ਤਰਨਤਾਰਨ ‘ਚ ਅੱਤਵਾਦੀ ਲੰਡਾ ਦਾ ਗੁਰਗਾ ਗ੍ਰਿਫਤਾਰ: ਜ਼ਮਾਨਤ ‘ਤੇ ਜੇਲ ‘ਚੋਂ ਆਇਆ ਸੀ ਬਾਹਰ, ਰਾਈਫਲ-ਪਿਸਤੌਲ ਤੇ ਕਾਰਤੂਸ ਬਰਾਮਦ

Updated On: 

11 Oct 2024 10:54 AM

ਤਰਨਤਾਰਨ ਪੁਲਿਸ ਨੇ ਵਿਦੇਸ਼ੀ ਬੈਠੇ A ਕੈਟਾਗਰੀ ਦੇ ਗੈਂਗਸਟਰ ਤੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਗਿਰੋਹ ਦੇ ਇੱਕ ਗੁਰਗੇ ਨੂੰ ਕਾਬੂ ਕੀਤਾ ਹਾ। ਦੱਸਣਯੋਗ ਹੈ ਕਿ ਫੜੇ ਗਏ ਬਦਮਾਸ਼ ਦੇ ਕੋਲੋਂ ਦੋ ਪਿਸਤੌਲ, ਇੱਕ 315 ਬੋਰ ਬੰਦੂਕ, ਇੱਕ ਪਿਸਤੋਲ 32 ਬੋਰ, ਇੱਕ ਪਿਸਤੋਲ 30 ਬੋਰ, ਵੱਡੀ ਗਿਣਤੀ ਵਿੱਚ ਕਾਰਤੂਸ ਅਤੇ 9ਐਮ ਐੱਮ ਦੇ ਮੈਗਜ਼ੀਨ ਅਤੇ ਥਾਰ ਗੱਡੀ ਬਰਾਮਦ ਕੀਤੀ ਗਈ ਹੈ।

ਤਰਨਤਾਰਨ ਚ ਅੱਤਵਾਦੀ ਲੰਡਾ ਦਾ ਗੁਰਗਾ ਗ੍ਰਿਫਤਾਰ: ਜ਼ਮਾਨਤ ਤੇ ਜੇਲ ਚੋਂ ਆਇਆ ਸੀ ਬਾਹਰ, ਰਾਈਫਲ-ਪਿਸਤੌਲ ਤੇ ਕਾਰਤੂਸ ਬਰਾਮਦ

ਤਰਨਤਾਰਨ ਪੁਲਿਸ ਵੱਲੋਂ ਵੱਡੀ ਰਿਕਵਰੀ

Follow Us On

ਤਰਨਤਾਰਨ ‘ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਥਾਣਾ ਖਾਲੜਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਵਿਦੇਸ਼ ‘ਚ ਰਹਿੰਦੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਗੁਰਗੇ ਗੁਰਲਾਲ ਸਿੰਘ ਨੂੰ ਪੁਲਿਸ ਨੇ ਕਾਬੂ ਕਰ ਲਿਆ। ਮੁਲਜ਼ਮ ਗੁਰਲਾਲ ਸਿੰਘ ਕੋਲੋਂ ਇੱਕ ਰਾਈਫਲ, ਦੋ ਪਿਸਤੌਲ, ਮੈਗਜ਼ੀਨ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਦੱਸ ਦਈਏ ਕਿ ਤਰਨਤਾਰਨ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ਖ਼ਿਲਾਫ਼ ਅੱਧੀ ਦਰਜਨ ਤੋਂ ਵੱਧ ਕੇਸ ਦਰਜ ਹਨ। ਗੁਰਲਾਲ ਸਿੰਘ ਇਸ ਸਾਲ ਜਨਵਰੀ ਵਿੱਚ ਜ਼ਮਾਨਤ ‘ਤੇ ਬਾਹਰ ਆਇਆ ਸੀ ਤੇ ਜੇਲ੍ਹ ਤੋਂ ਬਾਹਰ ਆ ਕੇ ਉਸ ਨੇ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।

ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਲਾਲ ਸਿੰਘ ਇਲਾਕੇ ਵਿੱਚ ਵਾਰਦਾਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਨਾਕਾਬੰਦੀ ਕੀਤੀ ਗਈ। ਭਿੱਖੀਵਿੰਡ ਬੱਸ ਸਟੈਂਡ ਨੇੜੇ ਨਾਕੇਬੰਦੀ ਦੌਰਾਨ ਇੱਕ ਥਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਥਾਰ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ।

ਤਰਨਤਾਰਨ ਪੁਲਿਸ ਵੱਲੋਂ ਵੱਡੀ ਰਿਕਵਰੀ

ਪੁੱਛਗਿੱਛ ਕਰਨ ‘ਤੇ ਪਤਾ ਲੱਗਾ ਕਿ ਕਾਰ ਚਾਲਕ ਗੁਰਲਾਲ ਸਿੰਘ ਸੀ। ਗੁਰਲਾਲ ਸਿੰਘ ਦੀ ਸੂਚਨਾ ‘ਤੇ ਪੁਲਿਸ ਨੇ ਇੱਕ ਰਾਈਫਲ, ਦੋ ਪਿਸਤੌਲ, ਇਕ 315 ਬੋਰ ਬੰਦੂਕ, ਇਕ ਪਿਸਤੋਲ 32 ਬੋਰ, ਇੱਕ ਪਿਸਤੋਲ 30 ਬੋਰ, ਵੱਡੀ ਗਿਣਤੀ ਵਿੱਚ ਕਾਰਤੂਸ ਅਤੇ 9ਐਮ ਐੱਮ ਦੇ ਮੈਗਜ਼ੀਨ ਅਤੇ ਥਾਰ ਗੱਡੀ ਬਰਾਮਦ ਕੀਤੀ ਗਈ ਹੈ। ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Exit mobile version