ਕਰਮਜੀਤ ਅਨਮੋਲ, ਮੀਤ ਹੇਅਰ ਜਾਂ ਅਮਨ ਅਰੋੜਾ। ਸੰਗਰੂਰ ਵਿੱਚ ਆਮ ਆਦਮੀ ਪਾਰਟੀ ਕਿਸ ‘ਤੇ ਖੇਡੇਗੀ ਦਾਅ ? | sangrur Loksabha Election 2024 aap candidate claimant know full detail in punjabi Punjabi news - TV9 Punjabi

ਕਰਮਜੀਤ ਅਨਮੋਲ, ਮੀਤ ਹੇਅਰ ਜਾਂ ਅਮਨ ਅਰੋੜਾ। ਸੰਗਰੂਰ ਵਿੱਚ ਆਮ ਆਦਮੀ ਪਾਰਟੀ ਕਿਸ ਤੇ ਖੇਡੇਗੀ ਦਾਅ ?

Updated On: 

12 Mar 2024 08:05 AM

ਪੰਜਾਬ ਵਿੱਚ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਜਲਦ ਹੀ ਐਲਾਨ ਕਰ ਸਕਦੀ ਹੈ। ਇਸ ਲਈ ਪਾਰਟੀ ਵੱਲੋਂ ਸਰਵੇਅ ਵੀ ਕਰਵਾਇਆ ਗਿਆ ਸੀ। ਜਿਸ ਦੀ ਰਿਪੋਰਟ ਦਿੱਲੀ ਦੀ ਹਾਈਕਮਾਨ ਨੂੰ ਭੇਜ ਦਿੱਤੀ ਗਈ ਹੈ। ਹਾਲਾਂਕਿ ਸੂਤਰ ਤਾਂ ਇਹ ਵੀ ਕਹਿ ਰਹੇ ਹਨ ਕਿ ਪਾਰਟੀ ਕਈ ਕੈਬਨਿਟ ਮੰਤਰੀਆਂ ਤੇ ਵੀ ਦਾਅ ਖੇਡ ਸਕਦੀ ਹੈ।

ਕਰਮਜੀਤ ਅਨਮੋਲ, ਮੀਤ ਹੇਅਰ ਜਾਂ ਅਮਨ ਅਰੋੜਾ। ਸੰਗਰੂਰ ਵਿੱਚ ਆਮ ਆਦਮੀ ਪਾਰਟੀ ਕਿਸ ਤੇ ਖੇਡੇਗੀ ਦਾਅ ?
Follow Us On

ਲੋਕ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਉੱਤਰ ਚੁੱਕੀਆਂ ਹਨ। ਭਾਜਪਾ ਨੇ ਤਾਂ ਪੰਜਾਬ ਨੂੰ ਛੱਡ ਕਈ ਥਾਵਾਂ ਤੇ ਆਪਣੇ ਉਮੀਦਵਾਰ ਤੱਕ ਐਲਾਨ ਕਰ ਦਿੱਤੇ ਹਨ ਅਤੇ ਕਾਂਗਰਸ ਬੱਸ ਨਾਵਾਂ ਦਾ ਐਲਾਨ ਕਰਨ ਦੀ ਤਿਆਰੀ ਵਿੱਚ ਹੈ। ਆਮ ਆਦਮੀ ਪਾਰਟੀ ਨੇ ਵੀ ਇੱਕ ਸਰਵੇਅ ਕਰਵਾਕੇ ਇਹਨਾਂ ਨਾਵਾਂ ਦੀ ਸੂਚੀ ਤੇ ਮੁਹਰ ਲਗਵਾਉਣ ਲਈ ਦਿੱਲੀ ਭੇਜ ਦਿੱਤੀ ਹੈ।

ਅਜਿਹੇ ਵਿੱਚ ਕਈ ਦਾਅਵੇਦਾਰਾਂ ਦੇ ਨਾਮ ਸਾਹਮਣੇ ਆ ਰਹੇ ਹਨ। ਜੋ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜਣਾ ਚਾਹੁੰਦੇ ਹਨ। ਆਓ ਇੱਕ ਇੱਕ ਕਰਕੇ ਦਾਅਵੇਦਾਰਾਂ ਤੇ ਨਜ਼ਰ ਪਾਉਂਦੇ ਹਾਂ।

ਅਮਨ ਅਰੋੜਾ

ਮੌਜੂਦਾ ਸਮੇਂ ਵਿੱਚ ਅਮਨ ਅਰੋੜਾ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸੁਨਾਮ ਊਧਮ ਸਿੰਘ ਵਾਲਾ ਤੋਂ ਵਿਧਾਇਕ ਅਤੇ ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਹਨ। ਉਹ ਲਗਾਤਾਰ ਦੂਜੀ ਵਾਰ ਇਸ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ। ਉਹਨਾਂ ਦਾ ਪਰਿਵਾਰ ਪੰਜਾਬ ਦੀ ਸਿਆਸਤ ਵਿੱਚ ਐਕਟਿਵ ਰਿਹਾ ਹੈ। ਉਹਨਾਂ ਦੇ ਪਿਤਾ ਵੀ ਵਿਧਾਨ ਸਭਾ ਦੇ ਮੈਂਬਰ ਰਹੇ ਹਨ।

ਟਿਕਟ ਦੇ ਦਾਅਵੇਦਾਰਾਂ ਵਿੱਚ ਅਮਨ ਅਰੋੜਾ ਦਾ ਨਾਮ ਸਿਖ਼ਰ ਤੇ ਹੈ ਕਿਉਂਕਿ ਉਹਨਾਂ ਦਾ ਜ਼ਮੀਨੀ ਅਧਾਰ ਕਾਫ਼ੀ ਮਜ਼ਬੂਤ ਹੈ। ਅਮਨ ਅਰੋੜਾ ਇੱਕ ਹਿੰਦੂ ਚਿਹਰਾ ਹਨ ਇਹ ਸ਼ਹਿਰੀ ਵੋਟ ਨੂੰ ਪ੍ਰਭਾਵਿਤ ਕਰਨ ਲਈ ਚੰਗਾ ਉਪਾਅ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਮ ਤੇ ਪਾਰਟੀ ਪਹਿਲਾਂ ਹੀ ਪੇਂਡੂ ਇਲਾਕਿਆਂ ਵਿੱਚ ਮਜ਼ਬੂਤ ਹੈ। ਇਨ੍ਹਾਂ ਦੀ ਨਹੀਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਲੋਕ ਸਭਾ ਸੀਟ ਦੇ ਅੰਦਰ ਪੈਂਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਵੱਡੀ ਲੀਡ ਨਾਲ ਜਿੱਤ ਹੋਈ ਸੀ। ਮੌਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਕਲੀਨ ਸਵੀਪ ਕਿਹਾ ਸੀ। ਹੁਣ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਅਜਿਹੇ ਉਮੀਦਵਾਰ ਦੀ ਭਾਲ ਕਰ ਰਹੀ ਹੈ ਜੋ ਸਾਰੇ ਧਰਮਾਂ ਜਾਤਾਂ ਅਤੇ ਹੋਰਨਾਂ ਫਿਰਕਿਆਂ ਨੂੰ ਨਾਲ ਲੈਕੇ ਅੱਗੇ ਵਧ ਸਕੇ।

ਗੁਰਮੀਤ ਸਿੰਘ ਮੀਤ ਹੇਅਰ

ਗੁਰਮੀਤ ਸਿੰਘ ਮੀਤ ਹੇਅਰ ਵੀ ਅਮਨ ਅਰੋੜਾ ਵਾਂਗ ਹੀ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਜਿੱਤ ਕੇ ਵਿਧਾਨ ਸਭਾ ਪੁੱਜੇ ਹਨ। ਇਸ ਤੋਂ ਇਲਾਵਾ ਉਹ ਵੀ ਪੰਜਾਬ ਸਰਕਾਰ ਵਿੱਚ ਵਜ਼ੀਰ ਹਨ ਅਤੇ ਖੇਡਾਂ ਨਾਲ ਸਬੰਧਿਤ ਵਿਭਾਗ ਸੰਭਾਲ ਰਹੇ ਹਨ। ਮੀਤ ਹੇਅਰ ਨੇ ਅਜੇ ਤੱਕ ਕੋਈ ਵੀ ਲੋਕ ਸਭਾ ਚੋਣ ਨਹੀਂ ਲੜੀ ਹੈ। ਉਹਨਾਂ ਨੇ ਪਹਿਲੀ ਚੋਣ 2017 ਵਿੱਚ ਲੜੀ ਸੀ ਅਤੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਹਰਾਕੇ ਵਿਧਾਨ ਸਭਾ ਪਹੁੰਚੇ ਸਨ।

ਮੀਤ ਹੇਅਰ ਦਾ ਦਾਅਵਾ ਇਸ ਕਰਕੇ ਵੀ ਮਜ਼ਬੂਤ ਹੋ ਜਾਂਦਾ ਹੈ ਕਿ ਉਹ ਮੁੱਖ ਮੰਤਰੀ ਦੇ ਵੀ ਨਜ਼ਦੀਕ ਹਨ ਇਸ ਤੋਂ ਇਲਾਵਾ ਦਿੱਲੀ ਦੀ ਹਾਈਕਮਾਂਡ ਦੇ ਵੀ। ਇਸ ਦਾ ਫਾਇਦਾ ਉਹਨਾਂ ਨੂੰ ਟਿਕਟ ਲੈਣ ਵਿੱਚ ਮਿਲ ਸਕਦਾ ਹੈ। ਉਹ ਇੱਕ ਨੌਜਵਾਨ ਚਿਹਰਾ ਹਨ ਸੰਗਰੂਰ ਦੀ ਲੋਕ ਸਭਾ ਸੀਟ ਨੌਜਵਾਨ ਚਿਹਰਿਆਂ ਨੂੰ ਕਾਫ਼ੀ ਰਾਸ ਆਉਂਦੀ ਹੈ।

ਇਹ ਵੀ ਪੜ੍ਹੋ- ਬਠਿੰਡਾ ਸੀਟ ਤੇ ਸੂਬਾ ਪ੍ਰਧਾਨ ਦੀ ਪਤਨੀ ਅੰਮ੍ਰਿਤਾ ਵੜਿੰਗ ਸਮੇਤ ਕਈ ਦਾਅਵੇਦਾਰ ਟਿਕਟ ਦੀ ਦੌੜ ਵਿੱਚ ਦਿਖਾਈ ਦੇ ਰਹੇ ਹਨ।

ਹਰਪਾਲ ਸਿੰਘ ਚੀਮਾ

ਹਰਪਾਲ ਚੀਮਾ ਵੀ ਪਹਿਲੇ ਦੋ ਦਾਅਵੇਦਾਰਾਂ ਵਾਂਗੂ ਦੂਜੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ ਅਤੇ ਮਾਨ ਸਰਕਾਰ ਦੇ ਵਜ਼ੀਰ ਹਨ। ਉਹ ਪੰਜਾਬ ਦੇ ਖ਼ਜਾਨਾ ਮੰਤਰੀ ਵਜੋਂ ਕੰਮ ਕਰ ਰਹੇ ਹਨ। ਉਹ ਪੇਸ਼ੇ ਤੋਂ ਇੱਕ ਵਕੀਲ ਹਨ। ਉਹਨਾਂ ਨੇ ਆਪਣੀਆਂ ਪਿਛਲੀਆਂ 2 ਚੋਣਾਂ ਸੰਗਰੂਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਦਿੜਬਾ ਤੋਂ ਲੜੀਆਂ ਅਤੇ ਜਿੱਤੀਆਂ ਸਨ।

ਹਰਪਾਲ ਚੀਮਾ ਦਾ ਦਾਅਵਾ ਇਸ ਕਰਕੇ ਮਜ਼ਬੂਤ ਹੈ ਕਿ ਉਹ ਪਾਰਟੀ ਦੇ ਭਰੋਸੇਮੰਦ ਆਗੂ ਹਨ। ਇਸ ਤੋਂ ਇਲਾਵਾ ਉਹ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ ਅਤੇ ਪੇਂਡੂ ਖਿੱਤੇ ਨਾਲ ਸਬੰਧ ਰੱਖਦੇ ਹਨ। ਪਿਛਲੇ 10 ਸਾਲਾਂ ਵਿੱਚ ਇਸ ਇਲਾਕੇ ਵਿੱਚ ਕਈ ਵਾਰ ਦਲਿਤਾਂ ਦੇ ਮੁੱਦੇ ਉੱਠੇ ਹਨ ਚਾਹੇ ਉਹ ਬਾਲਦ ਕਲਾਂ ਦਾ ਹੋਵੇ ਜਾਂ ਫਿਰ ਕੋਈ ਹੋਰ। ਇਸ ਕਰਕੇ ਜੇਕਰ ਪਾਰਟੀ ਚੀਮਾ ਨੂੰ ਮੈਦਾਨ ਵਿੱਚ ਉਤਾਰਦੀ ਹੈ ਤਾਂ ਉਹਨਾਂ ਨੂੰ ਪੇਂਡੂ ਵੋਟ ਦੇ ਨਾਲ ਨਾਲ ਅਨੁਸੂਚਿਤ ਜਾਤੀ ਦੀ ਵੋਟ ਵੀ ਵੱਡੀ ਗਿਣਤੀ ਵਿੱਚ ਮਿਲ ਸਕਦੀ ਹੈ। ਜੋ ਕਿਸੇ ਉਮੀਦਵਾਰ ਦੀ ਜਿੱਤ ਤੇ ਹਾਰ ਨੂੰ ਤੈਅ ਕਰ ਸਕਦੀ ਹੈ।

ਕਰਮਜੀਤ ਅਨਮੋਲ

ਆਮ ਆਦਮੀ ਪਾਰਟੀ ਅਦਾਕਾਰ ਕਰਮਜੀਤ ਅਨਮੋਲ ਨੂੰ ਵੀ ਆਪਣਾ ਉਮੀਦਵਾਰ ਐਲਾਨ ਸਕਦੀ ਹੈ। ਉਸਦਾ ਕਾਰਨ ਉਹਨਾਂ ਦੀ ਸਾਫ਼ ਛਵੀ ਅਤੇ ਉਹਨਾਂ ਦੀ ਲੋਕਾਂ ਵਿੱਚ ਪਹਿਚਾਣ ਹੈ। ਉਹ ਭਗਵੰਤ ਮਾਨ ਲਈ ਚੋਣ ਪ੍ਰਚਾਰ ਵੀ ਕਰਦੇ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਅਦਾਕਾਰ ਦੇ ਤੌਰ ਤੇ ਭਗਵੰਤ ਮਾਨ ਨਾਲ ਕੰਮ ਵੀ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇੜਲਾ ਦਾ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ।

Exit mobile version