ਨਸ਼ੇ ਕਾਰਨ ਬਾਕਸਿੰਗ ਖਿਡਾਰੀ ਦੀ ਮੌਤ, ਨੈਸ਼ਨਲ ਲੈਵਲ ‘ਤੇ ਜਿੱਤ ਚੁੱਕਿਆ ਸੀ ਮੈਡਲ – Punjabi News

ਨਸ਼ੇ ਕਾਰਨ ਬਾਕਸਿੰਗ ਖਿਡਾਰੀ ਦੀ ਮੌਤ, ਨੈਸ਼ਨਲ ਲੈਵਲ ‘ਤੇ ਜਿੱਤ ਚੁੱਕਿਆ ਸੀ ਮੈਡਲ

Published: 

23 Apr 2024 16:03 PM

Death Due to Overdose in Punjab: ਕੁਲਵੀਰ ਸਿੰਘ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਸਰਕਾਰ ਅੱਗੇ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। ਉਥੇ ਹੀ ਮ੍ਰਿਤਕ ਦੀ ਮਾਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਪੂਰੇ ਸੂਬੇ ਦੇ ਪਿੰਡ-ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ।

ਨਸ਼ੇ ਕਾਰਨ ਬਾਕਸਿੰਗ ਖਿਡਾਰੀ ਦੀ ਮੌਤ, ਨੈਸ਼ਨਲ ਲੈਵਲ ਤੇ ਜਿੱਤ ਚੁੱਕਿਆ ਸੀ ਮੈਡਲ

ਬਾਕਸਿੰਗ ਖਿਡਾਰੀ ਕੁਲਵੀਰ ਸਿੰਘ

Follow Us On

Death Due to Overdose in Punjab: ਪੰਜਾਬ ਚ ਨਸ਼ਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਲਗਾਤਾਰ ਕੋਸ਼ਿਸ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਨਸ਼ੇ ਦਾ ਸਿਲਸਿਲਾ ਬਿਨ੍ਹਾਂ ਜਾਰੀ ਹੈ। ਤਾਜ਼ਾ ਮਾਮਲਾ ਸੰਗਰੂਰ ਚ ਪਿੰਡ ਚੀਮਾ ਦੇ ਬਾਕਸਿੰਗ ਖਿਡਾਰੀ ਦੀ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਪਿੰਡ ਚੀਮਾ ਦੇ ਬਾਕਸਿੰਗ ਖਿਡਾਰੀ ਕੁਲਵੀਰ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਕੁਲਵੀਰ ਅਪਣੇ ਮਾਪਿਆਂ ਦਾ ਇੱਕਲੋਤਾ ਪੁੱਤਰ ਦੀ ਜਿਸ ਕਾਰਨ ਪਰਿਵਾਰ ਬਹੁਤੇ ਦੁੱਖ ਵਿੱਚ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬਾਕਸਿੰਗ ਖਿਡਾਰੀ ਕੁਲਵੀਰ ਸਿੰਘ ਜਿਸ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਕਾਰਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤ ਖੇਡਾਂ ਵਿੱਚ ਬਹੁਤ ਰੁਚੀ ਰੱਖਦਾ ਸੀ। ਪਰ ਪਤਾ ਨਹੀਂ ਚੱਲਿਆ ਕਿ ਕਦੋਂ ਉਹ ਗ਼ਲਤ ਸੰਗਤ ਚ ਪੈ ਗਿਆ ਅਤੇ ਨਸ਼ਾ ਕਰਨ ਲੱਗ ਪਿਆ। ਉਨ੍ਹਾਂ ਕਿਹਾ ਕਿ ਕਿ ਲਗਾਤਾਰ ਨਸ਼ਾ ਜ਼ਿਆਦਾ ਕਰਨ ਉਸ ਦੀ ਮੌਤ ਹੋਈਹੈ। ਇਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ: ਭਿਆਨਕ ਹਾਦਸੇ ਦਾ ਸ਼ਿਕਾਰ ਹੋਈ ਸਾਬਕਾ ਕਾਂਗਰਸੀ ਵਿਧਾਇਕ ਦੀ ਕਾਰ, ਗੰਭੀਰ ਹਾਲਤ ਚ ਹਸਪਤਾਲ ਭੇਜੇ ਗਏ ਤਿੰਨ ਲੋਕ

ਸਰਕਾਰ ਅੱਗੇ ਪਿਤਾ ਦੀ ਅਪੀਲ

ਕੁਲਵੀਰ ਸਿੰਘ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਸਰਕਾਰ ਅੱਗੇ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾ ਮਰੇ ਉਸ ਦੇ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ। ਉਥੇ ਹੀ ਮ੍ਰਿਤਕ ਦੀ ਮਾਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਪੂਰੇ ਸੂਬੇ ਦੇ ਪਿੰਡ-ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਇਸਦੇ ਲਈ ਪੁਲਿਸ ਪ੍ਰਸ਼ਾਸਨ ਅਤੇ ਸਰਕਾਰਾਂ ਨੂੰ ਠੋਸ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸਦੀ ਤਫਤੀਸ਼ ਕਰੇ ਅਤੇ ਇਸ ਨਸ਼ੇ ਦੀ ਜੜ ਨੂੰ ਖ਼ਤਮ ਕਰੇ।

Exit mobile version