ਲੁਧਿਆਣਾ 'ਚ ਹਿੰਦੂ ਆਗੂਆਂ ਦੀ ਮੀਟਿੰਗ: ਗੋਰਾ ਥਾਪਰ 'ਤੇ ਹਮਲੇ ਦਾ ਮਾਮਲਾ, ਤੀਜੇ ਦੋਸ਼ੀ ਨਾ ਫੜੇ ਜਾਣ 'ਤੇ ਨਾਰਾਜ਼ਗੀ | Sandeep Gora Thapar attack case Meeting of Hindu leaders in Ludhiana know in Punjabi Punjabi news - TV9 Punjabi

ਲੁਧਿਆਣਾ ‘ਚ ਹਿੰਦੂ ਆਗੂਆਂ ਦੀ ਮੀਟਿੰਗ: ਗੋਰਾ ਥਾਪਰ ‘ਤੇ ਹਮਲੇ ਦਾ ਮਾਮਲਾ, ਤੀਜੇ ਦੋਸ਼ੀ ਨਾ ਫੜੇ ਜਾਣ ‘ਤੇ ਨਾਰਾਜ਼ਗੀ

Updated On: 

11 Jul 2024 14:03 PM

ਹਿੰਦੂ ਨੇਤਾਵਾਂ ਦੀ ਮੰਗ ਹੈ ਕਿ ਸੰਦੀਪ ਗੋਰਾ ਥਾਪਰ ਨੂੰ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਬਣਾਇਆ ਜਾਵੇ। ਨਾਲ ਹੀ ਨਿਹੰਗਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਖਾਲਿਸਤਾਨੀ ਸਮਰਥਕ ਸੋਸ਼ਲ ਮੀਡੀਆ 'ਤੇ ਹਿੰਦੂ ਧਰਮ ਅਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਪੁਲਿਸ ਨੂੰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਲੁਧਿਆਣਾ ਚ ਹਿੰਦੂ ਆਗੂਆਂ ਦੀ ਮੀਟਿੰਗ: ਗੋਰਾ ਥਾਪਰ ਤੇ ਹਮਲੇ ਦਾ ਮਾਮਲਾ, ਤੀਜੇ ਦੋਸ਼ੀ ਨਾ ਫੜੇ ਜਾਣ ਤੇ ਨਾਰਾਜ਼ਗੀ
Follow Us On

ਲੁਧਿਆਣਾ ਵਿੱਚ ਹਿੰਦੂ ਸੰਗਠਨਾਂ ਵੱਲੋਂ ਅੱਜ ਸਰਕਟ ਹਾਊਸ ਵਿੱਚ ਮੀਟਿੰਗ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਪੰਜਾਬ ਭਰ ਤੋਂ ਹਿੰਦੂ ਆਗੂ ਪਹੁੰਚ ਰਹੇ ਹਨ। ਪਿਛਲੇ ਹਫਤੇ ਸ਼ਿਵ ਸੈਨਾ ਪੰਜਾਬ ਦੇ ਮੈਂਬਰ ਸੰਦੀਪ ਗੋਰਾ ਥਾਪਰ ‘ਤੇ ਨਿਹੰਗਾਂ ਨੇ ਤਲਵਾਰਾਂ ਨਾਲ ਹਮਲਾ ਕੀਤਾ ਸੀ। ਪੁਲਿਸ ਨੇ ਦੋ ਨਿਹੰਗਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਇਕ ਦੋਸ਼ੀ ਅਜੇ ਫਰਾਰ ਹੈ। ਜਿਸ ਕਾਰਨ ਹਿੰਦੂ ਆਗੂ ਪੁਲਿਸ ਤੋਂ ਨਾਰਾਜ਼ ਹਨ।

ਹਿੰਦੂ ਨੇਤਾਵਾਂ ਦੀ ਮੰਗ ਹੈ ਕਿ ਸੰਦੀਪ ਗੋਰਾ ਥਾਪਰ ਨੂੰ ਮਾਮਲੇ ਵਿੱਚ ਮੁੱਖ ਸ਼ਿਕਾਇਤਕਰਤਾ ਬਣਾਇਆ ਜਾਵੇ। ਨਾਲ ਹੀ ਨਿਹੰਗਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਖਾਲਿਸਤਾਨੀ ਸਮਰਥਕ ਸੋਸ਼ਲ ਮੀਡੀਆ ‘ਤੇ ਹਿੰਦੂ ਧਰਮ ਅਤੇ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਪੁਲਿਸ ਨੂੰ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।

ਕਮਿਸ਼ਨਰ ਨੂੰ ਅਪੀਲ ਕੀਤੀ

ਦੱਸ ਦੇਈਏ ਕਿ ਇਸ ਮੀਟਿੰਗ ਤੋਂ 2 ਦਿਨ ਪਹਿਲਾਂ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਵੀ ਹਿੰਦੂ ਨੇਤਾਵਾਂ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਨੂੰ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕਿਹਾ ਸੀ। ਉਨ੍ਹਾਂ ਸਾਰਿਆਂ ਨੂੰ ਅਪਮਾਨਜਨਕ ਭਾਸ਼ਾ ਤੋਂ ਬਚਣ ਦੀ ਅਪੀਲ ਕੀਤੀ। ਦੱਸ ਦਈਏ ਕਿ ਪੁਲਿਸ ਨੇ ਉਸੇ ਦਿਨ ਮਾਮਲੇ ਵਿੱਚ ਸ਼ਾਮਲ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਨੇ ਨਿਹੰਗਾਂ ਦਾ ਬਾਨਾ ਪੈ ਕੇ ਸੰਦੀਪ ਗੋਰਾ ‘ਤੇ ਹਮਲਾ ਕੀਤਾ ਸੀ।

ਤੀਜੇ ਦੋਸ਼ੀ ਨਾ ਫੜੇ ਜਾਣ ‘ਤੇ ਨਾਰਾਜ਼ਗੀ

6 ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਸੰਦੀਪ ਥਾਪਰ ਗੋਰਾ ‘ਤੇ ਹੋਏ ਕਾਤਲਾਨਾ ਹਮਲੇ ਦੇ ਮਾਮਲੇ ਦੇ ਤੀਜੇ ਦੋਸ਼ੀ ਦਾ ਪਤਾ ਨਹੀਂ ਲਗਾ ਸਕੀ ਹੈ। ਮੁਲਜ਼ਮ ਟਹਿਲ ਸਿੰਘ ਲਾਡੀ ਬਾਰੇ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਲੁਧਿਆਣਾ ਕਮਿਸ਼ਨਰੇਟ ਪੁਲਿਸ ਹੁਣ ਤੱਕ ਮੁਲਜ਼ਮਾਂ ਦੀ ਭਾਲ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕਰ ਚੁੱਕੀ ਹੈ ਪਰ ਮੁਲਜ਼ਮਾਂ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋ: ਸ਼ਿਵ ਸੈਨਾ ਪੰਜਾਬ ਦੇ ਆਗੂ ਸੰਦੀਪ ਥਾਪਰ ਗੋਰਾ ਤੇ ਜਾਨਲੇਵਾ ਹਮਲਾ, ਨਿਹੰਗ ਦੇ ਬਾਣੇ ਚ ਆਏ 4 ਲੋਕਾਂ ਨੇ ਕੀਤਾ ਹਮਲਾ, ਵੀਡੀਓ ਆਇਆ ਸਾਹਮਣੇ

Exit mobile version