ਤਰਨਤਾਰਨ ‘ਚ ਵੱਡੇ ਪੱਧਰ ‘ਤੇ ਧਾਂਦਲੀ, ਕਈ ਪਿੰਡਾਂ ਦੀਆਂ ਵੋਟਰ ਸੂਚੀਆਂ ‘ਚ ਫੇਰਬਦਲ, ਕਾਂਗਰਸੀ ਆਗੂ ਨੇ ਕਿਹਾ- ਜਾਵਾਂਗੇ ਹਾਈਕੋਰਟ
ਚੋਣ ਲੜਨ ਦੇ ਚਾਹਵਾਨ ਵੋਟਰ ਲਿਸਟਾਂ ਨੂੰ ਠੀਕ ਕਰਵਾਉਣ ਲਈ ਸਥਾਨਕ ਐਸ.ਡੀ.ਐਮ. ਦਫਤਰ ਦੇ ਬਾਹਰ ਖੱਜਲਖੁਆਰ ਹੁੰਦੇ ਦੇਖੇ ਗਏ। ਇਸ ਦੌਰਾਨ ਕਿਸੇ ਨੇ ਵੀ ਉਨ੍ਹਾਂ ਦੀ ਬਾਤ ਨਹੀਂ ਪੁੱਛੀ। ਐਸ ਡੀ ਐਮ ਦਫਤਰ ਵਿੱਚ ਪਹੁੰਚੇ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਅਤੇ ਕਈ ਹੋਰ ਪੰਚਾਂ ਸਰਪੰਚਾਂ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਦੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਗਈ ਹੈ।
ਪੰਜਾਬ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਧਾਂਦਲੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿੱਚ ਇੱਕ ਮਾਮਲਾ ਤਰਨਤਾਰਨ ਹਲਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਹਲਕੇ ਦੇ ਜ਼ਿਆਦਾਤਰ ਪਿੰਡਾਂ ਦੀਆਂ ਵੋਟਰ ਲਿਸਟਾਂ ਵਿੱਚ ਅਧਿਕਾਰੀਆਂ ਵੱਲੋਂ ਬੇਨਿਯਮੀਆਂ ਕਰ ਵੱਡੇ ਪੱਧਰ ‘ਤੇ ਵੋਟਾਂ ਨੂੰ ਕੱਟ ਦਿੱਤਾ ਗਿਆ ਹੈ। ਉਥੇ ਹੀ ਵੋਟਰ ਲਿਸਟਾਂ ਵਿੱਚ ਮੋਜੂਦ ਵੋਟਾਂ ਨੂੰ ਇੱਕ ਵਾਰਡ ਤੋਂ ਬਦਲ ਕੇ ਦੂਜੀਆਂ ਵਾਰਡਾਂ ਵਿੱਚ ਪਾ ਦਿੱਤਾ ਗਿਆ ਹੈ।
ਚੋਣ ਲੜਨ ਦੇ ਚਾਹਵਾਨ ਵੋਟਰ ਲਿਸਟਾਂ ਨੂੰ ਠੀਕ ਕਰਵਾਉਣ ਲਈ ਸਥਾਨਕ ਐਸ.ਡੀ.ਐਮ. ਦਫਤਰ ਦੇ ਬਾਹਰ ਖੱਜਲਖੁਆਰ ਹੁੰਦੇ ਦੇਖੇ ਗਏ। ਇਸ ਦੌਰਾਨ ਕਿਸੇ ਨੇ ਵੀ ਉਨ੍ਹਾਂ ਦੀ ਬਾਤ ਨਹੀਂ ਪੁੱਛੀ।
ਹੱਲ ਨਾ ਨਿਕਲੀਆਂ ਤਾਂ ਹਾਈਕੋਰਟ ਦਾ ਰੁੱਖ ਕਰਾਂਗੇ
ਐਸ ਡੀ ਐਮ ਦਫਤਰ ਵਿੱਚ ਪਹੁੰਚੇ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ ਅਤੇ ਕਈ ਹੋਰ ਪੰਚਾਂ ਸਰਪੰਚਾਂ ਨੇ ਦੱਸਿਆ ਕਿ ਹਲਕੇ ਦੇ ਪਿੰਡਾਂ ਦੀਆਂ ਵੋਟਰ ਸੂਚੀਆਂ ਵਿੱਚ ਵੱਡੇ ਪੱਧਰ ‘ਤੇ ਹੇਰਾਫੇਰੀ ਕੀਤੀ ਗਈ ਹੈ। ਜਿੱਥੇ ਕਈ ਵੋਟਰਾਂ ਦੀਆਂ ਵੋਟਾਂ ਨੂੰ ਕੱਟ ਦਿੱਤਾ ਗਿਆ ਹੈ। ਉਥੇ ਹੀ ਕਈ ਵੋਟਰਾਂ ਦੀਆਂ ਵੋਟਾਂ ਨੂੰ ਦੂਜੀਆਂ ਪੰਚਾਇਤਾਂ ਜਾਂ ਦੂਜੇ ਵਾਰਡਾਂ ਵਿੱਚ ਪਾ ਦਿੱਤਾ ਗਿਆ ਹੈ। ਲੋਕਾਂ ਨੇ ਕਿਹਾ ਕਿ ਉਹ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕਰਦੇ ਹਨ ਅਤੇ ਇਸ ਦੇ ਖਿਲਾਫ ਉਹ ਮਾਨਯੋਗ ਹਾਈਕੋਰਟ ਦਾ ਰੁੱਖ ਵੀ ਕਰਨਗੇ।
ਇਸ ਸਬੰਧ ਵਿੱਚ ਐਸ.ਡੀ.ਐਮ ਤਰਨਤਾਰਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਪਿੱਛੇ ਕੀ ਵਜ੍ਹਾ ਸੀ ਖੇਰ ਹਾਲੇ ਪਤਾ ਨਹੀਂ ਲੱਗ ਪਾਇਆ ਹੈ। ਜਿਵੇਂ ਹੀ ਉਹ ਟੀਵੀ9 ਪੰਜਾਬੀ ਦੀ ਟੀਮ ਨਾਲ ਸੰਪਰਕ ਕਰਨਗੇ। ਅਸੀਂ ਪ੍ਰਮੁੱਖਤਾ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਖਿਲਾਫ ਚੋਣ ਲੜਣਗੇ ਗੁਰਸ਼ਰਨ ਸਿੰਘ, ਸਰਪੰਚੀ ਚੋਣਾਂ ਲਈ ਨਹੀਂ ਬਣੀ ਸਰਬਸੰਮਤੀ
ਇਹ ਵੀ ਪੜ੍ਹੋ