ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਦਲ ਵੱਲੋਂ ਕਮੇਟੀ ਗਠਿਤ, ਉਮੀਦਵਾਰ ਦੇ ਨਾ ਸਮੇਤ ਸਮੁੱਚੀ ਚੋਣ ਮੁਹਿੰਮ ਦੀ ਕਰੇਗੀ ਨਿਗਰਾਨੀ | Shiromani Akali Dal formed committee for Jalandhar By Poll Election know in Punjabi Punjabi news - TV9 Punjabi

ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਦਲ ਵੱਲੋਂ ਕਮੇਟੀ ਗਠਿਤ, ਉਮੀਦਵਾਰ ਦੇ ਨਾ ਸਮੇਤ ਸਮੁੱਚੀ ਚੋਣ ਮੁਹਿੰਮ ਦੀ ਕਰੇਗੀ ਨਿਗਰਾਨੀ

Updated On: 

19 Jun 2024 22:58 PM

ਜਲੰਧਰ ਪੱਛਮੀ ਵਿਧਾਨ ਸਭਾ ਦੀ ਜਿਮਣੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਬੀਬੀ ਜਗੀਰ ਕੌਰ, ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਡਾ: ਸੁਖਵਿੰਦਰ ਸਿੰਘ ਸੁੱਖੀ ਸ਼ਾਮਲ ਹਨ। ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ।

ਜਲੰਧਰ ਜ਼ਿਮਨੀ ਚੋਣ ਲਈ ਅਕਾਲੀ ਦਲ ਵੱਲੋਂ ਕਮੇਟੀ ਗਠਿਤ, ਉਮੀਦਵਾਰ ਦੇ ਨਾ ਸਮੇਤ ਸਮੁੱਚੀ ਚੋਣ ਮੁਹਿੰਮ ਦੀ ਕਰੇਗੀ ਨਿਗਰਾਨੀ

ਸ਼੍ਰੋਮਣੀ ਅਕਾਲੀ ਸੁਖਬੀਰ ਸਿੰਘ ਬਾਦਲ

Follow Us On

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਜਲੰਧਰ ਪੱਛਮੀ ਵਿਧਾਨ ਸਭਾ ਦੀ ਜਿਮਣੀ ਚੋਣ ਲਈ ਉਮੀਦਵਾਰਾਂ ਦੇ ਨਾਵਾਂ ਦੀ ਸਿਫ਼ਾਰਸ਼ ਕਰਨ ਲਈ ਤਿੰਨ ਮੈਂਬਰਾਂ ਦੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ ਵਿੱਚ ਬੀਬੀ ਜਗੀਰ ਕੌਰ, ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਅਤੇ ਡਾ: ਸੁਖਵਿੰਦਰ ਸਿੰਘ ਸੁੱਖੀ ਸ਼ਾਮਲ ਹਨ। ਇਹ ਕਮੇਟੀ ਜਲੰਧਰ ਜਿਮਣੀ ਚੋਣਾਂ ਦੀ ਸਮੁੱਚੀ ਮੁਹਿੰਮ ਦੀ ਨਿਗਰਾਨੀ ਕਰੇਗੀ। ਇਹ ਜਾਣਕਾਰੀ ਪਾਰਟੀ ਵੱਲੋਂ ਦਿੱਤੀ ਗਈ ਹੈ।

‘AAP’ ਅਤੇ ਭਾਜਪਾ ਨੇ ਐਲਾਨੇ ਉਮੀਦਵਾਰ

ਜਲੰਧਰ ਜਿਮਣੀ ਚੋਣ ਲਈ ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਨੇ ਸ਼ੀਤਲ ਅੰਗੁਰਾਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਜਦਕਿ ਆਮ ਆਦਮੀ ਪਾਰਟੀ ਨੇ ਮਹਿੰਦਰ ਭਗਤ ਨੂੰ ਟਿਕਟ ਦਿੱਤੀ ਹੈ। ਇਸ ਦੇ ਨਾਲ ਹੀ ਉਮੀਦ ਹੈ ਕਿ ਕਾਂਗਰਸ ਵੀ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਦੇਵੇਗੀ। ਇਸ ਤੋਂ ਇਲਾਵਾ ਬਸਪਾ ਵੀ ਚੋਣਾਂ ਨੂੰ ਲੈ ਕੇ ਲਖਨਊ ‘ਚ ਮੀਟਿੰਗ ਕਰ ਰਹੀ ਹੈ।

ਕਾਂਗਰਸ ਵੱਲੋਂ ਵੀ ਜਲਦ ਉਮੀਦਵਾਰ ਦੇ ਨਾਮ ਦਾ ਐਲਾਨ

ਜਲੰਧਰ ਪੱਛਮੀ ਸੀਟ ‘ਤੇ ਹੋਣ ਵਾਲੀ ਵਿਧਾਨ ਸਭਾ ਜ਼ਿਮਨੀ ਚੋਣ ਸਮੇਤ ਹੋਰ ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਲਈ ਰਣਨੀਤੀ ਬਣਾਈ ਜਾ ਰਹੀ ਹੈ। ਇਸ ਦੇ ਨਾਲ ਹੀ ਮੀਟਿੰਗ ਤੋਂ ਪਹਿਲਾਂ ਰਾਜ ਅਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਕਾਂਗਰਸ ਅੱਜ ਸ਼ਾਮ ਤੱਕ ਜਲੰਧਰ ਸੀਟ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦੇਵੇਗੀ। ਆਉਣ ਵਾਲੇ ਸਮੇਂ ਵਿੱਚ ਜਦੋਂ ਮੌਸਮ ਠੀਕ ਹੋ ਜਾਵੇਗਾ ਤਾਂ ਅਸੀਂ ਜਨਰਲ ਹਾਊਸ ਦੀ ਮੀਟਿੰਗ ਬੁਲਾਵਾਂਗੇ।

ਇਹ ਵੀ ਪੜ੍ਹੋ: 2 ਦਿਨਾਂ ਚ ਦਿੱਲੀ ਨੂੰ 100 MGD ਪਾਣੀ ਨਾ ਮਿਲਿਆ ਤਾਂ ਕਰਾਂਗੀ ਅਨਸ਼ਨ, ਆਤਿਸ਼ੀ ਦਾ ਵੱਡਾ ਐਲਾਨ, ਪੀਐਮ ਨੂੰ ਵੀ ਲਿਖੀ ਚਿੱਠੀ

Exit mobile version