ਅੱਜ ਵੀ ਪੰਜਾਬ 'ਚ ਮਾਨਸੂਨ ਐਕਟਿਵ, ਜਾਣੋ ਕਿਹੜੇ ਸ਼ਹਿਰਾਂ 'ਚ ਹੋਵੇਗੀ ਮੀਂਹ | punjab weather Update rain in 28 city with Heavy wind know full detail in punjabi Punjabi news - TV9 Punjabi

ਅੱਜ ਵੀ ਪੰਜਾਬ ‘ਚ ਮਾਨਸੂਨ ਐਕਟਿਵ, ਜਾਣੋ ਕਿਹੜੇ ਸ਼ਹਿਰਾਂ ‘ਚ ਹੋਵੇਗੀ ਮੀਂਹ

Updated On: 

04 Sep 2024 10:37 AM

ਮੌਸਮ ਵਿਭਾਗ ਨੇ 28 ਸ਼ਹਿਰਾਂ 'ਚ ਸਵੇਰੇ 8.15 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਸ਼ਹਿਰਾਂ 'ਚ ਸੁਨਾਮ, ਪਤਾੜਾ, ਫਤਹਿਗੜ੍ਹ ਸਾਹਿਬ, ਅਮਲੋਹ, ਸਮਾਣਾ, ਪਟਿਆਲਾ, ਨਾਭਾ, ਸੰਗਰੂਰ, ਧੂਰੀ, ਮਲੇਰਕੋਟਲਾ, ਰਾਜਪੁਰਾ, ਡੇਰਾਬੱਸੀ, ਪਾਇਲ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ।

ਅੱਜ ਵੀ ਪੰਜਾਬ ਚ ਮਾਨਸੂਨ ਐਕਟਿਵ, ਜਾਣੋ ਕਿਹੜੇ ਸ਼ਹਿਰਾਂ ਚ ਹੋਵੇਗੀ ਮੀਂਹ

ਸੰਕੇਤਕ ਤਸਵੀਰ

Follow Us On

Punjab Weather: ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਮਾਨਸੂਨ ਸਰਗਰਮ ਹੈ। ਇਸ ਕਾਰਨ ਸੂਬੇ ਦੇ ਕਈ ਜ਼ਿਲ੍ਹਿਆਂ ‘ਚ ਰੋਜ਼ਾਨਾ ਮੀਂਹ ਪੈ ਰਿਹਾ ਹੈ। ਇਸ ਕਾਰਨ ਮੌਸਮ ਵੀ ਸੁਹਾਵਣਾ ਹੋ ਗਿਆ ਹੈ। ਤਾਪਮਾਨ ਦੀ ਗੱਲ ਕਰੀਏ ਤਾਂ ਇਸ ‘ਚ 0.6 ਡਿਗਰੀ ਦਾ ਵਾਧਾ ਵੀ ਹੋਇਆ ਹੈ। ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਮੋਹਾਲੀ ‘ਚ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਅੰਸ਼ਿਕ ਬੱਦਲਵਾਈ ਰਹੇਗੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ 28 ਸ਼ਹਿਰਾਂ ‘ਚ ਸਵੇਰੇ 8.15 ਵਜੇ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਸ਼ਹਿਰਾਂ ‘ਚ ਸੁਨਾਮ, ਪਤਾੜਾ, ਫਤਹਿਗੜ੍ਹ ਸਾਹਿਬ, ਅਮਲੋਹ, ਸਮਾਣਾ, ਪਟਿਆਲਾ, ਨਾਭਾ, ਸੰਗਰੂਰ, ਧੂਰੀ, ਮਲੇਰਕੋਟਲਾ, ਰਾਜਪੁਰਾ, ਡੇਰਾਬੱਸੀ, ਪਾਇਲ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸੇ ਤਰ੍ਹਾਂ ਸਰਦੂਲਗੜ੍ਹ, ਬੁਢਲਾਡਾ,ਮੂਨਕ, ਮੁਹਾਲੀ, ਤਲਵੰਡੀ ਸਾਬੋ, ਲਹਿਰਾ, ਮਾਨਸਾ, ਖੰਨਾ, ਖਰੜ, ਚੰਡੀਗੜ੍ਹ, ਸੁਨਾਮ, ਬੱਸੀ ਪਠਾਣਾ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ ‘ਚ ਹਲਕੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ।

ਹਿਮਾਚਲ ਉੱਤਰਾਖੰਡ ‘ਚ ਜ਼ਮੀਨ ਖਿਸਕਣ

ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਮੰਗਲਵਾਰ ਸ਼ਾਮ ਨੂੰ ਵੀ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਦੋ ਰਾਸ਼ਟਰੀ ਰਾਜਮਾਰਗ ਸਮੇਤ 78 ਸੜਕਾਂ ਬੰਦ ਹਨ। ਇਸ ਦੌਰਾਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ। ਅੱਜ ਇੱਕ ਵਾਰ ਫਿਰ ਸੂਬੇ ਵਿੱਚ ਹਨੇਰੀ, ਪਾਣੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਸਥਿਤੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸੂਬੇ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਮੰਗਲਵਾਰ ਰਾਤ ਤਿੰਨ ਘੰਟੇ ਲਗਾਤਾਰ ਮੀਂਹ ਪਿਆ। ਇੰਨਾ ਹੀ ਨਹੀਂ ਵਰੁਣਾਵਤ ਪਹਾੜ ‘ਤੇ ਵੀ ਢਿੱਗਾਂ ਡਿੱਗਣ ਕਾਰਨ ਮਸਜਿਦ ਮੁਹੱਲਾ, ਜਲ ਸੰਸਥਾ ਕਾਲੋਨੀ ਅਤੇ ਗੋਫੀਆਰਾ ਇਲਾਕੇ ‘ਚ ਪੱਥਰ ਅਤੇ ਮਲਬਾ ਡਿੱਗ ਗਿਆ।

ਇਹ ਵੀ ਪੜੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਸਜਾਇਆ ਨਗਰ ਕੀਤਰਨ, ਵੱਡੀ ਗਿਣਤੀ ਚ ਸੰਗਤ ਪਹੁੰਚੀ

ਅਗਲੇ ਤਿੰਨ ਦਿਨਾਂ ਤੱਕ ਮੀਂਹ

ਸਥਿਤੀ ਨੂੰ ਦੇਖਦਿਆਂ ਲੋਕ ਘਰ-ਬਾਰ ਛੱਡ ਕੇ ਆਪਣੀ ਜਾਨ ਬਚਾਉਣ ਲਈ ਸੁਰੱਖਿਅਤ ਥਾਵਾਂ ਵੱਲ ਭੱਜੇ। ਇਸੇ ਤਰ੍ਹਾਂ ਮੌਸਮ ਵਿਭਾਗ ਨੇ ਦਿੱਲੀ-ਐਨਸੀਆਰ ਵਿੱਚ ਵੀ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ਤੋਂ ਇਲਾਵਾ ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ‘ਚ ਅੱਜ ਕੁਝ ਥਾਵਾਂ ‘ਤੇ ਹਲਕੀ ਅਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਇਸੇ ਤਰ੍ਹਾਂ ਬਿਹਾਰ, ਝਾਰਖੰਡ ਅਤੇ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਫਤੇ ਦੌਰਾਨ ਇਨ੍ਹਾਂ ਰਾਜਾਂ ‘ਚ ਮਾਨਸੂਨ ਮਿਹਰਬਾਨ ਰਹੇਗਾ।

Exit mobile version