ਤਰਨਤਾਰਨ ‘ਚ ਹੜ੍ਹ ਦੇ ਪ੍ਰਭਾਵ ਤੋਂ ਬਚਾਅ ਲਈ NDRF ਵੱਲੋਂ ਮੋਕ ਡਰਿੱਲ, ਜਿਲ੍ਹੇ ਦੇ ਹੋਰ ਵਿਭਾਗਾਂ ਨੇ ਵੀ ਲਿਆ ਹਿੱਸਾ
ਐਸ ਡੀ ਐਮ ਕਿਰਪਾਲਵੀਰ ਸਿੰਘ ਨੇ ਦੱਸਿਆ ਕੁਦਰਤੀ ਆਫ਼ਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਕੁਦਰਤੀ ਆਫ਼ਤ ਤੋਂ ਬਚਾਅ ਲਈ ਕੁਦਰਤੀ ਆਫ਼ਤ ਨਾਲ ਨਜਿੱਠਣ ਵਾਲੇ ਵਿਭਾਗਾਂ ਨੂੰ ਟ੍ਰੇਨਿੰਗ ਦੇਣ ਦੇ ਮਕਸਦ ਨਾਲ ਇਹ ਮੋਕ ਡਰਿੱਲ ਦਾ ਅਯੋਜਨ ਕੀਤਾ ਗਿਆ ਹੈ ਅਤੇ ਇਸ ਮੌਕੇ ਲੋਕਾਂ ਅਤੇ ਵਿਭਾਗਾਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਐਨ ਡੀ ਆਰ ਐਫ ਦੇ ਆਉਣ ਤੋਂ ਪਹਿਲਾਂ ਕੁਦਰਤੀ ਆਫ਼ਤ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ।
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.) ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾਂ ਵਿਖੇ ਸਤਲੁਜ ਦਰਿਆ ਵਿੱਚ ਹੜ੍ਹਾਂ ਨਾਲ ਹੋਣ ਵਾਲੀ ਕੁਦਰਤੀ ਤਬਾਹੀ ਨੂੰ ਰੋਕਣ ਲਈ ਕੀਤੇ ਜਾਣ ਵਾਲੇ ਅਤਿ ਜ਼ਰੂਰੀ ਪ੍ਰਬੰਧਾਂ ਤੇ ਬਚਾਅ ਸੰਬੰਧੀ ਅਭਿਆਸ (ਮੋਕ-ਡਰਿਲ) ਕੀਤਾ ਗਿਆ। ਇਸ ਮੋਕ ਡਰਿਲ ਵਿਚ ਐਨ.ਡੀ.ਆਰ.ਐਫ. ਨਾਲ ਜ਼ਿਲ੍ਹੇ ਦੇ ਸਾਰੇ ਭਾਈਵਾਲ ਵਿਭਾਗਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਪਿੰਡ ਵਾਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਐਨ ਡੀ ਆਰ ਐਫ ਵੱਲੋਂ ਹੜ੍ਹ ਵਰਗੀਆਂ ਹੰਗਾਮੀ/ਵਿਨਾਸ਼ਕਾਰੀ ਸਥਿਤੀਆਂ ਦਾ ਪ੍ਰਭਾਵਸ਼ਾਲੀ ਅਤੇ ਕੁਸ਼ਲਤਾ ਨਾਲ ਮੁਕਾਬਲਾ ਕਰਨ ਲਈ ਅਤੇ ਇਸ ਤੋਂ ਬਚਾਅ ਤੇ ਮੁਢਲੀ ਸਹਾਇਤਾ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਐਨ.ਡੀ.ਆਰ.ਐਫ. ਦੇ ਬਚਾਅ ਕਾਰਜਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ।
ਕੁਦਰਤੀ ਆਫ਼ਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ- SDM ਕਿਰਪਾਲਵੀਰ ਸਿੰਘ
ਇਸ ਮੌਕੇ ਐਸ ਡੀ ਐਮ ਕਿਰਪਾਲਵੀਰ ਸਿੰਘ ਨੇ ਦੱਸਿਆ ਕੁਦਰਤੀ ਆਫ਼ਤ ਕਿਸੇ ਨੂੰ ਦੱਸ ਕੇ ਨਹੀਂ ਆਉਂਦੀ ਕੁਦਰਤੀ ਆਫ਼ਤ ਤੋਂ ਬਚਾਅ ਲਈ ਕੁਦਰਤੀ ਆਫ਼ਤ ਨਾਲ ਨਜਿੱਠਣ ਵਾਲੇ ਵਿਭਾਗਾਂ ਨੂੰ ਟ੍ਰੇਨਿੰਗ ਦੇਣ ਦੇ ਮਕਸਦ ਨਾਲ ਇਹ ਮੋਕ ਡਰਿੱਲ ਦਾ ਅਯੋਜਨ ਕੀਤਾ ਗਿਆ ਹੈ ਅਤੇ ਇਸ ਮੌਕੇ ਲੋਕਾਂ ਅਤੇ ਵਿਭਾਗਾਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਐਨ ਡੀ ਆਰ ਐਫ ਦੇ ਆਉਣ ਤੋਂ ਪਹਿਲਾਂ ਕੁਦਰਤੀ ਆਫ਼ਤ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ।
ਇਸ ਮੌਕੇ ਐਨ ਡੀ ਆਰ ਐਫ ਦੇ ਅਧਿਕਾਰੀ ਸੰਦੀਪ ਨੇ ਦੱਸਿਆ ਕਿ ਇਹ ਮੋਕ ਡਰਿੱਲ ਕਰਕੇ ਲੋਕਾਂ ਨੂੰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਅਗਰ ਜੇਕਰ ਅਚਾਨਕ ਹੜ ਆ ਜਾਂਦਾ ਹੈ ਤਾਂ ਉਸ ਸਥਿਤੀ ਵਿੱਚ ਕਿਸ ਤਰ੍ਹਾਂ ਬਚਾਉ ਕਾਰਜ ਕਰਨੇ ਹਨ।
ਇਹ ਵੀ ਪੜ੍ਹੋ: ਪੰਜਾਬ ਚ ਬਿਜਲੀ ਚੋਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ, ਹਰਭਜਨ ਸਿੰਘ ਈਟੀਓ ਨੇ ਜੁਰਮਾਨਾ ਤੇ ਐਫ.ਆਈ.ਆਰ ਦਰਜ ਕਰਨ ਲਈ ਕਿਹਾ
ਇਹ ਵੀ ਪੜ੍ਹੋ