਮਹਿੰਦਰ ਭਗਤ ਸਮੇਤ ਕਈ ਆਗੂ ਸ਼ਾਮਲ

ਵਾਲਮੀਕਿ ਜਯੰਤੀ 'ਤੇ ਸੀਐਮ ਮਾਨ ਨੇ ਸ਼ੋਭਾ ਯਾਤਰਾ ਦੀ ਕੀਤੀ ਸ਼ੁਰੂਆਤ

Follow Us On

ਦੱਸ ਦੇਈਏ ਕਿ ਭਗਵਾਨ ਵਾਲਮੀਕਿ ਉਤਸਵ ਕਮੇਟੀ ਵੱਲੋਂ ਇਹ ਸੋਭਾ ਯਾਤਰਾ ਕੱਢੀ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਪਹੁੰਚ ਕੇ ਸ਼੍ਰੀ ਵਾਲਮੀਕਿ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ। ਦੱਸ ਦੇਈਏ ਕਿ ਜਲੰਧਰ ਤੋਂ ਸੰਸਦ ਮੈਂਬਰ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ, ਮੰਤਰੀ ਮਹਿੰਦਰ ਭਗਤ ਸਮੇਤ ਕਈ ਸੀਨੀਅਰ ਆਗੂ ਸੋਭਾ ਯਾਤਰਾ ਵਿੱਚ ਪਹੁੰਚੇ। ਉੱਧਰ, ਸੁਰੱਖਿਆ ਦੀ ਗੱਲ ਕਰੀਏ ਤਾਂ ਪੁਲਿਸ ਨੇ ਸੁਰੱਖਿਆ ਲਈ ਸ਼ਹਿਰ ਵਿੱਚ 700 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ।

ਅਲੀ ਮੁਹੱਲਾ ਦੇ ਪ੍ਰਾਚੀਨ ਮੰਦਰ ਤੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ

ਇਹ ਸ਼ੋਭਾ ਯਾਤਰਾ ਅਲੀ ਮੁਹੱਲੇ ਦੇ ਪ੍ਰਾਚੀਨ ਮੰਦਰ ਤੋਂ ਸ਼ੁਰੂ ਹੋ ਕੇ ਭਗਵਾਨ ਵਾਲਮੀਕਿ ਚੌਕ (ਜਯੋਤੀ ਚੌਕ), ​​ਲਵਕੁਸ਼ ਚੌਕ, ਭਗਤ ਸਿੰਘ ਚੌਕ, ਪੰਜਪੀਰ ਚੌਕ, ਖਿੰਗਰਾ ਗੇਟ, ਅੱਡਾ ਹੁਸ਼ਿਆਰਪੁਰ ਚੌਕ, ਮੇਨ ਹੀਰਾ ਗੇਟ, ਸ਼ੀਤਲਾ ਮੰਦਰ ਮੁਹੱਲਾ, ਵਾਲਮੀਕੀ ਗੇਟ, ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡਾ ਚੌਕ ਤੋਂ ਹੁੰਦਾ ਹੋਇਆ ਵਾਪਸ ਅਲੀ ਮੁਹੱਲਾ ਪਹੁੰਚੇਗੀ।

ਜਲੰਧਰ ‘ਚ ਵਾਲਮੀਕਿ ਜਯੰਤੀ ‘ਤੇ ਵਿਸ਼ਾਲ ਸ਼ੋਭਾ ਯਾਤਰਾ ‘ਚ ਪਹੁੰਚੇ ਸੀਐਮ ਮਾਨ

ਦੱਸ ਦੇਈਏ ਕਿ ਯਾਤਰਾ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਕਿਉਂਕਿ ਇਸ ਸ਼ੋਭਾ ਯਾਤਰਾ ਵਿੱਚ ਹਜ਼ਾਰਾਂ ਦੀ ਗਿਣਤੀ ਚ ਸ਼ਰਧਾਲੂਆਂ ਦਾ ਹੜ੍ਹ ਨਜ਼ਰ ਆ ਰਿਹਾ ਹੈ। ਲੋਕਾਂ ਨੇ ਸਾਰੇ ਸ਼ਹਿਰ ਵਿੱਚ ਥਾਂ-ਥਾਂ ਲੰਗਰ ਵੀ ਲਗਾਏ ਹੋਏ ਹਨ।

ਇਨ੍ਹਾਂ ਥਾਵਾਂ ਤੋਂ ਡਾਇਵਰਟ ਕੀਤਾ ਗਿਆ ਟ੍ਰੈਫਿਕ

ਜਲੰਧਰ ਪੁਲਿਸ ਕਮਿਸ਼ਨਰੇਟ ਵੱਲੋਂ ਜਾਰੀ ਕੀਤੇ ਗਏ ਪਲਾਨ ਅਨੁਸਾਰ ਨਕੋਦਰ ਚੌਕ, ਸਕਾਈਲਾਰਕ ਚੌਕ, ਪਰਿੰਦਾ ਚੌਕ, ਪੀਐਨਬੀ ਚੌਕ, ਪ੍ਰੈੱਸ ਕਲੱਬ ਚੌਕ, ਨਾਮਦੇਵ ਚੌਕ, ਸ਼ਾਸਤਰੀ ਮਾਰਕੀਟ ਚੌਕ, ਪ੍ਰਤਾਪ ਬਾਗ, ਸ਼ਹੀਦ ਭਗਤ ਸਿੰਘ ਚੌਕ, ਹੁਸ਼ਿਆਰਪੁਰ ਅੱਡਾ ਚੌਕ, ਇਕਹਿਰੀ ਪੁੱਲੀ, ਹੁਸ਼ਿਆਰਪੁਰ ਅੱਡਾ ਗੇਟ, ਟਾਂਡਾ ਚੌਕ, ਟਾਂਡਾ ਗੇਟ, ਗੋਪਾਲ ਨਗਰ ਟੀ-ਪੁਆਇੰਟ, ਸਬਜ਼ੀ ਮੰਡੀ ਚੌਕ, ਮਾਂ ਲਕਸ਼ਮੀ ਮੰਦਰ, ਪਟੇਲ ਚੌਕ, ਬਸਤੀ ਅੱਡਾ ਚੌਕ, ਸ਼ਕਤੀ ਨਗਰ ਅਤੇ ਫੁੱਟਬਾਲ ਚੌਕ ਸਮੇਤ ਹੋਰ ਚੌਕਾਂ ਤੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਗਿਆ ਹੈ।

Exit mobile version