ਮੰਤਰੀ ਡਾ. ਰਵਜੋਤ ਨੇ ਸੰਭਾਲਿਆ ਅਹੁਦਾ, ਬੋਲੇ- ਤਨਦੇਹੀ ਨਾਲ ਕਰਾਂਗੇ ਕੰਮ

Updated On: 

26 Sep 2024 06:37 AM

ਡਾ: ਰਵਜੋਤ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ। ਜੋ ਜ਼ਿੰਮੇਵਾਰੀ ਸਾਨੂੰ ਸੌਂਪੀ ਗਈ ਹੈ, ਉਸ ਨੂੰ ਅਸੀਂ ਭਰੋਸੇ ਨਾਲ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ। ਇਸ ਤੋਂ ਪਹਿਲਾਂ ਵੀ ਉਹ ਵਿਧਾਇਕ ਵਜੋਂ ਕੰਮ ਕਰ ਚੁੱਕੇ ਹਨ ਪਰ ਹੁਣ ਕੰਮ ਦਾ ਘੇਰਾ ਵੀ ਵਧੇਗਾ।

ਮੰਤਰੀ ਡਾ. ਰਵਜੋਤ ਨੇ ਸੰਭਾਲਿਆ ਅਹੁਦਾ, ਬੋਲੇ- ਤਨਦੇਹੀ ਨਾਲ ਕਰਾਂਗੇ ਕੰਮ
Follow Us On

ਪੰਜਾਬ ਸਰਕਾਰ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਨਗਰ ਨਿਗਮ ਮੰਤਰੀ ਡਾ.ਰਵਜੋਤ ਨੇ ਅੱਜ ਸਵੇਰੇ 11 ਵਜੇ ਸੈਕਟਰ-35 ਸਥਿਤ ਨਗਰ ਨਿਗਮ ਦੀ ਇਮਾਰਤ ਵਿੱਚ ਚਾਰਜ ਸੰਭਾਲ ਲਿਆ। ਜਦੋਂਕਿ ਹਰਦੀਪ ਸਿੰਘ ਮੁੰਡੀਆ ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਚਾਰਜ ਸੰਭਾਲਣਗੇ। ਇਸ ਦੌਰਾਨ ਸੂਬੇ ਦੇ ਕਈ ਮੰਤਰੀ ਅਤੇ ‘ਆਪ’ ਆਗੂ ਵੀ ਮੌਜੂਦ ਰਹਿਣਗੇ।

ਇਸ ਮੌਕੇ ਡਾ: ਰਵਜੋਤ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ ਹੈ। ਜੋ ਜ਼ਿੰਮੇਵਾਰੀ ਸਾਨੂੰ ਸੌਂਪੀ ਗਈ ਹੈ, ਉਸ ਨੂੰ ਅਸੀਂ ਭਰੋਸੇ ਨਾਲ ਨਿਭਾਵਾਂਗੇ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਹੀ ਕੰਮ ਸ਼ੁਰੂ ਕਰ ਦੇਣਗੇ। ਇਸ ਤੋਂ ਪਹਿਲਾਂ ਵੀ ਉਹ ਵਿਧਾਇਕ ਵਜੋਂ ਕੰਮ ਕਰ ਚੁੱਕੇ ਹਨ ਪਰ ਹੁਣ ਕੰਮ ਦਾ ਘੇਰਾ ਵੀ ਵਧੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵੀ ਆ ਰਹੀਆਂ ਹਨ, ਇਸ ਲਈ ਕੱਲ੍ਹ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਹੈ। ਇਸ ਤਹਿਤ ਰੋਡ ਮੈਪ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਦਿੱਲੀ-NCR ਵਧਿਆ ਪ੍ਰਦੂਸ਼ਣ ਦਾ ਪੱਧਰ, AQI 200 ਪਾਰ

ਮੁੱਖ ਮੰਤਰੀ ਨਾਲ ਕੀਤੀ ਸੀ ਮੁਲਾਕਾਤ

ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਸੀ, ਜਿਸ ਤਹਿਤ ਪੰਜਾਬ ਸਰਕਾਰ ਵਿੱਚ 5 ਨਵੇਂ ਮੰਤਰੀ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚ ਹਰਦੀਪ ਮੁੰਡੀਆ, ਡਾਕਟਰ ਰਵਜੋਤ ਸਿੰਘ, ਤਰੁਨਪ੍ਰੀਤ ਸਿੰਘ, ਬਰਿੰਦਰ ਗੋਇਲ ਅਤੇ ਮਹਿੰਦਰ ਭਗਤ ਦੇ ਨਾਂ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੰਗਲਵਾਰ ਨੂੰ ਨਵੇਂ ਬਣੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਸ ਤੋਂ ਇਲਾਵਾ ਸਬੰਧਤ ਵਿਭਾਗਾਂ ਦੀ ਕਾਰਜਸ਼ੈਲੀ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ ਹੈ।

Exit mobile version