ਪਟਿਆਲਾ ‘ਚ VC ‘ਤੇ ਭੜਕੀਆਂ ਵਿਦਿਆਰਥਣਾ, ਯੂਨੀਵਰਸਿਟੀ ‘ਚ ਛੁੱਟੀ ਦਾ ਐਲਾਨ

Updated On: 

24 Sep 2024 14:59 PM

ਪਟਿਆਲਾ 'ਚ ਵਿਦਿਆਰਥਣਾਂ ਨੇ ਲੜਕੀਆਂ ਦੇ ਹੋਸਟਲ ਦੀ ਜਾਂਚ ਅਤੇ 'ਔਰਤਾਂ 'ਤੇ ਅਸ਼ਲੀਲ ਟਿੱਪਣੀਆਂ' ਦੇ ਵਿਰੋਧ 'ਚ ਰੋਸ ਪ੍ਰਦਰਸ਼ਨ ਕੀਤਾ ਅਤੇ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ (ਆਰਜੀਐਨਯੂਐਲ) ਨੂੰ ਬੰਦ ਕਰ ਦਿੱਤਾ। ਦੂਜੇ ਪਾਸੇ ਪ੍ਰੋਫੈਸਰ ਸਿੰਘ ਨੇ ਦੱਸਿਆ ਕਿ ਉਹ ਲੜਕੀਆਂ ਦੇ ਹੋਸਟਲ 'ਚ 'ਅੱਧੀ ਰਾਤ ਤੋਂ ਬਾਅਦ ਸਿਗਰਟ ਅਤੇ ਸ਼ਰਾਬ ਪੀ ਰਹੀਆਂ ਵਿਦਿਆਰਥਣਾਂ ਦੀ ਪਛਾਣ ਕਰਨ' ਲਈ ਗਿਆ ਸੀ।

ਪਟਿਆਲਾ ਚ VC ਤੇ ਭੜਕੀਆਂ ਵਿਦਿਆਰਥਣਾ, ਯੂਨੀਵਰਸਿਟੀ ਚ ਛੁੱਟੀ ਦਾ ਐਲਾਨ
Follow Us On

Patiala Student Protest: ਪਟਿਆਲਾ ਵਿੱਚ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ (ਆਰਜੀਐਨਯੂਐਲ) ਨੂੰ ਅਗਲੇ ਹੁਕਮਾਂ ਤੱਕ ਸੋਮਵਾਰ ਨੂੰ ਬੰਦ ਕਰ ਦਿੱਤਾ ਗਿਆ। ਇਹ ਕਦਮ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਸ਼ੁਰੂ ਕੀਤੇ ਜਾਣ ਤੋਂ ਇਕ ਦਿਨ ਬਾਅਦ ਚੁੱਕਿਆ ਗਿਆ ਹੈ। ਵਾਈਸ ਚਾਂਸਲਰ ‘ਤੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਕਥਿਤ ਤੌਰ ‘ਤੇ ਲੜਕੀਆਂ ਦੇ ਹੋਸਟਲ ‘ਚ ਦਾਖਲ ਹੋਣ ਅਤੇ ਅਸ਼ਲੀਲ ਟਿੱਪਣੀਆਂ ਕਰਨ ਦਾ ਦੋਸ਼ ਹੈ।

ਦੋਸ਼ਾਂ ਨੂੰ ਨਕਾਰਦਿਆਂ ਵਾਈਸ-ਚਾਂਸਲਰ ਪ੍ਰੋਫੈਸਰ ਜੈ ਸ਼ੰਕਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅੱਧੀ ਰਾਤ ਤੋਂ ਬਾਅਦ ਸਿਗਰਟਨੋਸ਼ੀ ਅਤੇ ਸ਼ਰਾਬ ਪੀਣ ਵਾਲੀਆਂ ਵਿਦਿਆਰਥਣਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਲੜਕੀਆਂ ਦੇ ਹੋਸਟਲ ਦਾ ਦੌਰਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ।

ਐਤਵਾਰ ਦੇਰ ਰਾਤ ਵਿਦਿਆਰਥੀਆਂ ਨੇ ਕੈਂਪਸ ਵਿੱਚ ਸਥਿਤ ਵਾਈਸ ਚਾਂਸਲਰ ਦੀ ਰਿਹਾਇਸ਼ ਦੇ ਬਾਹਰ ਧਰਨਾ ਦਿੱਤਾ। ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਵਾਈਸ ਚਾਂਸਲਰ ਸਿੰਘ ਨੇ ਅਚਨਚੇਤ ਚੈਕਿੰਗ ਲਈ ਲੜਕੀਆਂ ਦੇ ਹੋਸਟਲ ਵਿੱਚ ਦਾਖਲ ਹੋ ਕੇ ਕੁਝ ਲੜਕੀਆਂ ਦੇ ਕਮਰਿਆਂ ਵਿੱਚ ਵੀ ਦਾਖਲ ਹੋ ਗਏ, ਜਦਕਿ ਇਹ ਸੱਚ ਹੈ ਕਿ ਕਿਸੇ ਵੀ ਮਰਦ ਮੈਂਬਰ ਨੂੰ ਵਿਦਿਆਰਥਣਾਂ ਦੇ ਕਮਰਿਆਂ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਇਹ ਵੀ ਪੜ੍ਹੋ: ਸ਼ਾਨਨ ਵਾਟਰ ਪਾਵਰ ਪ੍ਰੋਜੈਕਟ ਦੀ SC ਚ ਸੁਣਵਾਈ, ਪੰਜਾਬ ਤੇ ਕੇਂਦਰ ਤੋਂ ਮੰਗਿਆ ਜਵਾਬ

ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਦੇ ਦੋਸ਼

ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣਾਂ ਦੀ ਇਮਾਨਦਾਰੀ ਅਤੇ ਨਿੱਜਤਾ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਦੋਸ਼ ਲਾਇਆ ਗਿਆ ਕਿ ਵਾਈਸ ਚਾਂਸਲਰ ਨੇ ਵਿਦਿਆਰਥਣਾਂ ਦੇ ਪਹਿਰਾਵੇ ‘ਤੇ ਵੀ ਸਵਾਲ ਉਠਾਏ, ਜਿਸ ਨਾਲ ਉਨ੍ਹਾਂ ਦੀ ਨਿੱਜਤਾ ਦੀ ਉਲੰਘਣਾ ਹੋਈ। ਜਿਵੇਂ ਹੀ ਵਿਰੋਧ ਵਧਦਾ ਗਿਆ, ਰਜਿਸਟਰਾਰ ਪ੍ਰੋਫੈਸਰ ਆਨੰਦ ਪਵਾਰ ਨੇ ਸ਼ਿਕਾਇਤਾਂ ਦੀ ਜਾਂਚ ਲਈ 9 ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਸੋਮਵਾਰ ਦੁਪਹਿਰ ਨੂੰ ਵਿਦਿਆਰਥੀਆਂ ਨੂੰ ਸੁਹਿਰਦ ਚਰਚਾ ਲਈ ਬੁਲਾਇਆ। ਹਾਲਾਂਕਿ, ਕੋਈ ਵੀ ਵਿਦਿਆਰਥੀ ਨਾ ਆਉਣ ‘ਤੇ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਅਤੇ ਵਿਦਿਆਰਥੀਆਂ ਨੂੰ ਘਰ ਜਾਣ ਲਈ ਕਿਹਾ। ਪਵਾਰ ਨੇ ਕਿਹਾ ਕਿ ਯੂਨੀਵਰਸਿਟੀ ਅਗਲੇ ਹੁਕਮਾਂ ਤੱਕ ਬੰਦ ਰਹੇਗੀ ਕਿਉਂਕਿ ਵਿਦਿਆਰਥੀ ਕਲਾਸਾਂ ਵਿੱਚ ਨਹੀਂ ਆ ਰਹੇ ਹਨ।

ਵਿਦਿਆਰਥਣਾ ਨੇ ਦਿੱਤੀ ਚੇਤਾਵਨੀ

ਇਸ ਦੌਰਾਨ ਵਿਦਿਆਰਥੀਆਂ ਨੇ ਕਿਹਾ ਕਿ ਉਹ ਸਿਰਫ਼ ਵਾਈਸ ਚਾਂਸਲਰ ਨਾਲ ਗੱਲ ਕਰਨਗੇ ਅਤੇ ਜਦੋਂ ਤੱਕ ਉਹ ਅਸਤੀਫ਼ਾ ਨਹੀਂ ਦਿੰਦੇ ਉਦੋਂ ਤੱਕ ਨਾ ਤਾਂ ਝੁਕਣਗੇ ਅਤੇ ਨਾ ਹੀ ਘਰ ਜਾਣਗੇ। ਉਨ੍ਹਾਂ ਨੇ ਇੱਕ ਨਿਜੀ ਅਖ਼ਬਾਰ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਐਤਵਾਰ ਦੀ ਘਟਨਾ ਤਾਜ਼ਾ ਸੀ ਅਤੇ ਵਿਰੋਧ ਪ੍ਰਦਰਸ਼ਨ ਪਿਛਲੇ ਸਮੇਂ ਵਿੱਚ ਵਾਪਰੀਆਂ ਕਈ ਘਟਨਾਵਾਂ ਦਾ ਸਿੱਟਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਾਈਸ ਚਾਂਸਲਰ ਹੱਦ ਪਾਰ ਕਰ ਕੇ ਲੜਕੀਆਂ ਦੇ ਹੋਸਟਲ ਵਿੱਚ ਦਾਖ਼ਲ ਹੋ ਗਏ ਹੈ, ਜਿੱਥੇ ਉਨ੍ਹਾਂ ਦੇ ਮਾਪਿਆਂ ਨੂੰ ਵੀ ਬਿਨਾਂ ਇਜਾਜ਼ਤ ਦੇ ਨਹੀਂ ਜਾਣ ਦਿੱਤਾ ਜਾਂਦਾ।

Exit mobile version