DGP ਦੀ ਨਿਯੁਕਤੀ ਦਾ ਮਾਮਲਾ, ਗੌਰਵ ਯਾਦਵ ਨੂੰ CAT ਤੋਂ ਮਿਲੀ ਵੱਡੀ ਰਾਹਤ, ਵੀਕੇ ਭਾਵਰਾ ਦੀ ਪਟੀਸ਼ਨ ਰੱਦ | punjab DGP appointment case Gaurav Yadav got big relief from CAT VK Bhavra petition rejected know full in punjabi Punjabi news - TV9 Punjabi

DGP ਦੀ ਨਿਯੁਕਤੀ ਦਾ ਮਾਮਲਾ, ਗੌਰਵ ਯਾਦਵ ਨੂੰ CAT ਤੋਂ ਮਿਲੀ ਵੱਡੀ ਰਾਹਤ, ਵੀਕੇ ਭਾਵਰਾ ਦੀ ਪਟੀਸ਼ਨ ਰੱਦ

Updated On: 

06 May 2024 14:54 PM

ਨਿਯੁਕਤੀ ਨੂੰ ਲੈਕੇ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਰਾਜ ਸਰਕਾਰ ਨੇ 1987 ਬੈਚ ਦੇ ਆਈਪੀਐਸ ਅਧਿਕਾਰੀ ਵੀਕੇ ਭਾਵਰਾ ਦੀ ਥਾਂ ਗੌਰਵ ਯਾਦਵ ਨੂੰ ਡੀਜੀਪੀ ਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਤਰਫੋਂ ਕੈਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਡੀਜੀਪੀ ਬਣਾਉਣ ਲਈ ਯੂਪੀਐਸਈ ਦੇ ਨਿਯਮਾਂ ਨੂੰ ਤੋੜਿਆ ਗਿਆ ਸੀ। ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਗਈ।

DGP ਦੀ ਨਿਯੁਕਤੀ ਦਾ ਮਾਮਲਾ, ਗੌਰਵ ਯਾਦਵ ਨੂੰ CAT ਤੋਂ ਮਿਲੀ ਵੱਡੀ ਰਾਹਤ, ਵੀਕੇ ਭਾਵਰਾ ਦੀ ਪਟੀਸ਼ਨ ਰੱਦ

DGP ਗੌਰਵ ਯਾਦਵ ਦੀ ਤਸਵੀਰ

Follow Us On

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ (CAT) ਤੋਂ ਵੱਡੀ ਰਾਹਤ ਮਿਲੀ ਹੈ। ਕੈਟ ਨੇ ਰਾਜ ਦੇ ਸੀਨੀਅਰ ਆਈਪੀਐਸ ਅਧਿਕਾਰੀ ਅਤੇ ਸਾਬਕਾ ਡੀਜੀਪੀ ਵੀਕੇ ਭਾਵਰਾ ਵੱਲੋਂ ਡੀਜੀਪੀ ਵਜੋਂ ਤਾਇਨਾਤੀ ਵਿਰੁੱਧ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਇਸ ਸਬੰਧੀ ਵਿਸਤ੍ਰਿਤ ਆਰਡਰ ਜਲਦੀ ਹੀ ਆ ਜਾਵੇਗਾ।

ਦਰਅਸਲ, ਇਹ ਵਿਵਾਦ ਉਦੋਂ ਸ਼ੁਰੂ ਹੋਇਆ ਸੀ ਜਦੋਂ ਰਾਜ ਸਰਕਾਰ ਨੇ 1987 ਬੈਚ ਦੇ ਆਈਪੀਐਸ ਅਧਿਕਾਰੀ ਵੀਕੇ ਭਾਵਰਾ ਦੀ ਥਾਂ ਗੌਰਵ ਯਾਦਵ ਨੂੰ ਡੀਜੀਪੀ ਲਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਤਰਫੋਂ ਕੈਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਡੀਜੀਪੀ ਬਣਾਉਣ ਲਈ ਯੂਪੀਐਸਈ ਦੇ ਨਿਯਮਾਂ ਨੂੰ ਤੋੜਿਆ ਗਿਆ ਸੀ। ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਗਈ। ਇਹ ਮਾਮਲਾ ਕਰੀਬ ਇੱਕ ਸਾਲ ਤੋਂ ਕੈਟ ਵਿੱਚ ਚੱਲ ਰਿਹਾ ਸੀ।

ਨਿਯੁਕਤੀ ਨੂੰ ਦਿੱਤੀ ਗਈ ਸੀ ਚੁਣੌਤੀ

ਪਟੀਸ਼ਨ ਵਿੱਚ ਵੀਕੇ ਭਾਵਰਾ ਨੇ ਕੇਂਦਰੀ ਗ੍ਰਹਿ ਮੰਤਰਾਲੇ, ਪੰਜਾਬ ਸਰਕਾਰ ਅਤੇ ਯੂਪੀਐਸਸੀ ਨੂੰ ਧਿਰ ਬਣਾਇਆ ਸੀ। ਉਨ੍ਹਾਂ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਗੌਰਵ ਯਾਦਵ ਲੰਬੇ ਸਮੇਂ ਤੋਂ ਇਸ ਅਹੁਦੇ ‘ਤੇ ਤਾਇਨਾਤ ਹਨ। ਜਦੋਂ ਕਿ ਨਿਯਮਾਂ ਅਨੁਸਾਰ ਇਸ ਲਈ ਨਾ ਤਾਂ ਅਧਿਕਾਰੀਆਂ ਦਾ ਪੈਨਲ ਯੂਪੀਐਸਸੀ ਨੂੰ ਭੇਜਿਆ ਗਿਆ ਹੈ ਅਤੇ ਨਾ ਹੀ ਪੈਨਲ ਦੇ ਆਧਾਰ ਤੇ ਗੌਰਵ ਯਾਦਵ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਨੇ ਗੌਰਵ ਯਾਦਵ ਦੀ ਸੀਨੀਆਰਤਾ ‘ਤੇ ਵੀ ਸਵਾਲ ਚੁੱਕੇ ਸਨ। ਗੌਰਵ ਯਾਦਵ 1992 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਗੌਰਵ ਯਾਦਵ ਤੋਂ ਜ਼ਿਆਦਾ ਸੀਨੀਅਰ ਅਧਿਕਾਰੀ ਮੌਜੂਦ ਹਨ।

Exit mobile version