ਪੰਜਾਬ ਤੋਂ 12 MPs ਨੇ ਚੁੱਕੀ ਸਹੁੰ, ਸੰਸਦ ‘ਚ ਨਹੀਂ ਪਹੁੰਚ ਸਕੇ ਅੰਮ੍ਰਿਤਪਾਲ, ਭਗਵੰਤ ਮਾਨ ਵੀ ਪਹੁੰਚੇ ਪਾਰਲੀਮੈਂਟ | punjab MPs take oath charanjit channi harsimrat badal gurjeet aujla meet hayer raj kumar chabbewal dharamvir gandhi raja warring know full in punjabi Punjabi news - TV9 Punjabi

ਪੰਜਾਬ ਤੋਂ 12 MPs ਨੇ ਚੁੱਕੀ ਸਹੁੰ, ਸੰਸਦ ਚ ਨਹੀਂ ਪਹੁੰਚ ਸਕੇ ਅੰਮ੍ਰਿਤਪਾਲ, ਭਗਵੰਤ ਮਾਨ ਵੀ ਪਹੁੰਚੇ ਪਾਰਲੀਮੈਂਟ

Updated On: 

25 Jun 2024 16:35 PM

ਆਮ ਆਦਮੀ ਪਾਰਟੀ ਦੇ ਸਾਂਸਦਾਂ ਦਾ ਹੌਂਸਲਾ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਲੀਮੈਂਟ ਪਹੁੰਚੇ। AAP ਨੇ ਲੋਕ ਸਭਾ ਚੋਣਾਂ ਵੇਲੇ ਚੋਣ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਦਾ ਨਾਮ ਸੀ 'ਸੰਸਦ ਚ ਭਗਵੰਤ ਮਾਨ'। ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਉੱਪਰ ਹੀ ਚੋਣਾਂ ਲੜੀਆਂ ਗਈਆਂ ਸਨ।

ਪੰਜਾਬ ਤੋਂ 12 MPs ਨੇ ਚੁੱਕੀ ਸਹੁੰ, ਸੰਸਦ ਚ ਨਹੀਂ ਪਹੁੰਚ ਸਕੇ ਅੰਮ੍ਰਿਤਪਾਲ, ਭਗਵੰਤ ਮਾਨ ਵੀ ਪਹੁੰਚੇ ਪਾਰਲੀਮੈਂਟ

ਆਮ ਆਦਮੀ ਪਾਰਟੀ ਦੇ ਸਾਂਸਦਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ

Follow Us On

ਅੱਜ ਪੰਜਾਬ ਦੇ 13 ਵਿੱਚੋਂ 12 ਸੰਸਦ ਮੈਂਬਰਾਂ ਨੇ 18ਵੀਂ ਲੋਕ ਸਭਾ ਲਈ ਸਹੁੰ ਚੁੱਕੀ। ਖਡੂਰ ਸਾਹਿਬ ਤੋਂ ਜਿੱਤੇ ਅੰਮ੍ਰਿਤਪਾਲ ਸਿੰਘ ਅੱਜ ਸਹੁੰ ਨਹੀਂ ਚੁੱਕ ਸਕੇ ਕਿਉਂਕਿ ਉਹ ਕੌਮੀ ਸੁਰੱਖਿਆ ਐਕਟ ਤਹਿਤ ਜੇਲ੍ਹ ਵਿੱਚ ਬੰਦ ਹਨ। ਪੰਜਾਬ ਦੇ ਸਾਰੇ 13 ਸੰਸਦ ਮੈਂਬਰਾਂ ਨੂੰ ਸਹੁੰ ਚੁੱਕਣ ਲਈ ਅੱਜ ਸੱਦਾ ਦਿੱਤਾ ਗਿਆ ਸੀ।

13 ਸਾਂਸਦਾਂ ਵਿੱਚੋਂ ਸਭ ਤੋਂ ਪਹਿਲਾਂ ਗੁਰਦਾਸਪੁਰ ਤੋਂ ਜੇਤੂ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੇ ਸਹੁੰ ਚੁੱਕੀ। ਜਿਸ ਤੋਂ ਬਾਅਦ ਅੰਮ੍ਰਿਤਸਰ ਦੇ ਗੁਰਜੀਤ ਸਿੰਘ ਔਜਲਾ ਨੇ ਹਲਫ਼ ਲਿਆ। ਔਜਲਾ ਨੇ ਸੰਵਿਧਾਨ ਨੂੰ ਹੱਥ ਵਿੱਚ ਫੜ ਕੇ ਸਹੁੰ ਚੁੱਕੀ ਅਤੇ ਅੰਤ ਵਿੱਚ ਉਨ੍ਹਾਂ ਜੈ ਜਵਾਨ, ਜੈ ਕਿਸਾਨ ਅਤੇ ਜੈ ਸੰਵਿਧਾਨ ਦੇ ਨਾਅਰੇ ਵੀ ਲਾਏ। ਇਸ ਤੋਂ ਬਾਅਦ ਖਡੂਰ ਸਾਹਿਬ ਤੋਂ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ, ਪਰ ਉਹ ਹਾਜ਼ਰ ਨਹੀਂ ਹੋਏ।

ਇਸ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ: ਰਾਜ ਕੁਮਾਰ ਚੱਬੇਵਾਲ, ਸ੍ਰੀ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ, ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ, ਡਾ. ਸ਼ੇਰ ਸਿੰਘ ਘੁਬਾਇਆ, ਹਰਸਿਮਰਤ ਕੌਰ ਬਾਦਲ, ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ: ਧਰਮਵੀਰ ਸਿੰਘ ਗਾਂਧੀ ਨੇ ਸਹੁੰ ਚੁੱਕਣ ਲਈ ਸੱਦਾ ਦਿੱਤਾ ਗਿਆ।

ਆਮ ਆਦਮੀ ਪਾਰਟੀ ਦੇ ਸਾਂਸਦਾਂ ਦਾ ਹੌਂਸਲਾ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਾਰਲੀਮੈਂਟ ਪਹੁੰਚੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਡਾਕਟਰ ਰਾਜ ਕੁਮਾਰ ਚੱਬੇਵਾਲ ਅਤੇ ਮਾਲਵਿੰਦਰ ਸਿੰਘ ਕੰਗ ਨੂੰ ਭਗਵੰਤ ਮਾਨ ਨੇ ਆਪਣੇ ਕਾਰਜਕਾਲ ਦੀਆਂ ਗੱਲਾਂ ਵੀ ਦੱਸੀਆਂ।

ਅੰਮ੍ਰਿਤਪਾਲ ਨੂੰ ਲੈਣੀ ਪਵੇਗੀ ਜ਼ਮਾਨਤ

ਗੁਰਜੀਤ ਔਜਲਾ ਵੱਲੋਂ ਸਹੁੰ ਚੁੱਕਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦਾ ਨਾਂ ਲਿਆ ਗਿਆ। ਪਰ ਜੇਲ੍ਹ ਵਿੱਚ ਹੋਣ ਕਾਰਨ ਉਹ ਸੰਸਦ ਵਿੱਚ ਮੌਜੂਦ ਨਹੀਂ ਸਨ। ਜਿਸ ਕਾਰਨ ਅੱਜ ਉਨ੍ਹਾਂ ਨੂੰ ਸਹੁੰ ਨਹੀਂ ਚੁਕਾਈ ਗਈ। ਇਸ ਤੋਂ ਬਾਅਦ ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹੁੰ ਚੁੱਕੀ। ਅੰਮ੍ਰਿਤਪਾਲ ਨੂੰ ਸਹੁੰ ਚੁੱਕਣ ਲਈ ਵਿਸ਼ੇਸ ਜ਼ਮਾਨਤ ਲੈਣੀ ਹੋਵੇਗੀ।

Exit mobile version