ਪੰਜਾਬ ਦੇ ਤਿੰਨ ਮਹਿਲਾ ਕੈਡਿਟ ਏਅਰ ਫੋਰਸ ਅਕੈਡਮੀ ਵਿੱਚ ਸਿਲੈਕਟ, ਮਾਈ ਭਾਗੋ ਆਰਮਡ ਫੋਰਸੇਜ਼ ਦੀਆਂ ਸਨ ਵਿਦਿਆਰਥਣਾਂ | Three women cadets from Punjab selected in Air Force Academy students of Mai Bhago Armed Forces Punjabi news - TV9 Punjabi

ਪੰਜਾਬ ਦੇ ਤਿੰਨ ਮਹਿਲਾ ਕੈਡਿਟ ਏਅਰ ਫੋਰਸ ਅਕੈਡਮੀ ਵਿੱਚ ਸਿਲੈਕਟ, ਮਾਈ ਭਾਗੋ ਆਰਮਡ ਫੋਰਸੇਜ਼ ਦੀਆਂ ਸਨ ਵਿਦਿਆਰਥਣਾਂ

Updated On: 

13 Jun 2024 22:51 PM

ਪਠਾਨਕੋਟ ਦੀ ਰਹਿਣ ਵਾਲੀ ਮਹਿਲਾ ਕੈਡਿਟ ਹਰਨੂਰ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਬਿਕਰਮ ਸਿੰਘ ਬੈਂਸ ਦੀ ਧੀ ਹੈ, ਜਦੋਂਕਿ ਕੈਡਿਟ ਕ੍ਰਿਤੀ ਵਿਸ਼ਟ ਪੀਸੀਐਲ ਨੰਗਲ ਦੇ ਸੀਨਿਅਰ ਇੰਜੀਨਿਅਰ ਸ਼ਕਤੀ ਸ਼ਰਨ ਸਿੰਘ ਦੀ ਧੀ ਹੈ। ਜਲੰਧਰ ਦੀ ਰਹਿਣ ਵਾਲੀ ਕੈਡਿਟ ਅਲੀਸ਼ਾ ਪਹਿਲੇ ਹੀ ਇੰਡੀਅਲ ਨੇਵਲ ਅਕੈਡਮੀ ਵਿੱਚ ਸਿਖਲਾਈ ਲੈ ਰਹੀ ਹੈ, ਉਸ ਦੇ ਪਿਤਾ ਸੁਨੀਲ ਦੱਤ ਪ੍ਰਾਈਵੇਟ ਸਕੂਲ ਦੇ ਅਧਿਆਪਕ ਹਨ।

ਪੰਜਾਬ ਦੇ ਤਿੰਨ ਮਹਿਲਾ ਕੈਡਿਟ ਏਅਰ ਫੋਰਸ ਅਕੈਡਮੀ ਵਿੱਚ ਸਿਲੈਕਟ, ਮਾਈ ਭਾਗੋ ਆਰਮਡ ਫੋਰਸੇਜ਼ ਦੀਆਂ ਸਨ ਵਿਦਿਆਰਥਣਾਂ

ਸੰਕੇਤਕ ਤਸਵੀਰ

Follow Us On

ਪੰਜਾਬ ਦੇ ਮਾਈ ਭਾਗੋ ਆਰਮਡ ਫੋਰਸੇਜ਼ ਪ੍ਰਿਪਰੇਟਰੀ ਇੰਸਟੀਚਿਊਟ ਫਾਰ ਗਰਲਸ ਦੀਆਂ ਤਿੰਨ ਮਹਿਲਾ ਕੈਡਿਟਸ ਦਾ ਸਿਲੈਕਸ਼ਨ ਇੰਡੀਅਲ ਏਅਰਫੋਰਸ ਅਕੈਡਮੀ ‘ਚ ਹੋਇਆ ਹੈ। ਉਨ੍ਹਾਂ ਨੂੰ ਪ੍ਰੀ-ਕਮਿਸ਼ਨ ਸਿਖਲਾਈ ਲਈ ਚੁਣਿਆ ਗਿਆ ਹੈ। ਟ੍ਰੇਨਿੰਗ ਜੁਲਾਈ 2024 ਨੂੰ ਸ਼ੁਰੂ ਹੋਵੇਗੀ। ਸੂਬੇ ਦੇ ਰੁਜ਼ਗਾਰ ਉਤਪਤੀ ਹੁਨਰ ਮੰਤਰੀ ਅਮਨ ਅਰੋੜਾ ਨੇ ਤਿੰਨਾਂ ਕੈਡਿਟਸ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਬੇਟੀਆਂ ਹੋਰ ਕੁੜੀਆਂ ਲਈ ਰੋਲ ਮਾਡਲ ਬਣਨਗੀਆਂ। ਦੱਸ ਦਈਏ ਕਿ ਪਿਛਲੇ ਸਾਲ ਸੰਸਥਾਨ ਨੇ ਲੜਕੀਆਂ ਲਈ ਐਨਡੀਏ ਤਿਆਰੀ ਵਿੰਗ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਦੂਸਰੇ ਬੈਚ ਦੀ ਟ੍ਰੇਨਿੰਗ ਚੱਲ ਰਹੀ ਹੈ।

ਪਠਾਨਕੋਟ ਦੀ ਰਹਿਣ ਵਾਲੀ ਮਹਿਲਾ ਕੈਡਿਟ ਹਰਨੂਰ ਸਿੰਘ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਬਿਕਰਮ ਸਿੰਘ ਬੈਂਸ ਦੀ ਧੀ ਹੈ, ਜਦੋਂਕਿ ਕੈਡਿਟ ਕ੍ਰਿਤੀ ਵਿਸ਼ਟ ਪੀਸੀਐਲ ਨੰਗਲ ਦੇ ਸੀਨਿਅਰ ਇੰਜੀਨਿਅਰ ਸ਼ਕਤੀ ਸ਼ਰਨ ਸਿੰਘ ਦੀ ਧੀ ਹੈ। ਜਲੰਧਰ ਦੀ ਰਹਿਣ ਵਾਲੀ ਕੈਡਿਟ ਅਲੀਸ਼ਾ ਪਹਿਲੇ ਹੀ ਇੰਡੀਅਲ ਨੇਵਲ ਅਕੈਡਮੀ ਵਿੱਚ ਸਿਖਲਾਈ ਲੈ ਰਹੀ ਹੈ, ਉਸ ਦੇ ਪਿਤਾ ਸੁਨੀਲ ਦੱਤ ਪ੍ਰਾਈਵੇਟ ਸਕੂਲ ਦੇ ਅਧਿਆਪਕ ਹਨ।

ਸੰਸਥਾਨ ਦੇ ਨਿਦੇਸ਼ਕ ਰਿਟਾਇਰਡ ਮੇਜਰ ਜਰਨਲ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਇਹ ਉਪਲਬਧੀ ਸੂਬੇ ਦੀਆਂ ਹੋਰ ਲੜਕੀਆਂ ਨੂੰ ਹੋਰ ਬਲਾਂ ਵਿੱਚ ਭੇਜਣ ਲਈ ਹੁਲਾਰਾ ਦੇਵੇਗੀ। ਉਨ੍ਹਾਂ ਨੇ ਇਨ੍ਹਾਂ ਮਹਿਲਾ ਕੈਡਿਟਸ ਨੂੰ ਉੱਜਵਲ ਭਵਿੱਖ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।

Exit mobile version