ਸੰਤ ਸੀਚੇਵਾਲ ਨੇ ਸੰਸਦ ‘ਚ ਉਠਾਏ ਮੁੱਦੇ, ਫਲਾਈਓਵਰ ਤੇ ਅੰਡਰਬ੍ਰਿਜ ਬਣਾਉਣ ਦੀ ਮੰਗ

Updated On: 

02 Aug 2024 18:58 PM

ਸੰਤ ਸੀਚੇਵਾਲ ਨੇ ਰਾਜ ਸਭਾ ਵਿੱਚ ਪੰਜਾਬ ਅਤੇ ਦੇਸ਼ ਵਿੱਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਅਤੇ ਇਲਾਜ, ਦਾਜ ਪ੍ਰਥਾ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਕਾਰਵਾਈਆਂ, ਪੰਚਾਇਤਾਂ ਦੇ ਵਿਕਾਸ ਅਤੇ ਡਿਜੀਟਲਾਈਜ਼ੇਸ਼ਨ ਅਤੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਸਵਾਲ ਕੀਤੇ।

ਸੰਤ ਸੀਚੇਵਾਲ ਨੇ ਸੰਸਦ ਚ ਉਠਾਏ ਮੁੱਦੇ, ਫਲਾਈਓਵਰ ਤੇ ਅੰਡਰਬ੍ਰਿਜ ਬਣਾਉਣ ਦੀ ਮੰਗ

ਪੁਰਾਣੀ ਤਸਵੀਰ

Follow Us On

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਏ। ਉਨ੍ਹਾਂ ਨੇ ਜਿੱਥੇ ਕਿਸਾਨਾਂ-ਮਜ਼ਦੂਰਾਂ ਦੇ ਮੁੱਦੇ ਉਠਾਏ ਹਨ, ਉੱਥੇ ਹੀ ਪੰਜਾਬ ਦੀਆਂ ਲੋੜਾਂ ਨੂੰ ਵੀ ਪਾਰਲੀਮੈਂਟ ਵਿੱਚ ਪ੍ਰਮੁੱਖਤਾ ਨਾਲ ਰੱਖਿਆ ਹੈ। ਵੱਖ-ਵੱਖ ਮੰਤਰਾਲਿਆਂ ਨੂੰ ਹੁਣ ਤੱਕ ਸੰਤ ਸੀਚੇਵਾਲ ਵੱਲੋਂ ਉਠਾਏ ਗਏ ਕਰੀਬ 14 ਸਵਾਲਾਂ ਦੇ ਜਵਾਬ ਮਿਲ ਚੁੱਕੇ ਹਨ।

ਮਾਨਸੂਨ ਸੈਸ਼ਨ ਵਿੱਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁੱਖ ਤੌਰ ਤੇ ਸੁਭਾਨਪੁਰ-ਕਰਤਾਰਪੁਰ ਰੇਲਵੇ ਕਰਾਸਿੰਗ ਤੇ ਅੰਡਰ ਅਤੇ ਫਲਾਈਓਵਰ ਬਣਾਉਣ ਦੀ ਮੰਗ ਕੀਤੀ। ਨੇ ਕਿਹਾ ਕਿ ਵਰਲਡ ਫੰਡ ਨੇਚਰ ਫੰਡ ਦੀ ਰਿਪੋਰਟ ਅਨੁਸਾਰ 2050 ਤੱਕ 30 ਸ਼ਹਿਰਾਂ ਵਿੱਚ ਪੀਣ ਦਾ ਸੰਕਟ ਪੈਦਾ ਹੋਵੇਗਾ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਦੀ ਸੁਰੱਖਿਆ ਲਈ ਚੁੱਕੇ ਗਏ ਕਦਮਾਂ ਬਾਰੇ ਸਵਾਲ ਪੁੱਛੇ ਗਏ ਹਨ। ਇਸ ਰਿਪੋਰਟ ‘ਚ ਸ਼ਾਮਲ ਬੇਂਗਲੁਰੂ ‘ਚ ਪਾਣੀ ਦਾ ਸੰਕਟ ਉਦੋਂ ਸਾਫ ਦੇਖਿਆ ਗਿਆ, ਜਦੋਂ ਪਾਣੀ ਦੀ ਕਮੀ ਕਾਰਨ ਸਿੱਖਿਆ ਸੰਸਥਾਵਾਂ ਨੂੰ ਬੰਦ ਕਰਨਾ ਪਿਆ। ਉਨ੍ਹਾਂ ਨੇ ਆਪਣੇ ਹਰ ਸਵਾਲ ਰਾਹੀਂ ਲੋਕ ਹਿੱਤ ਦੇ ਮੁੱਦਿਆਂ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਸਬੰਧੀ ਸਵਾਲ ਪੁੱਛੇ ਹਨ।

ਸਦਨ ਚ ਚੁੱਕਿਆ ਰੁਕੇ ਫੰਡਾਂ ਦਾ ਮਾਮਲਾ

ਇਸੇ ਤਰ੍ਹਾਂ ਪੰਜਾਬ ਅਤੇ ਦੇਸ਼ ਵਿੱਚ ਵੱਧ ਰਹੇ ਕੈਂਸਰ ਦੇ ਮਾਮਲਿਆਂ ਅਤੇ ਇਲਾਜ, ਦਾਜ ਪ੍ਰਥਾ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਅਤੇ ਕਾਰਵਾਈਆਂ, ਪੰਚਾਇਤਾਂ ਦੇ ਵਿਕਾਸ ਅਤੇ ਡਿਜੀਟਲਾਈਜ਼ੇਸ਼ਨ ਅਤੇ ਹਵਾ ਪ੍ਰਦੂਸ਼ਣ ਕਾਰਨ ਹੋਣ ਵਾਲੀਆਂ ਮੌਤਾਂ ਬਾਰੇ ਸਵਾਲ ਕੀਤੇ। ਉਹਨਾਂ ਨੇ ਪੰਜਾਬ ਦੇ ਹਵਾਈ ਅੱਡਿਆਂ ਨੂੰ ਅਪਗ੍ਰੇਡ ਕਰਨ ਅਤੇ ਹੋਰ ਨਵੀਆਂ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਉਡਾਣਾਂ ਸ਼ੁਰੂ ਕਰਨ, ਕਿਸਾਨ ਅੰਦੋਲਨ ਦੌਰਾਨ ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਨੂੰ ਪੂਰਾ ਨਾ ਕਰਨ, ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਮੁਹੱਈਆ ਕਰਵਾਉਣ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨਾਂ ਸਬੰਧੀ ਲਿਖਤੀ ਸਵਾਲ ਪੁੱਛੇ।

ਸੰਤ ਸੀਚੇਵਾਲ ਨੇ ਇਸ ਸੈਸ਼ਨ ਵਿਚ ਜਲਵਾਯੂ ਪਰਿਵਰਤਨ ਦੇ ਹੁਣ ਤੱਕ ਦੇ ਸਭ ਤੋਂ ਮਾੜੇ ਪ੍ਰਭਾਵਾਂ ‘ਤੇ ਜ਼ੋਰ ਦਿੱਤਾ। ਉਹਨਾਂ ਕਿ ਇਹ ਕਿਵੇਂ ਖੇਤੀਬਾੜੀ ਨੂੰ ਪ੍ਰਭਾਵਤ ਕਰੇਗਾ ਅਤੇ ਪੀਣ ਵਾਲੇ ਪਾਣੀ ਦੇ ਸੰਕਟ ਨੂੰ ਕਿਵੇਂ ਪੈਦਾ ਕਰੇਗਾ। ਜਿਸ ਦਾ ਅਸਰ ਇਸ ਵਾਰ ਸਾਫ਼ ਨਜ਼ਰ ਆ ਰਿਹਾ ਹੈ।

Exit mobile version