‘ਦਿੱਲੀ ਜਾਓ, ਪਰ ਹਿੰਸਕ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ’… ਖੱਟਰ ਬੋਲੇ- ਟ੍ਰੈਕਟਰਾਂ ‘ਤੇ ਹਥਿਆਰ ਬੰਨ੍ਹ ਕੇ ਨਾ ਜਾਓ
ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਹ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਲੈ ਕੇ ਜਾਣਗੇ। ਉਹ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਉੱਥੇ ਦੇ ਲਈ ਇਜਾਜ਼ਤ ਲੈਣੀ ਹੁੰਦੀ ਹੈ। ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਹੈ।
ਕੇਂਦਰੀ ਮੰਤਰੀ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦੇ 6 ਦਿਸੰਬਰ ਨੂੰ ਦਿੱਲੀ ਕੂਚ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਖੱਟਰ ਦਾ ਕਹਿਣਾ ਹੈ ਕਿ ਸ਼ਾਂਤਮਈ ਪ੍ਰਦਰਸ਼ਨ ਕਰਨਾ ਸਭ ਦਾ ਮੌਲਿਕ ਅਧਿਕਾਰ ਹੈ, ਇਸ ‘ਤੇ ਕੋਈ ਇਤਰਾਜ਼ ਨਹੀਂ। ਗੱਲ ਬਸ ਇੰਨੀ ਹੈ ਕਿ ਅਜਿਹਾ ਕੁੱਝ ਨਾ ਹੋ ਜਾਵੇ, ਜਿਸ ਕਾਰਨ ਹਿੰਸਾ ਹੋਵੇ। ਕਿਸਾਨਾ ਟ੍ਰੈਕਟਰਾਂ ‘ਤੇ ਹਥਿਆਰ ਬੰਨ੍ਹ ਕੇ ਨਾ ਜਾਉਣ।
ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਕਿਸਾਨਾਂ ਨੇ ਇਹ ਵੀ ਸਵੀਕਾਰ ਕੀਤਾ ਹੈ ਕਿ ਉਹ ਇਸ ਤਰ੍ਹਾਂ ਦਾ ਕੁੱਝ ਵੀ ਨਹੀਂ ਲੈ ਕੇ ਜਾਣਗੇ। ਉਹ ਦਿੱਲੀ ਜਾ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਉੱਥੇ ਦੇ ਲਈ ਇਜਾਜ਼ਤ ਲੈਣੀ ਹੁੰਦੀ ਹੈ। ਪ੍ਰਕਿਰਿਆ ਦੀ ਪਾਲਣਾ ਕਰਨੀ ਪੈਂਦੀ ਹੈ।
ਮੀਟਿੰਗ ਤੋਂ ਬਾਅਦ ਸਰਵਣ ਪੰਧੇਰ ਨੇ ਪ੍ਰੈੱਸ ਕੰਨਫਰੈਂਸ ‘ਚ ਕੀਤਾ ਦਿੱਲੀ ਕੂਚ ਦਾ ਐਲਾਨ
ਪਿਛਲੇ ਕਰੀਬ 9 ਮਹੀਨਿਆਂ ਤੋਂ ਸ਼ੰਭੂ ਬਾਰਡਰ ਦੇ ਬੈਠੇ ਕਿਸਾਨਾਂ ਨੇ 18 ਨਵੰਬਰ ਦੀ ਮੀਟਿੰਗ ਚ ਇੱਕ ਵਾਰ ਫਿਰ ਦਿੱਲੀ ਕੂਚ ਦਾ ਫੈਸਲਾ ਲਿਆ। ਮੀਟਿੰਗ ਚ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ 6 ਦਸੰਬਰ ਨੂੰ ਕਿਸਾਨ ਦਿੱਲੀ ਲਈ ਕੂਚ ਕਰਨਗੇ। ਉਹ ਸ਼ੰਭੂ ਬਾਰਡਰ ਤੋਂ ਹੀ ਦਿੱਲੀ ਵੱਲ ਨੂੰ ਕੂਚ ਕਰਨਗੇ।
ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਉਹ 9 ਮਹਿਨਿਆਂ ਤੋਂ ਚੁੱਪ ਬੈਠੇ ਸਨ, ਪਰ ਸਰਕਾਰ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਇਹ ਫੈਸਲਾ ਲੈਣ ਲਈ ਮਜ਼ਬੂਰ ਹੋਣਾ ਪਿਆ ਹੈ। ਉਨ੍ਹਾਂ ਨੇ ਕਿਹਾ ਇਸ ਵਾਰ ਦਿੱਲੀ ਕੂਚ ਲਈ ਉਹ ਟ੍ਰੈਕਟਰ-ਟਰਾਲੀਆਂ ਨਹੀਂ ਲੈ ਕੇ ਜਾਣਗੇ। ਉਹ ਗਰੁੱਪ ਚ ਜਾਣਗੇ। ਪੰਧੇਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਲਈ ਜਗ੍ਹਾ ਦਿੱਤੀ ਜਾਵੇ।
ਕਿਸਾਨ ਆਗੂ ਪੰਧੇਰ ਦਾ ਕਹਿਣਾ ਹੈ ਕਿ ਉਹ 6 ਦਿਸੰਬਰ ਨੂੰ ਕੂਚ ਕਰਨਗੇ ਤੇ ਸਰਕਾਰ ਕੋਲ ਅਜੇ ਸਮਾਂ ਹੈ, ਜੇਕਰ ਸਰਕਾਰ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਕਿਸਾਨ ਪਿੱਛੇ ਨਹੀਂ ਹਟਣਗੇ। ਅਸੀਂ ਜੱਥੇ ਚ ਕੂਚ ਕਰਾਂਗੇ ਤੇ ਸਾਡੇ ਨਾਲ ਟ੍ਰੈਕਟਰ-ਟਰਾਲੀਆਂ ਨਹੀਂ ਹੋਣਗੀਆਂ।
ਇਹ ਵੀ ਪੜ੍ਹੋ
ਪੰਧੇਰ ਨੇ ਕਿਹਾ ਕਿ ਸ਼ੰਭੂ ਬਾਰਡਰ ਤੇ ਜਿੱਥੇ ਦੀਵਾਰ ਬਣਾਈ ਗਈ ਹੈ, ਉੱਥੋਂ ਅਸੀ ਅੱਗੇ ਵਧਾਂਗੇ। ਸਰਕਾਰ ਤੋਂ ਅਸੀਂ ਜੰਤਰ-ਮੰਤਰ ਜਾਂ ਰਾਮ ਲੀਲਾ ਗਰਾਊਂਡ ਚ ਜਗ੍ਹਾਂ ਮੰਗੀ ਹੈ। ਸਾਨੂੰ ਸਰਕਾਰ ਮੌਕਾ ਦੇਵੇ, ਜਿਸ ਚ ਅਸੀ ਆਪਣਾ ਪੱਖ ਰੱਖ ਸਕੀਏ ਤੇ ਸਰਕਾਰ ਸਾਨੂ ਪ੍ਰਦਰਸ਼ਨ ਲਈ ਜਗ੍ਹਾ ਦੇਵੇ। ਇਹ ਹੁਣ ਸਰਕਾਰ ਦਾ ਫੈਸਲਾ ਹੈ ਕਿ ਉਨ੍ਹਾਂ ਨੇ ਕਿਸਾਨਾਂ ਨਾਲ ਬੰਮ ਸੁੱਟ ਕੇ ਗੱਲ ਖ਼ਤਮ ਕਰਨੀ ਹੈ ਜਾਂ ਫਿਰ ਬੈਠਕ ਦੇ ਜ਼ਰੀਏ।